ਜਲੰਧਰ— ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਤਾਂਕਿ ਕੰਮ 'ਚ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਖੁਸ਼ੀ-ਖੁਸ਼ੀ ਸਾਰੇ ਕੰਮ ਹੋ ਜਾਣ। ਅਜਿਹੇ ਸਮੇਂ 'ਚ ਤਾਂ ਬਹੁਤ ਸਾਰੇ ਲੋਕ ਮਾਨਤਾਵਾਂ ਨਾਲ ਜੁੜੀਆਂ ਗੱਲਾਂ 'ਤੇ ਵੀ ਅਮਲ ਕਰਦੇ ਹਨ। ਜੋਤਿਸ਼ ਸ਼ਾਸਤਰ ਅਨੁਸਾਰ ਜਦੋਂ ਵਿਅਕਤੀ ਦੀ ਕੁੰੰਡਲੀ 'ਚ ਗੁਰੂ ਜਾਂ ਸ਼ੁੱਕਰ ਦੀ ਦਸ਼ਾ ਚਲ ਰਹੀ ਹੋਵੇ ਤਾਂ ਉਸ ਸਮੇਂ ਨਵੇਂ ਕੰਮਾਂ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਸ਼ਨੀ ਜੇਕਰ ਸ਼ੁੱਭ ਪ੍ਰਭਾਵ ਦੇ ਰਿਹਾ ਹੈ ਤਾਂ ਵੀ ਨਵਾਂ ਕੰਮ ਕਰਨਾ ਲਾਭਦਾਇਕ ਰਹਿੰਦਾ ਹੈ। ਬੁੱਧਵਾਰ ਦਾ ਦਿਨ ਨਵਾਂ ਕੰਮ ਕਰਨ ਲਈ ਉੱਤਮ ਹੁੰਦਾ ਹੈ ਕਿਉਂਕਿ ਬੁੱਧ ਗ੍ਰਹਿ ਦੀ ਪ੍ਰਕ੍ਰਿਤੀ ਗਤੀਸ਼ੀਲ ਅਤੇ ਸ਼ਾਂਤ ਮੰਨੀ ਜਾਂਦੀ ਹੈ। ਬੁੱਧਵਾਰ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਗਣੇਸ਼ ਭਗਵਾਨ ਕਦੀ ਵੀ ਆਪਣੇ ਭਗਤਾਂ ਦੀ ਕੰਮਾਂ 'ਚ ਰੁਕਾਵਟਾਂ ਨਹੀਂ ਆਉਣ ਦਿੰਦੇ।
— ਕਿਸੇ ਵੀ ਕੰਮ 'ਚ ਜੇਕਰ ਵਾਰ-ਵਾਰ ਪ੍ਰੇਸ਼ਾਨੀ ਆ ਰਹੀ ਹੋਵੇ ਤਾਂ ਬੁੱਧਵਾਰ ਦੇ ਦਿਨ ਪੈਦਾ ਹੋਏ ਬੱਚੇ ਕੋਲੋਂ ਆਪਣਾ ਕੰਮ ਕਰਵਾ ਸਕਦੇ ਹੋ।
— ਬੁੱਧਵਾਰ ਦੇ ਦਿਨ ਘਰ 'ਚੋਂ ਨਿਕਲਣ ਤੋਂ ਪਹਿਲਾਂ ਧਨੀਆ ਖਾਓ ਅਤੇ ਖੀਰਾ ਜੇਬ 'ਚ ਰੱਖੋ। ਇਸ ਤਰ੍ਹਾਂ ਕਰਨ ਨਾਲ ਕੰਮ 'ਚ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ।
— ਸ਼ੇਅਰ ਮਾਰਕਿਟ ਅਤੇ ਦਲਾਲੀ ਵਰਗੇ ਕੰਮ ਵੀ ਇਸ ਦਿਨ ਕਰਨੇ ਵਧੀਆ ਹੁੰਦੇ ਹਨ।
— ਇਸ ਦਿਨ ਧਨ ਦਾ ਲੈਣ-ਦੇਣ ਨਹੀਂ ਕਰਨਾ ਚਾਹੀਦਾ।
— ਬੁੱਧਵਾਰ ਨੂੰ ਇਕੱਠਾ ਕੀਤਾ ਧਨ ਬਰਕਤ ਦਿੰਦਾ ਹੈ।
— 3 ਬੁੱਧਵਾਰ ਨੂੰ ਬ੍ਰਹਮ ਮਹੂਰਤ 'ਚ ਮੂੰਗ ਦੀ ਦਾਲ ਉੱਬਾਲ ਕੇ ਘਿਉ ਅਤੇ ਸ਼ੱਕਰ ਮਿਲਾ ਕੇ ਗਾਂ ਨੂੰ ਖਿਲਾਓ। ਇਸ ਨਾਲ ਜਲਦ ਕਰਜ਼ ਤੋਂ ਮੁਕਤੀ ਮਿਲੇਗੀ।
ਜੀਵਨ ਨੂੰ ਦੇਖਣ ਦਾ ਨਜ਼ਰੀਆ
NEXT STORY