ਜ਼ੀਰਕਪੁਰ (ਧੀਮਾਨ): ਢਕੌਲੀ, ਪੀਰਮੁੱਛਲਾ, ਬਲਟਾਣਾ, ਗਾਜ਼ੀਪੁਰ ਤੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਅਗਲੇ ਦੋ ਦਿਨ ਆਵਾਜਾਈ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਵੱਲੋਂ ਘੱਗਰ ਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਰਮਿਆਨ ਸਥਿਤ ਢਕੌਲੀ ਫਾਟਕ ਨੂੰ ਟਰੈਕ ਦੀ ਐਮਰਜੈਂਸੀ ਮੁਰੰਮਤ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲਵੇ ਮੁਤਾਬਕ ਫਾਟਕ 'ਤੇ 23 ਜੂਨ ਸ਼ਾਮ 4 ਤੋਂ 25 ਜੂਨ ਰਾਤ 8 ਵਜੇ ਤੱਕ ਸੜਕੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ : 4 ਦਿਨ ਇਹ ਬਾਜ਼ਾਰ ਰਹਿਣਗੇ ਬੰਦ, ਵਪਾਰੀ ਐਸੋਸੀਏਸ਼ਨਾਂ ਨੇ ਲਿਆ ਫੈਸਲਾ
ਇਸ ਫਾਟਕ ਰਾਹੀਂ ਰੋਜ਼ਾਨਾ ਢਕੌਲੀ, ਪੀਰਮੁੱਛਲਾ, ਬਲਟਾਣਾ ਤੇ ਗਾਜ਼ੀਪੁਰ ਤੋਂ ਵੱਡੀ ਗਿਣਤੀ ’ਚ ਲੋਕ ਚੰਡੀਗੜ੍ਹ ਤੇ ਪੰਚਕੂਲਾ ਆਉਂਦੇ-ਜਾਂਦੇ ਹਨ। ਸੀਨੀਅਰ ਸੈਕਸ਼ਨ ਇੰਜੀਨੀਅਰ (ਪੀ-ਵੇ) ਚੰਡੀਗੜ੍ਹ ਵੱਲੋਂ ਐੱਸ.ਡੀ.ਐੱਮ. ਡੇਰਾਬੱਸੀ, ਟ੍ਰੈਫਿਕ ਪੁਲਸ ਜ਼ੀਰਕਪੁਰ ਤੇ ਚੰਡੀਗੜ੍ਹ ਪੁਲਸ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਤੋਂ ਰੂਟ ਤੈਅ ਕਰਨ ਤੇ ਟ੍ਰੈਫਿਕ ਪੁਲਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਐਨਕਾਊਂਟਰ, ਪੁਲਸ ਦੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮਾਨਸੂਨ ਸੀਜ਼ਨ ਤੋਂ ਪਹਿਲਾਂ ਜਾਰੀ ਹੋਏ ਸਖ਼ਤ ਹੁਕਮ, ਅਧਿਕਾਰੀਆਂ ਨੂੰ ਜਾਰੀ ਹੋਈਆਂ ਹਦਾਇਤਾਂ
NEXT STORY