ਵੈੱਬ ਡੈਸਕ: ਸ਼ਾਰਦੀ ਨਵਰਾਤਰਿਆਂ ਦੀ ਮਹਾਅਸ਼ਟਮੀ ਇਸ ਵਾਰ ਜੋਤਿਸ਼ ਦੇ ਹਿਸਾਬ ਨਾਲ ਬਹੁਤ ਖਾਸ ਮੰਨੀ ਜਾ ਰਹੀ ਹੈ। ਗ੍ਰਹਿਆਂ ਦੀ ਸਥਿਤੀ ਦੇ ਆਧਾਰ 'ਤੇ ਗੁਰੂ ਅਤੇ ਚੰਦਰਮਾ ਵਿਚਕਾਰ 'ਸਮਸਪਤਕ ਯੋਗ' ਬਣ ਰਿਹਾ ਹੈ। ਜੋਤਿਸ਼ ਦੀਆਂ ਮਾਨਤਾਵਾਂ ਅਨੁਸਾਰ, ਇਸ ਯੋਗ ਦਾ ਕੁਝ ਰਾਸ਼ੀਆਂ 'ਤੇ ਬਹੁਤ ਚੰਗਾ ਅਸਰ ਪਵੇਗਾ, ਜਿਸ ਨਾਲ ਕਰੀਅਰ, ਧਨ ਅਤੇ ਰੁਕੇ ਹੋਏ ਕੰਮਾਂ ਵਿਚ ਤਰੱਕੀ ਦੇ ਨਵੇਂ ਮੌਕੇ ਮਿਲ ਸਕਦੇ ਹਨ।
ਕੀ ਹੁੰਦਾ ਹੈ ਸਮਸਪਤਕ ਯੋਗ?
ਜੋਤਿਸ਼ ਵਿਚ ਜਦੋਂ ਦੋ ਗ੍ਰਹਿ ਇਕ-ਦੂਜੇ ਤੋਂ ਸੱਤਵੇਂ ਸਥਾਨ 'ਤੇ ਹੁੰਦੇ ਹਨ, ਤਾਂ ਉਨ੍ਹਾਂ ਵਿਚਕਾਰ ਸਮਸਪਤਕ ਯੋਗ ਬਣਦਾ ਹੈ। ਗੁਰੂ ਨੂੰ ਗਿਆਨ, ਕਿਸਮਤ, ਸਿੱਖਿਆ ਅਤੇ ਤਰੱਕੀ ਦਾ ਗ੍ਰਹਿ ਮੰਨਿਆ ਜਾਂਦਾ ਹੈ, ਜਦੋਂ ਕਿ ਚੰਦਰਮਾ ਮਨ ਅਤੇ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ। ਇਨ੍ਹਾਂ ਦੋਵਾਂ ਗ੍ਰਹਿਆਂ ਦਾ ਇਹ ਸਬੰਧ ਕਈ ਲੋਕਾਂ ਲਈ ਸ਼ੁਭ ਸਾਬਤ ਹੁੰਦਾ ਹੈ।
ਇਨ੍ਹਾਂ 3 ਰਾਸ਼ੀਆਂ ਲਈ ਰਹੇਗਾ ਸ਼ੁਭ-
1. ਮੇਖ ਰਾਸ਼ੀ (Aries): ਨੌਕਰੀਪੇਸ਼ਾ ਲੋਕਾਂ ਨੂੰ ਆਪਣਾ ਹੁਨਰ ਦਿਖਾਉਣ ਅਤੇ ਨਵੀਂ ਜ਼ਿੰਮੇਵਾਰੀ ਮਿਲਣ ਦੇ ਮੌਕੇ ਮਿਲ ਸਕਦੇ ਹਨ। ਕਿਸੇ ਪੁਰਾਣੇ ਪ੍ਰਾਜੈਕਟ ਵਿਚ ਸਫ਼ਲਤਾ ਮਿਲ ਸਕਦੀ ਹੈ। ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ, ਪਰ ਜਲਦਬਾਜ਼ੀ ਵਿਚ ਕੋਈ ਵੱਡਾ ਨਿਵੇਸ਼ ਕਰਨ ਤੋਂ ਬਚੋ।
2. ਸਿੰਘ ਰਾਸ਼ੀ (Leo): ਕੰਮਕਾਜ ਵਿੱਚ ਆਤਮ-ਵਿਸ਼ਵਾਸ ਅਤੇ ਸਰਗਰਮੀ ਵਧੇਗੀ। ਨੌਕਰੀ ਕਰਨ ਵਾਲਿਆਂ ਨੂੰ ਵੱਡੇ ਅਧਿਕਾਰੀਆਂ ਦਾ ਸਾਥ ਮਿਲੇਗਾ। ਵਪਾਰੀਆਂ ਨੂੰ ਨਵੇਂ ਸੰਪਰਕ ਬਣਾਉਣ ਦਾ ਮੌਕਾ ਮਿਲੇਗਾ। ਪਰਿਵਾਰ ਵਿਚ ਵੀ ਸੁਖਾਵਾਂ ਮਾਹੌਲ ਬਣਿਆ ਰਹੇਗਾ।
3. ਧਨੂ ਰਾਸ਼ੀ (Sagittarius): ਧਨੂ ਰਾਸ਼ੀ ਦਾ ਸਬੰਧ ਗੁਰੂ ਗ੍ਰਹਿ ਨਾਲ ਹੁੰਦਾ ਹੈ, ਇਸ ਲਈ ਇਹ ਯੋਗ ਇਸ ਰਾਸ਼ੀ ਲਈ ਖਾਸ ਹੈ। ਵਿਦਿਆਰਥੀਆਂ ਦਾ ਪੜ੍ਹਾਈ ਵਿਚ ਧਿਆਨ ਵਧੇਗਾ। ਨੌਕਰੀ ਅਤੇ ਕਾਰੋਬਾਰ ਵਿਚ ਨਵੀਆਂ ਸੰਭਾਵਨਾਵਾਂ ਬਣਨਗੀਆਂ। ਭਵਿੱਖ ਦੀਆਂ ਯੋਜਨਾਵਾਂ ਬਣਾਉਣ ਅਤੇ ਪੈਸੇ ਦੀ ਬੱਚਤ ਕਰਨ ਲਈ ਇਹ ਸਮਾਂ ਬਹੁਤ ਵਧੀਆ ਹੈ।
ਰਾਵਣ ਦਹਿਨ ਮਗਰੋਂ ਪੁਤਲੇ ਦੀ ਸੁਆਹ ਜਾਂ ਲੱਕੜ ਘਰ ਕਿਉਂ ਲਿਜਾਂਦੇ ਲੋਕ ! ਜਾਣੋ ਵਜ੍ਹਾ
NEXT STORY