ਬਾਬਾ ਬਕਾਲਾ ਸਾਹਿਬ (ਰਾਕੇਸ਼)- ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਰਸੋਈ ਹੋਈ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ ਜਿਥੇ ਗੁਰੂ ਸਾਹਿਬ ਜੀ ਨੇ ਕਰੀਬ ਪੌਣੇ 27 ਸਾਲ ਘੋਰ ਤਪੱਸਿਆ ਕੀਤੀ ਸੀ ਅਤੇ ਇਥੇ ਹੀ ਉਨ੍ਹਾਂ ਦਾ ਤਪ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਸ਼ੁਸ਼ੋਭਿੰਤ ਹੈ।
ਇਹ ਵੀ ਪੜ੍ਹੋ- ਤਖ਼ਤਾਂ ਵਿਚਾਲੇ ਵਿਵਾਦ ਖ਼ਤਮ, ਜਥੇ. ਗੜਗੱਜ ਨੇ ਰਣਜੀਤ ਸਿੰਘ ਗੌਹਰ ਨੂੰ ਦਿੱਤਾ ਆਦੇਸ਼
ਇਸ ਨਗਰ ਦੀ ਮਹਾਨਤਾ ਦੇਸ਼ਾਂ ਵਿਦੇਸ਼ਾਂ ਵਿਚ ਵੀ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ ਅਤੇ ਰੋਜ਼ਾਨਾ ਹੀ ਸੈਂਕੜਿਆਂ ਦੀ ਤਦਾਦ ’ਚ ਸ਼ਰਧਾਲੂ ਨਤਮਸਤਕ ਹੋਣ ਵੀ ਪੁੱਜਦੇ ਹਨ, ਜਿਨ੍ਹਾਂ ਦੀਆਂ ਆਸਾਂ ਮੁਰਾਦਾਂ ਵੀ ਇਸ ਅਸਥਾਨ ਤੋਂ ਹੀ ਪੂਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ ਗ੍ਰਿਫ਼ਤਾਰ
ਪਿਛਲੇ ਸਮੇਂ ਦੌਰਾਨ ਜਦੋਂਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਤਾਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਕਸਬੇ ਬਾਬਾ ਬਕਾਲਾ ਸਾਹਿਬ ਨੂੰ ‘ਸਾਹਿਬ’ ਦੀ ਪਦਵੀ ਪ੍ਰਦਾਨ ਕਰਵਾਈ ਗਈ ਸੀ। ਇਸ ਖੇਤਰ ਦੀਆਂ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਸਮਾਜ ਸੇਵੀ ਅਤੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਮੁੱਖ ਮੰਤਰੀ ਵੱਲੋਂ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਲਈ ਪੁੱਜ ਰਹੇ ਹਨ। ਉਸ ਸਮੇਂ ਇਸ ਪਵਿੱਤਰ ਨਗਰੀ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਇਸ ਨਗਰੀ ਬਾਬਾ ਬਕਾਲਾ ਸਾਹਿਬ ਨੂੰ ‘ਸ੍ਰੀ’ ਦੀ ਪਦਵੀ ਨਾਲ ਨਿਵਾਜਿਆ ਜਾਵੇ ਅਤੇ ਬਕਾਇਦਾ ਇਸ ਦਿਵਸ ਮੌਕੇ ਐਲਾਨ ਕੀਤਾ ਜਾਵੇ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਬੇਅਦਬੀ ਬਿੱਲ ਨੂੰ ਦਿੱਤੀ ਮਨਜ਼ੂਰੀ
NEXT STORY