Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    1:34:56 PM

  • former lecturer pleads guilty

    ਨਸ਼ੇ 'ਚ ਟੱਲੀ ਹੋ ਕੇ ਸਾਬਕਾ ਲੈਕਚਰਾਰ ਨੇ ਲਈ...

  • gurpreet kaur mann bikram majithia notice

    ਡਾ. ਗੁਰਪ੍ਰੀਤ ਕੌਰ ਮਾਨ ਨੇ ਬਿਕਰਮ ਮਜੀਠੀਆ ਤੇ...

  • punjab police in controversy employee slaps boy in jalandhar

    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ...

  • driving license  traffic rules violation  government

    ਟਰੈਫਿਕ ਉਲੰਘਣਾ ’ਤੇ ਲਾਗੂ ਹੋਣ ਜਾ ਰਿਹਾ ਨਵਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਤੇ ਨਨਕਾਣਾ ਸਾਹਿਬ

DHARM News Punjabi(ਧਰਮ)

ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਤੇ ਨਨਕਾਣਾ ਸਾਹਿਬ

  • Updated: 02 Sep, 2019 10:04 AM
Jalandhar
baba nanak and nankana sahib in punjabi songs
  • Share
    • Facebook
    • Tumblr
    • Linkedin
    • Twitter
  • Comment

ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਤੇ ਨਨਕਾਣਾ ਸਾਹਿਬ

ਲੋਕ-ਮਨ, ਲੋਕ-ਗੀਤ ਤੇ ਪੰਜਾਬੀ ਗੀਤ

ਪੰਜਾਬੀ ਲੋਕ-ਮਨ ਨੂੰ ਲੋਕ ਗੀਤਾਂ ਦੀ ਪੁੱਠ ਚੜ੍ਹੀ ਹੋਈ ਹੈ  । ਕਿਹਾ ਜਾਦਾਂ ਹੈ ਕਿ ਪੰਜਾਬੀ ਬੰਦਾ ਲੋਕ ਗੀਤਾਂ ਵਿੱਚ ਹੀ ਜੰਮਦਾ ਤੇ ਮਰਦਾ ਹੈ । ਪੰਜਾਬ ਦੀ ਆਬੋ-ਹਵਾ ਵਿੱਚ ਹੀ 'ਸਰੋਦੀਪਨ' ਹੈ। ਇਥੇ ਹਰ ਰਸਮ ਗਾ ਕੇ ਹੀ ਸੰਪੂਰਨ ਹੁੰਦੀ ਹੈ । ਪੰਜਾਬੀ ਬੋਲੀ ਨੂੰ ਸਰੋਦੀਪਨ ਦੀ ਗੁੜ੍ਹਤੀ ਸੂਫੀ ਪੀਰਾਂ ਫ਼ਕੀਰਾਂ, ਭਗਤਾਂ,  ਗੁਰੂ ਸਾਹਿਬਾਨਾਂ ਤੋਂ ਮਿਲੀ । ਪੰਜਾਬੀ ਕਿੱਸਾਕਾਰਾਂ ਨੇ ਇਸੇ ਸਰੋਦੀਪਨ ਵਿੱਚ ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਦੇ ਕਿੱਸੇ ਬਿਆਨ ਕੀਤੇ । ਸ਼ਾਇਦ ਇਸੇ ਕਰਕੇ ਪੰਜਾਬੀਆਂ ਨੂੰ ਜਿਹੜੀ ਗੱਲ ਲੰਮੀਆਂ ਤਕਰੀਰਾਂ ਰਾਹੀਂ ਸਮਝ ਨਹੀਂ ਆਉਂਦੀ ਉਹੀ ਗੱਲ ਕਿਸੇ ਗੀਤ ਦੇ ਬੋਲਾਂ ਰਾਹੀਂ ਉਹ ਸੌਖਿਆਂ ਹੀ ਪੱਲੇ ਬੰਨ੍ਹ ਲੈਂਦੇ ਹਨ । ਪੰਜਾਬ ਵਿੱਚ ਸਮੇਂ-ਸਮੇਂ 'ਤੇ ਉੱਠਦੀਆਂ 'ਲਹਿਰਾਂ' ਨੇ ਆਪਣਾ ਇੱਕ ਵੱਖਰਾ ਕਾਵਿ ਸਿਰਜਿਆ। ਜਿਹੜਾ ਆਮ ਲੋਕਾਂ ਰਾਹੀਂ ਗਾਇਆ ਤੇ ਸਲਾਹਿਆ ਤਾਂ ਗਿਆ ਹੀ , ਚੇਤਿਆਂ ਵਿੱਚ ਵੀ ਸੰਭਾਲਿਆ ਗਿਆ।

ਪੰਜਾਬੀ ਗੀਤ-ਸੰਗੀਤ ਜਗਤ ਦੇ ਕਈ ਦੌਰ ਬਦਲੇ । ਪਰ ਇਕ ਗੱਲ ਜਿਹੜੀ ਸਾਂਝੀ ਰਹੀ, ਉਹ ਇਹ ਕਿ ਹੋਰ-ਹੋਰ ਗੀਤਾਂ ਦੇ ਚਲਦਿਆਂ ਧਾਰਮਿਕ ਗੀਤ ਜਰੂਰ ਲਿਖੇ ਤੇ ਗਾਏ ਜਾਂਦੇ ਰਹੇ । 8 ਗਾਣਿਆਂ ਵਾਲੀ ਟੇਪ ਦੇ ਦੌਰ 'ਚ ਅੱਠਾਂ 'ਚੋਂ ਇਕ ਗਾਣਾ ਧਾਰਮਿਕ ਰੱਖ ਲਿਆ ਜਾਂਦਾ ਸੀ । ਹੁਣ 'ਸਿੰਗਲ ਟ੍ਰੈਕ' ਦੇ ਦੌਰ ਵਿੱਚ ਵੀ ਕਿਸੇ ਵਿਸ਼ੇਸ਼ ਮੌਕੇ 'ਤੇ ਕਿਸੇ ਨਾ ਕਿਸੇ ਗਾਇਕ ਵੱਲੋਂ ਧਾਰਮਿਕ ਗਾਣਾ ਜਰੂਰ ਰਿਕਾਰਡ ਕਰਵਾਇਆ ਜਾਂਦਾ ਹੈ ।

ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ

ਹੁਣ ਤੱਕ ਦੇ ਧਾਰਮਿਕ ਗਾਣਿਆਂ ਵਿੱਚੋਂ ਬਾਬਾ ਨਾਨਕ ਜੀ ਤੇ ਨਨਕਾਣਾ ਸਾਹਿਬ ਕੇਂਦਰ ਵਿੱਚ ਰਹੇ ਹਨ। ਬਾਬਾ ਨਾਨਕ ਜੀ ਦੀ ਸ਼ਖਸ਼ੀਅਤ ਤੇ ਨਾਨਕਾਣਾ ਸਾਹਿਬ ਦੂਰ ਹੋਣ ਦੇ ਦਰਦ ਨੂੰ ਗੀਤਾਂ ਦੇ ਵਿਸ਼ੇ ਵਜੋਂ ਮੁੱਖ ਥਾਂ ਮਿਲਦੀ ਰਹੀ ਹੈ । ਇਸੇ ਪ੍ਰਕਾਰ ਦੇ ਗੀਤ ਕੁਝ ਇਸ ਤਰ੍ਹਾਂ ਹਨ ;

1. ਸਤਿਗੁਰ ਨਾਨਕ ਆਜਾ - ਲਾਲ ਚੰਦ ਯਮਲਾ ਜੱਟ

2. ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ - """"

3. ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵਿਹੜਾ, ਬਾਬੇ ਨਾਨਕ ਦਾ ਘਰ ਕਿਹੜਾ - ਫਿਲਮ 'ਗੁਰੂ ਮਾਨਿਓ ਗ੍ਰੰਥ' (1977)

5. ਸਿੱਠਣੀਆਂ ਗੁਰੂ ਨਾਨਕ ਦੇਵ ਜੀ - ਸੁਰਿੰਦਰ ਕੌਰ, ਪ੍ਰਕਾਸ਼ ਕੌਰ

6. ਉੱਚਾ ਦਰ ਬਾਬੇ ਨਾਨਕ ਦਾ - ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' (1982)

7. ਨਾਨਕ ਵੀਰਾ ਤੈਨੂੰ ਘੋੜੀ ਚੜੇਨੀਆਂ - ਬੀਬੀ ਰਣਜੀਤ ਕੌਰ

8. ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ -ਅਮਰ ਸਿੰਘ ਚਮਕੀਲਾ

9. ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ - ਮਨਮੋਹਨ ਵਾਰਿਸ

10. ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ- ਸੁਰਜੀਤ ਭੁੱਲਰ

11. ਜੇ ਕੋਲ ਹੁੰਦਾ ਨਨਕਾਣਾ ਮੱਥਾ ਟੇਕਣ ਜਾਣਾ ਸੀ - ਮਿਸ ਪੂਜਾ, ਅਮਰ ਅਰਸ਼ੀ

12. ਸਾਨੂੰ ਨਨਕਾਣਾ ਉਹਨਾਂ ਨੂੰ ਕਦੋਂ ਹਰਿਮੰਦਰ ਸਾਹਿਬ ਦਿਖਾਵੇਂਗਾ- ਮਿਸ ਪੂਜਾ

13. ਇਕ ਬਾਬਾ ਨਾਨਕ ਸੀ - ਬੱਬੂ ਮਾਨ

14. ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ - ਦਿਲਜੀਤ ਦੁਸਾਂਝ

15. ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫ਼ਕੀਰ - """"

16. ਆਵੀਂ ਬਾਬਾ ਨਾਨਕਾ - ਰਵਿੰਦਰ ਗਰੇਵਾਲ

17. ਸਭਨਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ - """"

18. ਐਵੇਂ ਨੀਂ ਦੁਨੀਆਂ ਪੂਜਦੀ ਬਾਬਾ ਤੇਰੀ ਤਸਵੀਰ ਨੂੰ - ਹਰਨੂਰ ਸਿੰਘ

19. ਮਸਤਾਨਾ ਜੋਗੀ - ਕੰਵਰ ਗਰੇਵਾਲ

20. ਆਰ ਨਾਨਕ ਪਾਰ ਨਾਨਕ - ਦਿਲਜੀਤ ਦੁਸਾਂਝ

21. ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂ - ਵੀਤ ਬਲਜੀਤ

22. ਬਲਿਓ ਚਿਰਾਗ  - ਮਨਪ੍ਰੀਤ ਸਿੰਘ

23.ਸਿੱਧੀ ਬੱਸ ਨਨਕਾਣੇ ਨੂੰ - ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ

24. ਚੇਲੇ ਫੜੀ ਰਬਾਬ- ਤਨਵੀਰ ਸੰਧੂ

ਕੁਝ ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਦੀ ਸਖਸ਼ੀਅਤ ਨੂੰ ਵਡਿਆਉਣ ਦੇ ਨਾਲ-ਨਾਲ ਇੱਕ ਅਰਜ਼ ਇਹ ਕੀਤੀ ਜਾਂਦੀ ਹੈ ਕਿ ਬਾਬਾ ਤੂੰ ਮੁੜ ਇਸ ਧਰਤੀ 'ਤੇ ਫੇਰਾ ਪਾ। ਇਥੇ ਸਭ ਕੁਝ ਵਿਗੜ ਗਿਆ ਹੈ ਜਾਂ ਅਸੀਂ ਵਿਗਾੜ ਲਿਆ ਹੈ, ਤੂੰ ਆ ਤੇ ਆ ਕੇ ਸਭ ਕੁਝ ਠੀਕ ਕਰ ਜਾ ।ਭਟਕੀ ਲੋਕਾਈ ਨੂੰ ਰਾਹ ਦਿਖਾ।  ਇਹ ਅਰਜ਼ ਯਮਲੇ ਜੱਟ ਦੁਆਰਾ ਗਾਏ ਗੀਤ ਤੋਂ ਸ਼ੁਰੂ ਹੋ ਜਾਂਦੀ ਹੈ ;

ਸਤਿਗੁਰ ਨਾਨਕ ਆਜਾ ਸੰਗਤ ਰਹੀ ਪੁਕਾਰਦੀ

ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਜਾਂ

ਭੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀਂ

ਚਾਰੇ ਕੂਟ ਹਨ੍ਹੇਰਾ ਜੋਤ ਜਗਾ ਜਾਵੀਂ  

 ਬਾਣੀ ਦੀ ਥਾਂ ਫੈਸ਼ਨ ਚੜ੍ਹੀ ਖੁਮਾਰੀ ਏ

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਹੈ

ਇਸੇ ਤਰ੍ਹਾਂ ਲੋਕ ਬੋਲੀ ਕਾਵਿ-ਰੂਪ ਤੋਂ ਉਸਾਰਿਆ ਗਿਆ ਗੀਤ 'ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ / ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ' ਰਵਿੰਦਰ ਗਰੇਵਾਲ ਦੁਆਰਾ ਵੀ ਗਾਇਆ ਗਿਆ ।

ਵੱਖ-ਵੱਖ ਸਮਿਆਂ 'ਤੇ ਆਏ ਕੁਝ ਗੀਤਾਂ ਜਿਵੇਂ ਕਿ  'ਬਾਬੇ ਨਾਨਕ ਦਾ ਘਰ ਕਿਹੜਾ', 'ਉੱਚਾ ਦਰ ਬਾਬੇ ਨਾਨਕ ਦਾ', 'ਇਕ ਬਾਬਾ ਨਾਨਕ ਸੀ', 'ਭੈਣ ਨਾਨਕੀ ਦਾ ਵੀਰ ਤਮ ਮਨ ਦਾ ਫ਼ਕੀਰ', 'ਬਾਬਾ ਤੇਰੀ ਤਸਵੀਰ ਨੂੰ', 'ਮਸਤਾਨਾ ਜੋਗੀ', 'ਆਰ ਨਾਨਕ ਪਾਰ ਨਾਨਕ', 'ਬਲਿਓ ਚਰਾਗੁ', ਵਿੱਚ ਬਾਬੇ ਨਾਨਕ ਦੀ ਸਖਸ਼ੀਅਤ ਦੀ ਵਡਿਆਈ ਦੇ ਨਾਲ ਨਾਲ ਬਾਬਾ ਜੀ ਨਾਲ ਜੁੜੇ ਦਾਰਸ਼ਨਿਕ ਸਵਾਲਾਂ ਦੇ ਸਨਮੁੱਖ ਵੀ ਖੜੋਇਆ ਗਿਆ ਹੈ। ਇਹ ਗੀਤ ਗੁਰੂ ਨਾਨਕ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹਨ ।

ਜਿਥੇ ਨੂਰ ਵੱਸਦਾ ਜਿਥਿ ਪਿਆਰ ਵੱਸਦਾ

ਸੱਚੇ ਸੌਦਿਆਂ ਦਾ ਜਿਸ ਥਾਂ ਵਿਹਾਰ ਵੱਸਦਾ

ੳਥੇ ਸਮਝੋ ਕਿ ਆਪ ਕਰਤਾਰ ਵੱਸਦਾ

ਉਹੀਓ ਬਾਬੇ ਨਾਨਕ ਦਾ ਡੇਰਾ       (ਫਿਲਮ, ਗੁਰੂ ਮਾਨਿਓ ਗ੍ਰੰਥ, 1977)

ਕਿਤੇ ਕਿਤੇ ਇਹਨਾਂ ਗੀਤਾਂ ਦੇ ਰਚਨਹਾਰੇ ਸ਼ਬਦਾਂ ਰਾਹੀਂ ਗੁਰੂ ਸਾਹਿਬ ਦੀ ਸਖਸ਼ੀਅਤ ਦੀ ਪਰਿਕਰਮਾ ਕਰਦਿਆਂ ਕਰਦਿਆਂ ਬ੍ਰਹਿਮੰਡੀ ਸੁਰਤ ਵਿੱਚ ਲੀਨ ਹੋ ਗਏ ਵੀ ਜਾਪਦੇ ਹਨ । ਅਜੋਕੇ ਦੌਰ ਵਿੱਚ ਸ਼ਬਦਾਂ ਦੀ ਚੋਣ ਪੱਖੋਂ ਗੁਰੂ ਸਾਹਿਬ ਬਾਰੇ ਹਰਮਨਜੀਤ ਦੁਆਰਾ ਲਿਖੇ ਗੀਤ 'ਆਰ ਨਾਨਕ ਪਾਰ ਨਾਨਕ' ਤੇ 'ਬਲਿਓ ਚਰਾਗੁ' ਵਿਸ਼ੇਸ਼ ਧਿਆਨ ਖਿੱਚਦੇ ਹਨ ।

ਤੂੰ ਨੂਰ ਦਾ ਫੁਟਦਾ ਚਸ਼ਮਾ ਏਂ, ਤੂੰ ਰੌਸ਼ਨੀਆਂ ਦੀ ਰੇਖਾ ਏਂ

ਇਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਭਰਮ ਭੁੱਲੇਖਾ ਏ

ਤੇਰਾ ਸ਼ਬਦ ਸੁਣਾਂ ਵੈਰਾਗ ਹੋਵੇ, ਤਨ ਮਨ ਬਦਲਣ ਵੇਗ ਬਾਬਾ

(ਆਰ ਨਾਨਕ ਪਾਰ ਨਾਨਕ)

ਜਾਂ

ਹਵਾਵਾਂ 'ਚ ਸੁੱਤਾ ਤੂੰ ਰੇਸ਼ਮ ਜਗਾਇਆ

ਉਣੀਂਦੇ ਥਲਾਂ ਨੂੰ ਗਲੇ ਲਾ ਸਵਾਇਆ

ਤੂੰ ਪਾਣੀ 'ਚ ਘੁਲ਼ ਕੇ ਮੈਦਾਨਾ 'ਚ ਆਇਆ

ਤੂੰ ਹਰਿਆ ਤੂੰ ਫਲਿਆ ਤੂੰ ਲਿਖਿਆ ਤੂੰ ਗਾਇਆ

(ਬਲਿਓ ਚਰਾਗੁ)

ਜਿਹੜੇ ਦੋ ਗੀਤਾਂ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਉਹ ਹਨ ; 'ਸਿੱਠਣੀਆਂ ਗੁਰੂ ਨਾਨਕ ਦੇਵ ਜੀ'  - ਸੁਰਿੰਦਰ ਕੌਰ, ਪ੍ਰਕਾਸ਼ ਕੌਰ

'ਨਾਨਕ ਵੀਰਾ ਤੈਨੂੰ ਘੋੜੀ ਚੜੇਨਿਆਂ' - ਬੀਬੀ ਰਣਜੀਤ ਕੌਰ

ਇਹ ਦੋਵੇਂ ਗੀਤ ਲੋਕ-ਕਾਵਿ ਦੀਆਂ ਵੰਨਗੀਆਂ ਹਨ । ਇਹ ਗੀਤ ਕਾਫੀ ਪੁਰਾਣੇ ਵੀ ਹਨ । 'ਸਿੱਠਣੀਆਂ ਗੁਰੂ ਨਾਨਕ ਦੇਵ ਜੀ' ਵਿਸ਼ਾ ਗੁਰੂ ਸਾਹਿਬ ਦੇ ਸਾਹੁਰਿਆਂ ਦਾ ਘਰ ਹੈ ।  ਜਿਥੇ ਗੁਰੂ ਸਾਹਿਬ ਦੀਆਂ ਸਾਲੀਆਂ ਵੱਲੋਂ ਗੁਰੂ ਸਾਹਿਬ ਦੇ ਬਚਪਨ ਤੋਂ ਵਿਆਹ ਤੱਕ ਦੇ ਜੀਵਨ ਬਿਰਤਾਂਤ 'ਚੋਂ ਹਵਾਲੇ ਲੈ ਕੇ ਗੁਰੂ ਸਾਹਿਬ ਨਾਲ ਹਾਸਾ ਮਖੌਲ ਕੀਤਾ ਜਾ ਰਿਹਾ ਹੈ ;

ਸਾਡੇ ਤੇ ਵਿਹੜੇ ਜੰਞ ਨਾਨਕ ਦੀ ਆਈ ਏ

ਅਸਾਂ ਤੇ ਸੁਣਿਆਂ ਮੁੰਡਾ ਰੂਪ ਇਲਾਹੀ ਏ

ਮੁੱਖ ਤੇ ਡਿੱਠਾ ਅਸਾਂ ਨਈਂ

ਮੁੱਖ ਤੇ ਡਿੱਠਾ ਅਸਾਂ ਨਈਂ , ਵੇ ਲਾੜਿਆ

ਸਿਹਰਾ ਹਟਾ ਕੇ ਜਰਾ ਬਈਂ...

 

ਪਾਂਧੇ ਨੂੰ ਸੁਣਿਆਂ ਮੁੰਡਾ ਆਇਆ ਪੜ੍ਹਾ ਕੇ

ਬਣ ਗਿਆ ਗੂੰਗਾ ਅੱਜ ਸਾਡੇ ਕੋਲ ਆ ਕੇ

ਗੱਲ ਕੋਈ ਆਉਂਦੀ ਨਈਂ...

ਲੋਕ-ਕਾਵਿ ਵੰਨਗੀ ਦਾ ਹੀ ਦੂਜਾ ਗੀਤ ' ਨਾਨਕ ਵੀਰਾ ਤੈਨੂੰ ਘੋੜੀ ਚੜੇਨੀਆਂ' ਵਿੱਚ ਵੀ ਬਾਬੇ ਨਾਨਕ ਦੇ ਵਿਆਹ ਦਾ ਹੀ ਦ੍ਰਿਸ਼ ਉਭਰਦਾ ਹੈ ਜਿਸ ਵਿੱਚ ਭੈਣ ਵੱਲੋਂ ਵੀਰ ਦੇ ਵਿਆਹ 'ਤੇ ਸ਼ਗਨ ਕੀਤੇ ਜਾ ਰਹੇ ਹਨ।

ਪੰਜਾਬੀ ਗੀਤਾਂ ਵਿੱਚ ਨਨਕਾਣਾ ਸਾਹਿਬ

ਜਿਵੇਂ ਕਿ ਪਹਿਲਾਂ ਗੱਲ ਕੀਤੀ ਜਾ ਚੁੱਕੀ ਹੈ ਕਿ ਜਿਥੇ ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਕੇਂਦਰ ਵਿੱਚ ਹਨ ਉਥੇ ਨਨਕਾਣਾ ਸਾਹਿਬ ਜੀ ਦਾ ਸਿੱਖ ਸੰਗਤਾਂ ਤੋਂ ਦੂਰ ਹੋਣ ਦਾ ਦਰਦ ਵੀ ਕੇਂਦਰ 'ਚ ਹੈ। ਨਨਕਾਣਾ ਸਾਹਿਬ ਨੂੰ ਵਿਸ਼ੇ ਵਜੋਂ ਕਈ ਗੀਤਾਂ ਵਿੱਚ ਗਾਇਆ ਗਿਆ ਤੇ ਸੰਗਤਾਂ ਦੇ ਦਰਦ ਨੂੰ ਫਿਲਮਾਇਆ ਵੀ ਗਿਆ। ਇਹਨਾਂ ਗੀਤਾਂ ਵਿੱਚ ਜਿਥੇ ਬਟਵਾਰੇ ਦਾ ਦਰਦ ਲਿਖਿਆ ਜਾਂਦਾ ਹੈ ਉੱਥੇ ਨਾਲ ਹੀ ਕਰਤਾਰਪੁਰ ਤੱਕ ਜਾਣ ਦੇ ਰਾਹ ਖੁੱਲ੍ਹਣ ਦੀਆਂ ਆਸਾਂ ਉਮੀਦਾਂ ਬੰਨ੍ਹੀਆਂ ਜਾਂਦੀਆਂ ਹਨ, ਅਰਦਾਸਾਂ ਕੀਤੀਆਂ ਜਾਂਦੀਆਂ ਹਨ।

ਕੁਝ ਇਕ ਗੀਤ ਇਤਿਹਾਸਕ ਘਟਨਾਵਾਂ ਦਾ ਬਿਆਨ ਕਰਦੇ ਕਰਦੇ ਇਹ ਗੱਲ ਸਪੱਸ਼ਟ ਕਰਦੇ ਹਨ ਕਿ ਕਿਸੇ ਖਾਸ ਸਾਜਿਸ਼ ਅਧੀਨ ਹੀ ਬਹੁ-ਗਿਣਤੀ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਤੋਂ ਦੂਰ ਕੀਤਾ ਗਿਆ ਹੈ।

ਜਬਰ ਜੁਲਮ ਦੀ ਜਾਲਮਾਂ ਨੇ ਹੱਦ ਮੁਕਾਈ

ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ

ਕੀਤੀ ਇਲਤ ਫਰੰਗੀਆਂ ਕੀ ਵਰਤਿਆ ਭਾਣਾ

ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ

(ਅਮਰ ਸਿੰਘ ਚਮਕੀਲਾ)

 

ਨਨਕਾਣਾ ਸਾਹਿਬ ਨਾਲ ਸੰਬੰਧਤ ਅਜਿਹੇ ਕਈ ਹੋਰ ਗੀਤ ਹਨ ਜਿਹੜੇ ਸਵਾਲ ਉਠਾਂਉਂਦੇ ਹਨ, ਅਰਦਾਸ ਕਰਦੇ ਹਨ, ਇਧਰਲੇ ਤੇ ਉਧਰਲੇ ਪੰਜਾਬ ਦੀ ਸੁੱਖ ਮੰਗਦੇ ਹਨ ;

ਜਿਥੇ ਬਾਬੇ ਜਨਮ ਲਿਆ ਉਹ ਕੈਸੀ ਥਾਂ ਹੋਣੀ

ਪੁੱਛੂਗਾ ਹਰ ਬੱਚਾ ਪੀੜ੍ਹੀ ਜਦੌਂ ਅਗਾਂਹ ਹੋਣੀ

ਕਹਿਣਾ ਪਊਗਾ ਰਸਤਾ ਏ ਬੰਦ ਓਸ ਟਿਕਾਣੇ ਦਾ

ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ

(ਮਨਮੋਹਨ ਵਾਰਿਸ)

ਇਸ ਤੋਂ ਇਲਾਵਾ ਐਸੈ ਹੀ ਕੁਝ ਹੋਰ ਗੀਤ ਵੀ ਹਨ ;

'ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣ ਵੇਖਣ ਨੂੰ' - ਸੁਰਜੀਤ ਭੁੱਲਰ

'ਜੇ ਕੋਲ ਹੁੰਦਾ ਨਨਕਾਣਾ ਤਾਂ ਮੱਥਾ ਟਟਕਣ ਜਾਣਾ ਸੀ/ਆਪ ਮਿਲਾਊ ਬਾਬਾ ਨਾਨਕ ਵਿਛੜੀਆਂ ਰੂਹਾਂ ਨੂੰ' - ਮਿਸ ਪੂਜਾ, ਅਮਰ ਅਰਸ਼ੀ

ਇਸੇ ਲੜੀ ਵਿਚ ਇਕ ਗੀਤ ਅਜਿਹਾ ਵੀ ਮਿਲਦਾ ਹੈ ਜਿਸ ਵਿਚ ਇਧਰਲੇ ਤੇ ਉਧਰਲੇ ਪੰਜਾਬ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਤੇ ਦਰਦ ਨੂੰ ਬਰਾਬਰ ਪੇਸ਼ ਕੀਤਾਂ ਗਿਆ ਹੈ। ਇਹ ਗੀਤ ਮਿਸ ਪੂਜਾ ਦੁਆਰਾ ਗਾਇਆ ਤੇ ਹਰਦੀਪ ਵਿਰਕ ਦੁਆਰਾ ਲਿਖਿਆ ਗਿਆ ;

ਅਸੀਂ ਏਧਰ ਬੈਠੇ ਤਰਸਦੇ ਆਂ ਸਾਨੂੰ ਕਦ ਦਿਸੂ ਨਨਕਾਣਾ

ਉਹੋ ਓਧਰ ਬੈਠੇ ਤਰਸਦੇ ਨੇ ਕਦ ਅੰਮ੍ਰਿਤਸਰ ਨੁੰ ਆਉਣਾ

ਇਹੇ ਦੋ ਕਦਮਾਂ ਦੀ ਦੂਰੀ ਨੂੰ ਬਾਬਾ ਨਾਨਕ ਕਦੋਂ ਮਿਟਾਵੇਂਗਾ

ਸਾਨੂੰ ਨਨਕਾਣਾ ਉਹਨਾਂ ਨੂੰ ਕਦੋਂ ਹਰਮੰਦਰ ਦਿਖਲਾਵੇਂਗਾ

ਏਸੇ ਹੀ ਕੁਝ ਹੋਰ ਗੀਤ ਹਨ ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ। 'ਸਿੱਧੀ ਬੱਸ ਨਨਕਾਣੇ ਨੂੰ' ਗੀਤ ਕਰਤਾਰਪੁਰ ਲਾਂਘੇ ਵਾਲੀ ਗੱਲ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਮੁੜ ਵਿਚਾਰ ਅਧੀਨ ਲਿਆਉਣ ਤੋਂ ਬਾਅਦ ਆਉਂਦਾ ਹੈ।

ਸ਼ਾਲਾ ! ਦੋਹਾਂ ਮੁਲਕਾਂ ਦੀਆਂ ਅਰਦਾਸਾਂ ਨੂੰ ਬੂਰ ਪਵੇ । ਸਿਰਫ ਕਰਤਾਰਪੁਰ ਲਾਂਘਾ ਹੀ ਨਹੀਂ ਸਗੋਂ ਧਰਤੀ 'ਤੇ ਮਨਾਂ ਅੰਦਰ ਖੀੱਚੀਆਂ ਲੀਕਾਂ ਵੀ ਮਿਟ ਜਾਣ। ਅਸੀਂ ਗੁਰੂ ਨਾਨਕ ਤੌਫੀਕ ਬਖਸ਼ੇ ਕਿ ਅਸੀਂ ਉਹਦੇ ਗੁਣ ਗਾਉਂਦੇ ਰਹੀਏ ।

 

ਕਰਨਜੀਤ ਸਿੰਘ

ਪੰਜਾਬੀ ਵਿਭਾਗ

ਦਿੱਲੀ ਯੂਨੀਵਰਸਿਟੀ, ਦਿੱਲੀ

ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਤੇ ਨਨਕਾਣਾ ਸਾਹਿਬ

 

 

  • Punjabi Song
  • Baba Nanak
  • Nankana Sahib
  • ਪੰਜਾਬੀ ਗੀਤ
  • ਬਾਬਾ ਨਾਨਕ
  • ਨਨਕਾਣਾ ਸਾਹਿਬ

ਗਣੇਸ਼ ਚਤੁਰਥੀ:ਪੂਜਾ ਦੀ ਇਸ ਵਿਧੀ ਨਾਲ ਕਰੋ ਬੱਪਾ ਨੂੰ ਖੁਸ਼, ਹੋਵੇਗਾ ਲਾਭ

NEXT STORY

Stories You May Like

  • a rare combination is forming between these 4 zodiac signs
    ਕ੍ਰਿਸ਼ਨ ਜਨਮ ਅਸ਼ਟਮੀ 'ਤੇ ਇਨ੍ਹਾਂ 4 ਰਾਸ਼ੀਆਂ ਦਾ ਬਣ ਰਿਹੈ ਦੁਰਲੱਭ ਸੰਯੋਗ! ਆਵੇਗਾ ਪੈਸਾ ਹੀ ਪੈਸਾ
  • the right direction for storing your wardrobe will make you wealthy
    ਅਲਮਾਰੀ ਰੱਖਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ! ਜਾਣੋ ਸਹੀ ਨਿਯਮ ਤੇ ਤਰੀਕਾ
  • aquarius people will gain respect and honor
    ਕੁੰਭ ਰਾਸ਼ੀ ਵਾਲਿਆਂ ਨੂੰ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • zodiac signs
    ਜਨਮਾਸ਼ਟਮੀ 'ਤੇ ਗ੍ਰਹਿਆਂ ਦਾ ਮਹਾਂ-ਸੰਯੋਗ: ਅੱਜ ਤੋਂ ਇਨ੍ਹਾਂ 5 ਰਾਸ਼ੀਆਂ ਦੇ ਖੁੱਲ੍ਹ ਜਾਣਗੇ ਕਿਸਮਤ ਦੇ ਦਰਵਾਜ਼ੇ
  • janmashtmi horoscope
    ਜਨਮ ਅਸ਼ਟਮੀ 'ਤੇ ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! ਹੋ ਜਾਣਗੇ ਮਾਲੋਮਾਲ
  • luck will shine with this small measure taken on shri krishna janmashtami
    ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਕੀਤੇ ਇਸ ਛੋਟੇ ਜਿਹੇ ਉਪਾਅ ਨਾਲ ਚਮਕੇਗੀ ਕਿਸਮਤ ! ਘਰ 'ਚ ਆਵੇਗੀ ਖੁਸ਼ਹਾਲੀ
  • today  these 4 zodiac signs will have a good time
    ਅੱਜ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਕਾਰੋਬਾਰ 'ਚ ਮਿਲੇਗਾ ਲਾਭ ਤੇ ਧਨ ਦੀ ਹੋਵੇਗੀ ਵਰਖਾ
  • cancer zodiac sign people will get profit in business
    ਕਰਕ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • case registered against alleged journalist gurdeep singh alias munna
    ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਖ਼ਿਲਾਫ਼ ਇਕ ਹੋਰ ਕੇਸ ਦਰਜ
  • punjab police in controversy employee slaps boy in jalandhar
    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ,...
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
Trending
Ek Nazar
mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • horoscope astrology
      3 ਸਤੰਬਰ ਨੂੰ ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
    • rashifal  black thread  fashion  astrology
      ਇਨ੍ਹਾਂ 4 ਰਾਸ਼ੀਆਂ ਦੇ ਲੋਕਾਂ ਨੂੰ ਨਹੀਂ ਪਹਿਨਣਾ ਚਾਹੀਦਾ ਕਾਲਾ ਧਾਗਾ ! ਫ਼ਾਇਦੇ ਦੀ...
    • offer these things to shri krishna on janmashtami
      ਜਨਮਾਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਨੂੰ ਚੜ੍ਹਾਓ ਇਹ ਚੀਜ਼ਾਂ, ਬਦਲ ਜਾਵੇਗੀ ਕਿਸਮਤ !...
    • slippers in the wrong direction are the cause of poverty
      ਗਲਤ ਦਿਸ਼ਾ 'ਚ ਰੱਖੀਆਂ ਚੱਪਲਾਂ ਬਣ ਸਕਦੀ ਹੈ ਕੰਗਾਲੀ ਦਾ ਕਾਰਨ ! ਹੋ ਸਕਦੈ ਵੱਡਾ...
    • these 4 zodiac signs will be lucky today
      ਅੱਜ ਦੇ ਦਿਨ ਇਹ 4 ਰਾਸ਼ੀਆਂ ਹੋਣਗੀਆਂ 'ਲੱਕੀ' ! ਮਿਲੇਗੀ ਵੱਡੀ ਸਫਲਤਾ ਤੇ ਨੋਟਾਂ ਦਾ...
    • zodiac sign
      'ਗਜਕੇਸਰੀ ਯੋਗ': ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼,...
    • mahalakshmi rajyoga will be formed on janmashtami
      ਜਨਮਾਸ਼ਟਮੀ 'ਤੇ ਬਣੇਗਾ 'ਮਹਾਲਕਸ਼ਮੀ ਰਾਜਯੋਗ'! ਮਾਲੋਮਾਲ ਹੋ ਜਾਣਗੇ ਇਨ੍ਹਾਂ 4...
    • don t make the mistake of forgetting to sprinkle water on a hot pan
      ਗਰਮ ਤਵੇ 'ਤੇ ਪਾਣੀ ਦੇ ਛਿੱਟੇ ਪਾਉਣ ਦੀ ਭੁੱਲ ਕੇ ਵੀ ਨਾ ਕਰੋ ਗਲਤੀ ! ਬਣ ਸਕਦੈ...
    • september will prove to be a   game changer   for 4 zodiac signs
      ਸਤੰਬਰ ਦਾ ਮਹੀਨਾ ਇਨ੍ਹਾਂ 4 ਰਾਸ਼ੀਆਂ ਲਈ ਸਾਬਤ ਹੋਵੇਗਾ 'ਗੇਮ ਚੇਂਜਰ' !...
    • aquarius people will get success in solving problems
      ਕੁੰਭ ਰਾਸ਼ੀ ਵਾਲਿਆਂ ਨੂੰ ਸਮੱਸਿਆ ਸੁਲਝਾਉਣ 'ਚ ਸਫ਼ਲਤਾ ਮਿਲੇਗੀ, ਜਾਣੋ ਆਪਣੀ ਰਾਸ਼ੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +