ਐਂਟਰਟੇਨਮੈਂਟ ਡੈਸਕ - 42 ਸਾਲ ਪਹਿਲਾਂ ਆਪਣੇ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਆਸਿਫ ਸ਼ੇਖ ਨੇ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿਚ ਕੰਮ ਕੀਤਾ, ਪਰ ਸਭ ਤੋਂ ਪ੍ਰਸਿੱਧੀ ਉਨ੍ਹਾਂ ਨੂੰ ਟੀਵੀ ਸ਼ੋਅ 'ਭਾਬੀਜੀ ਘਰ ਪਰ ਹੈਂ!' ਵਿੱਚ 'ਵਿਭੂਤੀ ਨਾਰਾਇਣ ਮਿਸ਼ਰਾ' ਦਾ ਕਿਰਦਾਰ ਨਿਭਾ ਕੇ ਮਿਲੀ। ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਮਜ਼ਾਕੀਆ ਅੰਦਾਜ਼ ਨਾਲ ਲੋਕਾਂ ਨੂੰ ਹਸਾਉਣ ਵਾਲੇ ਆਸਿਫ਼ ਟੀਵੀ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹਨ ਪਰ ਆਸਿਫ਼ ਸ਼ੇਖ ਦੀ ਨਿੱਜੀ ਜ਼ਿੰਦਗੀ ਵੀ ਘੱਟ ਦਿਲਚਸਪ ਨਹੀਂ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇ ਅਫੇਅਰ ਕਾਰਨ ਪਤਨੀ ਦਾ ਹੋ ਗਿਆ ਸੀ Miscarriage ! ਖ਼ੁਦ ਖੋਲ੍ਹੇ 'ਰਾਜ਼'

ਆਸਿਫ਼ ਸ਼ੇਖ ਨੇ 1989 ਵਿੱਚ ਜ਼ੇਬਾ ਨਾਂ ਦੀ ਕੁੜੀ ਨਾਲ ਵਿਆਹ ਕੀਤਾ ਸੀ। ਜ਼ੇਬਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਹੀ ਮਕਾਨ ਮਾਲਕਿਨ ਸੀ, ਜੋ ਪਹਿਲਾਂ ਆਸਿਫ ਨੂੰ ਭਰਾ ਕਹਿ ਕੇ ਬੁਲਾਉਂਦੀ ਸੀ। ਆਸਿਫ਼ ਸ਼ੇਖ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ ਦਿੱਲੀ ਤੋਂ ਮੁੰਬਈ ਆਪਣਾ ਕਰੀਅਰ ਬਣਾਉਣ ਆਏ ਸਨ, ਤਾਂ ਉਹ ਆਪਣੇ ਇੱਕ ਦੋਸਤ ਨਾਲ ਜਿਸ ਫਲੈਟ ਵਿੱਚ ਰਹਿੰਦੇ ਸਨ, ਉਸ ਦੀ ਮਾਲਕਣ ਜ਼ੇਬਾ ਅਤੇ ਉਨ੍ਹਾਂ ਦੀ ਮਾਂ ਸਨ। ਜ਼ੇਬਾ ਨੇ ਦੱਸਿਆ ਕਿ ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦੇ ਸਨ, ਇਸ ਲਈ ਜਦੋਂ ਆਸਿਫ਼ ਦੇ ਘਰੋਂ ਦਿੱਲੀ ਤੋਂ ਕੋਈ ਫੋਨ ਆਉਂਦਾ ਸੀ, ਤਾਂ ਉਨ੍ਹਾਂ ਨੂੰ ਸੁਨੇਹਾ ਦੇਣ ਲਈ ਉਹ ਅਕਸਰ ਉਨ੍ਹਾਂ ਨੂੰ 'ਆਸਿਫ਼ ਭਾਈ' ਕਹਿ ਕੇ ਬੁਲਾਉਂਦੀ ਸੀ। ਹਾਲਾਂਕਿ ਉਹ ਉਨ੍ਹਾਂ ਨੂੰ ਦਿਲੋਂ ਭਰਾ ਨਹੀਂ ਮੰਨਦੀ ਸੀ।
ਇਹ ਵੀ ਪੜ੍ਹੋ: ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000 ਫੁੱਟ 'ਤੇ ਕੀਤੀ ਟ੍ਰੈਕਿੰਗ

ਜ਼ੇਬਾ ਦੀ ਮਾਂ ਨੂੰ ਆਸਿਫ਼ ਦੀ ਸਾਦਗੀ ਅਤੇ ਉਨ੍ਹਾਂ ਦਾ ਧਾਰਮਿਕ ਸੁਭਾਅ ਬਹੁਤ ਪਸੰਦ ਆਇਆ। ਆਸਿਫ਼ ਪੰਜ ਵਕਤ ਦੀ ਨਮਾਜ਼ ਪੜ੍ਹਦੇ ਸਨ, ਜਿਸ ਤੋਂ ਪ੍ਰਭਾਵਿਤ ਹੋ ਕੇ ਜ਼ੇਬਾ ਦੀ ਮਾਂ ਨੇ ਖੁਦ ਇਸ ਰਿਸ਼ਤੇ ਦੀ ਗੱਲ ਅੱਗੇ ਤੋਰੀ ਅਤੇ ਸਾਲ 1989 ਵਿੱਚ ਦੋਵਾਂ ਦਾ ਨਿਕਾਹ ਹੋ ਗਿਆ। ਅੱਜ ਉਨ੍ਹਾਂ ਦੇ ਵਿਆਹ ਨੂੰ 37 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਕੁਮਾਰ ਹਿਰਾਨੀ ਦੀਆਂ ਫ਼ਿਲਮਾਂ 'ਚ ਹਾਲਾਤ ਹੀ ਅਸਲ ਖਲਨਾਇਕ ਹੁੰਦੇ ਹਨ: ਵਿਕਰਾਂਤ ਮੈਸੀ
NEXT STORY