ਵੈੱਬ ਡੈਸਕ - ਸਾਡੇ ਬਜ਼ੁਰਗ ਅਤੇ ਸ਼ਾਸਤਰ ਹਮੇਸ਼ਾ ਕਹਿੰਦੇ ਹਨ ਕਿ ਦਿਨ ਦੀ ਸ਼ੁਰੂਆਤ ਜੇਕਰ ਚੰਗੀ ਹੋਵੇ, ਤਾਂ ਪੂਰਾ ਦਿਨ ਸੁਖਦ ਅਤੇ ਸਫਲਤਾ ਭਰਿਆ ਗੁਜ਼ਰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹਰ ਦਿਨ 'ਮੰਗਲਮਈ' ਹੋਵੇ ਅਤੇ ਕੋਈ ਵੀ ਨਕਾਰਾਤਮਕ ਊਰਜਾ ਤੁਹਾਡੇ ਨੇੜੇ ਨਾ ਆਵੇ, ਤਾਂ ਸਵੇਰੇ ਉੱਠਦੇ ਹੀ ਇਨ੍ਹਾਂ ਖਾਸ ਚੀਜ਼ਾਂ ਦੇ ਦਰਸ਼ਨ ਜ਼ਰੂਰ ਕਰੋ।
ਆਪਣੀਆਂ ਹਥੇਲੀਆਂ ਦੇ ਦਰਸ਼ਨ
- ਸਵੇਰੇ ਅੱਖ ਖੁੱਲ੍ਹਦੇ ਹੀ ਸਭ ਤੋਂ ਪਹਿਲਾਂ ਆਪਣੀਆਂ ਦੋਵੇਂ ਹਥੇਲੀਆਂ ਨੂੰ ਜੋੜ ਕੇ ਦੇਖੋ। ਸ਼ਾਸਤਰਾਂ ਅਨੁਸਾਰ ਹਥੇਲੀ ਦੇ ਅਗਲੇ ਹਿੱਸੇ 'ਚ ਮਾਂ ਲਕਸ਼ਮੀ, ਮੱਧ 'ਚ ਮਾਂ ਸਰਸਵਤੀ ਅਤੇ ਮੂਲ ਵਿੱਚ ਭਗਵਾਨ ਗੋਵਿੰਦ ਦਾ ਵਾਸ ਹੁੰਦਾ ਹੈ। ਇਸ ਨਾਲ ਤੁਹਾਡੇ ਹੱਥਾਂ 'ਚ ਬਰਕਤ ਅਤੇ ਸੋਚ 'ਚ ਸਕਾਰਾਤਮਕਤਾ ਆਉਂਦੀ ਹੈ।
ਮਾਤਾ-ਪਿਤਾ ਅਤੇ ਬਜ਼ੁਰਗਾਂ ਦੇ ਚਿਹਰੇ
- ਜੇਕਰ ਤੁਸੀਂ ਆਪਣੇ ਘਰ 'ਚ ਹੋ, ਤਾਂ ਸਵੇਰੇ ਉੱਠ ਕੇ ਆਪਣੇ ਮਾਤਾ-ਪਿਤਾ ਦੇ ਚਿਹਰੇ ਦੇ ਦਰਸ਼ਨ ਕਰਨਾ ਅਤੇ ਉਨ੍ਹਾਂ ਦੇ ਚਰਨ ਸਪਰਸ਼ ਕਰਨਾ ਸਭ ਤੋਂ ਵੱਡਾ ਪੁੰਨ ਹੈ। ਇਸ ਨਾਲ ਤੁਹਾਡੇ ਗ੍ਰਹਿ ਸ਼ਾਂਤ ਹੁੰਦੇ ਹਨ ਅਤੇ ਦਿਨ ਭਰ ਇਕ ਸੁਰੱਖਿਆ ਕਵਚ ਬਣਿਆ ਰਹਿੰਦਾ ਹੈ।
ਇਸ਼ਟ ਦੇਵ ਜਾਂ ਧਾਰਮਿਕ ਤਸਵੀਰ
- ਆਪਣੇ ਕਮਰੇ 'ਚ ਕੋਈ ਅਜਿਹੀ ਤਸਵੀਰ ਲਗਾਓ ਜੋ ਸ਼ਾਂਤੀ ਅਤੇ ਸ਼ਕਤੀ ਦਾ ਪ੍ਰਤੀਕ ਹੋਵੇ। ਸਵੇਰੇ ਉੱਠ ਕੇ ਆਪਣੇ ਗੁਰੂ ਜਾਂ ਇਸ਼ਟ ਦੇਵ ਦਾ ਸਿਮਰਨ ਕਰਨ ਨਾਲ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਕੋਈ ਵੀ ਬੁਰੀ ਸ਼ਕਤੀ ਤੁਹਾਡੇ 'ਤੇ ਹਾਵੀ ਨਹੀਂ ਹੋ ਸਕਦੀ।
ਕੁਦਰਤ
- ਸਵੇਰੇ ਉੱਠ ਕੇ ਪੌਦਿਆਂ ਜਾਂ ਖੁੱਲ੍ਹੇ ਆਸਮਾਨ ਵੱਲ ਦੇਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਹਰਾ ਰੰਗ ਅੱਖਾਂ ਨੂੰ ਸ਼ਾਂਤੀ ਦਿੰਦਾ ਹੈ ਅਤੇ ਕੁਦਰਤ ਨਾਲ ਜੁੜਨ 'ਤੇ ਮਨ 'ਚ ਚੰਗੇ ਵਿਚਾਰ ਆਉਂਦੇ ਹਨ।
ਨਵਾਂ ਘਰ ਬਣਾਉਣ ਤੋਂ ਪਹਿਲਾਂ ਇਨ੍ਹਾਂ ਵਾਸਤੂ ਨਿਯਮਾਂ ਦਾ ਰੱਖੋ ਧਿਆਨ; ਬਣੀ ਰਹੇਗੀ ਤੇ ਸੁਖ-ਸ਼ਾਂਤੀ
NEXT STORY