ਮੁੰਬਈ (ਏਜੰਸੀ) : ਦਿੱਗਜ ਅਦਾਕਾਰਾ ਅਤੇ ਸਟੇਜ 4 ਪੈਰੀਟੋਨੀਅਲ ਕੈਂਸਰ (ਪੇਟ ਦੀ ਪਰਤ ਦਾ ਕੈਂਸਰ) ਪੀੜਤ ਨਫੀਸਾ ਅਲੀ ਨੇ ਰੋਹਤਾਂਗ ਪਾਸ ਦੇ ਨੇੜੇ 11,000 ਫੁੱਟ ਦੀ ਉਚਾਈ 'ਤੇ ਟ੍ਰੈਕਿੰਗ ਕਰਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਅਦਾਕਾਰਾ ਨੇ ਇਸ ਟ੍ਰੈਕਿੰਗ ਦੀਆਂ ਕਈ ਝਲਕੀਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸਰਜਰੀ ਅਤੇ ਕਈ ਕੀਮੋਥੈਰੇਪੀ ਸੈਸ਼ਨਾਂ ਤੋਂ ਗੁਜ਼ਰਨ ਤੋਂ ਬਾਅਦ ਇਸ ਤਜ਼ਰਬੇ ਨੇ ਉਨ੍ਹਾਂ ਨੂੰ "ਬਿਲਕੁਲ ਨਵਾਂ" ਮਹਿਸੂਸ ਕਰਵਾਇਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਉਨ੍ਹਾਂ ਨੇ ਦੱਸਿਆ ਕਿ ਇਹ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਇੱਕ "ਸੁਪਰ ਪਿਕਨਿਕ" ਵਾਂਗ ਸੀ। ਟ੍ਰੈਕਿੰਗ ਦੌਰਾਨ ਉਨ੍ਹਾਂ ਦੇ ਜਵਾਈ ਆਦਿਲ ਅਤੇ ਪੋਤੇ ਆਮੈਰ ਨੇ ਪੱਥਰਾਂ 'ਤੇ ਚੜ੍ਹਨ ਅਤੇ ਹੇਠਾਂ ਉਤਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਨਫੀਸਾ ਨੇ ਮਨਾਲੀ ਦੀ ਸ਼ੇਨਗ ਵੈਲੀ ਵਿੱਚ ਆਪਣੀ ਪੋਤੀ ਆਰੀਆਨਾ ਨਾਲ ਬਿਤਾਏ ਕੁਝ ਪਲਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਨਾਲ ਆਲੀਆ ਭੱਟ ਨੇ ਕੀਤੀ ਮੁਲਾਕਾਤ ! ਦਿੱਤਾ ਖ਼ਾਸ ਤੋਹਫ਼ਾ

ਜ਼ਿਕਰਯੋਗ ਹੈ ਕਿ ਨਫੀਸਾ ਅਲੀ ਨੂੰ 2018 ਵਿੱਚ ਤੀਜੀ ਸਟੇਜ ਦੇ ਪੈਰੀਟੋਨੀਅਲ ਅਤੇ ਓਵੇਰੀਅਨ (ਅੰਡਕੋਸ਼) ਕੈਂਸਰ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਇਲਾਜ ਨਾਲ ਉਹ ਠੀਕ ਹੋ ਗਈ ਸਨ। ਪਰ ਬਾਅਦ ਵਿੱਚ ਇਹ ਕੈਂਸਰ ਹੁਣ ਦੁਬਾਰਾ ਵਾਪਸ ਆ ਗਿਆ ਹੈ ਅਤੇ ਸਟੇਜ 4 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ, ਛਲਕਿਆ ਦਰਦ
ਦੱਸ ਦੇਈਏ ਕਿ ਨਫੀਸਾ ਨੇ 1979 ਵਿੱਚ ਸ਼ਿਆਮ ਬੈਨੇਗਲ ਦੀ ਫਿਲਮ 'ਜਨੂਨ' ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਮੇਜਰ ਸਾਬ', 'ਲਾਈਫ ਇਨ ਅ... ਮੈਟਰੋ', 'ਬੇਵਫਾ' ਅਤੇ 'ਗੁਜ਼ਾਰਿਸ਼' ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੂੰ ਆਖਰੀ ਵਾਰ 2022 ਵਿੱਚ ਸੂਰਜ ਬੜਜਾਤਿਆ ਦੀ ਫਿਲਮ 'ਊਂਚਾਈ' ਵਿੱਚ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ ਰਿਹੈ ਮੌਤ ਅਤੇ ਜ਼ਿੰਦਗੀ ਦੀ ਜੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਸ ਸੀਜ਼ਨ ’ਚ ਮਰੀਜ਼ਾਂ ਦੀ ਕਤਾਰ ਵੀ ਹੈ ਤੇ ਚੁਣੌਤੀਆਂ ਦਾ ਅੰਬਾਰ ਵੀ : ਅਮੋਲ ਪਰਾਸ਼ਰ
NEXT STORY