ਨਵੀਂ ਦਿੱਲੀ - ਭਗਵਾਨ ਗਣਪਤੀ ਬੱਪਾ ਜੀ ਦਾ ਗਣੇਸ਼ ਚਤੁਰਥੀ ਉਤਸਵ ਸ਼ੁਰੂ ਹੋ ਚੁੱਕਾ ਹੈ। ਇਹ 10 ਤੋਂ 19 ਸਤੰਬਰ ਤੱਕ ਮਨਾਇਆ ਜਾਣਾ ਹੈ। ਇਸ ਸਮੇਂ ਦਰਮਿਆਨ ਸ਼ਰਧਾਲੂ ਬੱਪਾ ਦੀ ਮੂਰਤੀ ਆਪਣੇ ਘਰ 5,7,11 ਦਿਨਾਂ ਲਈ ਸਥਾਪਿਤ ਕਰਦੇ ਹਨ। ਇਨ੍ਹਾਂ ਪਵਿੱਤਰ ਦਿਨਾਂ ਦਰਮਿਆਨ ਸ਼ਰਧਾਲੂ ਭਗਵਾਨ ਗਣੇਸ਼ ਦੀ ਪੂਜਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕਈ ਪਕਵਾਨਾਂ ਦਾ ਭੋਗ ਲਗਵਾਉਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਬਹੁਤ ਹੀ ਧੂਮਧਾਮ ਨਾਲ ਵਿਸਰਜਨ ਕੀਤਾ ਜਾਂਦਾ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਸ਼ੁੱਭ ਦਿਨਾਂ ਵਿਚ ਕੁਝ ਖ਼ਾਸ ਉਪਾਅ ਕਰਕੇ ਕਰਜ਼ੇ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਭਗਵਾਨ ਗਣੇਸ਼ ਜੀ ਦੀ ਕਿਰਪਾ ਵੀ ਮਿਲਦੀ ਹੈ।
ਇਹ ਵੀ ਪੜ੍ਹੋ : ਗਣੇਸ਼ ਉਤਸਵ 2021: ਅੱਜ ਆਪਣੇ ਪਰਸ ਵਿੱਚ ਰੱਖੋ ਇਹ ਖ਼ਾਸ ਧਾਗਾ, ਖ਼ੂਬ ਰਹਿਣਗੇ ਰੁਪਈਏ
ਆਓ ਜਾਣਦੇ ਹਾਂ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਗਣੇਸ਼ ਚਤੁਰਥੀ ਮੌਕੇ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ।
ਗਣਪਤੀ ਬੱਪਾ ਨੂੰ ਚੜ੍ਹਾਓ 21 ਦੂਰਵਾ ਤੇ ਗੁੜ
ਧਾਰਮਿਕ ਮਾਨਤਾਵਾਂ ਅਨੁਸਾਰ ਦੂਰਵਾ ਭਗਵਾਨ ਗਣੇਸ਼ ਨੂੰ ਬਹੁਤ ਪਿਆਰੇ ਹਨ। ਇਸ ਲਈ ਇਸ ਸਾਲ ਗਣੇਸ਼ ਉਤਸਵ ਮੌਕੇ 'ਤੇ ਉਨ੍ਹਾਂ ਨੂੰ 21 ਦੂਰਵਾ ਜੋੜਿਆਂ ਵਿੱਚ ਭੇਟ ਕਰੋ। ਇਸ ਦੇ ਨਾਲ ਗੁੜ ਦੀ ਡਲੀ ਵੀ ਭੇਟ ਕਰੋ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨਾਲ ਗਣੇਸ਼ ਦੀ ਅਸੀਸ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਕਰਜ਼ੇ ਤੋਂ ਮੁਕਤੀ ਮਿਲਣ ਕਾਰਨ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ: ਬੱਪਾ ਨੂੰ ਘਰ ਲਿਆ ਕੇ ਨਾ ਕਰੋ ਇਹ ਕੰਮ, ਪੁੰਨ ਦੀ ਬਜਾਏ ਬਣੋਗੇ ਪਾਪਾਂ ਦੇ ਭਾਗੀ
ਗਊ ਮਾਤਾ ਨੂੰ ਖਵਾਓ ਹਰੀ ਸਬਜ਼ੀ
ਇਨ੍ਹਾਂ ਸ਼ੁੱਭ ਦਿਨਾਂ 'ਚ ਗਾਂ ਨੂੰ ਹਰੀ ਸਬਜ਼ੀ ਖਵਾਓ। ਇਸ ਨਾਲ ਕਰਜ਼ੇ ਤੋਂ ਜਲਦੀ ਛੁਟਕਾਰਾ ਮਿਲੇਗਾ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਉਪਾਅ ਦੇ ਨਾਲ ਹੀ ਜੀਵਨ ਦੀਆਂ ਸਮੱਸਿਆਵਾਂ ਦੂਰ ਹੋ ਕੇ ਘਰ ਵਿਚ ਸੁੱਖ, ਖ਼ੁਸ਼ਹਾਲੀ ਆਉਂਦੀ ਹੈ।
ਦਾਨ ਕਰੋ
ਜੇਕਰ ਤੁਸੀਂ ਕਰਜ਼ੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਗਣੇਸ਼ ਉਤਸਵ ਮੌਕੇ ਇਕ ਛੋਟਾ ਜਿਹਾ ਹੋਰ ਉਪਾਅ ਵੀ ਕਰ ਸਕਦੇ ਹੋ। ਇਸ ਲਈ ਗਣੇਸ਼ ਚਤੁਰਥੀ ਮੌਕੇ ਕਿਸੇ ਗਰੀਬ ਜਾਂ ਜ਼ਰੂਰਤਮੰਦ ਨੂੰ ਹਰੇ ਰੰਗ ਦੇ ਕੱਪੜੇ ਵਿਚ ਥੋੜ੍ਹਾ ਜਿਹਾ ਧਨੀਆ ਬੰਨ੍ਹ ਕੇ ਦਾਨ ਕਰੋ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਉਪਾਅ ਨਾਲ ਕਰਜ਼ੇ ਤੋਂ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ : ਆਰਥਿਕ ਤੰਗੀ ਤੋਂ ਮੁਕਤੀ ਪਾਉਣ ਲਈ ਕਰੋ ਇਹ ਉਪਾਅ, ਘਰ ਆਵੇਗਾ ਧਨ ਤੇ ਦੂਰ ਹੋਵੇਗੀ ਪ੍ਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੂਰਜ ਦੇਵਤਾ ਨੂੰ ਖੁਸ਼ ਕਰਨ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਕੰਮ
NEXT STORY