ਨਵੀਂ ਦਿੱਲੀ-ਜ਼ਿਆਦਾਤਰ ਲੋਕ ਆਪਣੇ ਘਰ 'ਚ ਤੁਲਸੀ ਦਾ ਪੌਦਾ ਲਗਾਉਂਦੇ ਹਨ। ਘਰ 'ਚ ਤੁਲਸੀ ਦੇ ਪੌਦੇ ਨੂੰ ਰੱਖਣ ਦੇ ਕਈ ਧਾਰਮਿਕ ਕਾਰਨ ਹਨ। ਇਸ ਤੋਂ ਇਲਾਵਾ ਇਸ ਨਾਲ ਕਈ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ। ਵਾਸਤੂ ਅਨੁਸਾਰ ਘਰ ਦੀ ਗਲਤ ਦਿਸ਼ਾ 'ਚ ਤੁਲਸੀ ਦਾ ਪੌਦਾ ਲਗਾਉਣ ਨਾਲ ਘਰ 'ਚ ਨਾ-ਪੱਖੀ ਊਰਜਾ ਬਣੀ ਰਹਿੰਦੀ ਹੈ, ਉਥੇ ਹੀ ਜੇਕਰ ਇਸ ਦੀ ਦਿਸ਼ਾ ਦਾ ਠੀਕ ਧਿਆਨ ਰੱਖੀਏ ਤਾਂ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਵੀ ਘਰ 'ਚ ਤੁਲਸੀ ਦਾ ਪੌਦਾ ਲਗਾਉਣ ਜਾ ਰਹੇ ਹੈ ਤਾਂ ਇਸ ਦੇ ਫਾਇਦੇ ਵੀ ਜਾਣ ਲਓ।
ਬੁਰੀਆਂ ਸ਼ਕਤੀਆਂ ਤੋਂ ਸੁਰੱਖਿਆ
ਮੰਨਿਆ ਜਾਂਦਾ ਹੈ ਕਿ ਘਰ 'ਚ ਤੁਲਸੀ ਦਾ ਪੌਦਾ ਲਗਾਉਣ ਨਾਲ ਬੁਰੀਆਂ ਸ਼ਕਤੀਆਂ ਦਾ ਅੰਤ ਹੁੰਦਾ ਹੈ। ਹਿੰਦੂ ਪ੍ਰਾਚੀਨ ਕਥਾਵਾਂ ਅਨੁਸਾਰ ਘਰ ਦੇ ਬਾਹਰ ਤੁਲਸੀ ਦਾ ਪੌਦਾ ਲਗਾਉਣ ਨਾਲ ਬੁਰੀ ਸ਼ਕਤੀਆਂ ਘਰ 'ਚ ਪਰਵੇਸ਼ ਨਹੀਂ ਕਰ ਪਾਉਂਦੀਆਂ।
ਵਾਸਤੂ ਦੋਸ਼ ਦੂਰ ਕਰੇ
ਤੁਲਸੀ ਦਾ ਪੌਦਾ ਵਾਸਤੂ ਦੋਸ਼ ਦੂਰ ਕਰਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਤੁਲਸੀ ਦੇ ਬੂਟੇ ਨੂੰ ਘਰ ਦੀ ਉੱਤਰ ਜਾਂ ਪੂਰਬ ਦਿਸ਼ਾ 'ਚ ਰੱਖੋ। ਇਸ ਨਾਲ ਕਈ ਦੋਸ਼ ਦੂਰ ਹੋ ਜਾਂਦੇ ਹਨ।
ਚੰਗੀ ਕਿਸਮਤ ਦਾ ਪ੍ਰਤੀਕ
ਤੁਲਸੀ ਦੇ ਪੌਦੇ ਨੂੰ ਇਕ ਚੰਗੀ ਕਿਸਮਤ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਬਿਜਨੈੱਸ 'ਚ ਸਫਲਤਾ ਮਿਲਦੀ ਹੈ। ਨਾਲ ਹੀ ਇਸ ਦੇ ਪੱਤਿਆਂ ਨੂੰ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ।
ਤੁਲਸੀ ਦੇਵੀ ਲਕਸ਼ਮੀ ਦਾ ਸਵਰੂਪ
ਤੁਲਸੀ ਦੇ ਪੌਦੇ ਨੂੰ ਅਸਲ 'ਚ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ, ਸੂਰਜ ਨੂੰ ਭਗਵਾਨ ਵਿਸ਼ਣੂ ਮੰਨਿਆ ਜਾਂਦਾ ਹੈ, ਇਸ ਲਈ ਸ਼ਾਇਦ ਦੋਵੇਂ ਇਕ-ਦੂੱਜੇ ਬਿਨਾਂ ਨਹੀਂ ਰਹਿ ਸਕਦੇ।
ਧਾਰਮਿਕ ਸਮਾਗਮ ਦਾ ਹਿੱਸਾ
ਤੁਲਸੀ ਨੂੰ ਸਿਰਫ ਘਰ 'ਚ ਹੀ ਨਹੀਂ ਰੱਖਿਆ ਜਾਂਦਾ ਹੈ, ਸਗੋਂ ਇਸ ਨੂੰ ਹਿੰਦੂ ਧਾਰਮਿਕ ਤਿਉਹਾਰਾਂ ਅਤੇ ਕਈ ਸ਼ੁੱਭ ਕੰਮਾਂ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਘਰ 'ਚ ਹਾਂ-ਪੱਥੀ ਊਰਜਾ
ਵਾਸਤੂ ਅਨੁਸਾਰ ਤੁਲਸੀ ਨੂੰ ਦੇਵੀ ਦਾ ਅਵਤਾਰ ਮੰਨੇ ਜਾਣ ਕਾਰਨ ਇਸ ਨਾਲ ਹਾਂ-ਪੱਖੀ ਊਰਜਾ ਦਾ ਪ੍ਰਭਾਵ ਵਧਦਾ ਹੈ। ਬਸ ਧਿਆਨ ਰੱਖੋ ਕਿ ਇਸ ਨੂੰ ਠੀਕ ਦਿਸ਼ਾ 'ਚ ਹੀ ਲਗਾਓ।
ਬੁੱਧਵਾਰ ਨੂੰ ਕਰੋ ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਮੰਤਰਾਂ ਦਾ ਖ਼ਾਸ ਜਾਪ, ਜੀਵਨ ਦੀ ਹਰ ਪ੍ਰੇਸ਼ਾਨੀ ਹੋਵੇਗੀ ਦੂਰ
NEXT STORY