ਸਿਡਨੀ(ਯੂ.ਐਨ.ਆਈ.)- ਆਸਟ੍ਰੇਲੀਆ ਦੇ ਪੱਛਮੀ ਸਿਡਨੀ ਵਿੱਚ ਇੱਕ ਅਪਾਰਟਮੈਂਟ ਬਲਾਕ ਵਿੱਚ ਸ਼ੁੱਕਰਵਾਰ ਸਵੇਰੇ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਦੋ ਪੀੜਤਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਰਾਜ ਤੋਂ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 6:30 ਵਜੇ ਦੇ ਕਰੀਬ ਲਿਡਕੌਂਬੇ ਦੇ ਤਿੰਨ-ਪੱਧਰੀ ਕੰਪਲੈਕਸ ਵਿੱਚ ਬੁਲਾਇਆ ਗਿਆ। ਧਮਾਕੇ ਕਾਰਨ ਦੂਜੀ ਮੰਜ਼ਿਲ ਦੀ ਕੰਧ ਵਿੱਚ ਛੇਦ ਹੋ ਗਿਆ।
ਇਮਾਰਤ ਵਿੱਚ ਰਹਿਣ ਵਾਲਾ ਇੱਕ 40 ਸਾਲਾ ਵਿਅਕਤੀ ਫਾਇਰਫਾਈਟਰਾਂ ਦੁਆਰਾ ਅੰਦਰ ਬੇਹੋਸ਼ ਪਾਇਆ ਗਿਆ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿਸਦੇ ਚਿਹਰੇ ਅਤੇ ਹੱਥ ਝੁਲਸ ਗਏ ਸਨ। 60 ਸਾਲਾ ਦੂਜੇ ਵਿਅਕਤੀ ਨੂੰ ਵੀ ਧੂੰਏਂ ਵਿਚ ਸਾਹ ਸਬੰਧੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐਨ.ਐਸ.ਡਬਲਯੂ ਵਿੱਚ ਫਾਇਰ ਐਂਡ ਰੈਸਕਿਊ ਦੇ ਸੁਪਰਡੈਂਟ ਐਡਮ ਡਿਊਬੇਰੀ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੋਂ ਪਹਿਲਾਂ ਘੱਟੋ-ਘੱਟ 10 ਹੋਰ ਲੋਕਾਂ ਨੂੰ ਇਮਾਰਤ ਤੋਂ ਭੱਜਣਾ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਦੀ ਜਵਾਬੀ ਕਾਰਵਾਈ, ਇਜ਼ਰਾਈਲ 'ਤੇ ਦਾਗੇ 100 ਤੋਂ ਵੱਧ ਡਰੋਨ
ਉਸ ਨੇ ਕਿਹਾ,"ਅਸੀਂ ਲੋਕਾਂ ਦੀ ਭਾਲ ਜਾਰੀ ਰੱਖਾਂਗੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ।'' ਸਥਾਨਕ ਮੀਡੀਆ ਦੁਆਰਾ ਪ੍ਰਕਾਸ਼ਿਤ ਘਟਨਾ ਸਥਾਨ ਦੀਆਂ ਫੋਟੋਆਂ ਵਿੱਚ ਇਮਾਰਤ ਦੇ ਪਾਸੇ ਵਿੱਚ ਇੱਕ ਛੇਕ ਅਤੇ ਇੱਕ ਵੱਡੇ ਖੇਤਰ ਵਿੱਚ ਖਿੰਡਿਆ ਹੋਇਆ ਮਲਬਾ ਦਿਖਾਇਆ ਗਿਆ ਹੈ। ਡੁਬੇਰੀ ਨੇ ਦੱਸਿਆ ਕਿ ਮਲਬੇ ਨੇ ਹੇਠਾਂ ਖੜੀ ਇੱਕ ਕਾਰ ਨੂੰ ਨੁਕਸਾਨ ਪਹੁੰਚਾਇਆ। ਇਮਾਰਤ ਨੂੰ ਗੈਸ ਅਤੇ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ ਅਤੇ ਕੋਈ ਅੱਗ ਨਹੀਂ ਲੱਗੀ। ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Trump ਵਿਰੁੱਧ 400 ਕੇਸ ਦਾਇਰ, ਵਕੀਲਾਂ 'ਤੇ ਵਧਿਆ ਬੋਝ
NEXT STORY