ਨੈਸ਼ਨਲ ਡੈਸਕ - ਹਿੰਦੂ ਧਰਮ ਵਿੱਚ ਪਿੱਪਲ ਦੇ ਦਰੱਖਤ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਅਕਸਰ ਘਰ ਵਿੱਚ ਜਾਂ ਛੱਤ 'ਤੇ ਪਿੱਪਲ ਦੇ ਬੁੱਟੇ ਉੱਗ ਜਾਂਦੇ ਹਨ। ਅਜਿਹੇ ਵਿੱਚ ਆਓ ਦੱਸਦੇ ਹਾਂ ਕਿ ਘਰ ਵਿੱਚ ਪਿੱਪਲ ਦਾ ਦਰੱਖਤ ਉੱਗਣ ਨਾਲ ਕੀ ਹੁੰਦਾ ਹੈ ਅਤੇ ਪਿੱਪਲ ਦਾ ਦਰੱਖਤ ਆਪਣੇ ਆਪ ਉੱਗਣਾ ਕਿਸ ਗੱਲ ਦਾ ਸੰਕੇਤ ਹੈ।
ਇਹ ਵੀ ਪੜ੍ਹੋ - 14 ਫਰਵਰੀ ਤੱਕ ਸਾਰੇ ਸਕੂਲ ਬੰਦ, ਹੁਕਮ ਜਾਰੀ
ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਪਿੱਪਲ ਦਾ ਦਰੱਖਤ ਉੱਗਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਅਜਿਹੀ ਮਾਨਤਾ ਹੈ ਕਿ ਆਪਣੇ ਆਪ ਪਿੱਪਲ ਦਾ ਦਰੱਖਤ ਉਗਣਾ ਘਰ ਵਿੱਚ ਪ੍ਰੇਸ਼ਾਨੀ ਦਾ ਸੰਕੇਤ ਦਿੰਦਾ ਹੈ। ਘਰ ਦੇ ਮੈਂਬਰਾਂ ਦੀ ਤਰੱਕੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਜੋਤਿਸ਼ ਅਨੁਸਾਰ ਘਰ ਵਿੱਚ ਪਿੱਪਲ ਦਾ ਦਰੱਖਤ ਉਗਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਤੁਹਾਡੇ ਪੂਰਵਜ ਤੁਹਾਡੇ ਕੋਲੋ ਕਿਸੇ ਕਾਰਨ ਖੁਸ਼ ਨਹੀਂ ਹਨ, ਜਿਸ ਕਾਰਨ ਘਰ ਵਿੱਚ ਆਰਥਿਕ ਸੰਕਟ ਆ ਸਕਦਾ ਹੈ।
ਇਹ ਵੀ ਪੜ੍ਹੋ - ਟਰੰਪ ਦੇ ਰਾਹ 'ਤੇ ਦਿੱਲੀ ਪੁਲਸ, 16 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਡਿਪੋਰਟ
ਅਜਿਹੀ ਮਾਨਤਾ ਹੈ ਕਿ ਪਿੱਤਰ ਦੋਸ਼ ਲੱਗਣ ਕਾਰਨ ਵੀ ਘਰ ਦੀ ਛੱਤ 'ਤੇ ਪਿੱਪਲ ਦਾ ਦਰੱਖਤ ਨਿਕਲ ਜਾਂਦਾ ਹੈ, ਜਿਸ ਨਾਲ ਘਰ ਵਿੱਚ ਕਲੇਸ਼ ਅਤੇ ਅਸ਼ਾਂਤੀ ਦੀ ਸਥਿਤੀ ਬਣਦੀ ਹੈ। ਜੇਕਰ ਤੁਹਾਡੇ ਘਰ ਵਿੱਚ ਪਿੱਪਲ ਦਾ ਦਰੱਖਤ ਨਿਕਲ ਗਿਆ ਹੈ ਤਾਂ ਇਸ ਨੂੰ ਐਤਵਾਰ ਦੇ ਦਿਨ ਮਿੱਟੀ ਸਣੇ ਪੁੱਟ ਕੇ ਕਿਸੇ ਹੋਰ ਥਾਂ ਜਾਂ ਮੰਦਰ ਨੇੜੇ ਲਗਾ ਦਿਓ। ਦੱਸ ਦਈਏ ਕਿ ਦਿੱਤੀ ਗਈ ਜਾਣਕਾਰੀ ਲੋਕ ਅਤੇ ਧਾਰਮਿਕ ਮਾਨਤਾਵਾਂ 'ਤੇ ਆਧਾਰਿਤ ਹੈ, ਅਸੀਂ ਇਸ ਗੱਲ ਦੀ ਪੁੱਸ਼ਟੀ ਨਹੀਂ ਕਰਦੇ।
ਇਹ ਵੀ ਪੜ੍ਹੋ - ਇਸ ਦੇਸ਼ 'ਚ 23 ਭਾਰਤੀ ਨਾਗਰਿਕ ਗ੍ਰਿਫਤਾਰ, ਲੱਗਾ ਵੱਡਾ ਇਲਜ਼ਾਮ
ਜਾਣ ਲਓ ਘਰ ਦੇ 'Main Gate' ਨਾਲ ਜੁੜੇ ਵਾਸਤੂ ਨਿਯਮ
NEXT STORY