ਜਲੰਧਰ - ਮਹਾਸ਼ਿਵਰਾਤਰੀ ਦੇ ਦਿਨ ਦਾ ਇੰਤਜ਼ਾਰ ਹਰ ਸਾਲ ਭਗਤ ਬੜੀ ਸ਼ਰਧਾ-ਭਾਵਨਾ ਨਾਲ ਕਰਦੇ ਹਨ। ਇਸ ਸਾਲ ਮਹਾਸ਼ਿਵਰਾਤਰੀ 8 ਮਾਰਚ ਦਿਨ ਸ਼ੁੱਕਰਵਾਰ ਨੂੰ ਹੈ। ਜੋਤਿਸ਼ ਗਣਨਾ ਦੇ ਅਨੁਸਾਰ, ਇਸ ਸਾਲ ਮਹਾਸ਼ਿਵਰਾਤਰੀ 'ਤੇ ਸਰਵਰਥ ਸਿੱਧੀ ਯੋਗ, ਸਿੱਧੀ ਯੋਗ ਅਤੇ ਸ਼ਿਵ ਯੋਗ ਬਣ ਰਹੇ ਹਨ। ਜਿਸ ਕਾਰਨ ਇਸ ਦਿਨ ਦੀ ਮਹੱਤਤਾ ਕਈ ਗੁਣਾ ਵੱਧ ਗਈ ਹੈ। ਹਾਲਾਂਕਿ ਇਸ ਦਿਨ ਮਹਾਦੇਵ ਦਾ ਆਸ਼ੀਰਵਾਦ ਲੈਣ ਲਈ ਸ਼ਿਵ ਭਗਤ ਕਈ ਉਪਾਅ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਜੋ ਉਪਾਅ ਦੱਸਾਂਗੇ, ਉਨ੍ਹਾਂ ਨੂੰ ਕਿਸੇ ਕੀਮਤ 'ਤੇ ਛੱਡਣਾ ਨਹੀਂ ਚਾਹੀਦਾ, ਕਿਉਂਕਿ ਇਨ੍ਹਾਂ ਉਪਾਵਾਂ ਦਾ ਪੂਰਾ ਫ਼ਾਇਦਾ ਲੈਣ ਲਈ ਸਭ ਤੋਂ ਖ਼ਾਸ ਦਿਨ ਮਹਾਸ਼ਿਵਰਾਤਰੀ ਦਾ ਹੈ। ਆਓ ਜਾਣਦੇ ਹਾਂ ਖ਼ਾਸ ਉਪਾਅ ਦੇ ਬਾਰੇ.....
ਪਹਿਲਾਂ ਉਪਾਅ
ਸਭ ਤੋਂ ਪਹਿਲਾ ਉਪਾਅ ਹੈ ਧਨ ਪ੍ਰਾਪਤ ਕਰਨਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਹਰ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮਹਾਸ਼ਿਵਰਾਤਰੀ ਦੇ ਦਿਨ ਬੇਲ ਦੇ ਦਰੱਖ਼ਤ ਹੇਠਾਂ ਖੜੇ ਹੋ ਕੇ ਖੀਰ ਅਤੇ ਘਿਓ ਦਾ ਦਾਨ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ 'ਤੇ ਮਹਾਲਕਸ਼ਮੀ ਦੀ ਅਪਾਰ ਕਿਰਪਾ ਹੁੰਦੀ ਹੈ ਅਤੇ ਤੁਹਾਨੂੰ ਜੀਵਨ ਭਰ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਦੂਜਾ ਉਪਾਅ
ਇਸ ਦੌਰਾਨ ਦੂਜੇ ਉਪਾਅ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਤੁਸੀਂ ਮਹਾਸ਼ਿਵਰਾਤਰੀ 'ਤੇ ਸ਼ਿਵ ਜੀ ਦੀ ਅਪਾਰ ਕ੍ਰਿਪਾ ਪਾਉਣਾ ਚਾਹੁੰਦੇ ਹੋ ਤਾਂ ਇਸ ਦਿਨ ਭੰਗ ਦੇ ਪੱਤਿਆਂ ਨੂੰ ਪੀਸ ਕੇ ਉਸ 'ਚ ਦੁੱਧ ਜਾਂ ਪਾਣੀ ਮਿਲਾ ਕੇ ਸ਼ਿਵਲਿੰਗ ਦਾ ਅਭਿਸ਼ੇਕ ਕਰੋ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਉਪਾਅ ਨੂੰ ਕਰਨ ਨਾਲ ਭਗਵਾਨ ਸ਼ਿਵ ਬਹੁਤ ਖੁਸ਼ ਹੁੰਦੇ ਹਨ ਅਤੇ ਸ਼ਰਧਾਲੂਆਂ ਦੇ ਸਾਰੇ ਦੁੱਖ-ਦਰਦ ਦੂਰ ਕਰ ਦਿੰਦੇ ਹਨ। ਇਸ ਨਾਲ ਧਨ ਦੀ ਵਰਖ਼ਾ ਵੀ ਹੁੰਦੀ ਹੈ।
ਤੀਜਾ ਉਪਾਅ
ਤੀਜਾ ਉਪਾਅ ਇਹ ਹੈ ਕਿ ਜੇਕਰ ਤੁਸੀਂ ਆਪਣੀ ਕੋਈ ਮਨੋਕਾਮਨਾ ਪੂਰੀ ਕਰਨਾ ਚਾਹੁੰਦੇ ਹੋ ਤਾਂ ਮਹਾਸ਼ਿਵਰਾਤਰੀ ਦੇ ਦਿਨ 11 ਬੇਲ ਦੇ ਪੱਤੇ ਲੈ ਕੇ ਉਸ 'ਤੇ ਚੰਦਨ ਨਾਲ ਓਮ ਨਮਹ ਸ਼ਿਵਯ ਲਿਖ ਕੇ ਸ਼ਿਵਲਿੰਗ ਨੂੰ ਚੜ੍ਹਾਓ। ਧਾਰਮਿਕ ਮਾਨਤਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਧਨ ਮਿਲਦਾ ਹੈ। ਨਾਲ ਹੀ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰੀਆਂ ਹੋ ਜਾਂਦੀਆਂ ਹਨ।
ਮਹਾਸ਼ਿਵਰਾਤਰੀ 'ਤੇ ਬਣ ਰਿਹਾ ਇਹ ਸ਼ੁੱਭ ਯੋਗ, ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ, ਪੈਸੇ ਦੀ ਹੋਵੇਗੀ ਵਰਖ਼ਾ
NEXT STORY