ਵੈੱਬ ਡੈਸਕ - ਅਜੋਕੇ ਦੌਰ 'ਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਆਪਣਾ ਇਕ ਆਲੀਸ਼ਾਨ ਘਰ ਹੋਵੇ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ ਮਹਿੰਗਾ ਫਰਨੀਚਰ ਜਾਂ ਸੁੰਦਰ ਰੰਗ-ਰੋਗਨ ਹੀ ਘਰ 'ਚ ਖੁਸ਼ਹਾਲੀ ਨਹੀਂ ਲਿਆਉਂਦੇ? ਵਾਸਤੂ ਮਾਹਿਰਾਂ ਅਨੁਸਾਰ, ਘਰ ਦੀ ਬਣਤਰ ਅਤੇ ਦਿਸ਼ਾਵਾਂ ਦਾ ਸਾਡੀ ਸਿਹਤ, ਮਾਨਸਿਕ ਸ਼ਾਂਤੀ ਅਤੇ ਆਰਥਿਕ ਤਰੱਕੀ 'ਤੇ ਸਿੱਧਾ ਅਸਰ ਪੈਂਦਾ ਹੈ। ਜੇਕਰ ਘਰ ਵਾਸਤੂ ਦੇ ਨਿਯਮਾਂ ਅਨੁਸਾਰ ਬਣਿਆ ਹੋਵੇ, ਤਾਂ ਉੱਥੇ ਰਹਿਣ ਵਾਲੇ ਮੈਂਬਰਾਂ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਆਓ ਜਾਣਦੇ ਹਾਂ ਨਵਾਂ ਘਰ ਬਣਾਉਣ ਵੇਲੇ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ :-
ਮੁੱਖ ਦੁਆਰ
- ਵਾਸਤੂ ਸ਼ਾਸਤਰ ਮੁਤਾਬਕ ਘਰ ਦਾ ਮੁੱਖ ਦਰਵਾਜ਼ਾ ਸਭ ਤੋਂ ਅਹਿਮ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਇਹ ਪੂਰਬ ਜਾਂ ਉੱਤਰ ਦਿਸ਼ਾ 'ਚ ਹੋਵੇ। ਇਹ ਦਿਸ਼ਾਵਾਂ ਸੂਰਜ ਦੀ ਰੌਸ਼ਨੀ ਅਤੇ ਤਾਜ਼ੀ ਹਵਾ ਦੇ ਨਾਲ-ਨਾਲ ਘਰ 'ਚ ਮਾਲੀ ਬਰਕਤ ਵੀ ਲਿਆਉਂਦੀਆਂ ਹਨ।
ਰਸੋਈ ਅਤੇ ਸਿਹਤ ਦਾ ਸਬੰਧ
- ਸਾਡੀ ਸਿਹਤ ਦਾ ਸਿੱਧਾ ਸਬੰਧ ਸਾਡੀ ਰਸੋਈ ਨਾਲ ਹੈ। ਰਸੋਈ ਹਮੇਸ਼ਾ ਦੱਖਣ-ਪੂਰਬ ਦਿਸ਼ਾ 'ਚ ਹੋਣੀ ਚਾਹੀਦੀ ਹੈ। ਵਾਸਤੂ ਅਨੁਸਾਰ ਇਸ ਨੂੰ 'ਅਗਨੀ ਕੋਣ' ਮੰਨਿਆ ਜਾਂਦਾ ਹੈ। ਜੇਕਰ ਰਸੋਈ ਗਲਤ ਦਿਸ਼ਾ 'ਚ ਹੋਵੇ, ਤਾਂ ਪਰਿਵਾਰਕ ਮੈਂਬਰਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤਰੱਕੀ ਲਈ ਮਾਸਟਰ ਬੈੱਡਰੂਮ ਦੀ ਸਹੀ ਦਿਸ਼ਾ
- ਘਰ ਦੇ ਮੁਖੀ ਦਾ ਕਮਰਾ ਦੱਖਣ-ਪੱਛਮ ਦਿਸ਼ਾ 'ਚ ਹੋਣਾ ਚਾਹੀਦਾ ਹੈ। ਇਹ ਦਿਸ਼ਾ ਸਥਿਰਤਾ ਅਤੇ ਫੈਸਲੇ ਲੈਣ ਦੀ ਸ਼ਕਤੀ ਪ੍ਰਦਾਨ ਕਰਦੀ ਹੈ, ਜੋ ਸਿੱਧੇ ਤੌਰ 'ਤੇ ਕੰਮ-ਕਾਜ 'ਚ ਤਰੱਕੀ ਦਾ ਕਾਰਨ ਬਣਦੀ ਹੈ।
ਈਸ਼ਾਨ ਕੋਣ 'ਚ ਪੂਜਾ ਘਰ
- ਘਰ ਦਾ ਸਭ ਤੋਂ ਪਵਿੱਤਰ ਹਿੱਸਾ ਯਾਨੀ ਪੂਜਾ ਘਰ ਉੱਤਰ-ਪੂਰਬ 'ਚ ਹੋਣਾ ਚਾਹੀਦਾ ਹੈ। ਇਸ ਕੋਣ ਨੂੰ ਦੇਵਤਿਆਂ ਦਾ ਸਥਾਨ ਮੰਨਿਆ ਜਾਂਦਾ ਹੈ। ਇੱਥੇ ਬੈਠ ਕੇ ਕੀਤੀ ਗਈ ਇਬਾਦਤ ਮਨ ਨੂੰ ਸ਼ਾਂਤੀ ਦਿੰਦੀ ਹੈ ਅਤੇ ਘਰ ਦੇ ਕਲੇਸ਼ ਖਤਮ ਕਰਦੀ ਹੈ।
ਸਾਲ ਦਾ ਪਹਿਲਾਂ 'ਸੂਰਜ ਗ੍ਰਹਿਣ' ਚਮਕਾਏਗਾ ਇਨ੍ਹਾਂ ਰਾਸ਼ੀਆਂ ਦੀ ਕਿਸਮਤ ; ਨੋਟਾਂ ਦਾ ਵਰ੍ਹੇਗਾ ਮੀਂਹ
NEXT STORY