ਨਵੀਂ ਦਿੱਲੀ- ਇਨ੍ਹੀਂ ਦਿਨੀਂ ਭਾਰਤ 'ਚ ਫੇਂਗ ਸ਼ੂਈ ਉਪਚਾਰਾਂ ਦਾ ਰੁਝਾਨ ਵਧ ਗਿਆ ਹੈ। ਫੇਂਗ ਸ਼ੂਈ ਦਾ ਸਬੰਧ ਚੀਨੀ ਵਾਸਤੂ ਸ਼ਾਸਤਰ ਨਾਲ ਹੈ। ਫੇਂਗ ਸ਼ੂਈ ਪਾਣੀ ਅਤੇ ਹਵਾ 'ਤੇ ਆਧਾਰਿਤ ਹੈ। ਜਿਸ ਤਰ੍ਹਾਂ ਭਾਰਤੀ ਵਾਸਤੂ ਸ਼ਾਸਤਰ ਰੋਜ਼ਾਨਾ ਜੀਵਨ 'ਚ ਨਕਾਰਾਤਮਕ ਸ਼ਕਤੀਆਂ ਨੂੰ ਰੋਕਣ ਅਤੇ ਜੀਵਨ 'ਚ ਸਕਾਰਾਤਮਕ ਊਰਜਾ ਨੂੰ ਵਧਾਉਣ ਲਈ ਇਸ ਦੀ ਵਰਤੋਂ ਕਰਦੇ ਹਨ, ਉਸੇ ਤਰ੍ਹਾਂ ਚੀਨੀ ਵਾਸਤੂ ਸ਼ਾਸਤਰ 'ਚ ਫੇਂਗ ਸ਼ੂਈ ਵੀ ਹੈ। ਫੇਂਗ ਸ਼ੂਈ ਦੇ ਕਈ ਨੁਸਖ਼ੇ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਾਂ। ਆਓ ਜਾਣਦੇ ਹਾਂ ਘਰ 'ਚ ਖੁਸ਼ਹਾਲੀ ਬਣਾਈ ਰੱਖਣ ਲਈ ਕੁਝ ਫੇਂਗਸ਼ੂਈ ਟਿਪਸ।
ਤਿੰਨ ਸਿੱਕੇ
ਘਰ ਦੇ ਮੁੱਖ ਦਰਵਾਜ਼ੇ 'ਤੇ ਤਿੰਨ ਪੁਰਾਣੇ ਸਿੱਕੇ ਲਟਕਾਉਣ ਨਾਲ ਖੁਸ਼ਹਾਲੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਸਿੱਕਿਆਂ ਨੂੰ ਲਾਲ ਰਿਬਨ 'ਚ ਬੰਨ੍ਹ ਕੇ ਉਸ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਲਟਕਾ ਦਿਓ ਪਰ ਧਿਆਨ ਰੱਖੋ ਕਿ ਸਿੱਕੇ ਘਰ ਦੇ ਅੰਦਰ ਹੋਣੇ ਚਾਹੀਦੇ ਹਨ ਨਾ ਕਿ ਬਾਹਰ।
ਬਾਂਸ ਦਾ ਪੌਦਾ
ਚੀਨੀ ਮਾਨਤਾ ਦੇ ਅਨੁਸਾਰ ਬਾਂਸ ਦਾ ਪੌਦਾ ਘਰ 'ਚ ਲਗਾਉਣ ਨਾਲ ਵਿਅਕਤੀ ਦੇ ਜੀਵਨ 'ਚ ਤਰੱਕੀ ਅਤੇ ਖੁਸ਼ਹਾਲੀ ਆਉਂਦੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਪੌਦਾ ਸਮੇਂ ਦੇ ਨਾਲ ਜਿੰਨਾ ਜ਼ਿਆਦਾ ਵਧਦਾ ਹੈ, ਤੁਸੀਂ ਆਪਣੀ ਜ਼ਿੰਦਗੀ 'ਚ ਓਨੀ ਹੀ ਤਰੱਕੀ ਕਰਦੇ ਹੋ।
ਤਿੰਨ ਡੱਡੂ
ਚੀਨ 'ਚ ਡੱਡੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਥੋਂ ਦੇ ਘਰਾਂ ਦੀ ਥੜ੍ਹੇ 'ਤੇ ਡੱਡੂਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ। ਫੇਂਗ ਸ਼ੂਈ ਦਾ ਡੱਡੂ ਖਾਸ ਹੁੰਦਾ ਹੈ। ਇਸ ਦੇ ਤਿੰਨ ਪੈਰ ਹਨ ਅਤੇ ਇਸ ਦੇ ਮੂੰਹ 'ਚ ਇੱਕ ਸਿੱਕਾ ਦਬਿਆ ਹੁੰਦਾ ਹੈ। ਇਸ ਡੱਡੂ ਨੂੰ ਹਮੇਸ਼ਾ ਘਰ ਦੇ ਬਾਹਰ ਰੱਖਿਆ ਜਾਂਦਾ ਹੈ।
ਵਿੰਡ ਚਾਈਮ
ਚੀਨੀ ਵਾਸਤੂ ਸ਼ਾਸਤਰ ਫੇਂਗ ਸ਼ੂਈ 'ਚ ਘਰ ਦੇ ਮੁੱਖ ਦਰਵਾਜ਼ੇ 'ਤੇ ਛੋਟੀਆਂ-ਛੋਟੀਆਂ ਘੰਟੀਆਂ ਲਟਕਾਉਣ ਨਾਲ ਘਰ ਦੇ ਅੰਦਰ ਹਮੇਸ਼ਾ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹਿੰਦਾ ਹੈ।
ਮੱਛੀਆਂ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਮੱਛੀਆਂ ਰੱਖਣ ਨਾਲ ਚੰਗੀ ਕਿਸਮਤ 'ਚ ਵਾਧਾ ਹੁੰਦਾ ਹੈ। ਐਕੁਏਰੀਅਮ ਨੂੰ ਆਪਣੇ ਘਰ ਦੇ ਮੁੱਖ ਕਮਰੇ 'ਚ ਪੂਰਬ, ਦੱਖਣ-ਪੂਰਬ ਦਿਸ਼ਾ 'ਚ ਰੱਖਣਾ ਸ਼ੁੱਭ ਹੁੰਦਾ ਹੈ। ਐਕੁਏਰੀਅਮ 'ਚ 9 ਗੋਲਡਫਿਸ਼ ਰੱਖਣੀਆਂ ਚਾਹੀਦੀਆਂ ਹਨ ਜਿਸ 'ਚ 8 ਗੋਲਡਫਿਸ਼ ਅਤੇ 1 ਬਲੈਕ ਫਿਸ਼ ਹੋਣੀ ਚਾਹੀਦੀ ਹੈ।
ਨੋਟ-ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ਨੀਦੇਵ ਜੀ ਦੀ ਪੂਜਾ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋ ਜਾਣਗੇ ਨਾਰਾਜ਼
NEXT STORY