ਨਵੀਂ ਦਿੱਲੀ - ਲੋਕ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਦੀ ਪੂਜਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਕਰਨ ਲਈ ਬਹੁਤ ਸਾਰੀਆਂ ਤਿਆਰੀਆਂ ਕਰਦੇ ਹਨ ਪਰ ਕਈ ਵਾਰ ਅਸੀਂ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਸ ਕਾਰਨ ਪੂਜਾ ਬਰਬਾਦ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦੀਵਾਲੀ ਦਾ ਤਿਉਹਾਰ 8 ਨਵੰਬਰ 2026 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਮਾਂ ਲਕਸ਼ਮੀ ਦੇ ਨਾਲ ਸ਼੍ਰੀ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਦੀ ਪੂਜਾ ਦੌਰਾਨ ਕਈ ਨਿਯਮਾਂ ਦੀ ਪਾਲਣਾ ਵੀ ਹੁੰਦੀ ਹੈ। ਇਸ ਦੌਰਾਨ ਜੇਕਰ ਤੁਸੀਂ ਚਾਹੁੰਦੇ ਹੋ ਉਨ੍ਹਾਂ ਦੀ ਕਿਰਪਾ ਸਦਾ ਤੁਹਾਡੇ ਉਤੇ ਬਣੀ ਰਹੇ ਤਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
- ਦੀਵਾਲੀ ਦੀ ਸ਼ਾਮ ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਪੂਰੇ ਘਰ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਗੰਦੇ ਪੁਰਾਣੇ ਕੱਪੜੇ ਪਹਿਣ ਕੇ ਪੂਜਾ ਕਰੋਗੇ ਤਾਂ ਦੇਵੀ ਲਕਸ਼ਮੀ ਨਾਰਾਜ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਪੂਜਾ ਵਾਲੀ ਥਾਂ ਦੇ ਨੇੜੇ ਕੋਈ ਵੀ ਅਵਿੱਤਰ ਜਾਂ ਗੰਦੀ ਚੀਜ਼ ਨਾ ਰਖੋ। ਹਮੇਸ਼ਾ ਪੂਜਾ ਕਰਨ ਤੋਂ ਪਹਿਲਾਂ ਇਸ਼ਨਾਨ ਕਰੋ ਅਤੇ ਫਿਰ ਅਰਾਧਣਾ ਕਰੋ। ਇਸ ਨਾਲ ਸ਼ੁੱਧਤਾ ਬਰਕਰਾਰ ਰਹਿੰਦੀ ਹੈ।
- ਦੀਵਾਲੀ ਦੇ ਇਸ ਪਵਿੱਤਰ ਤਿਉਹਾਰ 'ਤੇ ਖੰਡਿਤ ਮੂਰਤੀਆਂ ਤੇ ਦੀਵੇ ਦੀ ਵਰਤੋ ਬਿਲਕੁਲ ਨਾ ਕਰੋ। ਹਮੇਸ਼ਾ ਸਾਫ ਤੇ ਸਹੀ ਦੀਵੇ ਦੀ ਚੋਣ ਕਰੋ ਤਾਂ ਰੌਸ਼ਨੀ ਚੰਗੀ ਤਰਾਂ ਸਾਰੇ ਪਾਸੇ ਫੈਲ ਸਕੇ। ਹਮੇਸ਼ਾ ਸਾਮਾਨ ਖਰੀਦਦੇ ਸਮੇਂ ਪੂਰੀ ਜਾਂਚ ਕਰੋ।
- ਦੀਵਾਲੀ ਵਾਲੇ ਦਿਨ ਸਹੀ ਦਿਸ਼ਾ 'ਚ ਪੂਜਾ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਹਮੇਸ਼ਾ ਇਸ ਗੱਲ ਦਾ ਧਿਆਨ ਦਿਓ ਕਿ ਪੂਜਾ ਕਰਦੇ ਸਮੇਂ ਮਾਂ ਲਕਸ਼ਮੀ ਦੀ ਮੂਰਤੀ ਉੱਤਰ ਜਾਂ ਪੂਰਬ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਦੱਖਣ ਦਿਸ਼ਾ ਵਿਚ ਪੂਜਾ ਕਰਨਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਪੂਜਾ ਕਰਨ ਦੌਰਾਨ ਤੇ ਭੋਗ ਲਾਉਣ ਤੋਂ ਪਹਿਲਾਂ ਪੂਰਾ ਧਿਆਨ ਪੂਜਾ ਵੱਲ ਹੋਣਾ ਚਾਹੀਦਾ ਹੈ, ਨਹੀਂ ਤਾਂ ਪੂਜਾ ਕਰਨਾ ਸਹੀ ਨਹੀਂ ਮੰਨਿਆ ਜਾਂਦਾ।
- ਦੀਵਾਲੀ ਦੀ ਪੂਜਾ ਦੌਰਾਨ ਪੂਜਾ ਘਰ ਨੂੰ ਸੁੰਨਾ ਛੱਡ ਦੇਣਾ ਚੰਗੀ ਗੱਲ ਨਹੀਂ ਹੈ। ਜੋਤਿਸ਼ ਅਨੁਸਾਰ ਅਜਿਹਾ ਕਰਨਾ ਬੇਹੱਦ ਹੀ ਸ਼ੁੱਭ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਘਰ ਦੇ ਮੁੱਖ ਦਰਵਾਜ਼ੇ 'ਤੇ ਦੀਵੇ ਜਲਾਉਣ ਤੋਂ ਬਾਅਦ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਰੋਸ਼ਨੀ ਕਾਇਮ ਰਹੇ।
ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਜੇਕਰ ਤੁਸੀਂ ਧਿਆਨ ਰੱਖੋ ਤਾਂ ਤੁਹਾਡੀ ਪੂਜਾ ਸਫਲ ਹੋ ਜਾਵੇਗੀ। ਘਰ ਵਿਚ ਵੀ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ।
ਛੋਟੀ ਦਿਵਾਲੀ 'ਤੇ ਦੀਵੇ ਜਲਾਉਣ ਦਾ ਇਹ ਖ਼ਾਸ ਉਪਾਅ ਖੋਲ੍ਹੇਗਾ ਤਰੱਕੀ ਦੇ ਰਾਹ! ਜਾਣੋ ਸਹੀ ਦਿਸ਼ਾ ਤੇ ਸ਼ੁਭ...
NEXT STORY