ਜਲੰਧਰ (ਬਿਊਰੋ) - ਅੱਜ ਤੋਂ ਯਾਨੀ 10 ਸਤੰਬਰ ਤੋਂ ਸ਼ਰਾਧ ਸ਼ੁਰੂ ਹੋ ਗਏ ਹਨ, ਜੋ 25 ਸਤੰਬਰ ਤੱਕ ਰਹਿਣਗੇ। ਸ਼ਰਾਧਾਂ ’ਚ ਅਸੀਂ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਦਾਨ ਕਰਦੇ ਹਾਂ। ਹਿੰਦੂ ਧਰਮ ਮੁਤਾਬਕ ਇਨ੍ਹਾਂ ਦਿਨਾਂ ’ਚ ਸ਼ਰਾਧਾਂ ਅਨੁਸਾਰ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪਿੱਤਰੂ ਪੱਖ ਸ਼ਰਾਧ ਦੇ ਦਿਨਾਂ ’ਚ ਬ੍ਰਾਹਮਣ ਨੂੰ ਕੁਝ ਚੀਜ਼ਾਂ ਦਾਨ ਕਰਨ ਨਾਲ ਪੂਰਵਜਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਘਰ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀਆਂ ਆਉਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਰਾਧਾਂ ’ਚ ਕੀ-ਕੀ ਦਾਨ ਕਰਨਾ ਚਾਹੀਦਾ ਹੈ, ਜਿਸ ਨਾਲ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
1. ਤਿੱਲ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਕਾਲੇ ਤਿੱਲਾਂ ਦਾ ਦਾਨ ਕਰਨਾ ਚਾਹੀਦਾ ਹੈ, ਜੋ ਸ਼ੁਭ ਹੁੰਦਾ ਹੈ। ਕਾਲੇ ਤਿੱਲਾਂ ਨੂੰ ਦਾਨ ਕਰਨ ਨਾਲ ਵਿਅਕਤੀ ਦੇ ਸਾਰੇ ਦੁੱਖ, ਦਰਦ ਦੂਰ ਹੋਣ ਦੇ ਨਾਲ-ਨਾਲ ਪਰੇਸ਼ੀਆਂ ਤੋਂ ਹਮੇਸ਼ਾ ਲਈ ਮੁਕਤੀ ਮਿਲਦੀ ਹੈ।
2. ਕੱਪੜੇ ਦਾਨ ਕਰੋ
ਪਿੱਤਰੂ ਪੱਖ ਸ਼ਰਾਧਾਂ ਦੇ ਦਿਨਾਂ ’ਚ ਕੱਪੜੇ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਦਾਨ ਕੀਤੇ ਜਾਣ ਵਾਲੇ ਕੱਪੜੇ ਪੁਰਾਣੇ ਨਹੀਂ ਹੋਣੇ ਚਾਹੀਦੇ। ਬ੍ਰਾਹਮਣ ਜਾਂ ਕਿਸੇ ਲੋੜਵੰਦ ਨੂੰ ਸਾਫ਼ ਅਤੇ ਨਵੇਂ ਕਪੜੇ ਦਾਨ ਕਰਨੇ ਚਾਹੀਦੇ ਹਨ।
3. ਗੁੜ ਦਾਨ ਕਰੋ
ਪਿੱਤਰੂ ਪੱਖ ਸ਼ਰਾਧਾਂ ’ਚ ਗੁੜ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਮਾਨਤਾ ਹੈ ਕਿ ਗੁੜ ਦਾਨ ਕਰਨ ਨਾਲ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸ ਨਾਲ ਕਲੇਸ਼ ਦੂਰ ਹੁੰਦਾ ਹੈ ਅਤੇ ਘਰ ’ਚ ਸੁੱਖ ਸ਼ਾਂਤੀ ਦੇ ਨਾਲ-ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ।
4. ਧੰਨ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਧੰਨ ਦਾਨ ਕਰਨਾ ਵੀ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।
5. ਘਿਓ ਦਾਨ ਕਰੋ
ਪਿੱਤਰੂ ਪੱਖ ਸ਼ਰਾਧਾਂ ’ਚ ਘਿਓ ਦਾ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਨਾਲ ਪਰਿਵਾਰ ’ਚ ਖੁਸ਼ੀਆਂ ਆਉਂਦੀਆਂ ਹਨ ਅਤੇ ਆਰਥਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।
6. ਅਨਾਜ ਦਾਨ ਕਰੋ
ਸ਼ਰਾਧਾਂ ’ਚ ਅਨਾਜ ਦਾਨ ਕਰਨਾ ਪਵਿੱਤਰ ਕਰਮ ਮੰਨਿਆ ਜਾਂਦਾ ਹੈ। ਪਿੱਤਰੂ ਪੱਖ ਸ਼ਰਾਧਾਂ ਵਿੱਚ ਕਣਕ ਅਤੇ ਚਾਵਲ ਦਾ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦੌਰਾਨ ਤੁਸੀਂ ਕੋਈ ਹੋਰ ਅਨਾਜ ਵੀ ਦਾਨ ਕਰ ਸਕਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਸੰਕਲਪ ਲੈ ਕੇ ਭੋਜਨ ਦਾਨ ਕਰਨ ਨਾਲ ਮਨਚਾਹਾ ਫਲ ਮਿਲਦਾ ਹੈ।
7. ਲੂਣ ਦਾਨ ਕਰਨਾ
ਪਿੱਤਰੂ ਪੱਖ ਸ਼ਰਾਧਾਂ ਵਿੱਚ ਲੂਣ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਪੂਰਵਜ ਪ੍ਰਸੰਨ ਹੋ ਜਾਂਦੇ ਹਨ।
ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਲਈ ਐਤਵਾਰ ਨੂੰ ਇੰਝ ਕਰੋ ਸੂਰਜ ਦੇਵਤਾ ਦੀ ਪੂਜਾ
NEXT STORY