ਮੇਖ— ਜਨਰਲ ਸਿਤਾਰਾ ਸਫਲਤਾ ਦੇਣ, ਇੱਜ਼ਤ ਮਾਣ ਵਧਾਉਣ ਅਤੇ ਜਨਰਲ ਤੌਰ 'ਤੇ ਬਿਹਤਰੀ ਦੇ ਹਾਲਾਤ ਰੱਖਣ ਵਾਲਾ, ਵੈਸੇ ਵੀ ਆਪ ਦੂਜਿਆਂ 'ਤੇ ਹਾਵੀ-ਪ੍ਰਭਾਵੀ, ਵਿਜਈ ਰਹੋਗੇ।
ਬ੍ਰਿਖ— ਜਨਰਲ ਤੌਰ 'ਤੇ ਸਟ੍ਰਾਂਗ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਯਤਨ ਕਰਨ 'ਤੇ ਆਪ ਦੀ ਪਲਾਨਿੰਗ 'ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ।
ਮਿਥੁਨ— ਸਿਤਾਰਾ ਪੇਟ ਲਈ ਠੀਕ ਨਹੀਂ, ਸਰੀਰ 'ਚ ਸੁਸਤੀ, ਆਲਸ ਬਣੀ ਰਹੇਗੀ, ਕਿਸੇ 'ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ ਪਰ ਜਨਰਲ ਹਾਲਾਤ ਠੀਕ-ਠਾਕ ਬਣੇ ਰਹਿਣਗੇ।
ਕਰਕ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੰਮਕਾਜ ਨਾਲ ਜੁੜੇ ਕੰਮਾਂ ਨੂੰ ਨਿਪਟਾਉਣ ਲਈ ਸਮਾਂ ਤਸੱਲੀਬਖ਼ਸ਼, ਦੋਨੋਂ ਪਤੀ-ਪਤਨੀ ਹਰ ਕੰਮ ਨੂੰ ਇਕ ਹੀ ਨਜ਼ਰ ਨਾਲ ਦੇਖਣਗੇ।
ਸਿੰਘ— ਸ਼ਤਰੂ ਆਪ ਨੂੰ ਘੇਰਨ ਜਾਂ ਕਿਸੇ ਮਾਮਲੇ 'ਚ ਆਪ ਨੂੰ ਉਲਝਾਉਣ ਲਈ ਯਤਨ ਕਰਦੇ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਚਾਹੀਦਾ ਹੈ, ਸਫਰ ਨਾ ਕਰੋ, ਖਰਚ ਵਧਣਗੇ।
ਕੰਨਿਆ— ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ 'ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਇੱਜ਼ਤ-ਮਾਣ ਦੀ ਪ੍ਰਾਪਤੀ।
ਤੁਲਾ— ਸਿਤਾਰਾ ਜਨਰਲ ਤੌਰ 'ਤੇ ਸਫਲਤਾ ਦੇਣ ਅਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਵੱਡੇ ਲੋਕ ਆਪ ਦੇ ਪ੍ਰਤੀ ਮਿਹਰਬਾਨ, ਸਾਫਟ, ਕੰਸੀਡ੍ਰੇਟ ਰਹਿਣਗੇ।
ਬ੍ਰਿਸ਼ਚਕ— ਕੰਮਕਾਜੀ ਭੱਜ-ਦੌੜ ਅਤੇ ਵਿਵਸਥਾ ਬਣੀ ਰਹੇਗੀ, ਸ਼ਤਰੂ ਆਪ ਅੱਗੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨਗੇ, ਕੰਮਕਾਜੀ ਪਾਰਟਨਰਜ਼ ਸਹਿਯੋਗ ਕਰਨਗੇ।
ਧਨ— ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰ਼ਜ਼ਿਆਂ, ਸਟੀਲ ਫਰਨੀਚਰ, ਹਾਰਡ-ਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।
ਮਕਰ— ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਸਿਤਾਰਾ ਚੰਗਾ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ 'ਚ ਕੁਝ ਬਿਹਤਰੀ ਹੋਵੇਗੀ।
ਕੁੰਭ— ਜਨਰਲ ਸਿਤਾਰਾ ਵੀਕ, ਜਿਹੜਾ ਉਲਝਣਾਂ, ਮੁਸ਼ਕਿਲਾਂ, ਪ੍ਰਾਬਲਮਜ਼ ਨੂੰ ਵਧਾਉਣ ਵਾਲਾ, ਅਰਥ ਤੰਗੀ ਕਰ ਕੇ ਡੇ-ਟੂ-ਡੇ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਕੁਝ ਮੁਸ਼ਕਿਲ ਹੋ ਸਕਦੀ ਹੈ।
ਮੀਨ— ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਦਾ ਚੰਗਾ ਨਤੀਜਾ ਦੇਣ ਵਾਲਾ, ਕੰਮਕਾਜੀ ਭੱਜ-ਦੌੜ ਵੀ ਪਾਜ਼ੇਟਿਵ ਰਿਟਰਨ ਦੇਵੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।
22 ਫਰਵਰੀ 2020, ਸ਼ਨੀਵਾਰ ਫੱਗਣ ਵਦੀ ਤਿਥੀ ਚੌਦਸ਼ (ਸ਼ਾਮ 7.03 ਤੱਕ) ਅਤੇ ਮਗਰੋਂ ਤਿਥੀ ਮੱਸਿ।
ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮਕਰ 'ਚ
ਮੰਗਲ ਧਨ 'ਚ
ਬੁੱਧ ਕੁੰਭ 'ਚ
ਗੁਰੂ ਧਨ 'ਚ
ਸ਼ੁੱਕਰ ਮੀਨ 'ਚ
ਸ਼ਨੀ ਮਕਰ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 10, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 3 (ਫੱਗਣ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 27, ਸੂਰਜ ਉਦੈ : ਸਵੇਰੇ 7.07 ਵਜੇ, ਸੂਰਜ ਅਸਤ : ਸ਼ਾਮ 6.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਪੂਰਵ ਦੁਪਹਿਰ 11.19 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਵਰਿਯਾਨ (ਸਵੇਰੇ 7.13 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਮਕਰ ਰਾਸ਼ੀ 'ਤੇ (22-23 ਮੱਧ ਰਾਤ 12.29 ਤੱਕ) ਅਤੇ ਮਗਰੋਂ ਕੁੰਭ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ (22-23 ਮੱਧ ਰਾਤ 12.29 ਤੱਕ) । ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਜਨਾਬ ਮੌਲਾਨਾ ਆਜ਼ਾਦ ਬਰਸੀ।
—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸ੍ਰੀ ਬੇਰ ਸਾਹਿਬ ਤੋਂ ਕੱਲ੍ਹ ਰਵਾਨਾ ਹੋਵੇਗਾ ਕਰਤਾਰਪੁਰ ਲਾਂਘੇ ਰਾਹੀਂ ਪਾਕਿ ਜਾਣ ਵਾਲਾ ਨਗਰ ਕੀਰਤਨ
NEXT STORY