ਵੈੱਬ ਡੈਸਕ - ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ 'ਜੈਸਾ ਅੰਨ, ਵੈਸਾ ਮਨ', ਪਰ ਕੀ ਤੁਸੀਂ ਜਾਣਦੇ ਹੋ ਕਿ ਅੰਨ ਦੇ ਨਾਲ-ਨਾਲ ਉਸ ਸਥਾਨ ਦਾ ਵੀ ਤੁਹਾਡੇ ਜੀਵਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ ਜਿੱਥੇ ਤੁਸੀਂ ਬੈਠ ਕੇ ਭੋਜਨ ਕਰਦੇ ਹੋ? ਜੋਤਿਸ਼ ਅਤੇ ਵਾਸਤੂ ਸ਼ਾਸਤਰ ਅਨੁਸਾਰ, ਕੁੱਝ ਅਜਿਹੀਆਂ ਥਾਵਾਂ ਹਨ ਜਿੱਥੇ ਬੈਠ ਕੇ ਭੋਜਨ ਕਰਨਾ ਮਾਂ ਲਕਸ਼ਮੀ ਨੂੰ ਨਾਰਾਜ਼ ਕਰ ਸਕਦਾ ਹੈ, ਜਿਸ ਨਾਲ ਵਿਅਕਤੀ ਹੌਲੀ-ਹੌਲੀ ਕਰਜ਼ੇ ਦੇ ਜਾਲ 'ਚ ਫਸਦਾ ਚਲਾ ਜਾਂਦਾ ਹੈ।
ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਥਾਵਾਂ ਜਿੱਥੇ ਬੈਠ ਕੇ ਭੋਜਨ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ :-
ਬਿਸਤਰ 'ਤੇ ਬੈਠ ਕੇ ਖਾਣਾ
- ਅੱਜਕੱਲ੍ਹ ਕਈ ਲੋਕ ਟੀਵੀ ਦੇਖਦੇ ਹੋਏ ਜਾਂ ਮੋਬਾਈਲ ਚਲਾਉਂਦੇ ਹੋਏ ਬਿਸਤਰ 'ਤੇ ਹੀ ਖਾਣਾ ਖਾਣ ਦੀ ਆਦਤ ਬਣਾ ਲੈਂਦੇ ਹਨ। ਵਾਸਤੂ ਅਨੁਸਾਰ ਇਹ ਬਹੁਤ ਅਸ਼ੁਭ ਹੈ ਕਿਉਂਕਿ ਬਿਸਤਰ ਆਰਾਮ ਦੀ ਜਗ੍ਹਾ ਹੈ ਅਤੇ ਭੋਜਨ ਊਰਜਾ ਗ੍ਰਹਿਣ ਕਰਨ ਦੀ ਪ੍ਰਕਿਰਿਆ। ਇਸ ਨਾਲ ਘਰ 'ਚ ਆਲਸ ਵਧਦਾ ਹੈ, ਮਾਨਸਿਕ ਤਣਾਅ ਬਣਿਆ ਰਹਿੰਦਾ ਹੈ ਅਤੇ ਆਰਥਿਕ ਸਥਿਤੀ ਕਮਜ਼ੋਰ ਹੋਣ ਲੱਗਦੀ ਹੈ।
ਰਸੋਈ ਦੇ ਦਰਵਾਜ਼ੇ 'ਤੇ ਬੈਠਣਾ
- ਰਸੋਈ ਨੂੰ ਮਾਂ ਅੰਨਪੂਰਨਾ ਦਾ ਸਥਾਨ ਮੰਨਿਆ ਜਾਂਦਾ ਹੈ। ਰਸੋਈ ਦੇ ਬਿਲਕੁਲ ਦਰਵਾਜ਼ੇ 'ਤੇ ਬੈਠ ਕੇ ਭੋਜਨ ਕਰਨ ਨਾਲ ਘਰ ਦੀ ਬਰਕਤ ਘੱਟ ਹੁੰਦੀ ਹੈ ਅਤੇ ਧਨ ਟਿਕਦਾ ਨਹੀਂ ਹੈ। ਇਹ ਸਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਵੀ ਰੋਕਦਾ ਹੈ।
ਜੁੱਤੀਆਂ-ਚੱਪਲਾਂ ਜਾਂ ਗੰਦਗੀ ਕੋਲ
- ਗੰਦਗੀ, ਟੁੱਟੇ ਹੋਏ ਫਰਨੀਚਰ ਜਾਂ ਜਿੱਥੇ ਜੁੱਤੀਆਂ-ਚੱਪਲਾਂ ਰੱਖੀਆਂ ਹੋਣ, ਉੱਥੇ ਬੈਠ ਕੇ ਖਾਣਾ ਖਾਣ ਨਾਲ ਨਕਾਰਾਤਮਕ ਊਰਜਾ ਸਰਗਰਮ ਹੁੰਦੀ ਹੈ। ਇਸ ਨਾਲ ਮਾਂ ਲਕਸ਼ਮੀ ਨਾਰਾਜ਼ ਹੁੰਦੀ ਹੈ ਅਤੇ ਘਰ 'ਚ ਆਰਥਿਕ ਸੰਕਟ ਵਧਣ ਲੱਗਦਾ ਹੈ।
ਮੁੱਖ ਦਰਵਾਜ਼ੇ (ਮੇਨ ਡੋਰ) ਕੋਲ
- ਘਰ ਦੇ ਮੁੱਖ ਦਰਵਾਜ਼ੇ ਕੋਲ ਬੈਠ ਕੇ ਭੋਜਨ ਕਰਨਾ ਵੀ ਵਾਸਤੂ 'ਚ ਸਹੀ ਨਹੀਂ ਮੰਨਿਆ ਗਿਆ। ਇਸ ਨਾਲ ਮਨ ਅਸ਼ਾਂਤ ਰਹਿੰਦਾ ਹੈ, ਖਰਚੇ ਵਧ ਸਕਦੇ ਹਨ ਅਤੇ ਧਨ ਸੰਚੈ ਕਰਨ 'ਚ ਰੁਕਾਵਟ ਆ ਸਕਦੀ ਹੈ।
ਭੋਜਨ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
- ਵਾਸਤੂ ਸ਼ਾਸਤਰ ਅਨੁਸਾਰ, ਭੋਜਨ ਹਮੇਸ਼ਾ ਸ਼ਾਂਤ ਮਨ ਅਤੇ ਸਾਫ਼-ਸੁਥਰੀ ਜਗ੍ਹਾ 'ਤੇ ਕਰਨਾ ਚਾਹੀਦਾ ਹੈ। ਖਾਣਾ ਖਾਂਦੇ ਸਮੇਂ ਗੁੱਸਾ, ਬਹਿਸ ਜਾਂ ਨਕਾਰਾਤਮਕ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ। ਸਹੀ ਦਿਸ਼ਾ ਅਤੇ ਸਹੀ ਸਥਾਨ 'ਤੇ ਬੈਠ ਕੇ ਭੋਜਨ ਕਰਨ ਨਾਲ ਨਾ ਸਿਰਫ਼ ਸਿਹਤ ਚੰਗੀ ਰਹਿੰਦੀ ਹੈ, ਸਗੋਂ ਘਰ 'ਚ ਧਨ ਅਤੇ ਸਕਾਰਾਤਮਕ ਊਰਜਾ ਦਾ ਵੀ ਵਾਸ ਹੁੰਦਾ ਹੈ।
ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ! ਬਣ ਰਿਹੈ 'ਬੁੱਧਾਦਿਤਯ ਯੋਗ' ਦਾ ਮਹਾ-ਸੰਯੋਗ, ਨੋਟਾਂ ਦਾ...
NEXT STORY