ਨਵੀਂ ਦਿੱਲੀ- ਭਾਰਤੀ ਵਾਸਤੂ ਸ਼ਾਸਤਰ ਦੀ ਤਰ੍ਹਾਂ ਫੇਂਗ ਸ਼ੂਈ ਵੀ ਚੀਨ ਦਾ ਵਾਸਤੂ ਸ਼ਾਸਤਰ ਹੈ। ਫੇਂਗ ਸ਼ੂਈ 'ਚ ਦੱਸੇ ਗਏ ਕਈ ਉਪਾਵਾਂ ਦੀ ਮਦਦ ਨਾਲ ਘਰ 'ਚ ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ ਅਤੇ ਵਾਸਤੂ ਦੋਸ਼ ਦੂਰ ਹੁੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਫੇਂਗ ਸ਼ੂਈ ਨਾਲ ਜੁੜੀਆਂ ਇਨ੍ਹਾਂ ਖ਼ਾਸ ਵਸਤੂਆਂ ਨੂੰ ਘਰ ਜਾਂ ਦਫ਼ਤਰ 'ਚ ਸਹੀ ਦਿਸ਼ਾ 'ਚ ਰੱਖਣ ਨਾਲ ਜ਼ਿੰਦਗੀ 'ਚ ਖੁਸ਼ਹਾਲੀ ਆਉਂਦੀ ਹੈ। ਫੇਂਗ ਸ਼ੂਈ ਚੀਨ ਦਾ ਵਾਸਤੂ ਸ਼ਾਸਤਰ ਹੈ। ਫੇਂਗ ਸ਼ੂਈ ਦਾ ਅਰਥ ਹਵਾ ਅਤੇ ਪਾਣੀ ਹੈ । ਫੇਂਗ ਸ਼ੂਈ ਵਿਗਿਆਨ ਨਕਾਰਾਤਮਕ ਊਰਜਾ ਨੂੰ ਦੂਰ ਕਰਕੇ ਸਕਾਰਾਤਮਕ ਊਰਜਾ ਨੂੰ ਉਤਸ਼ਾਹਿਤ ਕਰਨ 'ਚ ਸਹਾਇਕ ਹੈ। ਚੀਨੀ ਵਾਸਤੂ ਸ਼ਾਸਤਰ ਫੇਂਗ ਸ਼ੂਈ ਦੀ ਵਰਤੋਂ ਭਾਰਤੀਆਂ ਦੁਆਰਾ ਘਰ ਦੀ ਖੁਸ਼ਹਾਲੀ ਲਈ ਵੀ ਕੀਤੀ ਜਾਂਦੀ ਹੈ।
ਫੇਂਗ ਸ਼ੂਈ ਨਾਲ ਜੁੜੀਆਂ ਇਹ ਚੀਜ਼ਾਂ ਚੰਗੀ ਕਿਸਮਤ ਅਤੇ ਬਦਲਾਅ ਲਿਆਉਣ ਲਈ ਹੁੰਦੀਆਂ ਹਨ। ਫੇਂਗ ਸ਼ੂਈ ਦੇ ਨਿਯਮ ਪਾਣੀ ਅਤੇ ਹਵਾ ਦੇ ਆਧਾਰ 'ਤੇ ਬਣਾਏ ਜਾਂਦੇ ਹਨ। ਚੀਨੀ ਵਾਸਤੂ ਸ਼ਾਸਤਰ ਫੇਂਗ ਸ਼ੂਈ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਕੇ ਸਕਾਰਾਤਮਕ ਊਰਜਾ ਲਿਆਉਣ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।
- ਤਰੱਕੀ ਲਈ ਘਰ ਦੇ ਦਰਵਾਜ਼ੇ 'ਤੇ ਵਿੰਡ ਚਾਈਮ ਲਗਾਉਣੀ ਚਾਹੀਦੀ ਹੈ।
- ਫੇਂਗ ਸ਼ੂਈ ਦੇ ਮੁਤਾਬਕ ਜੇਕਰ ਤੁਹਾਨੂੰ ਜ਼ਿੰਦਗੀ 'ਚ ਪੈਸੇ ਦੀ ਘਾਟ ਮਹਿਸੂਸ ਹੋ ਰਹੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਘਰ 'ਚ ਬਾਂਸ ਦਾ ਬੂਟਾ ਲਗਾਉਣਾ ਚਾਹੀਦਾ ਹੈ।
-ਲਾਫਿੰਗ ਬੁੱਧਾ ਖੁਸ਼ੀ, ਸੰਤੁਸ਼ਟੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਘਰ 'ਚ ਲਾਫਿੰਗ ਬੁੱਧਾ ਦੀ ਮੂਰਤੀ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਤੁਹਾਡੇ ਜੀਵਨ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਦੀ ਹੈ।
-ਜੇਕਰ ਤੁਸੀਂ ਜੀਵਨ 'ਚ ਆਰਥਿਕ ਤਰੱਕੀ ਚਾਹੁੰਦੇ ਹੋ ਤਾਂ ਫੇਂਗ ਸ਼ੂਈ ਡੱਡੂ ਰੱਖਣਾ ਤੁਹਾਡੇ ਲਈ ਸ਼ੁਭ ਸਾਬਤ ਹੋਵੇਗਾ। ਫੇਂਗ ਸ਼ੂਈ ਡੱਡੂ ਦੌਲਤ ਦੀ ਆਮਦ ਲਈ ਨਵੇਂ ਰਸਤੇ ਵੀ ਖੋਲ੍ਹਦਾ ਹੈ।
-ਕੱਛੂ ਨੂੰ ਫੇਂਗ ਸ਼ੂਈ 'ਚ ਚੰਗੀ ਕਿਸਮਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
-ਫੇਂਗ ਸ਼ੂਈ ਦੇ ਮੁਤਾਬਕ ਘਰ 'ਚ ਮੱਛੀ ਜਾਂ ਐਕੁਏਰੀਅਮ ਰੱਖਣ ਨਾਲ ਘਰ ਦੀ ਸਕਾਰਾਤਮਕਤਾ ਵਧਦੀ ਹੈ।
ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਲਈ ਐਤਵਾਰ ਨੂੰ ਇੰਝ ਕਰੋ ਸੂਰਜ ਦੇਵਤਾ ਦੀ ਪੂਜਾ
NEXT STORY