ਨਵੀਂ ਦਿੱਲੀ, (ਇੰਟ.)-27 ਜੁਲਾਈ ਦੀ ਰਾਤ ਤੋਂ ਪੰਜਾਬ ਤੇ ਹਰਿਆਣਾ ’ਚ ਮੌਸਮ ਮੁੜ ਬਦਲ ਜਾਵੇਗਾ। 28 ਤੇ 29 ਜੁਲਾਈ ਨੂੰ ਦੋਹਾਂ ਸੂਬਿਆਂ ’ਚ ਮਾਨਸੂਨ ਦੁਬਾਰਾ ਸਰਗਰਮ ਹੋਵੇਗਾ। ਕਈ ਜ਼ਿਲਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ’ਤੇ ਆਸਮਾਨੀ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ’ਚ ਪਹਿਲਾਂ ਤੋਂ ਹੀ ਮਾਨਸੂਨ ਸਰਗਰਮ ਹੈ। ਦੇਹਰਾਦੂਨ, ਉੱਤਰਕਾਸ਼ੀ, ਨੈਨੀਤਾਲ ਤੇ ਪਿਥੌਰਾਗੜ੍ਹ ’ਚ ਭਾਰੀ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਸੂਬੇ ਦੇ ਸਾਰੇ ਪਹਾੜੀ ਜ਼ਿਲੇ ਬਿਜਲੀ ਡਿੱਗਣ ਤੇ ਭਾਰੀ ਮੀਂਹ ਦੀ ਚਿਤਾਵਨੀ ਦੇ ਘੇਰੇ ’ਚ ਹਨ।
ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਭਾਰੀ ਮੀਂਹ ਪੈਣ, ਜ਼ਮੀਨ ਖਿਸਕਣ ਤੇ ਹੜ੍ਹਾਂ ਕਾਰਨ ਸੈਂਕੜੇ ਸੜਕਾਂ ਬੰਦ ਹੋ ਗਈਆਂ ਹਨ। 4 ਜ਼ਿਲਿਆਂ ’ਚ ਮੀਂਹ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬਿਹਾਰ ਦੇ 17 ਜ਼ਿਲਿਆਂ ਲਈ ਯੈਲੋ ਅਲਰਟ ਜਾਰੀ ਹੈ। ਇਨ੍ਹਾਂ ਜ਼ਿਲਿਆਂ ’ਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ’ਚ ਬਣੇ ਘੱਟ ਦਬਾਅ ਤੇ ‘ਪੱਛਮੀ ਗੜਬੜੀ’ ਦੇ ਪ੍ਰਭਾਵ ਕਾਰਨ ਗੁਜਰਾਤ, ਬੰਗਾਲ, ਓਡਿਸ਼ਾ, ਮਹਾਰਾਸ਼ਟਰ ਤੇ ਉੱਤਰ-ਪੂਰਬੀ ਸੂਬਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ। ਹਾਲਾਂਕਿ, ਇਹ ਮੀਂਹ ਅਜੇ ਵੀ ਆਮ ਨਾਲੋਂ 16.1 ਫੀਸਦੀ ਘੱਟ ਹੈ। ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਕੋਰਬਾ ’ਚ ਝੋਨਾ ਲਾਉਂਦੇ ਸਮੇਂ ਇਕ ਖੇਤ ’ਚ ਬਿਜਲੀ ਡਿੱਗਣ ਨਾਲ 3 ਕਿਸਾਨਾਂ ਦੀ ਮੌਤ ਹੋ ਗਈ। ਦੁਖਾਂਤ ਵਾਪਰਨ ਸਮੇਂ 25-30 ਕਿਸਾਨ ਖੇਤ ’ਚ ਕੰਮ ਕਰ ਰਹੇ ਸਨ। ਆਸਾਮ ’ਚ ਹੜ੍ਹ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹੁਣ ਤੱਕ 66 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 7 ਲੱਖ ਤੋਂ ਵੱਧ ਵਿਅਕਤੀ ਅਜੇ ਵੀ ਹੜ੍ਹਾਂ ਤੋਂ ਪ੍ਰਭਾਵਿਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ: ਜਥੇਦਾਰ ਗੜਗੱਜ
NEXT STORY