ਜਲੰਧਰ (ਬਿਊਰੋ) - ਹਨ੍ਹੇਰੇ ਨੂੰ ਦੂਰ ਕਰਕੇ ਚਾਰੇ ਪਾਸੇ ਪੂਰੀ ਦੁਨੀਆਂ ਨੂੰ ਰੌਸ਼ਨ ਕਰਨ ਵਾਲਾ ਦੇਵਤਾ ਸੂਰਜ ਦੇਵਤਾ ਹੈ। ਹਿੰਦੂ ਧਰਮ 'ਚ ਇਨ੍ਹਾਂ ਨੂੰ ਸੂਰਜ ਦੇਵ ਦਾ ਨਾਮ ਦਿੱਤਾ ਗਿਆ ਹੈ। ਧਾਰਮਿਕ ਵਿਸ਼ਵਾਸ ਅਨੁਸਾਰ ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨੂੰ ਖੁਸ਼ਹਾਲੀ, ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਰੋਜ਼ਾਨਾ ਸੂਰਜ ਦੇਵਤਾ ਦੀ ਪੂਜਾ ਕਰਨ ਨਾਲ ਵਿਅਕਤੀ 'ਚ ਵਿਸ਼ਵਾਸ ਪੈਦਾ ਹੁੰਦਾ ਹੈ। ਸ਼ਾਸਤਰਾਂ ਮੁਤਾਬਕ ਐਤਵਾਰ ਵਾਲੇ ਦਿਨ ਖ਼ਾਸ-ਤੌਰ 'ਤੇ ਸੂਰਜ ਨਮਸਕਾਰ ਅਤੇ ਸੂਰਜ ਦੇਵਤਾ ਦੀ ਪੂਜਾ ਕਰਨੀ ਚਾਹੀਦੀ ਹੈ। ਐਤਵਾਰ ਵਾਲੇ ਦਿਨ ਸੂਰਜ ਪੂਜਾ, ਸੂਰਜ ਸਰੋਤ ਦਾ ਪਾਠ, ਸੂਰਜ ਮੰਤਰ ਦਾ ਜਾਪ ਕਰਨ ਨਾਲ ਲਾਭ ਹੁੰਦੇ ਹਨ।
ਐਤਵਾਰ ਨੂੰ ਜ਼ਰੂਰ ਕਰੋ ਇਹ ਕੰਮ
1. ਸੂਰਜ ਦੇਵ ਨੂੰ ਨਮਸਕਾਰ ਕਰਦੇ ਹੋਏ ਸਿਰ ਨੂੰ ਜ਼ਮੀਨ ਨੂੰ ਛੁਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
2. ਸੂਰਜ ਦੇਵ ਦੀ ਪੂਜਾ ਤੋਂ ਬਾਅਦ ਤਨ-ਮਨ ਦੀ ਸ਼ੁੱਧੀ ਲਈ ਪ੍ਰਿਕਰਮਾ ਕਰਨ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ।
3. ਐਤਵਾਰ ਨੂੰ ਸੂਰਜ ਦੀ ਲਾਲ ਫੁੱਲਾਂ ਜਾਂ ਸਫੈਦ ਫੁੱਲਾਂ ਨਾਲ ਪੂਜਾ, ਵਰਤ ਰੱਖਣ ਨਾਲ ਸੂਰਜ ਦੀ ਕਿਰਪਾ ਨਾਲ ਇਨਸਾਨ ਨੂੰ ਪੈਸਾ, ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
4. ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨਿਡਰ ਅਤੇ ਮਜ਼ਬੂਤ ਬਣਦਾ ਹੈ।
5. ਸੂਰਜ ਵਿਅਕਤੀ ਦੇ ਮਨ 'ਚੋਂ ਹੰਕਾਰ, ਗੁੱਸਾ, ਲਾਲਚ ਅਤੇ ਗਲਤ ਵਿਚਾਰਾਂ ਨੂੰ ਖ਼ਤਮ ਕਰਦਾ ਹੈ।
6. ਸੂਰਜ ਦੇਵ ਕੋਲੋ ਰਹਿਮਤ ਦੀ ਕਾਮਨਾ ਕਰੋ ਅਤੇ ਆਪਣੇ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਲਗਾਓ।
ਸ਼ਨੀਦੇਵ ਜੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਹਰ ਪਰੇਸ਼ਾਨੀ ਹੋਵੇਗੀ ਦੂਰ
NEXT STORY