ਨਵੀਂ ਦਿੱਲੀ - ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਘਰ ਖੁਸ਼ੀਆਂ-ਖੇੜੇ ਅਤੇ ਧਨ-ਦੌਲਤ ਨਾਲ ਭਰਿਆ ਰਹੇ। ਇਸ ਦੇ ਲਈ ਉਹ ਕਾਫੀ ਮਿਹਨਤ ਵੀ ਕਰਦਾ ਹੈ। ਪਰ ਕਈ ਵਾਰ ਸਖ਼ਤ ਮਿਹਨਤ ਤੋਂ ਬਾਅਦ ਵੀ ਘਰ ਵਿੱਚ ਖੁਸ਼ਹਾਲੀ ਨਹੀਂ ਆਉਂਦੀ। ਇਸ ਦਾ ਕਾਰਨ ਵਾਸਤੂ ਨੁਕਸ ਹੋ ਸਕਦਾ ਹੈ। ਇਸ ਨੁਕਸ ਨੂੰ ਦੂਰ ਕਰਨ ਲਈ ਵਾਸਤੂ ਸ਼ਾਸਤਰ ਵਿੱਚ ਕੁਝ ਨਿਯਮ ਦੱਸੇ ਗਏ ਹਨ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਘਰ 'ਚ ਧਨ ਦੀ ਘਾਟ ਨਹੀਂ ਹੁੰਦੀ ਅਤੇ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਨਵਾਂ ਘਰ ਬਣਾਉਣ ਜਾ ਰਹੇ ਹੋ ਤਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ...
ਇਹ ਵੀ ਪੜ੍ਹੋ : ਤੁਲਸੀ ਕੋਲ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
ਇਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਪੂਜਾ ਸਥਾਨ
ਵਾਸਤੂ ਸ਼ਾਸਤਰ ਅਨੁਸਾਰ ਘਰ ਦੀ ਉੱਤਰ-ਪੂਰਬ ਦਿਸ਼ਾ ਵਿੱਚ ਪੂਜਾ ਘਰ ਬਣਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਭਗਵਾਨ ਦੀ ਪੂਜਾ ਕਰਨ ਨਾਲ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦਿਸ਼ਾ ਵਿਚ ਕਦੇ ਵੀ ਗੰਦਗੀ ਨਹੀਂ ਫੈਲਾਉਣੀ ਚਾਹੀਦੀ।
ਮੁੱਖ ਗੇਟ ਸਾਫ਼ ਰੱਖੋ
ਘਰ ਦੀਆਂ ਖੁਸ਼ੀਆਂ ਮੁੱਖ ਗੇਟ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਇਸ ਲਈ ਇਸਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇ ਤਾਂ ਪ੍ਰਵੇਸ਼ ਦੁਆਰ ਨੂੰ ਸਾਫ਼ ਰੱਖਣਾ ਚਾਹੀਦਾ ਹੈ।
ਛੱਤ 'ਤੇ ਨਹੀਂ ਲਗਾਉਣੇ ਚਾਹੀਦੇ ਅਜਿਹੇ ਪੌਦੇ
ਘਰ ਦੀ ਛੱਤ ਨੂੰ ਵੀ ਹਰ ਸਮੇਂ ਸਾਫ਼ ਰੱਖਣਾ ਚਾਹੀਦਾ ਹੈ। ਇੱਥੇ ਕਦੇ ਵੀ ਕੂੜਾ ਨਹੀਂ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਛੱਤ 'ਤੇ ਕੰਡੇਦਾਰ ਪੌਦੇ ਲਗਾਉਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਇੱਥੇ ਅਜਿਹੇ ਪੌਦੇ ਲਗਾਉਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ। ਇਸ ਲਈ ਇੱਥੇ ਹਮੇਸ਼ਾ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸ਼ੁੱਕਰਵਾਰ ਦੇ ਦਿਨ ਕੀਤੇ ਗਏ ਖ਼ਾਸ ਉਪਾਅ ਨਾਲ ਮਿਲੇਗੀ ਮਾਂ ਲਕਸ਼ਮੀ ਦੀ ਫੁੱਲ ਕਿਰਪਾ, ਹੋਵੇਗੀ ਧਨ ਦੀ ਵਰਖ਼ਾ
ਪਾਣੀ ਦੀ ਟੈਂਕੀ ਦੀ ਸਹੀ ਦਿਸ਼ਾ
ਪਾਣੀ ਦੀ ਟੈਂਕੀ ਲਗਾਉਣ ਲਈ ਘਰ ਦਾ ਉੱਤਰ-ਪੂਰਬ ਕੋਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਘਰ 'ਚ ਸੈਪਟਿਕ ਟੈਂਕ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਪੱਛਮ ਦਿਸ਼ਾ 'ਚ ਰੱਖ ਸਕਦੇ ਹੋ। ਮਾਨਤਾਵਾਂ ਅਨੁਸਾਰ ਪਾਣੀ ਦਾ ਦੇਵਤਾ ਇਸ ਦਿਸ਼ਾ ਵਿੱਚ ਨਿਵਾਸ ਕਰਦਾ ਹੈ। ਇਸ ਲਈ ਇੱਥੇ ਟੈਂਕੀ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
ਰਸੋਈ ਦੀ ਸਹੀ ਦਿਸ਼ਾ
ਘਰ ਬਣਾਉਂਦੇ ਸਮੇਂ ਰਸੋਈ ਦੀ ਦਿਸ਼ਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਮਾਨਤਾਵਾਂ ਅਨੁਸਾਰ ਦੱਖਣ-ਪੂਰਬ ਦਿਸ਼ਾ ਰਸੋਈ ਲਈ ਸ਼ੁਭ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਰਸੋਈ 'ਚ ਚੁੱਲ੍ਹੇ ਨੂੰ ਦੱਖਣ-ਪੂਰਬ ਦਿਸ਼ਾ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਮੁਤਾਬਕ ਇਸ ਦਿਸ਼ਾ 'ਚ ਚੁੱਲ੍ਹਾ ਰੱਖਣ ਨਾਲ ਘਰ 'ਚ ਚੰਗੀ ਕਿਸਮਤ ਆਉਂਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ।
ਇਹ ਵੀ ਪੜ੍ਹੋ : Vastu Tips : ਘਰ ਦੇ ਮੰਦਰ 'ਚ ਗ਼ਲਤੀ ਨਾਲ ਵੀ ਨਾ ਰੱਖੋ ਸੁੱਕੇ ਫੁੱਲ, ਵਾਪਰ ਸਕਦੀ ਹੈ ਦੁਖਦਾਇਕ ਘਟਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਨੂੰਮਾਨ ਜੀ ਨੂੰ ਖ਼ੁਸ਼ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ, ਕਦੇ ਨਹੀਂ ਹੋਵੇਗੀ ਧਨ ਦੀ ਘਾਟ
NEXT STORY