ਵੈੱਬ ਡੈਸਕ - ਭਾਰਤੀ ਸੱਭਿਆਚਾਰ 'ਚ ਪਾਨ ਦੇ ਪੱਤੇ ਦਾ ਮਹੱਤਵ ਕੇਵਲ ਮੁੱਖ ਸ਼ੁੱਧੀ ਤੱਕ ਹੀ ਸੀਮਤ ਨਹੀਂ ਹੈ, ਬਲਕਿ ਵਾਸਤੂ ਸ਼ਾਸਤਰ ਅਤੇ ਜੋਤਿਸ਼ 'ਚ ਇਸ ਨੂੰ ਬਹੁਤ ਸ਼ੁੱਭ ਮੰਨਿਆ ਗਿਆ ਹੈ। ਸਰੋਤਾਂ ਅਨੁਸਾਰ, ਪਾਨ ਦੇ ਪੱਤੇ 'ਚ ਸਾਰੇ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ, ਇਸ ਲਈ ਇਸਦੀ ਵਰਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਅਤੇ ਵਿਗੜਦੇ ਕੰਮਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ।
ਆਰਥਿਕ ਤੰਗੀ ਦੂਰ ਕਰਨ ਲਈ
ਜੇਕਰ ਤੁਸੀਂ ਆਰਥਿਕ ਤੰਗੀ ਨਾਲ ਜੂਝ ਰਹੇ ਹੋ, ਤਾਂ ਮੰਗਲਵਾਰ ਜਾਂ ਸ਼ਨੀਵਾਰ ਨੂੰ ਇਕ ਸਾਬਤ ਅਤੇ ਸਾਫ਼ ਪਾਨ ਦੇ ਪੱਤੇ ਉੱਤੇ ਸੰਧੂਰ ਨਾਲ 'ਸ਼੍ਰੀ' ਜਾਂ 'ਰਾਮ' ਲਿਖੋ। ਇਸ ਪੱਤੇ ਨੂੰ ਹਨੂਮਾਨ ਜੀ ਦੇ ਚਰਨਾਂ 'ਚ ਅਰਪਣ ਕਰੋ। ਲਗਾਤਾਰ 5 ਹਫ਼ਤੇ ਇਹ ਉਪਾਅ ਕਰਨ ਨਾਲ ਧਨ ਨਾਲ ਜੁੜੀਆਂ ਰੁਕਾਵਟਾਂ ਦੂਰ ਹੋਣ ਲੱਗਦੀਆਂ ਹਨ।
ਕੰਮ 'ਚ ਸਫਲਤਾ ਅਤੇ ਰੁਕਾਵਟਾਂ ਦਾ ਹੱਲ
ਅਕਸਰ ਮਹੱਤਵਪੂਰਨ ਕੰਮਾਂ 'ਚ ਆ ਰਹੀਆਂ ਅੜਚਨਾਂ ਨੂੰ ਦੂਰ ਕਰਨ ਲਈ ਘਰੋਂ ਨਿਕਲਣ ਸਮੇਂ ਇਕ ਸਾਬਤ ਪਾਨ ਦਾ ਪੱਤਾ ਆਪਣੇ ਕੋਲ ਰੱਖੋ। ਇਸ 'ਤੇ ਥੋੜ੍ਹੀ ਜਿਹੀ ਮਿਸ਼ਰੀ ਜਾਂ ਇਲਾਇਚੀ ਰੱਖ ਕੇ ਆਪਣੇ ਇਸ਼ਟ ਦੇਵ ਦਾ ਧਿਆਨ ਕਰੋ ਅਤੇ ਫਿਰ ਇਸਨੂੰ ਆਪਣੀ ਜੇਬ ਜਾਂ ਪਰਸ 'ਚ ਰੱਖ ਲਓ। ਇਹ ਉਪਾਅ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਅਤੇ ਸਫਲਤਾ ਦੇ ਰਾਹ ਖੋਲ੍ਹਦਾ ਹੈ।
ਕਰੀਅਰ ਅਤੇ ਗ੍ਰਹਿ ਦੋਸ਼ਾਂ ਲਈ ਉਪਾਅ
ਕਰੀਅਰ
- ਨੌਕਰੀ ਜਾਂ ਪ੍ਰਮੋਸ਼ਨ 'ਚ ਆ ਰਹੀਆਂ ਮੁਸ਼ਕਲਾਂ ਲਈ ਐਤਵਾਰ ਰਾਤ ਨੂੰ ਪਾਨ ਦਾ ਪੱਤਾ ਆਪਣੇ ਸਿਰਹਾਣੇ ਹੇਠਾਂ ਰੱਖ ਕੇ ਸੌਂਵੋ ਅਤੇ ਅਗਲੀ ਸਵੇਰ ਇਸਨੂੰ ਗਾਂ ਨੂੰ ਖਿਲਾ ਦਿਓ।
ਰਾਹੂ-ਕੇਤੂ
- ਇਨ੍ਹਾਂ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਬੁੱਧਵਾਰ ਨੂੰ ਪਾਨ ਦੇ ਪੱਤੇ 'ਤੇ ਸ਼ਹਿਦ ਲਗਾ ਕੇ ਮਾਂ ਦੁਰਗਾ ਦੇ ਚਰਨਾਂ 'ਚ ਚੜ੍ਹਾਓ।
ਨਜ਼ਰ ਦੋਸ਼
- ਘਰ ਦੀ ਨਕਾਰਾਤਮਕਤਾ ਦੂਰ ਕਰਨ ਲਈ ਪਾਨ ਦੇ ਪੱਤੇ ਉੱਤੇ ਗੁਲਾਬ ਦੀਆਂ ਪੱਤੀਆਂ ਰੱਖ ਕੇ ਸਿਰ ਤੋਂ ਸੱਤ ਵਾਰ ਵਾਰ ਕੇ ਵਗਦੇ ਪਾਣੀ 'ਚ ਪ੍ਰਵਾਹਿਤ ਕਰੋ।
ਵਾਸਤੂ ਦੋਸ਼ ਅਤੇ ਭਗਵਾਨ ਗਣੇਸ਼
ਭਗਵਾਨ ਗਣੇਸ਼ ਨੂੰ ਪਾਨ ਦਾ ਪੱਤਾ ਬਹੁਤ ਪਸੰਦ ਹੈ। ਬੁੱਧਵਾਰ ਨੂੰ ਗਣੇਸ਼ ਜੀ ਨੂੰ ਪਾਨ ਦੇ ਪੱਤੇ 'ਤੇ ਸੁਪਾਰੀ ਅਤੇ ਲੌਂਗ ਰੱਖ ਕੇ ਅਰਪਣ ਕਰਨ ਨਾਲ ਘਰ ਦੇ ਵਾਸਤੂ ਦੋਸ਼ ਖਤਮ ਹੁੰਦੇ ਹਨ।
ਜ਼ਰੂਰੀ ਸਾਵਧਾਨੀਆਂ
ਵਾਸਤੂ ਉਪਾਵਾਂ ਲਈ ਹਮੇਸ਼ਾ ਤਾਜ਼ਾ, ਹਰਾ ਅਤੇ ਸਾਬਤ ਪੱਤਾ ਹੀ ਵਰਤਣਾ ਚਾਹੀਦਾ ਹੈ। ਕੱਟਿਆ-ਫਟਿਆ ਜਾਂ ਸੁੱਕਾ ਪੱਤਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਸਾਰੇ ਉਪਾਅ ਪੂਰੀ ਸ਼ਰਧਾ ਅਤੇ ਸਫਾਈ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹੀ ਕਰਨੇ ਚਾਹੀਦੇ ਹਨ।
ਅੱਜ ਤੋਂ ਬਦਲੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ! ਆਵੇਗਾ ਪੈਸਾ ਹੀ ਪੈਸਾ
NEXT STORY