Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    2:34:47 AM

  • amritsar police action

    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ...

  • holidays in punjab

    ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ...

  • major announcement by the election commission for 17 states

    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ...

  • punjab bandh parvinder singh jhota

    'ਪੰਜਾਬ ਬੰਦ' ਮਗਰੋਂ ਪਰਵਿੰਦਰ ਸਿੰਘ ਝੋਟੇ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਜੋਤੀ -ਜੋਤਿ ਦਿਹਾੜੇ 'ਤੇ ਵਿਸ਼ੇਸ਼: ਸੇਵਾ ਤੇ ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ

DARSHAN TV News Punjabi(ਦਰਸ਼ਨ ਟੀ.ਵੀ.)

ਜੋਤੀ -ਜੋਤਿ ਦਿਹਾੜੇ 'ਤੇ ਵਿਸ਼ੇਸ਼: ਸੇਵਾ ਤੇ ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ

  • Edited By Rajwinder Kaur,
  • Updated: 02 Sep, 2020 02:51 PM
Jalandhar
guru amar das ji jyoti jyot dihara
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਚ 5 ਮਈ 1479 ਈ. ਨੂੰ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਤੇਜ ਭਾਨ ਅਤੇ ਮਾਤਾ ਦਾ ਨਾਮ ਸੁਲੱਖਣੀ ਸੀ। ਗੁਰੂ ਜੀ ਚੌਹਾਂ ਭਰਾਵਾਂ ’ਚੋਂ ਸਭ ਤੋਂ ਵੱਡੇ ਸਨ। ਦੂਜੇ ਭਾਈ ਈਸ਼ਰ ਦਾਸ ਜੀ ਸਨ, ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ। ਤੀਜੇ ਭਾਈ ਖੇਮ ਰਾਜ ਜੀ ਸਨ, ਜਿਨ੍ਹਾਂ ਦੇ ਸਪੁੱਤਰ ਬਾਬਾ ਸਾਵਨ ਮੱਲ ਜੀ ਸਨ। ਚੌਥੇ ਭਾਈ ਮਾਣਕ ਚੰਦ ਜੀ ਸਨ, ਜਿਨ੍ਹਾਂ ਦੇ ਸਪੁੱਤਰ ਬਾਬਾ ਜਸੂ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਅਮਰੋ ਵਿਆਹੀ ਹੋਈ ਸੀ। 

ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ
ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਉਮਰ ਵਿਚ ਕੇਵਲ ਦੱਸ ਸਾਲ ਛੋਟੇ ਸਨ। ਪਰ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਜੀ ਦੀ ਮੁਲਾਕਾਤ ਨਹੀਂ ਸੀ ਹੋਈ। ਉਸ ਸਮੇਂ ਨਾ ਤਾਂ ਸ਼ਹਿਰ ਅੰਮ੍ਰਿਤਸਰ ਸੀ ਅਤੇ ਨਾ ਹੀ ਡੇਰਾ ਬਾਬਾ ਨਾਨਕ ਵਜੂਦ ਵਿਚ ਆਏ ਸਨ। ਸੰਨ 1541ਈ. ’ਚ 21ਈਂ. ਵਾਰੀ ਗੁਰੂ ਅਮਰਦਾਸ ਜੀ ਗੰਗਾ ਇਸ਼ਨਾਨ ਵਾਸਤੇ ਹਰਿਦੁਆਰ ਗਏ। ਉਨ੍ਹਾਂ ਸਮਿਆਂ ’ਚ ਪੈਦਲ ਕਿਸੇ ਸੰਗ ਨਾਲ ਜਾਣਾ ਪੈਂਦਾ ਸੀ। ਮੁੜਦੇ ਵਾਰੀ ਜਦੋਂ ਗੁਰੂਦੇਵ ਵਾਪਸ ਪੰਜਾਬ ਆ ਰਹੇ ਸਨ ਤਾਂ ਉਨ੍ਹਾਂ ਨਾਲ ਇਕ ਵੈਸ਼ਨਵ ਸਾਧੂ ਸਾਥੀ ਮਿਲ ਗਿਆ, ਜੋ ਬਾਸਰਕੇ ਤੱਕ ਉਨ੍ਹਾਂ ਨਾਲ ਹੀ ਆਇਆ। ਪਰ ਜਦੋਂ ਇਥੇ ਆ ਕੇ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਉਸ ਨੂੰ ਇਕ ਨਿਗੁਰੇ ਪੁਰਸ਼ ਨਾਲ ਸੰਗ ਕਰਨ ’ਤੇ ਮਾਨਸਿਕ ਤੌਰ ਤੋਂ ਬਹੁਤ ਪਰੇਸ਼ਾਨੀ ਹੋਈ। ਇਸ ਘਟਨਾ ਦਾ ਗੁਰੂ ਅਮਰਦਾਸ ਜੀ ਉੱਪਰ ਡੂੰਘਾ ਅਸਰ ਪਿਆ। ਉਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਵਿਚ ਜਾਣ ਦਾ ਪੱਕਾ ਫੈਸਲਾ ਕਰ ਲਿਆ। ਇਕ ਦਿਨ ਗੁਰੂ ਅਮਰਦਾਸ ਜੀ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਸਨ। ਉਨ੍ਹਾਂ ਦੇ ਮੁੱਖੋ ਇਹ ਸ਼ਬਦ ਸੁਣਿਆ...

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ 
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥ 

ਇਹ ਸ਼ਬਦ ਸੁਣ ਗੁਰੂ ਅਮਰਦਾਸ ਜੀ ਨੂੰ ਪ੍ਰੇਮ ਜਾਗਿਆ ਅਤੇ ਆਪਣੀ ਨੂੰਹ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ। ਉਸ ਵੇਲੇ ਗੁਰੂ ਜੀ ਦੀ ਉਮਰ 62 ਸਾਲ ਦੇ ਕਰੀਬ ਸੀ। ਦਿਲ ਵਿਚ ਪ੍ਰੇਮ ਠਾਠਾਂ ਮਾਰ ਰਿਹਾ ਸੀ। ਇਸ ਲਈ ਗੁਰੂ ਜੀ ਵੈਸ਼ਨਵ ਸਾਧ ਦੇ ਚਲੇ ਜਾਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਦੀ ਆਪਸ ਵਿਚ ਕੁੜਮਾਚਾਰੀ ਦੀ ਰਿਸ਼ਤੇਦਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਚਾਹਿਆ ਪਰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦਾ ਸਿੱਖ ਬਣਨ ਅਤੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲੈਣ ਆਇਆ ਹਾਂ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਬੇਨਤੀ ਕਬੂਲ ਕੀਤੀ।

ਗੁਰੂਭਗਤੀ, ਘਾਲ ਕਮਾਈ ਅਤੇ ਗੁਰਿਆਈ
ਭਾਵੇਂ ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਸੀ ਪਰ ਉਨ੍ਹਾਂ ਦੇ ਅੰਦਰ ਸੇਵਾ ਭਾਵਨਾ ਦੀ ਉਮੰਗ ਅਤੇ ਦਿਲ ਵਿਚ ਉਤਸ਼ਾਹ ਵੀ ਬਹੁਤ ਸੀ। ਇਸ ਲਈ ਗੁਰੂ ਜੀ ਜਵਾਨਾਂ ਵਾਂਗ ਗੁਰੂ ਸੇਵਾ ਵਿਚ ਜੁੱਟ ਗਏ ਸਨ। ਦਿਨ ਰਾਤ ਇਕੋ ਲਗਨ ਵਿਚ ਲੱਗੇ ਰਹਿੰਦੇ ਸਨ। ਉਸ ਸਮੇਂ ਦਰਿਆ ਬਿਆਸ ਖਡੂਰ ਸਾਹਿਬ ਤੋਂ ਤਿੰਨ ਕੁ ਮੀਲ ਦੀ ਵਿੱਥ ’ਤੇ ਸੀ। ਗੁਰੂ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਲਈ ਗਾਗਰ ਭਰ ਕੇ ਲਿਆਉਂਦੇ (ਕੁਝ ਇਕ ਇਤਿਹਾਸਕਾਰਾਂ ਨੇ ਗੋਇੰਦਵਾਲ ਸਾਹਿਬ ਵਿਚ ਗੁਰੂ ਜੀ ਦੇ ਸਾਂਝੇ ਖੂਹ ਤੋਂ ਜਲ ਲਿਆਉਣ ਦਾ ਵੀ ਲਿਖਿਆ ਹੈ, ਜੋ ਕਿ ਜਿਆਦਾ ਠੀਕ ਲੱਗਦਾ ਹੈ)। ਦਿਨ ਵੇਲੇ ਲੰਗਰ ਵਿਚ ਭਾਂਡੇ ਮਾਂਜਣੇ, ਬਾਲਣ ਲਿਆਉਣਾ, ਪਾਣੀ ਢੋਣਾ, ਪੱਖਾ ਝੱਲਣਾ ਆਦਿ ਸੇਵਾ ਵਿਚ ਲੱਗੇ ਰਹਿੰਦੇ ਪਰ ਮਨ ਕਰਕੇ ਕਰਤਾਰ ਨਾਲ ਜੁੜੇ ਰਹਿੰਦੇ। ਗੁਰੂ ਅੰਗਦ ਦੇਵ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਲੈਕੇ ਪੜ੍ਹਦੇ ਰਹਿਣ ਕਰਕੇ ਹਿਰਦੇ ਵਿਚ ਇਲਾਹੀ ਕਾਵਿ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ। ਲਗਾਤਾਰ ਸੇਵਾ ਦਾ ਅਸਰ ਗੁਰੂ ਅੰਗਦ ਸਾਹਿਬ ਜੀ ਤੇ ਪੈਣਾ ਹੀ ਸੀ। ਆਪ ਉਮਰ ਵਡੇਰੀ ਹੋਣ ਕਰਕੇ ਇਕ ਹਨੇਰੀ ਸਿਆਲੀ ਰਾਤ ਨੂੰ ਮੀਂਹ ਵਰ੍ਹਦੇ ਵਿਚ ਭਰੀ ਗਾਗਰ ਲਈ ਆਉਂਦੇ ਖਡੂਰ ਦੇ ਜੁਲਾਹਿਆਂ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ। ਸੁਭਾਵਕ ਹੀ ਜੁਲਾਹੀ ਨੇ ਆਪ ਨੂੰ ‘ਨਿਥਾਵਾਂ’ ਆਖ ਦਿੱਤਾ। ਇਹ ਘਟਨਾ 1552 ਦੀ ਹੈ। ਉਦੋ ਗੁਰੂ ਅਮਰਦਾਸ ਜੀ ਦੀ ਉਮਰ 73 ਸਾਲ ਦੀ ਹੋ ਚੁੱਕੀ ਸੀ। ਸ੍ਰੀ ਗੁਰੂ ਅੰਗਦ ਦੇਵ ਦੀ ਨੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਅਮਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ, ਨਾਨਕ ਬਾਣੀ ਅਤੇ ਭਗਤ ਬਾਣੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਅਤੇ ਬਚਨ ਕੀਤਾ ਸ੍ਰੀ ਅਮਰਦਾਸ ਜੀ ਨਿਆਸਰਿਆਂ ਦੇ ਆਸਰੇ ਅਤੇ ਨਿਥਾਵਿਆਂ ਦੇ ਥਾਂਵ ਹੋਣਗੇ। 

ਗੋਇੰਦਵਾਲ ਗੁਰਮਤਿ ਪ੍ਰਚਾਰ ਕੇਂਦਰ
ਸ੍ਰੀ ਗੁਰੂ ਅੰਗਦ ਦੇਵ ਦੀ 29 ਮਾਰਚ 1552 ਈ. ਨੂੰ ਜੋਤੀ ਜੋਤਿ ਸਮਾਏ। ਉਸੇ ਦਿਨ ਤੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰ-ਗੱਦੀ ਦਾ ਭਾਰ ਸੰਭਾਲ ਲਿਆ। ਗੋਇੰਦਵਾਲ ਨੂੰ ਸਿੱਖੀ ਦਾ ਕੇਂਦਰ ਬਣਾਇਆ। 

ਬੀਬੀ ਭਾਨੀ ਜੀ ਦਾ ਵਿਆਹ
ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਵਿਆਹੁਣਯੋਗ ਹੋ ਗਈ ਸੀ। ਗੁਰੂ ਜੀ ਨੇ ਸੰਨ 1557 ਈ. ’ਚ ਬਾਸਰਕੇ ਪਿੰਡ ਅੰਦਰ ਭਾਈ ਜੇਠਾ ਜੀ ਨੂੰ ਦੇਖਿਆ ਸੀ, ਜੋ ਉਸ ਵੇਲੇ ਯਤੀਮ ਸਨ। ਜਦ ਗੁਰੂ ਜੀ ਗੋਇੰਦਵਾਲ ਆ ਗਏ, ਤਦ ਜੇਠਾ ਜੀ ਵੀ ਇਥੇ ਆ ਕੇ ਗੁਰੂ ਘਰ ਦੀ ਟਹਿਲ-ਸੇਵਾ ਤਨ ਅਤੇ ਮਨ ਨਾਲ ਕਰਦੇ ਰਹੇ।  ਸਤਿਗੁਰੂ ਜੀ ਨੇ ਜੇਠਾ ਜੀ ਨੂੰ ਇਕ ਯੋਗ ਵਰ ਦੇਖ ਕੇ ਬੀਬੀ ਭਾਨੀ ਜੀ ਦਾ ਵਿਆਹ ਉਨ੍ਹਾ ਨਾਲ ਕਰ ਦਿੱਤਾ।

ਗੋਇੰਦਵਾਲ ਸਾਹਿਬ ਰੌਣਕਾਂ
ਸਿੱਖ ਧਰਮ ਦਾ ਪ੍ਰਚਾਰ-ਕੇਂਦਰ ਹੁਣ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਬਣ ਗਿਆ ਸੀ। ਗੁਰੂ ਸਿੱਖਾਂ ਅਤੇ ਹੋਰ ਸ਼ਰਧਾਲੂ ਲੋਕਾਂ ਦੀ ਆਵਾਜਾਈ ਗੋਇੰਦਵਾਲ ਹੋ ਗਈ। ਗੁਰਸਿੱਖਾਂ ਦੀ ਗਿਣਤੀ ਦਿਨੋ ਦਿਨ ਵੱਧਣ ਲਗੀ। ਇਹ ਨਗਰੀ ਸ਼ਾਹੀ ਸੜਕ ਉੱਪਰ ਵਸੀ ਸੀ। ਇਸ ਲਈ ਲੋਕ ਇਥੇ ਵਸਣੇ ਸ਼ੁਰੂ ਹੋ ਗਏ। ਇਥੋਂ ਦਾ ਵਪਾਰ ਵੀ ਵੱਧ ਗਿਆ। ਗੋਇੰਦਵਾਲ ਨਵੀਆਂ ਇਮਾਰਤਾਂ ਦੀ ਉਸਾਰੀ ਹੋਣ ਲੱਗ ਪਈ। ਇਮਾਰਤੀ ਲੱਕੜੀ ਲੈਣ ਲਈ ਸਾਵਣ ਮੱਲ ਜੀ ਹਰੀਪੁਰ ਗਏ। ਹਰੀਪੁਰ ਦਾ ਰਾਜਾ, ਹੋਰ ਪਹਾੜੀਏ ਗੁਰੂ ਜੀ ਦੇ ਸਿੱਖ ਬਣ ਗਏ। ਇਸ ਤਰ੍ਹਾਂ ਰੌਣਕਾਂ ਵੱਧ ਗਈਆਂ।

ਗੁਰੂ ਕਾ ਲੰਗਰ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੂਆ-ਛਾਤ, ਜਾਤ-ਪਾਤ ਤੇ ਊਚ-ਨੀਚ ਦੇ ਵਿਤਕਰਿਆਂ ਨੂੰ ਅੱਖੀ ਡਿਠਾ ਸੀ। ਸਮਾਜ ਵਿਚੋਂ ਇਸ ਨਫਰਤ ਦੇ ਵਿਤਕਰੇ ਨੂੰ ਦੂਰ ਕਰਨ ਲਈ ‘ਗੁਰੂ ਕੇ ਲੰਗਰ’ ਦੀ ਪ੍ਰਥਾ ਚਲਾਈ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਚ ਲੰਗਰ ਜਾਰੀ ਰੱਖਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਗੋਇੰਦਵਾਲ ਸਾਹਿਬ ਵਿਖੇ ਲੰਗਰ ਜਾਰੀ ਰੱਖਿਆ। ਗਰੀਬਾਂ ਉੱਪਰ ਹੁੰਦੀ ਵਧੀਕੀ ਨੂੰ ਦੂਰ ਕਰਨ ਲਈ ਗੁਰੂ ਜੀ ਨੇ ਹੁਕਮ ਦਿੱਤਾ ਕਿ ਸੰਗਤ ਪੰਗਤ ਦੇ ਸਿਧਾਂਤ ਅਨੁਸਾਰ ‘ ਗੁਰੂ ਕੇ ਲੰਗਰ ’ਚ’ ਕੇਵਲ ਉਨ੍ਹਾਂ ਲੋਕਾਂ ਨੂੰ ਬੈਠਣ ਦੀ ਆਗਿਆ ਦਿੱਤੀ ਜਾਵੇਗੀ, ਜੋ ‘ਗੁਰੂ ਕੇ ਲੰਗਰ’ ਵਿਚ ਸਭ ਨਾਲ ਰਲ ਮਿਲ ਕੇ ਇਕ ਪੰਗਤ ਵਿੱਚ ਬੈਠ ਲੰਗਰ ਛਕਣਗੇ। ਗੁਰੂ ਜੀ ਰੋਜ਼ ਗੁਰੂ ਦਰਬਾਰ ਵਿਚ ਪ੍ਰਚਾਰ ਕਰਦੇ ਸਨ ਕਿ ਕਿਸੇ ਨੂੰ ਵੀ ਨੀਵਾਂ ਕਹਿ ਕੇ ਨਾ ਦੁਰਕਾਰੋ। ਕਿਸੇ ਵੀ ਸ਼ੂਦਰ ਨੂੰ ਚੰਡਾਲ ਨਾ ਕਹੋ। ਗੁਰੂ ਜੀ ਦੀ ਇਸ ਮਾਨਵੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਮਾਈ ਦਾਸ ਮਸ਼ਹੂਰ ਕੱਟੜ ਪੰਡਿਤ ਨੇ ਛੂਤ ਛਾਤ ਨੂੰ ਦੂਰ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਦਾ ਸਮਰਥਨ ਦਿੰਦਿਆਂ ਹੋਇਆਂ ਇਕ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਿਆ ਅਤੇ ਛੂਤਛਾਤ ਦੇ ਭਰਮ ਨੂੰ ਮਿੱਟੀ ਵਿਚ ਮਿਲਾਇਆ। 

ਗੋਇੰਦਵਾਲ ਵਿਦਿਆ ਦਾ ਕੇਂਦਰ
ਸ੍ਰੀ ਗੁਰੂ ਅਮਰਦਾਸ ਜੀ ਦਾ ਦਰਬਾਰ ਮਜ਼ਹਬਾਂ ਧਰਮਾਂ ਅਤੇ ਸੰਪ੍ਰਦਾਵਾਂ ਦੇ ਵਿਤਕਰਿਆਂ ਤੋਂ ਬਹੁਤ ਦੂਰ ਸੀ। ਹਰੇਤ ਧਰਮ ਦਾ ਵਿਅਕਤੀ ਉਨ੍ਹਾਂ ਦੇ ਦਰਬਾਰ ਵਿਚ ਸ਼ਾਮਲ ਹੋ ਕੇ ਗਿਆਨ ਪ੍ਰਾਪਤੀ ਕਰਦਾ ਸੀ। ਹਰ ਰੋਜ਼ ਸਤਸੰਗਿ ਨੇਮ ਨਾਲ ਹੁੰਦਾ ਸੀ। ਇਸ ਵਿਦਿਅਕ ਕੇਂਦਰ ਤੋਂ ਵਿਦਿਅਕ ਲਾਭ ਲੈਣ ਲਈ ਵਿਦਵਾਨ ਪੰਡਿਤ, ਕਵੀ ਜਨ, ਕਲਾਕਾਰ, ਸੰਗੀਤ ਵੇਤਾ, ਸ਼ਿਲਪਕਾਰ, ਮੁਸਲਮਾਨ ਫਕੀਰ ਦਰਵੇਸ਼ ਅਤੇ ਸੂਫੀ ਅਤੇ ਹੋਰ ਮੁਸਲਮਾਨ ਆਲਮ ਫਾਜ਼ਲ ਵੀ ਇਕੱਠੇ ਹੁੰਦੇ ਹਨ। ਗੋਸ਼ਟੀਆਂ ਹੁੰਦੀਆਂ ਸਨ। ਵਿਚਾਰ ਵਟਾਂਦਰੇ ਖੁੱਲ੍ਹ ਕੇ ਕੀਤੇ ਜਾਂਦੇ ਸਨ। ਅਸਲ ਵਿਚ ਗੋਇੰਦਵਾਲ ਇਕ ਵਿਸ਼ਵ ਵਿਦਿਆਲਾ ਬਣ ਗਿਆ ਸੀ। 

ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ
ਲੰਗਰ ਪ੍ਰਥਾ, ਜਾਤ-ਪਾਤ ਨੂੰ ਖਤਮ ਕਰਨ ਦਾ ਇਕ ਤਕੜਾ ਉਦਮ ਸੀ, ਜਿਸ ਨੂੰ ਮੰਨਣ ਵਾਲਿਆਂ ਦੀ ਇਕ ਤਕੜੀ ਸੰਗਤ ਬਣ ਗਈ ਪਰ ਵਿਰੋਧੀ ਵੀ ਉਥੇ ਸਨ। ਪਰ ਜਾਤ ਅਭਿਮਾਨੀਆਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨ ਲਈ ਗੋਇੰਦਵਾਲ ਦੇ ਸਾਂਝੇ ਖੂਹ ਤੋਂ ਸਿਖਾਂ ਨੂੰ ਪਾਣੀ ਭਰਨ ਦੀ ਮਨਾਹੀ ਕਰ ਦਿੱਤੀ। ਉਨ੍ਹਾਂ ਨੇ ਸਿੱਖਾ ਦੇ ਘੜੇ ਭੰਨ ਦੇਣੇ। ਸਿੱਖਾਂ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ। ਗੁਰੂ ਸਾਹਿਬ ਜੀ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇਸ ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ 1559 ਈ. ’ਚ 84 ਪਾਉੜੀਆਂ ਵਾਲੀ ਬਾਓਲੀ ਬਣਵਾਈ। ਜਿਸ ਵਿਚ ਹਰ ਇਕ ਨੂੰ ਪਾਣੀ ਭਰਨ, ਇਸ਼ਨਾਨ ਕਰਨ ਦੀ ਖੁੱਲ੍ਹ ਸੀ।  
 
22 ਮੰਜੀਆਂ ਦੀ ਸਥਾਪਨਾ 
ਗੁਰੂ ਅਮਰਦਾਸ ਜੀ ਨੇ ਆਪਣੀ ਪ੍ਰਵਾਨਗੀ ਹੇਠ ਪ੍ਰਚਾਰਕ, ਮੰਜੀਆਂ ਥਾਪੀਆਂ। ਸਿੱਖਾਂ ਵਿਚ ਇਹਨਾਂ ਜੀਆਂ ਦਾ ਸਤਿਕਾਰ ਹੁੰਦਾ ਸੀ ਅਤੇ ਇਹ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ। ਸਿੱਖ ਸੰਗਤਾਂ ਦੀ ਗਿਣਤੀ ਵੱਧਣ ਕਰਕੇ ਐਸਾ ਕਰਨਾ ਜਰੂਰੀ ਵੀ ਹੋ ਗਿਆ ਸੀ। ਸ੍ਰੀ ਅੰਮ੍ਰਿਤਸਰ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਸਿੱਖੀ ਦਾ ਮੁੱਖ ਕੇਂਦਰ ਸੀ। ਗੁਰੂ ਅਮਰਦਾਸ ਜੀ ਨੇ ਸਾਰੀ ਸਿਖ-ਵਸੋਂ ਦੇ ਇਲਾਕਿਆਂ ਨੂੰ 22 ਹਿੱਸਿਆਂ ਵਿਚ ਵੰਡਿਆ ਅਤੇ ਇਸ ਤਰ੍ਹਾਂ 22 ਮੰਜੀਆਂ ਦੀ ਸਥਾਪਨਾ ਕੀਤੀ। ਇਨ੍ਹਾਂ ਵਿਚੋਂ ਭਾਈ ਅਲਾਯਾਰ, ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ, ਭਾਈ ਪਾਰੋ ਜੁਲਕਾ, ਭਾਈ ਸੱਚਨ ਸੱਚ, ਭਾਈ ਸਾਵਣ ਮਲ, ਭਾਈ ਗੰਗੂਸ਼ਾਹ, ਭਾਈ ਲਾਲੂ ਵੈਦ ਅਤੇ ਮਥੋ-ਮੁਰਾਰੀ (ਪਤਨੀ ਅਤੇ ਪਤੀ) ਦੇ ਨਾਮ ਸਿਖ-ਇਤਿਹਾਸ ਵਿਚ ਉੱਘੇ ਹਨ। ਮਾਝੇ ਦੇ ਪਿੰਡਾਂ ਵਿਚ ਗੁਰੂ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ 1570 ਵਿਚ ਕੁਝ ਪਿੰਡਾ ਦੇ ਸਰਪੰਚਾਂ ਦੇ ਸਾਹਮਣੇ ਇਕ ਮੋੜ੍ਹੀ ਗਡਵਾ ਕੇ ਇਸ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿਤਾ। 

ਜੋਤੀ ਜੋਤ
ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਜਿਹਨਾਂ ਨੂੰ ਪੜ੍ਹਕੇ ਗੁਰਸੰਗਤਾਂ ਹਮੇਸ਼ਾ ਸੇਧ ਲੈਂਦੀਆਂ ਰਹਿਣਗੀਆਂ। ਆਪ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।

                                                                                                                                                                    ਡਾ. ਪਰਮਜੀਤ ਸਿੰਘ ਮਾਨਸਾ

                                                                                                                                                                ਫੋਨ ਨੰਬਰ-9988351990

                                                                                                                              

  • Guru Amar Das Ji
  • Jyoti Jyot Dihara
  • ਸ੍ਰੀ ਗੁਰੂ ਅਮਰਦਾਸ ਜੀ
  • ਜੋਤੀ ਜੋਤ ਦਿਹਾੜਾ

ਗੁਰਗੱਦੀ ਦਿਹਾੜੇ ’ਤੇ ਵਿਸ਼ੇਸ਼ : ਨਿਮਾਣਿਆਂ ਦੇ ਮਾਣ ‘ਗੁਰੂ ਰਾਮਦਾਸ ਜੀ’

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਅਕਤੂਬਰ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (14 ਅਕਤੂਬਰ 2026)
  • murder of sikh youth parvinder singh who raised his voice against drugs
    ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13 ਅਕਤੂਬਰ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਅਕਤੂਬਰ 2026)
  • world famous langoor mela begins at amritsar s durgiana tirath
    ਅੰਮ੍ਰਿਤਸਰ ਦੇ ਦੁਰਗਿਆਣਾ ਤੀਰਥ 'ਚ ਵਿਸ਼ਵ ਪ੍ਰਸਿੱਧ 'ਲੰਗੂਰ ਮੇਲਾ' ਸ਼ੁਰੂ, ਜਾਣੋ ਕੀ ਹੈ ਇਤਿਹਾਸ
  • punjab pargat singh takht sri kesgarh sahib
    ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਪਰਗਟ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ (ਤਸਵੀਰਾਂ)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11 ਅਕਤੂਬਰ 2026)
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
Trending
Ek Nazar
ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • gurdwara sri hemkunt sahib closed today
      ਅੱਜ ਤੋਂ ਬੰਦ ਹੋਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, 3.68 ਲੱਖ ਤੋਂ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਅਕਤੂਬਰ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (09 ਅਕਤੂਬਰ 2026)
    • new punjab congress president pargat singh paid obeisance at sri darbar sahib
      ਪਰਗਟ ਸਿੰਘ ਤੇ ਸਚਿਨ ਪਾਇਲਟ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਮੁੱਚੀ ਕਾਂਗਰਸ...
    • attack on the guru ghar  s langar hall is extremely serious
      ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (08 ਅਕਤੂਬਰ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (07 ਅਕਤੂਬਰ 2026)
    • major action by sgpc in the bahrain woman case
      ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SGPC ਦੀ ਵੱਡੀ ਕਾਰਵਾਈ, 2 ਹੋਰ ਮੁਅੱਤਲ, 1 ਦਾ...
    • president dhami makes a major revelation regarding the bahraini woman case
      ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਧਾਮੀ ਵੱਲੋਂ ਮੁੜ CBI ਜਾਂਚ ਦੀ ਮੰਗ, SGPC ਨੇ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (06 ਅਕਤੂਬਰ 2026)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +