Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    4:43:18 PM

  • iranian president to visit india

    ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ...

  • fake marriage for green card

    ਗ੍ਰੀਨ ਕਾਰਡ ਲਈ ਕਰਾ'ਤੇ 1,000 ਫਰਜ਼ੀ ਵਿਆਹ ! ਸਭ...

  • the way to get ration has changed from today

    ਰਾਸ਼ਨ ਲੈਣ ਦਾ ਤਰੀਕਾ ਅੱਜ ਤੋਂ ਬਦਲਿਆ, ਕਾਰਡ ਧਾਰਕਾਂ...

  • if you have extra cylinders at home  be careful  it might happen

    ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਕਥਾਵਾਂ ਦਾ ਸਫ਼ਰ

DHARM News Punjabi(ਧਰਮ)

ਕਥਾਵਾਂ ਦਾ ਸਫ਼ਰ

  • Updated: 26 Aug, 2019 10:19 AM
Jalandhar
a journey of legends
  • Share
    • Facebook
    • Tumblr
    • Linkedin
    • Twitter
  • Comment

ਕਥਾਵਾਂ ਦਾ ਸਫ਼ਰ

"ਅਸੀਂ ਗੁਰੂ ਨਾਨਕ ਨੂੰ ਦੁਨੀਆਂ ਦੇ ਹਰ ਹਿੱਸੇ ਪਹੁੰਚਾ ਦਿੱਤਾ ਹੈ ਪਰ ਆਪਣੇ ਦਿਲ ਤੱਕ ਨਹੀਂ ਪਹੁੰਚਾ ਸਕੇ"

ਸ਼ੁਰੂਆਤ ਤੋਂ ਪਹਿਲਾਂ

'ਕਥਾਵਾਂ ਦੇ ਸਫ਼ਰ' ਦਾ ਫੁਰਨਾ ਅਮਰਦੀਪ ਸਿੰਘ ਹੁਣਾਂ ਲਈ ਸਬੱਬੀ ਆਇਆ ਸੀ।ਸਿੰਗਾਪੁਰ ਦੇ ਰਹਿਣ ਵਾਲੇ ਅਮਰਦੀਪ ਸਿੰਘ ਹੁਣਾਂ ਪਾਕਿਸਤਾਨ 'ਚ ਸਿੱਖ ਵਿਰਾਸਤ ਦੀ ਦੋ ਕਿਤਾਬਾਂ ਤੋਂ ਬਾਅਦ ਦੋ ਦਸਤਾਵੇਜ਼ੀ ਫ਼ਿਲਮਾਂ ਤਿਆਰ ਕੀਤੀਆਂ।ਉਹ ਜਦੋਂ 'ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਦਾ ਕਾਰਜ ਕਰ ਰਹੇ ਸਨ ਤਾਂ ਇਹਦੇ ਨਾਲੋਂ ਨਾਲ ਉਹ ਖਾਸ ਹਵਾਲਿਆਂ ਲਈ ਵੀਡੀਓ ਬਣਾਉਂਦੇ ਗਏ।ਜਦੋਂ ਉਹਨਾਂ ਸਾਰੀਆਂ ਵੀਡੀਓ ਵੇਖੀਆਂ ਤਾਂ ਉਹਨਾਂ 'ਚ ਇੱਕ ਕਹਾਣੀ ਨਜ਼ਰ ਆਈ।ਇਹ ਕਹਾਣੀ ਵਿਰਾਸਤਾਂ ਦੀ ਨਿਸ਼ਾਨਦੇਹੀ ਕਰਦੀ ਸੀ।ਇਹਨਾਂ ਨੂੰ ਲੜੀਬੱਧ ਕਰਦਿਆਂ ਉਹਨਾਂ 'ਪੀਰਿੰਗ ਸੋਲ' (ਅਧਿਆਤਮਕ ਅਹਿਸਾਸ) ਅਤੇ 'ਪੀਰਿੰਗ ਵਾਰੀਅਰ' (ਜੰਗਜੂ ਅਹਿਸਾਸ) ਨਾਮ ਦੀਆਂ ਦੋ ਦਸਤਾਵੇਜ਼ੀ ਫ਼ਿਲਮਾਂ ਤਿਆਰ ਕੀਤੀਆਂ।ਇਹਨਾਂ ਫ਼ਿਲਮਾਂ ਨੂੰ ਨਵੰਬਰ 2108 'ਚ ਨਿਊਯਾਰਕ ਸਿੱਖ ਆਰਟ ਫੈਸਟੀਵਲ 'ਚ ਪਰਦਾਪੇਸ਼ ਕੀਤਾ ਗਿਆ। ਸਵਾਲ-ਜਵਾਬ,ਕਿਤਾਬਾਂ ਬਾਰੇ ਲੰਮੀ ਵਾਰਤਾਲਾਪ ਅਤੇ ਦਸਤਾਵੇਜ਼ੀ ਫ਼ਿਲਮਾਂ ਵਿਚਕਾਰ ਹੁਣ ਇਹ ਗੱਲ ਤੁਰ ਰਹੀ ਸੀ ਕਿ ਹੁਣ ਅੱਗੇ ਕੀ ? ਅਮਰਦੀਪ ਸਿੰਘ ਹੁਣਾਂ ਇੱਕ ਦਹਾਕੇ ਦੇ ਵਿਰਾਸਤੀ ਖ਼ੋਜ ਕਾਰਜਾਂ ਤੋਂ ਬਾਅਦ ਆਪਣੇ ਨਜ਼ਰੀਏ ਅੰਦਰ ਬਹੁਤ ਕੁਝ ਉਲੀਕਿਆ ਹੈ ਅਤੇ ਉਸ ਉਲੀਕੇ ਰਾਹ 'ਤੇ ਤੁਰਦਿਆਂ ਕਾਰਜ ਕਰਦਿਆਂ ਨਿਰੰਤਰ ਵਿਰਾਸਤਾਂ ਬਾਰੇ ਕੰਮ ਕੀਤਾ ਹੈ।ਅਮਰਦੀਪ ਸਿੰਘ ਇਸ ਨੂੰ 'ਡੀਵਾਈਨ ਇੰਟਰਵੈਨਸ਼ਨ' ਕਹਿੰਦੇ ਹਨ।ਉਹਨਾਂ ਮੁਤਾਬਕ ਇਹ ਸਿਰਫ ਧਾਰਮਿਕ ਨਹੀਂ ਹੈ।ਇਸ 'ਚ ਵਿਰਾਸਤ ਹੈ,ਭਾਵਨਾ ਹੈ ਅਤੇ ਇੱਕ ਸਫ਼ਰ ਹੈ ਜੀਹਦੀ ਗੁੜ੍ਹਤੀ ਸਾਨੂੰ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਤੋਂ ਮਿਲਦੀ ਹੈ।ਸੋ ਹੁਣ ਤੈਅ ਸੀ ਕਿ ਇੱਕ ਸਫ਼ਰ 'ਤੇ ਤੁਰਿਆ ਜਾਵੇ।ਇਸ ਲਈ ਬਹੁਤ ਸਾਰੇ ਸੱਜਣ ਮਦਦ ਲਈ ਤਿਆਰ ਹੋ ਗਏ।ਇਹ ਸਫ਼ਰ ਸੀ ਕਿਉਂ ਕਿ ਵਿਰਾਸਤ ਸਿਰਫ ਪਾਕਿਸਤਾਨ ਜਾਂ ਭਾਰਤ 'ਚ ਨਹੀਂ ਹੈ।ਗੁਰੂ ਨਾਨਕ ਸਾਹਿਬ ਤਾਂ ਇਸ ਤੋਂ ਵੀ ਬਾਹਰ ਹੋਰ ਥਾਵਾਂ 'ਤੇ ਘੁੰਮੇ ਹਨ।ਇਹ ਸਿਰਫ ਗੁਰਦੁਆਰਿਆਂ ਦੀ ਯਾਤਰਾ ਨਹੀਂ ਹੋਵੇਗੀ।ਇਸ 'ਚ ਕਥਾ ਮਹੱਤਵਪੂਰਨ ਹੈ।ਜੋ ਅਸੀਂ ਲਿਖ ਰਹੇ ਹਾਂ ਉਹ ਇਤਿਹਾਸ ਨਾਲ ਸਾਡੀ ਮਿਲਣੀ ਹੈ।ਅਸੀਂ ਇਸੇ 'ਨੈਰੇਟਿਵ' 'ਚੋਂ ਉਹ ਪੇਸ਼ ਕਰਨਾ ਹੈ ਜੋ ਆਉਣ ਵਾਲੀ ਪੀੜ੍ਹੀ ਲਈ ਸੁਚੱਜਾ ਦਸਤਾਵੇਜ਼ ਹੋਵੇ।

PunjabKesari

ਐਲੇਗਰੀ-ਏ ਟੈਪਸਟ੍ਰੀ ਆਫ ਗੁਰੂ ਨਾਨਕ'ਜ਼ ਟਰੈਵਲਜ਼

ਜਦੋਂ ਸਰਹੱਦਾਂ ਇਸ ਰੂਪ 'ਚ ਨਹੀਂ ਸਨ। 15ਵੀਂ ਸਦੀਂ ਦਾ ਦੌਰ ਸੀ।ਬਾਦਸ਼ਾਹ ਆਪਣੇ ਰਾਜ ਦਾ ਵਿਸਥਾਰ ਰਕ ਰਹੇ ਸਨ। ਉਹਨਾਂ ਸਮਿਆਂ 'ਚ ਹਿੰਦੂ ਸਨ ਅਤੇ ਮੁਸਲਮਾਨ ਸਨ। ਉਦੋਂ ਗੁਰੂ ਨਾਨਕ ਸਾਹਿਬ ਅਵਤਾਰ ਧਾਰਦੇ ਹਨ ਅਤੇ ਮਨੁੱਖਤਾ,ਸਾਂਝੀਵਾਲਤਾ ਦਾ ਸੰਦੇਸ਼ ਕੁੱਲ ਹਯਾਤੀ ਨੂੰ ਦਿੰਦੇ ਹਨ।ਉਹ ਰਾਗਾਂ 'ਚ ਬਾਣੀ ਰਚਦੇ ਹਨ।ਉਹ ਹਿੰਦੂ ਨੂੰ ਮਿਲਦੇ ਹਨ। ਉਹ ਮੁਸਲਮਾਨਾਂ,ਕਬੀਲਿਆਂ,ਵੱਖ ਵੱਖ ਕੌਮਾਂ,ਸੱਭਿਆਚਾਰਾਂ ਨੂੰ ਮਿਲਦੇ ਹਨ ਅਤੇ ਅਕਾਲ ਪੁਰਖ ਦਾ ਸੰਦੇਸ਼ ਦਿੰਦੇ ਵੱਖ ਵੱਖ ਥਾਵਾਂ ਦੀ ਯਾਤਰਾ ਕਰਦੇ ਹਨ। ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਕਰਦੇ ਹਨ।ਉਹਨਾਂ ਜੋ ਵੱਡਾ ਖੇਤਰ ਗਾਹਿਆ ਹੈ ਹੁਣ 9 ਦੇਸ਼ਾਂ 'ਚ ਪੇਸ਼ ਹੁੰਦਾ ਹੈ।ਤਿੱਬਤ, ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਸ਼੍ਰੀ ਲੰਕਾ, ਸਾਉਦੀ ਅਰਬ, ਇਰਾਕ, ਇਰਾਨ, ਅਫਗਾਨਿਸਤਾਨ ਜਹੇ ਦੇਸ਼ਾਂ 'ਚ ਬਾਬੇ ਨਾਨਕ ਦੀ ਚਰਨ ਛੋਹ ਹੈ।

PunjabKesari

ਅਮਰਦੀਪ ਸਿੰਘ ਕਹਿੰਦੇ ਹਨ ਕਿ ਸਾਡੇ ਕਾਰਜ ਨੂੰ ਕੁਝ ਇਸ ਤਰ੍ਹਾਂ ਸਮਝਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਹਨਾਂ ਦੀਆਂ ਉਦਾਸੀਆਂ ਅਤੇ ਸਿੱਖਿਆਵਾਂ ਦੇ ਸਾਡੇ ਤੱਕ ਪਹੁੰਚਣ ਦੀਆਂ ਤਿੰਨ ਰਵਾਇਤਾਂ ਹਨ। 15ਵੀਂ-16ਵੀਂ ਸਦੀ 'ਚ ਮੌਖਿਕ ਰਵਾਇਤ ਮਾਰਫਤ ਇਹ ਕਹਾਣੀਆਂ ਤੁਰਦੀਆਂ ਰਹੀ ਜਿਹਨਾਂ ਨੂੰ 17 ਸਦੀ 'ਚ ਸਾਡੇ ਤੱਕ ਜਨਮਸਾਖੀਆਂ ਦੀ ਰਵਾਇਤ 'ਚ ਪੇਸ਼ ਕੀਤਾ।ਅਸੀਂ ਭਾਈ ਬਾਲੇ ਦੀ ਸਾਖੀ,ਭਾਈ ਗੁਰਦਾਸ ਤੋਂ ਮਿਹਰਬਾਨ,ਮਹਿਮਾ ਪ੍ਰਕਾਸ਼ ਅਤੇ ਅਜਿਹੀ ਸਾਖੀ ਪ੍ਰਪੰਰਾ ਤੋਂ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਨੂੰ ਜਾਣਦੇ ਗਏ। ਹੁਣ 21ਵੀਂ  ਸਦੀ ਹੈ ਅਤੇ ਇਹ ਵਿਜ਼ੁਅਲ ਜ਼ਰੀਆ ਹੈ। ਇਸੇ ਲਈ ਅਸੀਂ 9 ਮੁਲਕਾਂ ਦੀ ਯਾਤਰਾ ਕਰਦਿਆਂ ਗੁਰੂ ਨਾਨਕ ਸਿਹਬ ਦੇ ਸਫ਼ਰ ਨੂੰ ਦਸਤਾਵੇਜ਼ੀ ਫ਼ਿਲਮ ਦਾ ਰੂਪ ਦੇ ਦੇਵਾਂਗੇ।

PunjabKesari

ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਸਮਝਦੇ ਹਾਂ ਤਾਂ ਇਸ ਨਜ਼ਰੀਏ ਨੂੰ ਧਿਆਨ 'ਚ ਰੱਖੀਏ ਕਿ ਇਹ ਸਿਰਫ ਗੁਰਦੁਆਰੇ ਨਹੀਂ ਹਨ।ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ,ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਤੋਂ ਇਲਾਵਾ 45 ਤੋਂ ਵੱਧ ਅਜਿਹੀਆਂ ਥਾਵਾਂ ਹਨ ਜੋ ਦੋ ਧਰਮਾਂ ਦੇ ਆਪਸੀ ਸਹਿਚਾਰ ਦਾ ਰੂਪ ਹਨ। ਇਸ ਵਿਸ਼ਾਵਸ਼ 'ਚ ਸੂਫ਼ੀ ਦਰਗਾਹਾਂ ਹਨ,ਮੰਦਰ ਹਨ ਜਿੰਨ੍ਹਾਂ ਨਾਲ ਉਦਾਸੀਆਂ ਵੇਲੇ ਗੁਰੂ ਨਾਨਕ ਸਾਹਿਬ ਨਾਲ ਰਿਸ਼ਤਾ ਜੁੜਦਾ ਹੈ।ਇਹ ਗੁਰੂ ਨਾਨਕ ਜੀ ਦੇ ਰਾਹਵਾਂ ਦੀ ਨਿਸ਼ਾਨਦੇਹੀ ਹੈ ਜੋ ਸਾਨੂੰ ਸਾਖੀ ਪ੍ਰਪੰਰਾ ਤੋਂ ਮਹਿਸੂਸ ਹੁੰਦੀ ਹੈ।ਇਹੋ ਕਥਾਵਾਂ ਹਨ।ਇਹ ਵੱਡਾ ਵਰਤਾਰਾ ਹੈ।ਇਸ 'ਚ ਕਈ ਗੱਲਾਂ ਨੂੰ ਨਿਖੇੜਣ ਦੀ ਵੀ ਲੋੜ ਹੈ।ਇਹ ਖ਼ੋਜ ਹੈ।ਕਿਉਂ ਕਿ ਇੱਕ ਚਰਚਾ ਗੁਰੂ ਨਾਨਕ ਸਾਹਿਬ ਦੀ ਇੰਡੋਨੇਸ਼ੀਆ ਅਤੇ ਰੋਮ ਤੱਕ ਜਾਣ ਦੀ ਵੀ ਤੁਰਦੀ ਹੈ।ਅਜਿਹੇ 'ਚ ਇਤਿਹਾਸਕ ਹਵਾਲੇ,ਸਾਖੀਆਂ ਦੀ ਨਿਸ਼ਾਨਦੇਹੀ ਅਤੇ ਉਹਨਾਂ ਨੂੰ ਰਾਹਵਾਂ ਨੂੰ ਸੁਹਿਰਦ ਹੋਕੇ ਸਮਝਣ ਦੀ ਲੋੜ ਹੈ ਕਿ ਸਹੀ ਕੀ ਹੈ ਅਤੇ ਅਤਿਕਥਨੀ ਕੀ ਹੈ।

ਮੇਰੇ ਸਫ਼ਰ ਦਾ ਮੂਲ

ਅਮਰਦੀਪ ਸਿੰਘ ਅਤੇ ਉਹਨਾਂ ਦੇ ਵੀਡੀਓ ਡਾਇਰੈਕਟਰ ਸਾਥੀ ਸਲਮਾਨ ਨੇ 11 ਜਨਵਰੀ 2019 ਨੂੰ ਇਹ ਸ਼ਾਨਦਾਰ ਸਫ਼ਰ ਸ਼ੁਰੂ ਕੀਤਾ ਸੀ।ਇਸ ਦੌਰਾਨ ਉਹਨਾਂ 9 ਦੇਸ਼ਾਂ ਨੂੰ 11 ਮਹੀਨਿਆਂ 'ਚ ਦਰਜ ਕਰਦਿਆਂ 150 ਤੋਂ ਵੱਧ ਥਾਵਾਂ 'ਤੇ ਪਹੁੰਚਣਾ ਹੈ।ਅਮਰਦੀਪ ਸਿੰਘ ਇਹਨੂੰ ਵੱਡੀ ਚਣੌਤੀ ਮੰਨਦੇ ਹਨ।ਉਹਨਾਂ ਮੁਤਾਬਕ ਦਸਤਾਵੇਜ਼ੀ ਫ਼ਿਲਮ ਬਣਾਉਣ ਦੌਰਾਨ ਅਸੀਂ ਭਾਰਤ-ਪਾਕਿਸਤਾਨ ਤਾਂ ਸੌਖਿਆ ਘੁੰਮ ਸਕਦੇ ਹਾਂ ਪਰ ਵੱਡੀ ਚਣੌਤੀ ਸ਼੍ਰੀ ਲੰਕਾ ਸੀ ਜਿੱਥੋਂ ਅਸੀਂ ਸ਼ੁਰੂਆਤ ਕੀਤੀ।ਇਸ ਤੋਂ ਇਲਾਵਾ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਪਹੁੰਚਣਾ ਸੌਖਾ ਨਹੀਂ ਹੈ।ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਰਾਹ ਹੁਣ ਦੇ ੭੦ ਫੀਸਦ ਵਿਵਾਦਤ ਖੇਤਰਾਂ 'ਚ ਹੈ।ਸਾਡੇ ਲਈ ਚਣੌਤੀ ਹੈ ਕਿ ਅਸੀਂ ਇਰਾਨ,ਤਿੱਬਤ,ਇਰਾਕ ਅਤੇ ਸਾਉਦੀ ਅਰਬ 'ਚ ਫ਼ਿਲਮ ਕਿਵੇਂ ਬਣਾਵਾਂਗੇ।ਦੂਜਾ ਸਾਡੇ ਲਈ ਕਥਾ ਦਾ ਮਹੱਤਵ ਹੈ ਜਿਸ ਮਾਰਫ਼ਤ ਇਤਿਹਾਸਕ ਗਵਾਹੀ ਬਣੇ।ਅਸੀਂ ਉਹਨਾਂ ਥਾਵਾਂ 'ਤੇ ਪਹੁੰਚਣਾ ਹੈ ਜਿੱਥੇ ਆਮ ਲੋਕਾਂ ਦਾ ਜਾਣਾ ਸੌਖਾ ਨਹੀਂ ਹੈ।ਅਸੀਂ ਗੁਰੂ ਨਾਨਕ ਸਾਹਿਬ ਦੇ ਰਾਹਵਾਂ ਦੀ ਕਹਾਣੀ ਨੂੰ ਬਹੁਤ ਸੁਹਿਰਦਤਾ ਨਾਲ ਕਹਿਣਾ ਚਾਹੁੰਦੇ ਹਾਂ।ਇਸ 'ਚ ਸਾਨੂੰ ਬਹੁਤ ਸਾਰੇ ਦਾਨੀ ਸੱਜਣਾਂ ਦਾ ਅਤੇ ਸਿੱਖ ਲੈਨਜ਼ ਦਾ ਸਹਿਯੋਗ ਹਾਸਲ ਹੈ।ਅਸੀਂ ਆਪਣੇ ਸਫ਼ਰ ਦੇ 2 ਪੜਾਅ ਉਲੀਕੇ ਹਨ।ਪਹਿਲੇ ਪੜਾਅ 'ਚ ਸ਼੍ਰੀ ਲੰਕਾ,ਪਾਕਿਸਤਾਨ,ਅਫਗਾਨਿਸਤਾਨ,ਇਰਾਨ ਅਤੇ ਤਿੱਬਤ ਸੀ ਅਤੇ ਦੂਜੇ ਪੜਾਅ 'ਚ ਇਰਾਕ,ਸਾਉਦੀ ਅਰਬ,ਬੰਗਲਾਦੇਸ਼ ਅਤੇ ਭਾਰਤ ਹੈ।

ਅਮਰਦੀਪ ਆਪਣੇ ਖ਼ੋਜ ਸਫ਼ਰ ਨੂੰ 2014 ਤੋਂ ਮੰਨਦੇ ਹਨ। ਉਹਨਾਂ ਮੁਤਾਬਕ 2020 ਦੇ ਸ਼ੁਰੂਆਤ ਜਾਂ ਅਖੀਰਲੇ ਮਹੀਨੇ ਤੱਕ ਸਾਡੀ ਦਸਤਾਵੇਜ਼ੀ ਫ਼ਿਲਮ ਮੁੰਕਮਲ ਪੇਸ਼ ਹੋਵੇਗੀ।ਇਹ 150 ਤੋਂ ਵੱਧ ਥਾਵਾਂ ਨੂੰ ਪੇਸ਼ ਕਰਦੀ 600 ਕਿਸ਼ਤਾਂ ਦੀ ਫ਼ਿਲਮ ਹੋਵੇਗੀ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਸਮਝ ਬਣਾਉਂਦੇ ਇਹ ਮਹਿਸੂਸ ਕਰੋ ਕਿ ਉਹਨਾਂ ਜਿਹੜੀਆਂ ਹੱਦਬੰਦੀਆਂ ਨੂੰ ਤੋੜਦਿਆਂ ਅਧਿਆਤਮਕ ਸੰਵਾਦ ਕੀਤਾ ਉਹ ਇਸਲਾਮਿਕ,ਸੂਫ਼ੀ,ਬੁੱਧ,ਜੈਨ,ਹਿੰਦੂ ਰਵਾਇਤਾਂ ਦੀ ਆਪਸੀ ਸਾਂਝ ਦਾ ਦਸਤਾਵੇਜ਼ ਹੈ।ਨਫ਼ਰਤਾਂ ਦੇ ਦੌਰ 'ਚ ਇਸ ਸਾਂਝੀਵਾਲਤਾ ਦੀ ਤੰਦ ਦਾ ਸਭ ਤੱਕ ਪਹੁੰਚਣਾ ਕਿੰਨਾ ਜ਼ਰੂਰੀ ਹੈ।

ਹਰਪ੍ਰੀਤ ਸਿੰਘ ਕਾਹਲੋਂ

  • Sri Guru Nanak Dev Ji
  • ਸ੍ਰੀ ਗੁਰੂ ਨਾਨਕ ਦੇਵ ਜੀ

ਅੱਜ ਦੇ ਰਾਸ਼ੀਫਲ 'ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

NEXT STORY

Stories You May Like

  • the fortune of these 4 zodiac signs is about to shine
    ਚਮਕਣ ਵਾਲੀ ਹੈ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ ! ਅਸ਼ਲੇਖਾ ਨਕਸ਼ੱਤਰ ਨਾਲ ਇਨ੍ਹਾਂ ਘਰ ਹੋਵੇਗੀ ਧਨ ਦੀ ਵਰਖਾ
  • google incense will remove the vastu dosha of the house
    ਘਰ ਦਾ ਵਾਸਤੂ ਦੋਸ਼ ਦੂਰ ਕਰੇਗੀ 'ਗੂਗਲ ਧੂਪ' ! ਬਸ ਅਪਣਾਓ ਇਹ ਤਰੀਕੇ
  • horoscope astrology
    19 ਅਗਸਤ ਨੂੰ ਹੋਣ ਜਾ ਰਹੀ ਵੱਡੀ ਤਬਦੀਲੀ! ਇਨ੍ਹਾਂ 5 ਰਾਸ਼ੀਆਂ ਵਾਲਿਆਂ ਦੀ ਹੋਵੇਗੀ ਬੱਲੇ-ਬੱਲੇ
  • meditation done incorrectly can also make you poor
    ਗਲਤ ਤਰੀਕੇ ਨਾਲ ਕੀਤੀ ਮੈਡੀਟੇਸ਼ਨ ਵੀ ਤੁਹਾਨੂੰ ਕਰ ਸਕਦੀ ਹੈ ਕੰਗਾਲ ! ਜਾਣੋ ਸਹੀ ਦਿਸ਼ਾ ਤੇ ਨਿਯਮ
  • lottery will be held for these 4 zodiac signs today
    ਅੱਜ ਇਨ੍ਹਾਂ 4 ਰਾਸ਼ੀਆਂ ਲੱਗੇਗੀ ਲਾਟਰੀ ! ਕਾਰੋਬਾਰ 'ਚ ਮਿਲੇਗਾ ਵੱਡਾ ਲਾਭ ਤੇ ਨੋਟਾਂ ਦਾ ਵਰ੍ਹੇਗਾ ਮੀਂਹ
  • surya grahan 2026
    Surya Grahan 2026: ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਸਮਾਪਤ, ਸਵੇਰੇ ਬ੍ਰਹਮ ਮਹੂਰਤ 'ਚ ਕਰੋ ਇਹ ਵਿਸ਼ੇਸ਼ ਉਪਾਅ
  • the last solar eclipse of the year is taking place today
    ਅੱਜ ਲੱਗ ਰਿਹੈ ਸਾਲ ਦਾ ਆਖਰੀ ਸੂਰਜ ਗ੍ਰਹਿਣ, 64 ਸਾਲਾਂ ਬਾਅਦ ਬਣ ਰਿਹੈ ਦੁਰਲੱਭ ਸੰਯੋਗ
  • rainwater will open the locked locks of fate
    ਮੀਂਹ ਦਾ ਪਾਣੀ ਖੋਲ੍ਹੇਗਾ ਬੰਦ ਕਿਸਮਤ ਦੇ ਤਾਲੇ ! ਘਰ 'ਚ ਛਾਵੇਗੀ ਖੁਸ਼ਹਾਲੀ, ਬਸ ਕਰ ਲਓ ਇਹ ਕੰਮ
  • attack on owners who reached purchased land
    ਖ਼ਰੀਦੀ ਜ਼ਮੀਨ 'ਚ ਪੁੱਜੇ ਮਾਲਕਾਂ 'ਤੇ ਹਮਲਾ, ਪੁਲਸ ਵੱਲੋਂ ਦੋ ਧਿਰਾਂ ਖ਼ਿਲਾਫ਼...
  • sukhbir badal attack akali dal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਭਿਸ਼ੇਕ ਬਖਸ਼ੀ ਨੇ ਕੀਤੀ ਸਖ਼ਤ ਨਿੰਦਾ
  • son sentenced to life imprisonment for killing father
    ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ...
  • punjabi youth in mexico
    ਮੈਕਸੀਕੋ 'ਚ ਫਸੇ ਪੰਜਾਬੀ ਨੌਜਵਾਨ ਦੀ ਰੋਂਦੇ ਹੋਏ ਦੀ ਵੀਡੀਓ ਵਾਇਰਲ
  • shocking revelation in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ...
  • questions raised over municipal corporation  s negligence on sd college road
    SD ਕਾਲਜ ਰੋਡ 'ਤੇ ਨਗਰ ਨਿਗਮ ਦੀ ਲਾਪਰਵਾਹੀ ’ਤੇ ਉੱਠੇ ਸਵਾਲ, ਚੌਥੀ ਮੰਜ਼ਿਲ ਦਾ...
  • gymkhana club elections jalandhar
    ਜਿਮਖਾਨਾ ਕਲੱਬ ਚੋਣਾਂ 'ਚ ਥੋੜ੍ਹੀ ਜਿਹੀ ਗਰਮੀ ਵਿਖਾਉਣ ਵਾਲਾ ਪ੍ਰੋਗਰੈਸਿਵ ਗਰੁੱਪ...
  • draft voter list released in jalandhar under sir 2026
    SIR-2026 ਹੇਠ ਜਲੰਧਰ 'ਚ 14,64,949 ਵੋਟਰਾਂ ਦੀ ਡਰਾਫਟ ਵੋਟਰ ਸੂਚੀ ਜਾਰੀ, 16...
Trending
Ek Nazar
incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • from today 90 days will be heavy for these 4 zodiac signs
      ਅੱਜ ਤੋਂ ਇਨ੍ਹਾਂ 4 ਰਾਸ਼ੀਆਂ ਲਈ 90 ਦਿਨ ਰਹਿਣਗੇ ਭਾਰੀ! ਸੂਰਜ ਗ੍ਰਹਿਣ ਕਾਰਨ...
    • lord shiva  sawan month  shamshanvasi basam
      ਭਗਵਾਨ ਸ਼ਿਵ ਨੂੰ ਕਿਉਂ ਕਿਹਾ ਜਾਂਦਾ ਹੈ 'ਸ਼ਮਸ਼ਾਨਵਾਸੀ' ? ਸਾਵਣ 'ਚ ਜਾਣੋ ਇਸ ਦਾ...
    • the secret to becoming rich is hidden in the flour in the kitchen
      ਰਸੋਈ ਦੇ ਆਟੇ 'ਚ ਲੁਕਿਆ ਹੈ ਅਮੀਰ ਬਣਨ ਦਾ ਰਾਜ਼ ! ਬੱਸ ਕਰ ਲਵੋ ਇਹ ਛੋਟਾ ਜਿਹਾ ਕੰਮ
    • the golden time for these 4 zodiac signs will begin today
      ਅੱਜ ਤੋਂ ਸ਼ੁਰੂ ਹੋਵੇਗਾ ਇਨ੍ਹਾਂ 4 ਰਾਸ਼ੀਆਂ ਦਾ 'ਗੋਲਡਨ ਸਮਾਂ'! ਬਣ ਰਿਹੈ ਦੁਰਲੱਭ...
    • rashifal maa lakshmi rajyoga money luck
      ਇਨ੍ਹਾਂ ਰਾਸ਼ੀਆਂ ਲਈ ਬਣ ਰਿਹੈ ਦੁਰਲੱਭ ਰਾਜਯੋਗ ! ਮਾਂ ਲਕਸ਼ਮੀ ਦੀ ਕਿਰਪਾ ਨਾਲ ਹੋ...
    • chaturgrahi rajyog 11 august
      11 ਅਗਸਤ ਨੂੰ ਬਣੇਗਾ 'ਰਾਜਯੋਗ', ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ...
    • these things kept in your purse can become the cause of poverty
      ਸਾਵਧਾਨ ! ਪਰਸ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਕੰਗਾਲੀ ਦਾ ਕਾਰਨ
    • today these 4 zodiac signs will have a good time
      ਅੱਜ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਕਰੀਅਰ 'ਚ ਵੱਡੀ ਉਡਾਣ ਅਤੇ ਧਨ...
    • solar eclipse will take place a few hours after shivratri
      ਸ਼ਿਵਰਾਤਰੀ ਦੇ ਕੁਝ ਘੰਟੇ ਬਾਅਦ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਜਾਣੋ ਜਲ...
    • 35 grandsons carry 95 year grandmother kanwar yatra
      95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +