ਕੋਲੰਬੋ (ਪੀ.ਟੀ.ਆਈ.) ਸ਼੍ਰੀਲੰਕਾ ਦੇ ਇੱਕ ਪ੍ਰਾਚੀਨ ਹਿੰਦੂ ਮੰਦਰ ਵਿੱਚ ਸਦੀਆਂ ਪੁਰਾਣੀ ਸਾਲਾਨਾ ਧਾਰਮਿਕ ਸ਼ੋਭਾ ਯਾਤਰਾ ਦੀ ਇੱਕ ਵੱਡੀ ਰਸਮ ਦੋ ਅਪਰਾਧਿਕ ਗਿਰੋਹਾਂ ਵਿਚਕਾਰ ਚੱਲ ਰਹੇ ਝਗੜੇ ਮਗਰੋਂ ਪੈਦਾ ਹੋਏ ਖ਼ਤਰੇ ਕਾਰਨ ਰੱਦ ਕਰ ਦਿੱਤੀ ਗਈ ਹੈ। ਪੁਲਿਸ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਤੱਟਵਰਤੀ ਸ਼ਹਿਰ ਦੇਵੀਨੁਵਾਰਾ ਦੇ ਉਥਪਾਲਵੰਨਾ ਸ਼੍ਰੀ ਵਿਸ਼ਨੂੰ ਮੰਦਰ ਵਿੱਚ 23 ਜੁਲਾਈ ਨੂੰ ਸ਼ੁਰੂ ਹੋਈ ਅਤੇ ਹਫ਼ਤੇ ਭਰ ਚੱਲਣ ਵਾਲੀ ਏਸਾਲਾ ਪੇਰਾਹੇਰਾ (ਧਾਰਮਿਕ ਸ਼ੋਭਾ ਯਾਤਰਾ) ਵਿਚ ਮੰਗਲਵਾਰ ਨੂੰ ਹੋਣ ਵਾਲਾ ਰਵਾਇਤੀ ਕਾਂਵੜੀ ਨਾਚ, ਖੁਫੀਆ ਏਜੰਸੀਆਂ ਦੀ ਚੇਤਾਵਨੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ।
ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਪੁਲਿਸ ਨੇ ਮਤਾਰਾ ਜ਼ਿਲ੍ਹੇ ਦੇ ਜ਼ਿਲ੍ਹਾ ਸਕੱਤਰ ਨੂੰ ਕਾਂਵੜੀ ਰਸਮ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ। 13ਵੀਂ ਸਦੀ ਤੋਂ ਆਯੋਜਿਤ ਕੀਤੀ ਜਾਣ ਵਾਲੀ ਦੇਵੀਨੁਵਾਰਾ ਏਸਾਲਾ ਸ਼ੋਭਾ ਯਾਤਰਾ, ਸ਼੍ਰੀਲੰਕਾ ਦੇ ਸਭ ਤੋਂ ਪ੍ਰਾਚੀਨ ਅਤੇ ਮਹੱਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਭਗਵਾਨ ਵਿਸ਼ਨੂੰ ਦਾ ਸਨਮਾਨ ਕਰਦਾ ਹੈ, ਜਿਸਨੂੰ ਟਾਪੂ ਰਾਸ਼ਟਰ ਦੇ ਸਰਪ੍ਰਸਤ ਦੇਵਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪੁਲਿਸ ਦੇ ਅਨੁਸਾਰ, ਇਹ ਧਮਕੀ ਭਗੌੜੇ ਡਰੱਗ ਮਾਲਕਾਂ ਸ਼ੇਹਾਨ ਸਤਸਾਰਾ ਅਤੇ ਕਾਂਜੀਪਾਨੀ ਇਮਰਾਨ ਵਿਚਕਾਰ ਚੱਲ ਰਹੇ ਝਗੜੇ ਤੋਂ ਪੈਦਾ ਹੋਈ ਹੈ। ਮੰਨਿਆ ਜਾਂਦਾ ਹੈ ਕਿ ਦੋਵੇਂ ਵਿਦੇਸ਼ਾਂ ਤੋਂ ਆਪਣੇ ਗੈਂਗ ਚਲਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਵਿਰੋਧੀਆਂ ਨੇ ਟੈਲੀਫੋਨ 'ਤੇ ਧਮਕੀਆਂ ਦਿੱਤੀਆਂ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਲ ਕਵੱਡੀ ਰਸਮ ਦੇ ਆਯੋਜਨ ਦਾ ਠੇਕਾ ਇਮਰਾਨ ਨਾਲ ਜੁੜੇ ਲੋਕਾਂ ਦੀ ਬਜਾਏ ਸਤਸਾਰਾ ਦੇ ਸਮਰਥਕ ਮੰਨੇ ਜਾਂਦੇ ਵਿਅਕਤੀਆਂ ਨੂੰ ਦਿੱਤਾ ਗਿਆ ਸੀ, ਜਿਸ ਨਾਲ ਦੋਵਾਂ ਸਮੂਹਾਂ ਵਿਚਕਾਰ ਤਣਾਅ ਹੋਰ ਵਧ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਗਸਤ ਤੇ ਸਤੰਬਰ ਮਹੀਨੇ ਦੌਰਾਨ 21 ਦਿਨਾਂ ਲਈ ਸਕੂਲ ਬੰਦ, ਬੰਗਲਾਦੇਸ਼ 'ਚ ਹੋ ਗਿਆ ਐਲਾਨ
ਕਾਂਵੜੀ ਇੱਕ ਧਾਰਮਿਕ ਰਸਮ ਹੈ ਜੋ ਸ਼ਰਧਾਲੂਆਂ ਦੁਆਰਾ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਇਸ ਰਸਮ ਵਿੱਚ ਸ਼ਰਧਾਲੂ ਆਪਣੇ ਮੋਢਿਆਂ 'ਤੇ ਸ਼ਾਨਦਾਰ ਢੰਗ ਨਾਲ ਸਜਾਏ ਗਏ ਲੱਕੜ ਦੇ ਢਾਂਚੇ ਲੈ ਕੇ ਜਾਂਦੇ ਹਨ ਅਤੇ ਢੋਲ ਅਤੇ ਭਗਤੀ ਸੰਗੀਤ ਦੀਆਂ ਤਾਲਾਂ 'ਤੇ ਨੱਚਦੇ ਹਨ। ਮਾਰਚ 2025 ਵਿੱਚ ਇਮਰਾਨ ਗਿਰੋਹ ਦੇ ਦੋ ਸ਼ੱਕੀ ਮੈਂਬਰਾਂ ਨੂੰ ਮੰਦਰ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ। ਇਹ ਹਮਲਾ ਇੱਕ ਵਿਰੋਧੀ ਸਮੂਹ ਦੁਆਰਾ ਕੀਤਾ ਗਿਆ ਹੋਣ ਦਾ ਦੋਸ਼ ਹੈ। ਪੰਜ ਦਿਨ ਪਹਿਲਾਂ ਅਣਪਛਾਤੇ ਬੰਦੂਕਧਾਰੀਆਂ ਨੇ ਮੰਦਰ ਦੇ ਨੇੜੇ ਇੱਕ ਘਰ 'ਤੇ ਗੋਲੀਬਾਰੀ ਕੀਤੀ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਦੇਵੀਨੁਵਾਰਾ ਵਿੱਚ ਅਪਰਾਧਿਕ ਗਿਰੋਹਾਂ ਵਿਚਕਾਰ ਚੱਲ ਰਹੀ ਦੁਸ਼ਮਣੀ ਨਾਲ ਜੁੜੀ ਹੋਈ ਸੀ। ਸੂਤਰਾਂ ਨੇ ਕਿਹਾ ਕਿ ਪੁਲਿਸ ਖੁਫੀਆ ਇਕਾਈ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਸ਼ੋਭਾ ਯਾਤਰਾ ਨੂੰ ਹਥਿਆਰਾਂ ਜਾਂ ਡਰੋਨ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਪੁਲਿਸ ਇੰਸਪੈਕਟਰ ਜਨਰਲ ਨੇ ਸੁਰੱਖਿਆ ਵਧਾਉਣ ਦਾ ਆਦੇਸ਼ ਦਿੱਤਾ ਅਤੇ ਕਾਂਵੜੀ ਰਸਮ ਨੂੰ ਰੱਦ ਕਰਨ ਦਾ ਫੈਸਲਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ
NEXT STORY