ਵੈੱਬ ਡੈਸਕ - ਮਹਾਂਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ਿਵ ਦੇ ਭਗਤਾਂ ਲਈ ਸਭ ਤੋਂ ਵਿਸ਼ੇਸ਼ ਦਿਨ ਮੰਨਿਆ ਜਾਂਦਾ ਹੈ, ਜਿਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ, ਇਸੇ ਪਵਿੱਤਰ ਦਿਹਾੜੇ 'ਤੇ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਵਿਆਹ ਹੋਇਆ ਸੀ।
ਵਰਤ ਅਤੇ ਪੂਜਾ ਦੀ ਮਹੱਤਤਾ
ਸਰੋਤਾਂ ਅਨੁਸਾਰ, ਇਹ ਮਾਨਤਾ ਹੈ ਕਿ ਜੇਕਰ ਕੋਈ ਕੁਆਰੀ ਕੰਨਿਆ ਸ਼ਰਧਾ ਅਤੇ ਨਿਯਮਾਂ ਨਾਲ ਇਹ ਵਰਤ ਰੱਖਦੀ ਹੈ, ਤਾਂ ਉਸ ਨੂੰ ਮਨਚਾਹਿਆ ਵਰ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਹੀ ਸੁਹਾਗਣ ਔਰਤਾਂ ਆਪਣੇ ਵਿਆਹੁਤਾ ਜੀਵਨ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਇਹ ਵਰਤ ਰੱਖਦੀਆਂ ਹਨ। ਭੋਲੇਨਾਥ ਦੀ ਪੂਰੀ ਕਿਰਪਾ ਪ੍ਰਾਪਤ ਕਰਨ ਲਈ ਕੁਝ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਦੱਸੀ ਗਈ ਹੈ।
ਪੂਜਾ ਦੌਰਾਨ ਕੀ ਕਰਨਾ ਚਾਹੀਦਾ ਹੈ?
- ਸ਼ਰਧਾਲੂਆਂ ਨੂੰ ਬ੍ਰਹਮ ਮੁਹੂਰਤ 'ਚ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨਣੇ ਚਾਹੀਦੇ ਹਨ।
- ਦਿਨ ਭਰ ਵਰਤ ਰੱਖਦੇ ਹੋਏ ਸਾਤਵਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।
- ਸ਼ਿਵਲਿੰਗ ਦਾ ਅਭਿਸ਼ੇਕ ਜਲ, ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਗੰਗਾਜਲ ਨਾਲ ਕਰਨਾ ਸ਼ੁਭ ਹੁੰਦਾ ਹੈ।
- ਭਗਵਾਨ ਸ਼ਿਵ ਨੂੰ ਬੇਲਪੱਤਰ, ਧਤੂਰਾ, ਭਸਮ ਅਤੇ ਆਕ ਦੇ ਫੁੱਲ ਅਰਪਿਤ ਕਰਨੇ ਚਾਹੀਦੇ ਹਨ।
- ਮਹਾਂਸ਼ਿਵਰਾਤਰੀ ਦੀ ਰਾਤ ਨੂੰ ਸੌਣਾ ਨਹੀਂ ਚਾਹੀਦਾ; ਰਾਤ ਦੇ ਚਾਰ ਪਹਿਰਾਂ 'ਚ ਸ਼ਿਵ ਦੀ ਅਰਾਧਨਾ ਅਤੇ ਮੰਤਰ ਦਾ ਜਾਪ ਕਰਨਾ ਮੋਕਸ਼ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ।
ਸਾਵਧਾਨੀਆਂ :-
- ਭਗਵਾਨ ਸ਼ਿਵ ਨੂੰ ਪੂਜਾ 'ਚ ਕੇਤਕੀ ਦਾ ਫੁੱਲ ਕਦੇ ਵੀ ਅਰਪਿਤ ਨਹੀਂ ਕਰਨਾ ਚਾਹੀਦਾ, ਕਿਉਂਕਿ ਉਨ੍ਹਾਂ ਨੇ ਇਸ ਫੁੱਲ ਨੂੰ ਆਪਣੀ ਪੂਜਾ 'ਚ ਵਰਜਿਤ ਕਰ ਦਿੱਤਾ ਸੀ।
- ਪੂਜਾ ਦੌਰਾਨ ਸ਼ੰਖ ਵਜਾਉਣਾ ਜਾਂ ਸ਼ੰਖ ਨਾਲ ਜਲ ਚੜ੍ਹਾਉਣਾ ਮਨ੍ਹਾ ਹੈ ਕਿਉਂਕਿ ਭਗਵਾਨ ਸ਼ਿਵ ਨੇ ਸ਼ੰਖਚੂੜ ਰਾਖਸ਼ ਦਾ ਵਧ ਕੀਤਾ ਸੀ।
- ਪੂਜਾ ਸਮੇਂ ਭਗਵਾਨ ਸ਼ਿਵ ਨੂੰ ਕਦੇ ਵੀ ਟੁੱਟੇ ਹੋਏ ਚੌਲ (ਅਕਸ਼ਤ) ਨਹੀਂ ਚੜ੍ਹਾਉਣੇ ਚਾਹੀਦੇ, ਸਗੋਂ ਸਾਬਤ ਚੌਲਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
- ਇਸ ਦਿਨ ਕਾਲੇ ਰੰਗ ਦੇ ਕੱਪੜੇ ਪਹਿਨਣਾ ਅਸ਼ੁਭ ਮੰਨਿਆ ਜਾਂਦਾ ਹੈ। ਨਾਲ ਹੀ ਮਾਸ, ਸ਼ਰਾਬ, ਪਿਆਜ਼ ਅਤੇ ਲਸਣ ਦੇ ਸੇਵਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।
ਕੀ ਤੁਹਾਡੀ ਰਸੋਈ 'ਚ ਵੀ ਇਕੱਠੇ ਹਨ ਚੂਲ੍ਹਾ ਤੇ ਸਿੰਕ? ਸੁਧਾਰੋ ਇਹ 'ਵਾਸਤੂ ਦੋਸ਼', ਨਹੀਂ ਤਾਂ ਰੁਕ ਜਾਵੇਗੀ...
NEXT STORY