ਜਲੰਧਰ(ਬਿਊਰੋ)- ਅੱਜਕਲ ਦੀ ਦੇਖਦੇ ਹੋਏ ਹਰੇਕ ਵਿਅਕਤੀ ਇਹ ਹੀ ਸੋਚਦਾ ਹੈ ਕਿ ਉਸ ਕੋਲ ਵੀ ਚੰਗੀ ਨੌਕਰੀ ਹੋਵੇ। ਕਦੀ-ਕਦੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਵਿਅਕਤੀ 'ਚ ਪੂਰੀ ਯੋਗਤਾ ਹੋਣ ਤੋਂ ਬਾਅਦ ਵੀ ਉਸ ਨੂੰ ਨੌਕਰੀ ਨਹੀਂ ਮਿਲਦੀ। ਇਸ ਕਾਰਨ ਉਹ ਬੇਰੋਜ਼ਗਾਰ ਹੀ ਰਹਿ ਜਾਂਦਾ ਹੈ ਅਤੇ ਵਿਅਕਤੀ ਇਸ ਦਾ ਦੋਸ਼ ਆਪਣੀ ਕਿਸਮਤ ਨੂੰ ਦੇਣ ਲੱਗਦਾ ਹੈ ਕਿਉਂਕਿ ਵਿਅਕਤੀ ਸਮਝ ਨਹੀਂ ਪਾਉਂਦਾ ਕਿ ਇਸ ਦਾ ਅਸਲ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਜੇਕਰ ਨੌਕਰੀ ਪਾਉਣ ਲਈ ਵਾਸਤੂ ਦੇ ਕੁਝ ਤਰੀਕੇ ਅਪਣਾਏ ਜਾਣ ਤਾਂ ਵਿਅਕਤੀ ਜ਼ਿੰਦਗੀ 'ਚ ਨੌਕਰੀ ਦੇ ਨਾਲ-ਨਾਲ ਭਰਪੂਰ ਸਫਲਤਾ ਵੀ ਪਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ।
1. ਇੰਟਰਵਿਯੂ ਦੇਣ ਜਾਓ ਤਾਂ ਜੇਬ 'ਚ ਲਾਲ ਰੂਮਾਲ ਜਾਂ ਕੋਈ ਲਾਲ ਕੱਪੜਾ ਜ਼ਰੂਰ ਰੱਖੋ। ਹੋ ਸਕੇ ਤਾਂ ਲਾਲ ਰੰਗ ਦੇ ਕੱਪੜੇ ਪਾ ਕੇ ਇੰਟਰਵਿਯੂ ਲਈ ਜਾਓ ਪਰ ਧਿਆਨ ਰੱਖੋ ਕਿ ਲਾਲ ਭੜਕੀਲਾ ਨਾ ਹੋਵੇ।
2. ਰੋਜ਼ ਸਵੇਰੇ 7 ਪ੍ਰਕਾਰ ਦੇ ਅਨਾਜਾਂ ਨੂੰ ਇਕੱਠੇ ਮਿਲਾ ਕੇ ਪੰਛੀਆਂ ਨੂੰ ਖਿਲਾਓ। ਧਿਆਨ ਰੱਖੋ ਕਿ ਕੋਈ ਵੀ ਚਿੜੀ ਜਾਂ ਕੋਈ ਹੋਰ ਪੰਛੀ ਘਰ ਦੇ ਅੰਦਰ ਘੌਂਸਲਾ ਨਾ ਬਣਾਏ।
3. ਆਪਣੇ ਘਰ ਦਾ ਸ਼ੀਸ਼ਾ ਹਮੇਸ਼ਾ ਉੱਤਰ ਦਿਸ਼ਾ 'ਚ ਰੱਖੋ। ਇਸ ਦਿਸ਼ਾ 'ਚ ਸ਼ੀਸ਼ਾ ਰੱਖਣ ਨਾਲ ਰੋਜ਼ਗਾਰ ਦੇ ਅਵਸਰ ਵਧਣ ਲੱਗਦੇ ਹਨ ਅਤੇ ਵਧੀਆ ਨਤੀਜੇ ਮਿਲਣ ਲੱਗਦੇ ਹਨ।
4. ਇੰਟਰਵਿਊ ਲਈ ਘਰ ਤੋਂ ਜਾਣ ਤੋਂ ਪਹਿਲਾਂ ਹਮੇਸ਼ਾ ਦਹੀਂ ਅਤੇ ਚੀਨੀ ਖਾ ਕੇ ਹੀ ਜਾਓ।
5. ਘਰ ਤੋਂ ਨਿਕਲਣ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਪੂਜਾ ਕਰ ਕੇ ਜਾਓ।
ਮੁਸਲਮਾਨ ਵੀ ਕਰਦੇ ਹਨ ਹਿੰਗਲਾਜ ਮਾਤਾ ਦੀ ਉਪਾਸਨਾ
NEXT STORY