ਨਵੀਂ ਦਿੱਲੀ- ਮਿਹਨਤ ਅਤੇ ਯੋਗਤਾ ਦੇ ਅਨੁਸਾਰ ਆਮਦਨ ਨਹੀਂ ਹੈ ਤਾਂ ਦੇਖੋ ਕਿਤੇ ਇਸ ਦਾ ਕਾਰਨ ਤੁਸੀਂ ਖ਼ੁਦ ਤਾਂ ਨਹੀਂ। ਵਾਸਤੂ ਮੁਤਾਬਕ ਤਿਜੋਰੀ ਜਾਂ ਅਲਮਾਰੀ ਗਲਤ ਦਿਸ਼ਾ 'ਚ ਰੱਖਣ 'ਤੇ ਇਸ ਦਾ ਅਸਰ ਘਰ ਦੇ ਮੁਖੀਆਂ ਦੀ ਆਮਦਨੀ 'ਤੇ ਪੈਂਦਾ ਹੈ।
ਇਸ ਨਾਲ ਧਨ ਦੀ ਬਰਕਤ ਵੀ ਨਹੀਂ ਹੁੰਦੀ। ਇਸ ਲਈ ਜੇਕਰ ਤੁਹਾਡੇ ਘਰ 'ਚ ਇਹ ਦੋਸ਼ ਹੈ ਤਾਂ ਇਸ ਨੂੰ ਜਲਦ ਠੀਕ ਕਰ ਲਓ।
ਕੁਬੇਰ ਬਰਸਾਉਂਦੇ ਹਨ ਧਨ
ਜਿਸ ਤਿਜੋਰੀ ਜਾਂ ਅਲਮਾਰੀ 'ਚ ਕੈਸ਼ ਅਤੇ ਜਿਊਲਰੀ ਰੱਖਦੇ ਹੋ ਉਸ ਕਮਰੇ 'ਚ ਦੱਖਣ ਦੀ ਕੰਧ ਨਾਲ ਲਗਾ ਕੇ ਰੱਖੋ।
ਇਸ ਨਾਲ ਅਲਮਾਰੀ ਦਾ ਮੂੰਹ ਉੱਤਰ ਦੇ ਵੱਲ ਖੁੱਲ੍ਹਗਾ। ਇਸ ਦਿਸ਼ਾ ਦੇ ਸਵਾਮੀ ਦੇਵਤਾਵਾਂ ਦੇ ਖਜ਼ਾਨਚੀ ਕੁਬੇਰ ਹਨ। ਉੱਤਰ ਦਿਸ਼ਾ 'ਚ ਅਲਮਾਰੀ ਦਾ ਮੂੰਹ ਖੁੱਲ੍ਹਣ ਨਾਲ ਪੈਸਾ ਅਤੇ ਜਿਊਲਰੀ 'ਚ ਵਾਧਾ ਹੁੰਦਾ ਹੈ।
ਇੰਦਰ ਦੀ ਕਿਰਪਾ ਕਿੰਝ ਮਿਲੇ
ਵਾਸਤੂ ਮੁਤਾਬਕ ਪੂਰਬ ਦਿਸ਼ਾ ਨੂੰ ਤਰੱਕੀ ਅਤੇ ਊਰਜਾ ਦੀ ਦਿਸ਼ਾ ਕਿਹਾ ਜਾਂਦਾ ਹੈ। ਇਸ ਦਿਸ਼ਾ ਦੇ ਸਵਾਮੀ ਇੰਦਰ ਹਨ ਜੋ ਦੇਵਤਾਵਾਂ ਦੇ ਰਾਜਾ ਹਨ। ਇਸ ਲਈ ਧਨ ਅਤੇ ਜ਼ਾਇਦਾਦ 'ਚ ਵਾਧੇ ਦੀ ਉਮੀਦ ਰੱਖਣ ਵਾਲਿਆਂ ਨੂੰ ਤਿਜੋਰੀ ਅਤੇ ਪੈਸਾ ਰੱਖਣ ਵਾਲੀ ਅਲਮਾਰੀ ਨੂੰ ਪੱਛਮ ਦੀ ਕੰਧ ਨਾਲ ਲਗਾ ਕੇ ਰੱਖਣਾ ਚਾਹੀਦਾ। ਇਸ ਨਾਲ ਤਿਜੋਰੀ ਅਤੇ ਅਲਮਾਰੀ ਦਾ ਮੂੰਹ ਪੂਰਬ ਦਿਸ਼ਾ ਵੱਲ ਖੁੱਲ੍ਹੇਗਾ ਅਤੇ ਦੇਵਰਾਜ ਦੀ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ।
ਇਸ ਦਿਸ਼ਾ 'ਚ ਨਾ ਰੱਖੋ ਜਿਊਲਰੀ
ਜੇਕਰ ਤੁਹਾਡੀ ਤਿਜੋਰੀ ਦਾ ਮੂੰਹ ਦੱਖਣ ਦਿਸ਼ਾ ਵੱਲ ਖੁੱਲ੍ਹਦਾ ਹੈ ਤਾਂ ਛੇਤੀ ਤੋਂ ਛੇਤੀ ਤਿਜੋਰੀ ਦਾ ਸਥਾਨ ਬਦਲ ਦਿਓ। ਦੱਖਣ ਦਿਸ਼ਾ ਦਾ ਸਵਾਮੀ ਯਮ ਹੈ। ਇਸ ਦਿਸ਼ਾ 'ਚ ਤਿਜੋਰੀ ਦਾ ਮੂੰਹ ਖੁੱਲ੍ਹਣ ਨਾਲ ਰੋਗ ਅਤੇ ਹੋਰ ਦੂਜੀਆਂ ਚੀਜ਼ਾਂ 'ਚ ਧਨ ਦਾ ਖ਼ਰਚ ਵਧ ਜਾਂਦਾ ਹੈ। ਇਸ ਦਿਸ਼ਾ 'ਚ ਪੈਸਾ ਰੱਖਣ ਨਾਲ ਧਨ ਦੀ ਹਾਨੀ ਹੁੰਦੀ ਹੈ। ਵਾਸਤੂ ਮੁਤਾਬਕ ਇਸ ਦਿਸ਼ਾ 'ਚ ਜਿਊਲਰੀ ਰੱਖਣ ਨਾਲ ਜਿਊਲਰੀ ਦਾ ਵਾਧਾ ਰੁੱਕ ਜਾਂਦਾ ਹੈ।
ਆਰਥਿਕ ਤੰਗੀ ਤੋਂ ਕਿੰਝ ਬਚੀਏ
ਜ਼ਾਇਦਾਦ 'ਚ ਵਾਧੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਆਪਣੀ ਮਿਹਨਤ ਅਨੁਸਾਰ ਚੰਗੀ ਆਮਦਨੀ ਹੋਵੇ ਅਤੇ ਤੁਹਾਡੀ ਕਮਾਈ ਦਾ ਕੁਝ ਹਿੱਸਾ ਬਚੇ। ਪਰ ਜੇਕਰ ਤੁਸੀਂ ਪੱਛਮੀ ਦਿਸ਼ਾ 'ਚ ਤਿਜੋਰੀ ਜਾਂ ਧਨ ਰੱਖਦੇ ਹੋ ਤਾਂ ਅਜਿਹਾ ਹੋਣਾ ਮੁਸ਼ਕਲ ਹੁੰਦਾ ਹੈ। ਵਾਸਤੂ ਮੁਤਾਬਕ ਇਸ ਦਿਸ਼ਾ ਦਾ ਸਵਾਮੀ ਵਰੁਣ ਨੂੰ ਮੰਨਿਆ ਜਾਂਦਾ ਹੈ। ਇਸ ਦੇ ਕਾਰਨ ਇਸ ਦਿਸ਼ਾ 'ਚ ਧਨ ਰੱਖਣ ਨਾਲ ਧਨ ਪਾਉਣ 'ਚ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ ਅਤੇ ਪੈਸਾ ਪਾਣੀ ਦੀ ਤਰ੍ਹਾਂ ਖ਼ਰਚ ਹੁੰਦਾ ਹੈ। ਇਸ ਲਈ ਆਰਥਿਕ ਤੰਗੀ ਬਣੀ ਰਹਿੰਦੀ ਹੈ।
ਹਨੂੰਮਾਨ ਜੀ ਦੀ ਪੂਜਾ ਦੌਰਾਨ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਜਾਪ, ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ
NEXT STORY