Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    6:22:15 AM

  • gippy grewal faces mistreatment on air canada flight

    ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ 'ਚ ਹੋਈ ਬਦਸਲੂਕੀ,...

  • ind vs wi

    TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ...

  • issue of upi payment fees reaches supreme court

    UPI ਪੇਮੈਂਟ 'ਤੇ ਫੀਸ ਦਾ ਮਾਮਲਾ ਪਹੁੰਚਿਆ ਸੁਪਰੀਮ...

  • gurpreet kaur defamation case court

    ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਅਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਬੰਦ-ਬੰਦ ਕਟਾਉਣ ਵਾਲੇ 'ਭਾਈ ਮਨੀ ਸਿੰਘ ਜੀ'

DARSHAN TV News Punjabi(ਦਰਸ਼ਨ ਟੀ.ਵੀ.)

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਬੰਦ-ਬੰਦ ਕਟਾਉਣ ਵਾਲੇ 'ਭਾਈ ਮਨੀ ਸਿੰਘ ਜੀ'

  • Edited By Harpreet Singh,
  • Updated: 08 Jul, 2024 02:20 AM
Darshan TV
shaheedi diwas bhai mani singh ji
  • Share
    • Facebook
    • Tumblr
    • Linkedin
    • Twitter
  • Comment

ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪੈਂਦੇ ਪਿੰਡ ਕੈਂਬੋਵਾਲ ਵਿਖੇ ਹੋਇਆ। ਜਦੋਂ ਭਾਈ ਮਨੀ ਸਿੰਘ ਜੀ ਦੀ ਉਮਰ ਕੇਵਲ ਪੰਜ ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿਚ ਭੇਟਾ ਕਰ ਗਏ। ਉਸ ਵੇਲੇ ਅਕਸਰ ਹੀ ਸ਼ਰਧਾਲੂ ਆਪਣੇ ਬੱਚਿਆਂ ਨੂੰ ਸੰਤ ਮਹਾਪੁਰਸ਼ਾਂ ਦੇ ਡੇਰੇ ’ਤੇ ‘ਚੜ੍ਹਾ’ ਦਿਆ ਕਰਦੇ ਸਨ। ਇਸ ਲਈ ਛੋਟੀ ਅਵਸਥਾ ਤੋਂ ਹੀ ਭਾਈ ਮਨੀ ਸਿੰਘ ਨੌਵੇਂ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹੀ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤ ਛਕਿਆ ਅਤੇ ਮਨੀਏ ਤੋਂ ਉਨ੍ਹਾਂ ਦਾ ਨਾਂ ਮਨੀ ਸਿੰਘ ਰੱਖ ਦਿੱਤਾ ਗਿਆ। 

ਸੰਮਤ 1761 ਬਿਕਰਮੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਦਿੱਤਾ ਤਾਂ ਭਾਈ ਮਨੀ ਸਿੰਘ ਜੀ ਦੀ ਡਿਊਟੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਲੈ ਕੇ ਜਾਣ ਦੀ ਲਗਾਈ ਗਈ, ਜਿਸ ਵਿੱਚ ਉਨ੍ਹਾਂ ਨੇ ਬਹੁਤ ਨਿਪੁੰਨਤਾ ਨਾਲ ਸਫਲਤਾ ਹਾਸਿਲ ਕੀਤੀ ਅਤੇ ਦੋਵੇਂ ਮਾਤਾਵਾਂ ਨੂੰ ਦਿੱਲੀ ਪਹੁੰਚਾ ਦਿੱਤਾ। ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਨੀ ਸਿੰਘ ਜੀ ਮਾਤਾਵਾਂ ਦੇ ਕੋਲ ਹੀ ਰਹਿੰਦੇ ਰਹੇ। 
ਜਦੋਂ ਦਿੱਲੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਇਹ ਸੂਚਨਾ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਪਹੁੰਚ ਗਏ ਹਨ ਤਾਂ ਉਹ ਦੋਵੇਂ ਮਾਤਾਵਾਂ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਦਮਦਮਾ ਸਾਹਿਬ ਵਿਖੇ ਪਹੁੰਚ ਗਏ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਤਿਆਰ ਕੀਤੀ, ਜਿਸ ਨੂੰ ਬਾਅਦ ਵਿੱਚ ਗੁਰਤਾਗੱਦੀ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮੌਜੂਦਾ ਸਰੂਪ ਹੀ ਅੱਜਕੱਲ੍ਹ ਪ੍ਰਚੱਲਿਤ ਹੈ। ਭਾਈ ਮਨੀ ਸਿੰਘ ਜੀ ਨੇ ਇਸ ਸਾਰੇ ਗ੍ਰੰਥ ਦੀ ਲਿਖਾਈ ਕੀਤੀ। ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਲਿਖਵਾਉਂਦੇ ਗਏ ਅਤੇ ਉਹ ਲਿਖਦੇ ਰਹੇ। ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸਮੇਂ ਕਾਗਜ਼ ਸਿਆਹੀ ਅਤੇ ਕਲਮਾਂ ਦੀ ਸੇਵਾ ਕਰਦੇ ਰਹੇ। 
1778 ਸੰਮਤ ਬਿਕਰਮੀ ਮੁਤਾਬਿਕ 1721 ਈਸਵੀ ਨੂੰ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਥਾਪ ਕੇ ਉਥੇ ਭੇਜਿਆ। ਇੱਥੇ ਰਹਿੰਦਿਆਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਿਲੱਖਣ ਬੀੜ ਤਿਆਰ ਕੀਤੀ। ਇਸ ਵਿਚ ਸਾਰੇ ਗੁਰੂ ਸਾਹਿਬਾਨ ਦੀ ਵੱਖ-ਵੱਖ ਬਾਣੀ ਵੱਖ-ਵੱਖ ਰਾਗਾਂ ਵਿਚ ਦਿੱਤੀ ਗਈ। ਖ਼ਾਲਸਾ ਪੰਥ ਨੇ ਇਸ ਗ੍ਰੰਥ ਨੂੰ ਸਵੀਕਾਰ ਨਾ ਕੀਤਾ ਅਤੇ ਭਾਈ ਮਨੀ ਸਿੰਘ ਜੀ ਨੂੰ ਸਰਾਪ ਦੇ ਦਿੱਤਾ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੰਡਿਤ ਕੀਤਾ ਹੈ ਉਸੇ ਤਾਂ ਭਾਈ ਮਨੀ ਸਿੰਘ ਜੀ ਦੇ ਅੰਗ ਅੰਗ ਜੁਦਾ ਹੋਣਗੇ। 

ਇਸੇ ਦੌਰਾਨ ਲਾਹੌਰ ਦੇ ਦੀਵਾਨ ਲੱਖਪਤ ਰਾਏ ਨੇ ਅਚਾਨਕ ਸਿੱਖਾਂ ਉਤੇ ਜ਼ੁਲਮ ਕਰਨੇ ਕਾਫ਼ੀ ਵਧਾ ਦਿੱਤੇ। ਉਸ ਨੇ ਬੁੱਢਾ ਦਲ ਨੂੰ ਬਾਰੀ ਦੋਆਬ ਵਿਚੋਂ ਬਾਹਰ ਕੱਢ ਦਿੱਤਾ। ਬੁੱਢਾ ਦਲ ਉੱਥੋਂ ਚੱਲ ਕੇ ਮਾਲਵੇ ਵਿੱਚ ਆ ਗਿਆ ਜਿੱਥੇ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਬਰਨਾਲਾ ਵਿੱਚ ਬੁੱਢਾ ਦਲ ਦਾ ਹਾਰਦਿਕ ਸਵਾਗਤ ਕੀਤਾ ਅਤੇ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ। ਇਸੇ ਦੌਰਾਨ ਜਦੋਂ ਬੁੱਢਾ ਦਲ ਤਾਜ਼ਾ ਦਮ ਹੋ ਕੇ ਮਾਝੇ ਵੱਲ ਨੂੰ ਵਾਪਸ ਜਾ ਰਿਹਾ ਸੀ ਤਾਂ ਲਖਪਤ ਰਾਏ ਨੇ ਸੱਤ ਹਜ਼ਾਰ ਸੈਨਿਕਾਂ ਦੀ ਫੌਜ ਆਪਣੀ ਕਮਾਨ ਥੱਲੇ ਲੈ ਕੇ ਬੁੱਢਾ ਦਲ ਉੱਤੇ ਹਮਲਾ ਕਰ ਦਿੱਤਾ। ਇਸ ਵਿੱਚ ਬੁੱਢਾ ਦਲ ਦਾ ਕਾਫੀ ਨੁਕਸਾਨ ਹੋਇਆ। ਜਦੋਂ ਇਸ ਘਟਨਾ ਦਾ ਤਰੁਣਾ ਦਲ ਨੂੰ ਪਤਾ ਲੱਗਾ ਤਾਂ ਉਹ ਬੜੀ ਤੇਜ਼ੀ ਨਾਲ ਬੁੱਢਾ ਦਲ ਦੀ ਮਦਦ ਲਈ ਪਹੁੰਚਾ। ਦੋਵੇਂ ਦਲਾਂ ਨੇ ਇਕੱਠੇ ਹੋ ਕੇ ਮੁਗਲ ਫ਼ੌਜ ਉੱਤੇ ਹਮਲਾ ਬੋਲ ਦਿੱਤਾ, ਕਿਉਂਕਿ ਮੁਗਲ ਫ਼ੌਜ ਅਜੇ ਤਕ ਲਾਹੌਰ ਵਿਖੇ ਨਹੀਂ ਸੀ ਪਹੁੰਚੀ। ਹੁਜਰਾ ਸਾਹ ਮੁਕੀਮ ਦੇ ਨੇੜੇ ਗਹਿਗੱਚ ਲੜਾਈ ਹੋਈ ਜਿੱਥੇ ਸਿੱਖਾਂ ਨੇ ਮੁਗਲਾਂ ਨੂੰ ਭਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਅਤੇ ਉਸ ਦੇ ਦੋ ਪ੍ਰਸਿੱਧ ਫੌਜਦਾਰ ਤਾਤਾਰ ਖ਼ਾਨ ਅਤੇ ਜਮਾਲ ਖਾਂ ਵੀ ਮਾਰੇ ਗਏ। ਸਿੱਖਾਂ ਦੇ ਇਸ ਜਿੱਤ ਤੋਂ ਹੌਸਲੇ ਵਧ ਗਏ ਅਤੇ ਉਨ੍ਹਾਂ ਅੰਮ੍ਰਿਤਸਰ ਤੱਕ ਦੇ ਸਾਰੇ ਇਲਾਕੇ ਵਿਚ ਤਰਥੱਲੀ ਮਚਾ ਦਿੱਤੀ ਅਤੇ ਮੁਗਲਾਂ ਨੂੰ ਘੇਰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਸਰਕਾਰ ਦੁਬਾਰਾ ਹਰਕਤ ਵਿੱਚ ਆ ਗਈ ਅਤੇ ਉਨ੍ਹਾਂ ਅੰਮ੍ਰਿਤਸਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ। ਇੱਥੇ ਪਹੁੰਚਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਤੋਂ ਵੀ ਰੋਕ ਦਿੱਤਾ ਗਿਆ। ਸਰਕਾਰ ਨੇ ਸਿੱਖਾਂ ਦੇ ਵਿਰੁੱਧ ਦਮਨ ਚੱਕਰ ਚਲਾਇਆ ਅਤੇ ਹਜ਼ਾਰਾਂ ਸਿੱਖ ਕਤਲ ਕਰ ਦਿੱਤੇ ਗਏ।  

ਇਸ ਮੌਕੇ ਉਸ ਸਮੇਂ ਦੇ ਮਹਾਨ ਵਿਦਵਾਨ ਅਤੇ ਬਹੁਤ ਹੀ ਆਦਰਯੋਗ ਸਿੱਖ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਗਵਰਨਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦਾ ਮੇਲਾ ਭਰਨ ਦੀ ਆਗਿਆ ਦਿੱਤੀ ਜਾਵੇ। ਸਰਕਾਰ ਨੇ ਇਹ ਆਗਿਆ ਇਸ ਸ਼ਰਤ ਉੱਤੇ ਦਿੱਤੀ ਕਿ ਮੇਲਾ ਭਰਨ ਦੀ ਸੂਰਤ ਵਿੱਚ ਪੰਜ ਹਜਾਰ ਰੁਪਏ ਸਰਕਾਰ ਨੂੰ ਕੋਲ ਜਮ੍ਹਾਂ ਕਰਾਉਣੇ ਪੈਣਗੇ। ਭਾਈ ਮਨੀ ਸਿੰਘ ਜੀ ਨੇ ਦਸ ਦਿਨ ਤੱਕ ਇਹ ਮੇਲਾ ਜਾਰੀ ਰੱਖਣ ਦੀ ਆਗਿਆ ਹਾਸਲ ਕਰ ਲਈ। ਉਨ੍ਹਾਂ ਨੂੰ ਉਮੀਦ ਸੀ ਕਿ ਵੱਡੀ ਗਿਣਤੀ ਵਿਚ ਸੰਗਤ ਇੱਥੇ ਇਕੱਤਰ ਹੋਵੇਗੀ, ਜਿਸ ਵਿੱਚੋਂ ਭੇਟਾਵਾਂ ਇਕੱਠੀਆਂ ਕਰਕੇ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਅਦਾ ਕਰ ਦਿੱਤੇ ਜਾਣਗੇ। ਗਵਰਨਰ ਨੇ ਇਸ ਮੌਕੇ ਨੂੰ ਚੰਗਾ ਮੌਕਾ ਜਾਣਦਿਆਂ ਸਿੱਖਾਂ ਦਾ ਕਤਲੇਆਮ ਕਰਨ ਦਾ ਫ਼ੈਸਲਾ ਕਰ ਲਿਆ। ਦੀਵਾਨ ਲਖਪਤ ਰਾਏ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਇੱਕ ਫ਼ੌਜ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤੀ ਗਈ। ਇਸ ਫੌਜ ਨੇ ਰਾਮ ਤੀਰਥ ਵਾਲੇ ਸਥਾਨ ਤੇ ਆਪਣਾ ਡੇਰਾ ਲਾਇਆ। ਭਾਈ ਮਨੀ ਸਿੰਘ ਵੱਲੋਂ ਪਹਿਲਾਂ ਸਿੱਖ ਸੰਗਤਾਂ ਨੂੰ ਦੂਰ-ਦੂਰ ਤੱਕ ਪੱਤਰ ਲਿਖ ਦਿੱਤੇ ਗਏ ਸਨ ਕਿ ਇਸ ਵਾਰ ਦੀਵਾਲੀ ਦਾ ਮੇਲਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਭਰੇਗਾ। ਜਦੋਂ ਉਨ੍ਹਾਂ ਨੂੰ ਸੂਹੀਆ ਤੋਂ ਇਹ ਖ਼ਬਰ ਮਿਲੀ ਕਿ ਜੇਕਰ ਸਿੱਖ ਇੱਥੇ ਇਕੱਠੇ ਹੋ ਗਏ ਤਾਂ ਉਨ੍ਹਾਂ ਦਾ ਕਤਲੇਆਮ ਕਰ ਦਿੱਤਾ ਜਾਵੇਗਾ ਤਾਂ ਭਾਈ ਮਨੀ ਸਿੰਘ ਜੀ ਨੇ ਵਿਸ਼ੇਸ਼ ਤੌਰ ’ਤੇ ਬੰਦੇ ਭੇਜ ਕੇ ਆਪਣੀ ਪਹਿਲਾਂ ਵਾਲੀ ਸੂਚਨਾ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਇਹ ਸੂਚਨਾ ਨਾ ਪਹੁੰਚ ਸਕੀ ਤੇ ਸਿੱਖ ਕਾਫ਼ੀ ਗਿਣਤੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਸਨ। ਮੁਗਲ ਸੈਨਾ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ, ਜਿਸ ਕਰਕੇ ਮੇਲਾ ਖਿੰਡ ਪੁੰਡ ਗਿਆ ਅਤੇ ਭੇਟਾਵਾਂ ਇਕੱਤਰ ਨਾ ਹੋ ਸਕੀਆਂ। ਸਰਕਾਰ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਇਸ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਕਿ ਉਨ੍ਹਾਂ ਨੇ ਨਿਰਧਾਰਤ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਘਰ ਅਦਾ ਨਹੀਂ ਕੀਤਾ। 

ਭਾਈ ਮਨੀ ਸਿੰਘ ਜੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਪੈਸੇ ਜਮ੍ਹਾ ਕਰਵਾਉਣ ਨਹੀਂ ਤਾਂ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੌਤ ਤੋਂ ਬਚਣ ਲਈ ਇਸਲਾਮ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਭਾਈ ਮਨੀ ਸਿੰਘ ਜੀ ਨੇ ਆਪਣਾ ਸਿੱਖੀ ਧਰਮ ਨਾ ਛੱਡਦੇ ਹੋਏ ਉਲਟਾ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਮੇਲਾ ਭਰ ਲੈਣ ਦਿੰਦੀ ਤਾਂ ਕਰ ਸਰਕਾਰ ਨੂੰ ਅਦਾ ਕਰ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਬੇਈਮਾਨੀ ਕੀਤੀ ਹੈ। ਇਹ ਦੀਵਾਲੀ ਦਾ ਦਿਨ ਸੀ। ਭਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ। ਇੱਥੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਭਾਈ ਮਨੀ ਸਿੰਘ ਜੀ ਸ਼ਹੀਦ ਕੀਤੇ ਗਏ ਉਹ ਪਵਿੱਤਰ ਸ਼ਹੀਦਗੰਜ ਲਾਹੌਰ ਦੇ ਕਿਲ੍ਹੇ ਦੇ ਨੇੜੇ ਸਥਿਤ ਹੈ। ਇਸ ਮੌਕੇ ਇਕੱਲਾ ਭਾਈ ਮਨੀ ਸਿੰਘ ਜੀ ਨੂੰ ਹੀ ਸ਼ਹੀਦ ਨਹੀਂ ਕੀਤਾ ਗਿਆ, ਬਲਕਿ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨੂੰ ਵੀ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।   

ਗੁਰਪ੍ਰੀਤ ਸਿੰਘ ਨਿਆਮੀਆਂ

  • Shaheedi Diwas
  • Bhai Mani Singh Ji
  • Sikh
  • Sikh History
  • ਭਾਈ ਮਨੀ ਸਿੰਘ ਜੀ
  • ਸ਼ਹੀਦੀ ਦਿਹਾੜਾ

ਬਰਤਾਨੀਆ ’ਚ 4 ਸਿੱਖਾਂ ਤੇ ਪੰਜ ਸਿੱਖ ਬੀਬੀਆਂ ਦਾ ਚੋਣ ਜਿੱਤਣਾ ਕੌਮ ਲਈ ਮਾਣਮੱਤੀ ਪ੍ਰਾਪਤੀ: ਗਿਆਨੀ ਰਘਬੀਰ...

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (17 ਸਤੰਬਰ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (16 ਸਤੰਬਰ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਸਤੰਬਰ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (14 ਸਤੰਬਰ 2026)
  • sikh history from the syllabus by panjab university is extremely unfortunate
    ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਮਨਫ਼ੀ ਕਰਨਾ ਬੇਹੱਦ ਮੰਦਭਾਗਾ: ਐਡਵੋਕੇਟ ਧਾਮੀ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13 ਸਤੰਬਰ 2026)
  • penang s 125 year old wadda gurdwara sahib restored traditional appearance
    ਮਲੇਸ਼ੀਆ 'ਚ 125 ਸਾਲਾ ਪੁਰਾਣਾ ਗੁਰਦੁਆਰਾ ਪੁਰਾਤਨ ਦਿੱਖ 'ਚ ਬਹਾਲ, ਜਥੇਦਾਰ ਗੜਗੱਜ ਨੇ ਕੀਤਾ ਪ੍ਰਕਾਸ਼
  • nagar kirtan organized from gurdwara sri ramsar sahib
    ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ
  • joint action by punjab police and bsf
    ਪੰਜਾਬ ਪੁਲਸ ਤੇ BSF ਦਾ ਸਾਂਝਾ ਐਕਸ਼ਨ: ਬਾਰਡਰ ਏਰੀਏ 'ਚ 24 ਘੰਟੇ ਨਿਗਰਾਨੀ ਦੇ...
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • hooliganism in jalandhar gunshots fired in the area
    ਜਲੰਧਰ 'ਚ ਚੱਲੀਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਸਤੰਬਰ 2026)
    • sikh pilgrims traveling from pakistan to india at faisalabad airport dhami
      ਪਾਕਿ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ’ਤੇ ਰੋਕਣਾ...
    • sri harmandir sahib adorned with exotic flowers
      ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ...
    • pakistan government stopping pilgrims coming to visit gurdwaras in india
      ਪਾਕਿ ਸਰਕਾਰ ਵੱਲੋਂ ਭਾਰਤ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ...
    • targeting punjabi sikhs in poster by us government is unfortunate  dhami
      ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ:...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11 ਸਤੰਬਰ 2026)
    • sri akhand path sahib begins at gurdwara sri ramsar sahib
      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਰਾਮਸਰ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਸਤੰਬਰ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਸਤੰਬਰ 2026)
    • incident of ragging on sikh child in himachal school unfortunate  advocate dhami
      ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ:...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +