ਨਵੀਂ ਦਿੱਲੀ- ਵਿਅਕਤੀ ਆਪਣੇ ਜੀਵਨ ਦੀ ਹਰ ਸਵੇਰ ਨੂੰ ਖ਼ਾਸ ਬਣਾਉਣ ਲਈ ਹਰ ਤਰ੍ਹਾਂ ਦੇ ਉਪਾਅ ਕਰਦਾ ਹੈ। ਉਹ ਰੋਜ਼ਾਨਾ ਦੇ ਕੰਮ 'ਚ ਕੁਝ ਆਦਤਾਂ ਸ਼ਾਮਲ ਕਰਦਾ ਹੈ। ਕੁਝ ਲੋਕ ਸਵੇਰੇ ਉੱਠ ਕੇ ਕਿਸੇ ਦਾ ਚਿਹਰਾ ਦੇਖਣਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਆਪਣੇ ਹੱਥਾਂ ਦੀਆਂ ਰੇਖਾਵਾਂ ਦੇਖਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਸਵੇਰ ਦੀਆਂ ਕੁਝ ਆਦਤਾਂ ਵਾਸਤੂ ਦੇ ਅਨੁਸਾਰ ਨਹੀਂ ਹਨ, ਤਾਂ ਨਾ ਸਿਰਫ ਤੁਹਾਡਾ ਦਿਨ ਸਗੋਂ ਇਹ ਸਫਲਤਾ ਦੇ ਰਾਹ 'ਚ ਇੱਕ ਵੱਡੀ ਰੁਕਾਵਟ ਬਣ ਸਕਦਾ ਹੈ। ਦਰਅਸਲ, ਵਾਸਤੂ ਸ਼ਾਸਤਰ 'ਚ ਕੁਝ ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਵੇਰੇ ਕਰਨ ਨਾਲ ਮਾੜੇ ਕੰਮ ਹੋ ਸਕਦੇ ਹਨ, ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ ਸਵੇਰੇ ਉੱਠਦੇ ਹੀ ਤੁਹਾਨੂੰ ਆਪਣੇ ਹੱਥਾਂ ਨੂੰ ਦੇਖਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਦੇਵੀ ਲਕਸ਼ਮੀ ਅਤੇ ਦੇਵੀ ਸਰਸਵਤੀ ਹੱਥ ਦੀ ਹਥੇਲੀ 'ਚ ਨਿਵਾਸ ਕਰਦੀ ਹੈ। ਹਥੇਲੀ ਵੱਲ ਦੇਖਦੇ ਹੋਏ ਆਪਣੇ ਰੱਬ ਨੂੰ ਯਾਦ ਕਰੋ ਅਤੇ ਫਿਰ ਚਿਹਰੇ 'ਤੇ ਹੱਥ ਫੇਰੋ। ਸਵੇਰੇ ਜਲਦੀ ਉੱਠ ਕੇ ਭਗਵਾਨ ਸੂਰਜ ਦੇ ਦਰਸ਼ਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦੇ ਹੋ, ਤਾਂ ਤੁਸੀਂ ਚੰਦਰਮਾ ਨੂੰ ਵੀ ਦੇਖ ਸਕਦੇ ਹੋ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਗੜੇ ਕੰਮ ਬਣਨ ਲੱਗਦੇ ਹਨ ਅਤੇ ਧਨ-ਦੌਲਤ ਆਉਣ ਲੱਗਦੀ ਹੈ।
ਸਵੇਰੇ ਉੱਠਣ ਤੋਂ ਬਾਅਦ ਹਿੰਸਕ ਜਾਨਵਰਾਂ ਦੀਆਂ ਤਸਵੀਰਾਂ ਦੇਖਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਤੁਹਾਡੇ ਬਿਸਤਰੇ ਦੇ ਸਾਹਮਣੇ ਕੋਈ ਅਜਿਹੀ ਤਸਵੀਰ ਹੈ, ਜਾਂ ਤਾਂ ਉਸ ਨੂੰ ਹਟਾ ਦਿਓ ਜਾਂ ਸਵੇਰੇ-ਸਵੇਰੇ ਉਸ ਨੂੰ ਦੇਖਣਾ ਬੰਦ ਕਰ ਦਿਓ। ਇਸ ਤੋਂ ਇਲਾਵਾ ਸਵੇਰੇ ਉੱਠਣ ਤੋਂ ਬਾਅਦ ਜੁੱਠੇ ਭਾਂਡੇ ਨਹੀਂ ਦੇਖਣੇ ਚਾਹੀਦੇ। ਇਹੀ ਕਾਰਨ ਹੈ ਕਿ ਰਾਤ ਨੂੰ ਸਾਰੇ ਭਾਂਡੇ ਸਾਫ਼ ਰੱਖਣੇ ਚਾਹੀਦੇ ਹਨ।
ਸਵੇਰੇ ਉੱਠ ਕੇ ਕਿਸੇ ਹੋਰ ਦੇ ਪਰਛਾਵੇਂ ਵੱਲ ਨਹੀਂ ਦੇਖਣਾ ਚਾਹੀਦਾ, ਖ਼ਾਸ ਕਰਕੇ ਪੱਛਮ ਦਿਸ਼ਾ ਵੱਲ ਬਿਲਕੁਲ ਵੀ ਨਹੀਂ ਦੇਖਣਾ ਚਾਹੀਦਾ। ਅਜਿਹਾ ਕਰਨ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਕਹਿੰਦੇ ਹਨ ਕਿ ਸਵੇਰੇ ਜਲਦੀ ਉੱਠ ਕੇ ਕਦੇ ਵੀ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ। ਸਵੇਰੇ ਸ਼ੀਸ਼ੇ 'ਚ ਆਪਣਾ ਚਿਹਰਾ ਦੇਖਣ ਨਾਲ ਨਕਾਰਾਤਮਕਤਾ ਆਉਂਦੀ ਹੈ ਅਤੇ ਕੰਮ ਖਰਾਬ ਹੋ ਜਾਂਦੇ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਜਾਣੋ ਮਕਰ ਸੰਕ੍ਰਾਂਤੀ ਵਾਲੇ ਦਿਨ ਕਿਉਂ ਕੀਤਾ ਜਾਂਦਾ ਹੈ 'ਕਾਲੇ ਤਿਲਾਂ' ਦਾ ਦਾਨ
NEXT STORY