ਜਲੰਧਰ : ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਿਵ ਭਗਤਾਂ ਲਈ ਸਭ ਤੋਂ ਮਹੱਤਵਪੂਰਨ ਤਿਓਹਾਰ ਹੁੰਦਾ ਹੈ। ਇਸ ਵਾਰ ਇਹ ਤਿਉਹਾਰ 8 ਮਾਰਚ ਨੂੰ ਹੈ। ਇਸ ਦਿਨ ਸ਼ਰਧਾਲੂ ਭਗਵਾਨ ਭੋਲੇਨਾਥ ਨੂੰ ਖੁਸ਼ ਕਰਨ ਲਈ ਕਾਵੜ ਲੈ ਕੇ ਆਉਂਦੇ ਹਨ। ਸ਼ਿਵਲਿੰਗ ਨੂੰ ਗੰਗਾ ਦੇ ਸ਼ੁੱਧ ਜਲ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਪਸੰਦ ਦੀਆਂ ਚੀਜ਼ਾਂ, ਭੰਗ-ਧਤੂਰਾ ਅਤੇ ਆਕ ਦੇ ਫੁੱਲ ਚੜ੍ਹਾਏ ਜਾਂਦੇ ਹਨ। ਇਸ ਦਿਨ ਸ਼ਰਧਾਲੂ ਸ਼ਿਵ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਮਹਾਸ਼ਿਵਰਾਤਰੀ ਦੇ ਦਿਨ ਲੋਕ ਆਪਣੀ-ਆਪਣੀ ਸ਼ਰਧਾ ਦੇ ਅਨੁਸਾਰ ਵਰਤ ਰੱਖਦੇ ਹਨ। ਕੋਈ ਫ਼ਲ ਤਾਂ ਕੁੱਝ ਸ਼ਰਧਾਲੂ ਸਿਰਫ਼ ਪਾਣੀ ਪੀ ਕੇ ਹੀ ਵਰਤ ਰੱਖਦੇ ਹਨ। ਇਸ ਵਰਤ ਦੌਰਾਨ ਤੁਸੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ, ਦੇ ਬਾਰੇ ਆਓ ਜਾਣਦੇ ਹਾਂ.....
ਆਲੂ ਦਾ ਸੇਵਨ
ਆਲੂ ਅਜਿਹੀ ਸਬਜ਼ੀ ਹੈ, ਜਿਸ ਦਾ ਸੇਵਨ ਤੁਸੀਂ ਵਰਤ ਦੌਰਾਨ ਕਰ ਸਕਦੇ ਹੋ। ਤੁਸੀਂ ਵਰਤ ਵਾਲੇ ਦਿਨ ਆਲੂ ਟਿੱਕੀ ਬਣਾ ਸਕਦੇ ਹੋ। ਇਸ ਲਈ ਉਬਲੇ ਹੋਏ ਆਲੂ 'ਚ ਹਰੀ ਮਿਰਚ ਅਤੇ ਲੂਣ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ। ਹੁਣ ਇਸ ਨੂੰ ਟਿੱਕੀ ਦਾ ਰੂਪ ਦਿਓ ਅਤੇ ਇੱਕ ਪੈਨ 'ਤੇ ਘੱਟ ਤੇਲ ਵਿੱਚ ਸੇਕ ਲਓ। ਤੁਸੀਂ ਇਸ ਨੂੰ ਦਹੀਂ ਦੇ ਨਾਲ ਵੀ ਖਾ ਸਕਦੇ ਹੋ।
ਫਲ ਅਤੇ ਸੁੱਕੇ ਮੇਵੇ
ਵਰਤ ਦੇ ਦੌਰਾਨ ਫਲਾਂ ਦੀ ਖੁਰਾਕ ਵਿੱਚ ਫਲ ਅਤੇ ਸੁੱਕੇ ਮੇਵੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਅਜਿਹੀ ਸਥਿਤੀ 'ਚ ਇਸ ਸ਼ਿਵਰਾਤਰੀ 'ਤੇ ਵਰਤ ਦੌਰਾਨ ਤੁਸੀਂ ਫਲ ਅਤੇ ਸੁੱਕੇ ਮੇਵੇ ਦੀ ਚਾਟ ਖਾ ਸਕਦੇ ਹੋ। ਇਸ ਲਈ ਮੌਸਮੀ ਫਲਾਂ ਨੂੰ ਕੱਟ ਕੇ ਇਕ ਕਟੋਰੀ 'ਚ ਪਾਓ ਅਤੇ ਫਿਰ ਇਸ 'ਚ ਭਿੱਜੇ ਹੋਏ ਡਰਾਈਫਰੂਟਸ ਮਿਲਾ ਲਓ। ਇਸ ਤੋਂ ਬਾਅਦ ਲੂਣ, ਕਾਲੀ ਮਿਰਚ ਪਾਓ ਅਤੇ ਇਸ ਚਾਟ ਦਾ ਆਨੰਦ ਲਓ।
ਡਰਾਈ ਫਰੂਟਸ ਸ਼ੇਕ
ਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਲੋਕ ਵਰਤ ਦੌਰਾਨ ਡਰਾਈ ਫਰੂਟਸ ਸ਼ੇਕ ਵੀ ਪੀ ਸਕਦੇ ਹੋ। ਬਣਾਉਣ 'ਚ ਆਸਾਨ ਇਹ ਨੁਸਖਾ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਲਈ ਤੁਸੀਂ ਵੱਖ-ਵੱਖ ਤਰ੍ਹਾਂ ਦੇ ਡਰਾਈ ਫਰੂਟਸ ਨੂੰ ਪੀਸ ਕੇ ਦੁੱਧ ਅਤੇ ਕਰੀਮ ਨਾਲ ਹਿਲਾ ਸਕਦੇ ਹੋ।
ਸਾਬੂਦਾਣਾ ਮਿੱਠੀ ਖਿਚੜੀ ਜਾਂ ਖੀਰ
ਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਲੋਕ ਮਿੱਠੀ ਖਿਚੜੀ ਜਾਂ ਖੀਰ ਦਾ ਸੇਵਨ ਵੀ ਕਰ ਸਕਦੇ ਹਨ। ਵਰਤ ਦੌਰਾਨ ਫਲਾਂ ਦੀ ਖੁਰਾਕ ਲਈ ਇੱਕ ਵਧੀਆ ਵਿਕਲਪ ਸਾਬਤ ਹੋਵੇਗੀ। ਜੇਕਰ ਤੁਸੀਂ ਵਰਤ ਵਾਲੇ ਦਿਨ ਲੂਣ ਨਹੀਂ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦੀ ਬਜਾਏ ਮਿੱਠੀ ਖਿਚੜੀ ਜਾਂ ਸਾਬੂਦਾਣੇ ਦੀ ਬਣੀ ਖੀਰ ਬਣਾ ਸਕਦੇ ਹੋ।
ਫਲ ਰਾਇਤਾ
ਫਰੂਟ ਰਾਇਤਾ ਵੀ ਵਰਤ ਰੱਖਣ ਲਈ ਵਧੀਆ ਆਪਸ਼ਨ ਹੈ। ਤੁਸੀਂ ਦਹੀਂ ਵਿੱਚ ਆਪਣੀ ਪਸੰਦ ਅਨੁਸਾਰ ਫਲ ਅਤੇ ਸੁੱਕੇ ਮੇਵੇ ਮਿਲਾ ਕੇ ਰਾਇਤਾ ਬਣਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਨੂੰ ਨਾ ਸਿਰਫ਼ ਭੁੱਖ ਤੋਂ ਰਾਹਤ ਮਿਲੇਗੀ ਸਗੋਂ ਤਾਕਤ ਵੀ ਮਿਲੇਗੀ।
ਸਾਬੂਦਾਣਾ ਨਮਕੀਨ ਖਿਚੜੀ
ਖ਼ਾਸ ਕਰ ਕੇ ਵਰਤ ਵਿੱਚ ਵਰਤਿਆ ਜਾਣ ਵਾਲਾ ਸਾਬੂਦਾਣਾ ਸਿਹਤ ਲਈ ਬਹੁਤ ਪੌਸ਼ਟਿਕ ਹੁੰਦਾ ਹੈ। ਅਜਿਹੇ 'ਚ ਤੁਸੀਂ ਵਰਤ ਦੌਰਾਨ ਨਮਕੀਨ ਸਾਬੂਦਾਣੇ ਦੀ ਖਿਚੜੀ ਵੀ ਖਾ ਸਕਦੇ ਹੋ।
ਸੋਮਵਾਰ ਨੂੰ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਤਾਂ ਹੋ ਸਕਦੀ ਪੈਸੇ ਦੀ ਘਾਟ
NEXT STORY