ਜਲੰਧਰ (ਸੁਧੀਰ)-ਈਸਟਵੁੱਡ ਦੇ ਮਾਲਕ ਦੇ ਬੇਟੇ ਮਾਨਸ ਮਲਹੋਤਰਾ ’ਤੇ ਨੋਟੋਰੀਅਸ ਕਲੱਬ ਵਿਚ ਕਾਤਲਾਨਾ ਹਮਲੇ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਮੁਲਜ਼ਮ ਪੁਲਸ ਦੇ ਡਰੋਂ ਰੂਪੋਸ਼ (ਅੰਡਰਗਰਾਊਂਡ) ਦੱਸੇ ਜਾ ਰਹੇ ਹਨ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੂਜੇ ਪਾਸੇ ਪੁਲਸ ਇਸ ਮਾਮਲੇ ਵਿਚ ਨਾਮਜ਼ਦ 66 ਫੁੱਟੀ ਰੋਡ ਦੇ ਚਾਵਲਾ ਪ੍ਰਾਪਰਟੀ ਡੀਲਰ ਦੇ ਮਾਲਕ ਬੰਟੀ ਚਾਵਲਾ, ਮਾਡਲ ਟਾਊਨ ਵਿਚ ਬਰੂਨ ਐਂਡ ਬੇਅਰ ਸਕਿਨ ਦੇ ਮਾਲਕ ਸਾਬੀ ਭਾਟੀਆ ਅਤੇ ਉਸ ਦੇ ਭਰਾ ਟੈਬੀ ਭਾਟੀਆ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲਾਜਪਤ ਨਗਰ ਨੇੜੇ ਸਥਿਤ ਨੋਟੋਰੀਅਸ ਕਲੱਬ ਵਿਚ ਡੀ. ਜੇ. ਪਾਰਟੀ ਵੇਖਣ ਗਏ ਈਸਟਵੁੱਡ ਦੇ ਮਾਲਕ ਦੇ ਬੇਟੇ ਮਾਨਸ ਮਲਹੋਤਰਾ ’ਤੇ ਮਾਮੂਲੀ ਗੱਲ ਨੂੰ ਲੈ ਕੇ ਟੈਬੀ ਭਾਟੀਆ, ਉਸ ਦੇ ਭਰਾ ਸੈਬੀ ਭਾਟੀਆ ਅਤੇ ਬੰਟੀ ਚਾਵਲਾ ਨੇ ਕਾਤਲਾਨਾ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪੀੜਤ ਧਿਰ ਨੇ ਦੋਸ਼ ਲਾਇਆ ਕਿ ਹਮਲੇ ਵਿਚ ਜ਼ਖਮੀ ਹੋਣ ਤੋਂ ਬਾਅਦ ਜਦੋਂ ਉਹ ਇਲਾਜ ਕਰਵਾਉਣ ਲਈ ਹਸਪਤਾਲ ਜਾਣ ਲੱਗਾ ਤਾਂ ਉਪਰੋਕਤ ਲੋਕਾਂ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਕੇ ਕੁੱਟਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ! ਟੁੱਟਿਆ ਧੁੱਸੀ ਬੰਨ੍ਹ, NDRF ਤਾਇਨਾਤ
ਪੀੜਤ ਧਿਰ ਨੇ ਦੋਸ਼ ਲਾਇਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹੋਣ ’ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਕਈ ਦਿਨ ਅਨਫਿੱਟ ਰਿਹਾ। ਜਦੋਂ ਉਸ ਨੂੰ ਕਈ ਦਿਨਾਂ ਬਾਅਦ ਹੋਸ਼ ਆਇਆ ਤਾਂ ਪੁਲਸ ਨੇ ਉਸ ਦਾ ਬਿਆਨ ਦਰਜ ਕੀਤਾ ਅਤੇ ਬੰਟੀ ਚਾਵਲਾ, ਟੈਬੀ ਭਾਟੀਆ ਅਤੇ ਉਸ ਦੇ ਭਰਾ ਸੈਬੀ ਭਾਟੀਆ ਤੇ ਉਨ੍ਹਾਂ ਦੇ ਇਕ ਅਣਪਛਾਤੇ ਸਾਥੀ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ। ਦੂਜੇ ਪਾਸੇ ਪੁਲਸ ਕਮਿਸ਼ਨਰ ਨੇ ਨੋਟੋਰੀਅਸ ਕਲੱਬ ਨੂੰ ਦੇਰ ਰਾਤ ਤੱਕ ਖੋਲ੍ਹਣ ਅਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਨੋਟਿਸ ਦੇ ਕੇ 3 ਦਿਨਾਂ ਅੰਦਰ ਜਵਾਬ ਮੰਗਿਆ ਸੀ। ਸੀ. ਪੀ. ਧਨਪ੍ਰੀਤ ਕੌਰ ਨੇ ਕਿਹਾ ਕਿ ਜਵਾਬ ਨਾ ਮਿਲਣ ’ਤੇ ਕਲੱਬ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਘਟਨਾ ਤੋਂ ਬਾਅਦ ਆਬਕਾਰੀ ਵਿਭਾਗ ਨੇ ਕਲੱਬ ਦਾ ਲਾਇਸੈਂਸ ਵੀ 1 ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ ਉਲੰਘਣਾ: ਚੀਮਾ
ਮੁਲਜ਼ਮਾਂ ਦਾ ਚੌਥਾ ਅਣਪਛਾਤਾ ਦੋਸ਼ੀ ਟੈਬੀ ਦਾ ਬਾਊਂਸਰ
ਖ਼ੁਦ ਨੂੰ ਰਈਸਜ਼ਾਦਾ ਸ਼ੋਅ ਕਰਨ ਸ਼ਹਿਰ ਵਿਚ ਆਪਣੀ ਉੱਚੀ ਪਹੁੰਚ ਵਿਖਾਉਣ ਅਤੇ ਸੋਸ਼ਲ ਮੀਡੀਆ ’ਤੇ ਕਈ ਬਾਲੀਵੁੱਡ ਸਿਤਾਰਿਆਂ ਨਾਲ ਤਸਵੀਰਾਂ ਅਪਲੋਡ ਕਰਨ ਤੇ ਨੋਟੋਰੀਅਸ ਕਲੱਬ ਵਿਚ ਈਸਟਵੁੱਡ ਦੇ ਮਾਲਕ ਦੇ ਬੇਟੇ ’ਤੇ ਹਮਲਾ ਕਰ ਕੇ ਜ਼ਖਮੀ ਕਰਨ ਵਾਲਿਆਂ ਵਿਚ ਚੌਥਾ ਅਣਪਛਾਤਾ ਮੁਲਜ਼ਮ ਟੈਬੀ ਭਾਟੀਆ ਦਾ ਬਾਊਂਸਰ ਦੱਸਿਆ ਜਾਂਦਾ ਹੈ।
ਸੂਤਰਾਂ ਅਨੁਸਾਰ ਟੈਬੀ ਭਾਟੀਆ ਨੇ ਇਕ ਪ੍ਰਾਈਵੇਟ ਬਾਊਂਸਰ ਵੀ ਰੱਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵਾਦ ਦੇ ਸਮੇਂ ਬਾਊਂਸਰ ਕਲੱਬ ਦੇ ਨੇੜੇ ਖੜ੍ਹਾ ਸੀ। ਵਿਵਾਦ ਤੋਂ ਬਾਅਦ ਉਸ ਨੂੰ ਵੀ ਕਲੱਬ ਬੁਲਾਇਆ ਗਿਆ, ਜਿਸ ਨੇ ਆਉਂਦੇ ਹੀ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਨਾਲ ਮਿਲ ਕੇ ਮਾਨਸ ਮਲਹੋਤਰਾ ਅਤੇ ਉਸ ਦਾ ਬਚਾਅ ਕਰਨ ਆਏ ਉਸ ਦੇ ਚਾਚੇ ਦੇ ਪੁੱਤ ਦੀ ਕੁੱਟਮਾਰ ਕੀਤੀ ਸੀ। ਦੂਜੇ ਪਾਸੇ, ਕਮਿਸ਼ਨਰੇਟ ਪੁਲਸ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋਈ ਪੂਰੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਚੌਥੇ ਅਣਪਛਾਤੇ ਮੁਲਜ਼ਮ ਦੀ ਪਛਾਣ ਕਰ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਸੀ. ਪੀ.
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਵਿਚ ਨਾਮਜ਼ਦ ਸਾਰੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਪੁਲਸ ਵੱਲੋਂ ਅਣਪਛਾਤੇ ਮੁਲਜ਼ਮ ਦੀ ਸ਼ਨਾਖਤ ਕਰਨ ਲਈ ਪੁਲਸ ਵੱਲੋਂ ਕਬਜ਼ੇ ਵਿਚ ਲਈ ਗਈ ਵੀਡੀਓ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦਾ ਉਲੰਘਣ ਅਤੇ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੜਾ ਮੰਡ ਇਲਾਕੇ ਦੇ ਪਿੰਡਾਂ ਦੇ ਖੇਤਾਂ 'ਚ ਵੜਿਆ ਬਿਆਸ ਦਰਿਆ ਦਾ ਪਾਣੀ, ਡੁੱਬੀ ਹਜ਼ਾਰਾਂ ਏਕੜ ਫਸਲ
NEXT STORY