ਇਸਲਾਮਾਬਾਦ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਕ ਪਾਕਿਸਤਾਨੀ ਮਾਡਲ ਵੱਲੋਂ ਲਾਹੌਰ ਵਿਚ ਇਕ ਮਸ਼ਹੂਰ ਟੈਕਸਟਾਈਲ ਬ੍ਰਾਂਡ ਦਾ ਪ੍ਰਚਾਰ ਕਰਦੇ ਹੋਏ ਸਿੱਖ ਮਰਿਆਦਾ ਦੇ ਉਲਟ ਫੋਟੋਸ਼ੂਟ ਕਰਵਾਉਣ ਦਾ ਮੁੱਦਾ ਗਰਮਾ ਗਿਆ ਹੈ। ਲਾਹੌਰ ਸਥਿਤ ਮੰਨਤ ਆਨਲਾਈਨ ਫੈਸ਼ਨ ਸਟੋਰ ਵੱਲੋਂ ਪਾਕਿਸਤਾਨ ਦੀ ਇਕ ਮਸ਼ਹੂਰ ਮਾਡਲ ਨੂੰ ਆਪਣੇ ਔਰਤਾਂ ਦੇ ਕੱਪੜਿਆਂ ਨੂੰ ਪ੍ਰਸਿੱਧ ਬਣਾਉਣ ਲਈ ਹਾਇਰ ਕੀਤਾ ਗਿਆ ਸੀ। ਇਸ ਮਾਡਲ ਨੇ ਬੀਤੇ ਦਿਨੀਂ ਨਨਕਾਣਾ ਸਾਹਿਬ ਸਥਿਤ ਇਤਿਹਾਸਕ ਗੁ. ਸ੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾ ’ਤੇ ਮਾਡਲਿੰਗ ਕਰ ਕੇ ਔਰਤਾਂ ਦੇ ਕੱਪੜਿਆਂ ਦੇ ਸ਼ੋਅਰੂਮ ਦੀ ਪ੍ਰਸਿੱਧੀ ਲਈ ਫੋਟੋਸ਼ੂਟ ਕਰਵਾਇਆ, ਜਿਸ ’ਚ ਮਾਡਲ ਬਿਨਾਂ ਸਿਰ ’ਤੇ ਕੱਪੜਾ ਬੰਨ੍ਹੇ ਜਾਂ ਚੁੰਨੀ ਲਏ ਬਿਨਾਂ ਉਹ ਸ਼ੂਟਿੰਗ ਕਰਦੀ ਨਜ਼ਰ ਆਈ, ਜਿਸ ’ਚ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ। ਤਸਵੀਰਾਂ ਵਿਚ ਮਾਲਡ ਲਾਲ ਰੰਗ ਦਾ ਸੂਟ ਪਾ ਕੇ ਕੈਮਰੇ ਲਈ ਨੰਗੇ ਸਿਰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਬੈਕਗ੍ਰਾਊਂਡ ਵਿਚ ਗੁਰਦੁਆਰਾ ਦਰਬਾਰ ਸਾਹਿਬ ਨਜ਼ਰ ਆ ਰਿਹਾ ਹੈ। ਸਿੱਖ ਭਾਈਚਾਰੇ ਨੇ ਮਾਡਲ ਦੀ ਇਸ ਹਰਕਤ ’ਤੇ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਦੀ ਪਹਿਲੀ ਤਸਵੀਰ ਆਈ ਸਾਹਮਣੇ, ਦਿਸਦਾ ਹੈ ਅਜਿਹਾ
ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਇਹ ਇਕ ਬਹੁਤ ਹੀ ਇਤਰਾਜ਼ਯੋਗ ਕੰਮ ਹੈ, ਜਿਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਰੂਪ ਨਾਲ ਠੇਸ ਪਹੁੰਚਾਈ ਹੈ। ਉਥੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਟਵਿਟਰ ਅਕਾਊਂਟ 'ਤੇ ਇਸ ਮਾਡਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, 'ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ 'ਤੇ ਅਜਿਹਾ ਵਿਵਹਾਰ ਅਤੇ ਹਰਕਤ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ!' ਸਰਨਾ ਨੇ ਅੱਗੇ ਕਿਹਾ ਕਿ ਉਹ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾਕਟਰ ਅਮਰ ਅਹਿਮਦ ਕੋਲ ਇਹ ਮੁੱਦਾ ਪਹਿਲ ਦੇ ਆਧਾਰ ’ਤੇ ਚੁੱਕਣਗੇ ਅਤੇ ਉਨ੍ਹਾਂ ਨੂੰ ਪੀ.ਐਮ.ਯੂ. ਦੇ ਮੁਲਾਜ਼ਮਾਂ ਨੂੰ ਸਿੱਖ ਰਹਿਤ ਮਰਿਆਦਾ (ਧਾਰਮਿਕ ਜ਼ਾਬਤੇ) ਦੇ ਬਾਰੇ ਵਿਚ ਜਾਗਰੂਕ ਕਰਨ ਲਈ ਕਹਿਣਗੇ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਨੇ ਦੁਨੀਆ ਭਰ ’ਚ ਫੈਲਾਈ ਦਹਿਸ਼ਤ, WHO ਨੇ ਦਿੱਤਾ ਇਹ ਬਿਆਨ
ਉਨ੍ਹਾਂ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਸਿੱਖ ‘ਮਰਿਆਦਾ’ ਦੇ ਬਾਰੇ ਵਿਚ ਉਰਦੂ ਵਿਚ ਲਿਖਤੀ ਹੁਕਮ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਕ ਕਮੇਟੀ (ਪੀ.ਐਸ.ਜੀ.ਪੀ.ਸੀ.) ਅਤੇ ਨਰੋਵਾਲ ਵਿਚ ਸਥਾਨਕ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਇਤਿਹਾਸਕ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਵਿਚ ਲਾਗੂ ਸਿੱਖ ਜ਼ਾਬਤੇ ਦੇ ਬਾਰੇ ਵਿਚ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੇ ਇਕ ਮੀਡੀਆ ਬਿਆਨ ਵਿਚ ਕਿਹਾ, ‘ਸਿਰ ਢਕਣ ਅਤੇ ਪਵਿੱਤਰ ਸਥਾਨ ’ਤੇ ਪਿੱਠ ਨਾ ਦਿਖਾਉਣ ਦੇ ਹੁਕਮ ਉਰਦੂ ਅਤੇ ਅੰਗਰੇਜੀ ਵਿਚ ਦਿੱਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ਪਿਛਲੇ 6 ਦਿਨਾਂ 'ਚ ਤੀਜੀ ਵਾਰ ਮਿਲੀ ਜਾਨੋ ਮਾਰਨ ਦੀ ਧਮਕੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ 'ਚ ਓਮੀਕਰੋਨ ਦੇ 3 ਮਾਮਲਿਆਂ ਦੀ ਪੁਸ਼ਟੀ, PM ਮੌਰੀਸਨ ਨੇ ਬੁਲਾਈ ਕੈਬਨਿਟ ਦੀ ਮੀਟਿੰਗ
NEXT STORY