ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਦੇ ਅਨੁਸਾਰ ਮਈ 2026 ਦਾ ਮਹੀਨਾ ਬਹੁਤ ਖਾਸ ਰਹਿਣ ਵਾਲਾ ਹੈ। ਇਸ ਮਹੀਨੇ 'ਚ ਕਈ ਮੁੱਖ ਗ੍ਰਹਿ ਆਪਣੀ ਸਥਿਤੀ ਬਦਲਣ ਜਾ ਰਹੇ ਹਨ, ਜਿਸ ਦਾ ਅਸਰ ਸਾਰੀਆਂ 12 ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ। ਸਰੋਤਾਂ ਅਨੁਸਾਰ, ਬੁੱਧ, ਮੰਗਲ, ਸ਼ੁੱਕਰ ਅਤੇ ਸੂਰਜ ਦੇ ਗੋਚਰ (ਚਾਲ ਬਦਲਣ) ਕਾਰਨ ਕਈ ਸ਼ੁਭ ਰਾਜਯੋਗ ਬਣਨਗੇ, ਜੋ ਕੁਝ ਰਾਸ਼ੀਆਂ ਦੇ ਜੀਵਨ ਵਿੱਚ ਧਨ, ਕਰੀਅਰ ਤੇ ਸੁਖ-ਸਮ੍ਰਿਧੀ ਦੇ ਨਵੇਂ ਮੌਕੇ ਲੈ ਕੇ ਆਉਣਗੇ।
ਗ੍ਰਹਿਆਂ ਦੀ ਚਾਲ ਅਤੇ ਮਹੱਤਵਪੂਰਨ ਤਾਰੀਖਾਂ
1 ਮਈ: ਬੁੱਧ ਗ੍ਰਹਿ ਮੇਖ ਰਾਸ਼ੀ ਵਿੱਚ ਅਸਤ ਹੋਣਗੇ।
11 ਮਈ: ਮੰਗਲ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ।
14 ਮਈ: ਸ਼ੁੱਕਰ ਗ੍ਰਹਿ ਮਿਥੁਨ ਰਾਸ਼ੀ ਵਿੱਚ ਗੋਚਰ ਕਰਨਗੇ।
15 ਮਈ: ਸੂਰਜ ਬ੍ਰਿਖ ਰਾਸ਼ੀ 'ਚ ਪ੍ਰਵੇਸ਼ ਕਰਨਗੇ ਤੇ ਇਸੇ ਦਿਨ ਬੁੱਧ ਵੀ ਬ੍ਰਿਖ ਰਾਸ਼ੀ ਵਿੱਚ ਪਹੁੰਚ ਜਾਣਗੇ।
26 ਮਈ: ਮਹੀਨੇ ਦੇ ਅੰਤ 'ਚ ਬੁੱਧ ਫਿਰ ਤੋਂ ਉਦਿਤ ਹੋ ਜਾਣਗੇ।
ਬਣਨਗੇ ਇਹ ਸ਼ੁਭ ਰਾਜਯੋਗ
ਗ੍ਰਹਿਆਂ ਦੀ ਇਸ ਹਲਚਲ ਨਾਲ ਕਈ ਮਹੱਤਵਪੂਰਨ ਯੋਗ ਬਣਨਗੇ, ਜਿਵੇਂ ਕਿ ਰੁਚਕ ਰਾਜਯੋਗ (2 ਮਈ), ਦਵਿਦਵਾਦਸ਼ ਰਾਜਯੋਗ (11 ਮਈ), ਅਤੇ ਸ਼ੁੱਕਰ-ਗੁਰੂ ਦੀ ਯੁਤੀ ਨਾਲ ਗਜਲਕਸ਼ਮੀ ਅਤੇ ਵਿਪਰੀਤ ਰਾਜਯੋਗ (14 ਮਈ)। ਮਹੀਨੇ ਦੇ ਅਖੀਰ ਵਿੱਚ ਲਕਸ਼ਮੀ ਨਾਰਾਇਣ ਰਾਜਯੋਗ ਬਣਨ ਦੀ ਵੀ ਸੰਭਾਵਨਾ ਹੈ।
ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਸਭ ਤੋਂ ਵੱਧ ਲਾਭ
ਮੇਖ ਰਾਸ਼ੀ : ਤੁਹਾਡੇ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ ਤੇ ਕਰੀਅਰ 'ਚ ਅੱਗੇ ਵਧਣ ਦੇ ਮੌਕੇ ਮਿਲਣਗੇ। ਧਨ ਦੀ ਸਥਿਤੀ ਬਿਹਤਰ ਹੋਵੇਗੀ ਤੇ ਪਰਿਵਾਰਕ ਮਾਹੌਲ ਖੁਸ਼ਹਾਲ ਰਹੇਗਾ।
ਮਿਥੁਨ ਰਾਸ਼ੀ : ਰੁਕੇ ਹੋਏ ਕੰਮ ਪੂਰੇ ਹੋਣਗੇ ਤੇ ਨਿਵੇਸ਼ ਤੋਂ ਲਾਭ ਮਿਲਣ ਦੇ ਸੰਕੇਤ ਹਨ। ਸਿਹਤ 'ਚ ਵੀ ਸੁਧਾਰ ਦੇਖਣ ਨੂੰ ਮਿਲੇਗਾ।
ਸਿੰਘ ਰਾਸ਼ੀ: ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੇ ਅਟਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਸਮਾਜ 'ਚ ਮਾਣ-ਸਤਿਕਾਰ ਵਧੇਗਾ।
ਮਕਰ ਰਾਸ਼ੀ: ਕੰਮਕਾਜ 'ਚ ਕੀਤੀ ਮਿਹਨਤ ਰੰਗ ਲਿਆਏਗੀ ਤੇ ਆਮਦਨ ਦੇ ਨਵੇਂ ਸਰੋਤ ਬਣ ਸਕਦੇ ਹਨ। ਪਰਿਵਾਰ 'ਚ ਕੋਈ ਸ਼ੁਭ ਪ੍ਰੋਗਰਾਮ ਹੋਣ ਦੀ ਸੰਭਾਵਨਾ ਹੈ।
30 ਅਪ੍ਰੈਲ ਤੋਂ ਬਦਲੇਗੀ ਤਕਦੀਰ! ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ 'Golden ਪੀਰੀਅਡ'
NEXT STORY