ਨਵੀਂ ਦਿੱਲੀ- ਅਕਸਰ ਦੇਖਿਆ ਹੋਵੇਗਾ ਕਿ ਤੁਸੀਂ ਬਹੁਤ ਮਿਹਨਤ ਕਰਦੇ ਹੋ ਪਰ ਫਿਰ ਵੀ ਤੁਹਾਨੂੰ ਸਫ਼ਲਤਾ ਨਹੀਂ ਮਿਲਦੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਨਕਾਰਾਤਮਕ ਸ਼ਕਤੀਆਂ ਤੁਹਾਨੂੰ ਕਾਮਯਾਬ ਨਹੀਂ ਹੋਣ ਦਿੰਦੀਆਂ। ਅਜਿਹੇ 'ਚ ਮਨ ਪਰੇਸ਼ਾਨ ਹੋ ਜਾਂਦਾ ਹੈ। ਕਈ ਵਾਰ ਤਾਂ ਆਪਣੇ ਆਪ ਤੋਂ ਭਰੋਸਾ ਉਠਣ ਲੱਗਦਾ ਹੈ। ਪਰ ਵਾਸਤੂ ਸ਼ਾਸਤਰ 'ਚ ਇਸ ਸਮੱਸਿਆ ਦਾ ਹੱਲ ਹੈ। ਵਾਸਤੂ ਸ਼ਾਸਤਰ 'ਚ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਦੁਆਰਾ ਤੁਸੀਂ ਨਕਾਰਾਤਮਕ ਊਰਜਾ ਨੂੰ ਆਪਣੇ ਅਤੇ ਘਰ ਤੋਂ ਦੂਰ ਰੱਖ ਸਕਦੇ ਹੋ। ਵਾਸਤੂ ਸ਼ਾਸਤਰ ਦੇ ਅਨੁਸਾਰ, 7 ਦੌੜਦੇ ਘੋੜਿਆਂ ਦੀ ਪੇਂਟਿੰਗ ਤੁਹਾਨੂੰ ਕਈ ਮਾਮਲਿਆਂ 'ਚ ਸਫਲਤਾ ਦਿਵਾ ਸਕਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਪੇਂਟਿੰਗ 'ਚ ਸਿਰਫ਼ 7 ਦੌੜਦੇ ਘੋੜੇ ਹੀ ਕਿਉਂ ਦਿਖਾਏ ਜਾਂਦੇ ਹਨ? ਦਰਅਸਲ, ਸ਼ਾਸਤਰਾਂ ਦੇ ਅਨੁਸਾਰ, 7 ਸੰਖਿਆਵਾਂ ਨੂੰ ਸਰਵ ਵਿਆਪਕ ਜਾਂ ਕੁਦਰਤੀ ਮੰਨਿਆ ਜਾਂਦਾ ਹੈ। ਜਿਵੇਂ ਹਫ਼ਤੇ ਦੇ 7 ਦਿਨ,ਇੰਦਰ ਧਨੁਸ਼ ਦੇ 7 ਰੰਗ, ਸਪਤਰਿਸ਼ੀ, ਸੱਤ ਜਨਮ ਆਦਿ। ਸੱਤ ਘੋੜਿਆਂ ਦੀ ਤਸਵੀਰ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਵਾਸਤੂ ਦੇ ਅਨੁਸਾਰ ਇਸ ਨੂੰ ਸਹੀ ਦਿਸ਼ਾ 'ਚ ਲਗਾਉਣ ਨਾਲ ਚੰਗਾ ਨਤੀਜਾ ਮਿਲਦਾ ਹੈ। ਆਓ ਜਾਣਦੇ ਹਾਂ ਘੋੜਿਆਂ ਦੀ ਇਸ ਪੇਂਟਿੰਗ ਨੂੰ ਕਿਸ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ।
7 ਦੌੜਦੇ ਘੋੜਿਆਂ ਦੀ ਪੇਂਟਿੰਗ ਦੀ ਸਹੀ ਦਿਸ਼ਾ
-ਸੱਤ ਘੋੜਿਆਂ ਦੇ ਰੱਥ 'ਤੇ ਸਵਾਰ ਸੂਰਜ ਦੇਵਤਾ ਦੀ ਪੇਂਟਿੰਗ ਘਰ 'ਚ ਲਗਾਓ ਤਾਂ ਇਹ ਬਹੁਤ ਸ਼ੁਭ ਹੁੰਦਾ ਹੈ। ਜੇਕਰ ਤੁਸੀਂ ਸ਼ੁਭ ਫਲ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਪੇਂਟਿੰਗ ਨੂੰ ਪੂਰਬ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ।
-ਜੇਕਰ ਤੁਸੀਂ ਕਾਰਜ ਖੇਤਰ 'ਚ ਤਰੱਕੀ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਘਰ ਦੀ ਉੱਤਰ ਦਿਸ਼ਾ 'ਚ ਦੌੜਦੇ ਘੋੜਿਆਂ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
-ਜੇਕਰ ਤੁਸੀਂ ਜ਼ਿੰਦਗੀ 'ਚ ਨਾਮ, ਸ਼ੋਹਰਤ ਅਤੇ ਇੱਜ਼ਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਘਰ ਦੀ ਦੱਖਣ ਦਿਸ਼ਾ 'ਚ ਦੌੜ ਰਹੇ ਘੋੜਿਆਂ ਦੀ ਤਸਵੀਰ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਜੀਵਨ 'ਚ ਜਲਦੀ ਤਰੱਕੀ ਮਿਲੇਗੀ ਅਤੇ ਤੁਹਾਡੇ ਕੰਮ ਦੀ ਚਾਰੇ ਦਿਸ਼ਾਵਾਂ 'ਚ ਤਾਰੀਫ਼ ਹੋਵੇਗੀ।
-ਜੇਕਰ ਤੁਸੀਂ ਦੱਖਣ ਦਿਸ਼ਾ ਵੱਲ ਦੌੜਦੇ ਘੋੜਿਆਂ ਦੀ ਪੇਂਟਿੰਗ ਨਹੀਂ ਲਗਾ ਪਾ ਰਹੇ ਹੋ ਤਾਂ ਘਰ ਦੇ ਮੁੱਖ ਦੁਆਰ ਦੀ ਖਿੜਕੀ 'ਤੇ ਦੌੜਦੇ ਘੋੜੇ ਦੀ ਮੂਰਤੀ ਰੱਖ ਸਕਦੇ ਹੋ। ਬਸ ਇਹ ਧਿਆਨ ਰਹੇ ਕਿ ਘੋੜੇ ਦਾ ਚਿਹਰਾ ਖਿੜਕੀ ਤੋਂ ਬਾਹਰ ਦੇਖ ਰਿਹਾ ਹੈ।
-ਜੇਕਰ ਤੁਸੀਂ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਨਕਲੀ ਘੋੜਿਆਂ ਦਾ ਜੋੜਾ ਪੱਛਮੀ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਇਸ ਨਾਲ ਘਰ 'ਚ ਹਮੇਸ਼ਾ ਖੁਸ਼ਹਾਲੀ ਅਤੇ ਲਕਸ਼ਮੀ ਦਾ ਵਾਸ ਰਹਿੰਦਾ ਹੈ।
-ਚਿੱਟੇ ਘੋੜੇ ਸਕਾਰਾਤਮਕ ਊਰਜਾ ਦਾ ਪ੍ਰਤੀਕ ਹਨ। ਜਿੱਥੇ ਵੀ ਤੁਸੀਂ ਇਹ ਤਸਵੀਰ ਲਗਾਉਂਦੇ ਹੋ, ਧਿਆਨ 'ਚ ਰੱਖੋ ਕਿ ਇਸ 'ਚ ਘੋੜੇ ਚਿੱਟੇ ਹਨ। ਇਹ ਘਰ ਅਤੇ ਦਫਤਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਦੇ ਹਨ ਅਤੇ ਸਕਾਰਾਤਮਕ ਊਰਜਾ ਲਿਆਉਂਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸੂਰਜ ਦੇਵਤਾ ਜੀ ਦੀ ਕਿਰਪਾ ਪਾਉਣ ਲਈ ਐਤਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
NEXT STORY