ਨਵੀਂ ਦਿੱਲੀ (ਬਿਊਰੋ) - ਦੇਸ਼ ਭਰ 'ਚ ਰੰਗਾਂ ਦੇ ਤਿਉਹਾਰ 'ਹੋਲੀ' ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਇਹ ਸ਼ੁਭ ਦਿਹਾੜਾ 8 ਮਾਰਚ ਬੁੱਧਵਾਰ ਨੂੰ ਆ ਰਿਹਾ ਹੈ। ਇਸ ਦਿਨ ਲੋਕ ਰੰਗ ਅਤੇ ਗੁਲਾਲ ਇੱਕ-ਦੂਜੇ ਨੂੰ ਲਗਾ ਕੇ ਵਧਾਈ ਦਿੰਦੇ ਹਨ। ਜੋਤਿਸ਼ ਅਤੇ ਵਾਸਤੂ ਸ਼ਾਸਤਰ ਅਨੁਸਾਰ ਇਸ ਸ਼ੁਭ ਦਿਨ 'ਤੇ ਕੁਝ ਖ਼ਾਸ ਵਾਸਤੂ ਉਪਾਅ ਅਪਨਾਉਣ ਨਾਲ ਜੀਵਨ 'ਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਆਉਂਦੀ ਹੈ। ਇਹ ਕਰਜ਼ੇ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਹੋਲੀ ਨਾਲ ਜੁੜੇ ਕੁਝ ਵਾਸਤੂ ਟਿਪਸ...
ਕਰੋ ਗਣੇਸ਼ ਜੀ ਦੀ ਪੂਜਾ
ਹੋਲੀ ਵਾਲੇ ਦਿਨ ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰੋ। ਇਸ ਨਾਲ ਹੀ ਬੱਪਾ ਨੂੰ ਠੰਡਾਈ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਰਿਵਾਰ 'ਚ ਖੁਸ਼ਹਾਲੀ ਆਉਂਦੀ ਹੈ।
ਬੈੱਡਰੂਮ 'ਚ ਲਗਾਓ ਰਾਧਾ-ਕ੍ਰਿਸ਼ਨ ਦੀ ਤਸਵੀਰ
ਹੋਲੀ ਦੇ ਪਵਿੱਤਰ ਦਿਨ ਬੈੱਡਰੂਮ 'ਚ ਰਾਧਾ-ਕ੍ਰਿਸ਼ਨ ਦੀ ਤਸਵੀਰ ਲਗਾਓ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਲਾਲ ਅਤੇ ਫੁੱਲ ਚੜ੍ਹਾਓ। ਵਾਸਤੂ ਅਨੁਸਾਰ, ਅਜਿਹਾ ਕਰਨ ਨਾਲ ਪਤੀ-ਪਤਨੀ ਦੇ ਰਿਸ਼ਤੇ 'ਚ ਪਿਆਰ ਅਤੇ ਮਿਠਾਸ ਬਣੀ ਰਹੇਗੀ ਅਤੇ ਘਰ 'ਚ ਖੁਸ਼ਹਾਲੀ ਬਣੀ ਰਹੇਗੀ।
ਸੂਰਜ ਦੇਵਤਾ ਦੀ ਲਗਾਓ ਤਸਵੀਰ
ਹੋਲੀ ਵਾਲੇ ਦਿਨ ਮੁੱਖ ਗੇਟ ਦੇ ਬਾਹਰ ਭਗਵਾਨ ਸੂਰਜ ਦੀ ਤਸਵੀਰ ਲਗਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਜੀਵਨ, ਨੌਕਰੀ ਅਤੇ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਤਰੱਕੀ ਦੇ ਰਸਤੇ ਖੁੱਲ੍ਹਦੇ ਹਨ।
ਘਰ 'ਚ ਲਗਾਓ ਪੌਦੇ
ਹੋਲੀ ਵਾਲੇ ਦਿਨ ਘਰ 'ਚ ਮਨੀ ਪਲਾਂਟ ਅਤੇ ਤੁਲਸੀ ਦਾ ਬੂਟਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਕੁੰਡਲੀ ਦੇ ਗ੍ਰਹਿ ਨੁਕਸ ਦੂਰ ਹੋ ਜਾਂਦੇ ਹਨ ਅਤੇ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ।
ਇਨ੍ਹਾਂ ਰੰਗਾਂ ਦੇ ਗੁਲਾਲ ਨਾਲ ਖੇਡੋ ਹੋਲੀ
ਲਾਲ, ਗੁਲਾਬੀ, ਹਰਾ, ਸੰਤਰੀ, ਪੀਲਾ ਵਰਗੇ ਰੰਗਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਰੰਗਾਂ ਨੂੰ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ 'ਚ ਇਸ ਵਾਰ ਤੁਸੀਂ ਇਨ੍ਹਾਂ ਰੰਗਾਂ ਦੇ ਗੁਲਾਲ ਨਾਲ ਹੋਲੀ ਖੇਡੋ। ਇਸ ਤੋਂ ਇਲਾਵਾ ਕਾਲੇ, ਭੂਰੇ ਅਤੇ ਗੂੜ੍ਹੇ ਰੰਗ ਨਕਾਰਾਤਮਕਤਾ ਫੈਲਾਉਂਦੇ ਹਨ। ਇਸ ਲਈ ਇਨ੍ਹਾਂ ਰੰਗਾਂ ਨਾਲ ਹੋਲੀ ਖੇਡਣ ਤੋਂ ਬਚੋ।
ਨਰਸਿਮਹਾ ਸਤੋਤਰ ਦਾ ਕਰੋ ਪਾਠ
ਮਿਥਿਹਾਸ ਅਨੁਸਾਰ, ਸ਼੍ਰੀ ਹਰੀ ਨੇ ਭਗਤ ਪ੍ਰਹਿਲਾਦ ਦੀ ਰੱਖਿਆ ਲਈ ਨਰਸਿੰਘ ਦਾ ਅਵਤਾਰ ਲਿਆ ਸੀ। ਅਜਿਹੇ 'ਚ ਹੋਲੀ ਦੇ ਸ਼ੁਭ ਦਿਨ 'ਤੇ ਨਰਸਿੰਘ ਸਤੋਤਰ ਦਾ ਪਾਠ ਕਰੋ। ਇਸ ਦੇ ਨਾਲ ਹੀ ਹੋਲਿਕਾ ਦੀ ਅੱਗ 'ਚ ਨਾਰੀਅਲ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਕਰਜ਼ੇ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ।
ਹੋਲੀ ਵਾਲੇ ਦਿਨ ਘਰ ਦੀ ਛੱਤ 'ਤੇ ਝੰਡਾ ਲਹਿਰਾਉਣਾ
ਹੋਲੀ ਵਾਲੇ ਦਿਨ ਘਰ ਦੀ ਛੱਤ 'ਤੇ ਝੰਡਾ ਲਗਾਓ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਝੰਡਾ ਹੈ ਤਾਂ ਇਸ ਨੂੰ ਬਦਲੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ। ਪਰਿਵਾਰਕ ਮੈਂਬਰਾਂ ਦਾ ਮਾਣ-ਸਨਮਾਨ ਵਧਦਾ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਮੈਂਬਰਾਂ ਦਾ ਆਪਸੀ ਪਿਆਰ ਵਧਦਾ ਹੈ।
ਹੋਲਿਕਾ ਦਹਨ ਦੀ ਸੁਆਹ ਨਾਲ ਕਰੋ ਉਪਚਾਰ
ਜੇਕਰ ਘਰ 'ਚ ਕੋਈ ਬੀਮਾਰ ਹੈ ਤਾਂ ਹੋਲਿਕਾ ਦਹਨ ਦੀ ਸੁਆਹ ਮਰੀਜ਼ ਦੇ ਸਰੀਰ ਅਤੇ ਬਿਸਤਰੇ 'ਤੇ ਛਿੜਕ ਦਿਓ। ਇਸ ਦੇ ਨਾਲ ਹੀ ਉਸ ਦੀ ਦਵਾਈ ਅਤੇ ਭੋਜਨ ਦਾ ਧਿਆਨ ਰੱਖੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਉਸ ਦੀ ਸਿਹਤ 'ਚ ਸੁਧਾਰ ਹੁੰਦਾ ਹੈ।
ਸ਼ਿਵਲਿੰਗ ਨੂੰ ਚੜ੍ਹਾਓ ਗੋਮਤੀ ਚੱਕਰ
ਕਾਰੋਬਾਰ 'ਚ ਤਰੱਕੀ ਪ੍ਰਾਪਤ ਕਰਨ ਲਈ ਹੋਲੀ ਵਾਲੇ ਦਿਨ ਸ਼ਿਵਲਿੰਗ 'ਤੇ 21 ਗੋਮਤੀ ਚੱਕਰ ਚੜ੍ਹਾਓ। ਇਸ ਦੇ ਨਾਲ ਹੀ ਹੋਲੀ ਦੀ ਰਾਤ ਨੂੰ "ਓਮ ਨਮੋ ਧਨਦਾਯ ਸ੍ਵਾਹਾ" ਮੰਤਰ ਦਾ ਜਾਪ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਆਰਥਿਕ ਸਥਿਤੀ 'ਚ ਸੁਧਾਰ ਹੁੰਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੁੱਖ ਦੀ ਪ੍ਰਾਪਤੀ ਲਈ ਬੁੱਧਵਾਰ ਨੂੰ ਇਸ ਖ਼ਾਸ ਵਿਧੀ ਨਾਲ ਕਰੋ ਗਣੇਸ਼ ਜੀ ਦੀ ਪੂਜਾ
NEXT STORY