ਜਲੰਧਰ (ਬਿਊਰੋ) - ਹਰ ਸਾਲ ਦੀ ਤਰ੍ਹਾਂ ਹਰੇਕ ਮਹੀਨੇ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਜ਼ਰੂਰ ਆਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ। ਬਾਕੀ ਦੇ ਮਹੀਨਿਆਂ ਵਾਂਗ ਅਸੀਂ ਅੱਜ ਤੁਹਾਨੂੰ ਜੂਨ ਦੇ ਮਹੀਨੇ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜੋ ਤਾਰੀਖ਼ ਅਤੇ ਦਿਨ ਦੇ ਹਿਸਾਬ ਨਾਲ ਇਸ ਤਰ੍ਹਾਂ ਹਨ...
2 ਜੂਨ : ਬੁੱਧਵਾਰ : ਮਾਸਿਕ ਕਾਲ ਅਸ਼ਟਮੀ ਵਰਤ
5 ਜੂਨ : ਸ਼ਨੀਵਾਰ : ਰਾਤ 11 ਵਜ ਕੇ 27 ਮਿੰਟਾਂ ’ਤੇ ਪੰਚਕ ਸਮਾਪਤ।
6 ਜੂਨ : ਐਤਵਾਰ : ਅੱਪਰਾ ਇਕਾਦਸ਼ੀ ਵਰਤ, ਅਚਲਾ ਇਕਾਦਸ਼ੀ ਵਰਤ, ਭੱਦਰਕਾਲੀ ਇਕਾਦਸ਼ੀ, ਮੇਲਾ ਸ਼੍ਰੀ ਭੱਦਰਕਾਲੀ ਜੀ (ਪੰਜਾਬ)।
7 ਜੂਨ : ਸੋਮਵਾਰ : ਸੋਮ ਪ੍ਰਦੋਸ਼ ਵਰਤ (ਸ਼ਿਵ ਪ੍ਰਦੋਸ਼ ਵਰਤ)।
8 ਜੂਨ : ਮੰਗਲਵਾਰ : ਮਾਸਿਕ ਸ਼ਿਵਰਾਤਰੀ ਵਰਤ, ਸ਼ਿਵ ਚੌਦਸ ਵਰਤ, ਸ਼੍ਰੀ ਸੰਗਮੇਸ਼ਵਰ ਮਹਾਂਦੇਵ ਅਰੁਣਾਏ (ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੌਦਸ਼ੀ ਪੁਰਵ ਦੀ ਤਿਥੀ, ਵੱਟ ਸਾਵਿਤਰੀ ਵਰਤ ਸ਼ੁਰੂ (ਅਮਾਵਸ ਪੱਖ)।
10 ਜੂਨ : ਵੀਰਵਾਰ : ਇਸ਼ਨਾਨ ਦਾਨ ਆਦਿ ਦੀ ਜੇਸ਼ਠ ਮੱਸਿਆ, ਭਾਵੁਕਾ ਅਮਾਵਸ, ਸ਼੍ਰੀ ਸ਼ਨੀਦੇਵ ਜੀ ਦੀ ਜਯੰਤੀ (ਸ਼੍ਰੀ ਸ਼ਨਿਚਰ ਜਯੰਤੀ, ਵੱਟ ਸਾਵਿਤਰੀ ਵਰਤ (ਅਮਾਵਸ ਪੱਖ), ਚੂੜਾਮਣੀ ਕੇਕਣ ਸੂਰਜ ਗ੍ਰਹਿਣ (ਭਾਰਤ ਵਿਚ ਇਹ ਗ੍ਰਹਿਣ ਕਿਤੇ ਵੀ ਦਿਖਾਈ ਨਹੀਂ ਦੇਵੇਗਾ)।
11 ਜੂਨ : ਸ਼ੁੱਕਰਵਾਰ : ਜੇਸ਼ਠ ਸ਼ੁੱਕਲ ਪੱਖ ਸ਼ੁਰੂ, ਦਸ ਦਿਨਾਂ ਦਾ ਸ਼੍ਰੀ ਗੰਗਾ ਦੁਸਹਿਰਾ-ਇਸ਼ਨਾਨ ਪੁਰਵ ਸ਼ੁਰੂ, ਇਨ੍ਹਾਂ ਦਿਨਾਂ ਵਿਚ ਹਰ ਰੋਜ਼ ਵੱਧਦੇ ਕ੍ਰਮ ਨਾਲ ਸ਼੍ਰੀ ਗੰਗਾ ਸਤ੍ਰੋਤ ਦਾ ਪਾਠ ਕਰਨਾ ਉੱਤਮ ਹੈ, ਸ਼੍ਰੀ ਗੰਗਾ ਦਸ਼-ਅਸ਼ਵਮੇਘ ਇਸ਼ਨਾਨ ਸ਼ੁਰੂ।
12 ਜੂਨ : ਸ਼ਨੀਵਾਰ : ਚੰਦਰ ਦਰਸ਼ਨ (ਦੂਜ ਦਾ ਚੰਦਰਮਾ)।
13 ਜੂਨ : ਐਤਵਾਰ : ਰੰਭਾ ਤੀਜ ਵਰਤ, ਭਾਰਤ ਦੇ ਵੀਰ ਪੁੱਤਰ ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ, ਹਲਦੀ ਘਾਟੀ ਦਾ ਮੇਲਾ (ਮੇਵਾੜ-ਰਾਜਸਥਾਨ), ਮੁਸਲਮਾਨੀ ਮਹੀਨਾ ਜ਼ਿਲਕਾਦ ਸ਼ੁਰੂ।
14 ਜੂਨ : ਸੋਮਵਾਰ : ਸਿਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ, ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦਾ ਬਲੀਦਾਨ ਦਿਵਸ।
15 ਜੂਨ : ਮੰਗਲਵਾਰ : ਸਵੇਰੇ 6 ਵਜੇ ਸੂਰਜ ਮਿਥੁਨ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੀ ਮਿਥੁਨ ਸੰਗਰਾਂਦ ਅਤੇ ਹਾੜ ਦਾ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਦੁਪਹਿਰ 12 ਵਜ ਕੇ 24 ਮਿੰਟਾਂ ਤੱਕ ਹੈ, ਮੇਲਾ ਭੁੰਤਰ (ਕੁੱਲੂ) ਅਤੇ ਪਾਂਡਵਾ ਦਾ ਬਾੜ੍ਹੀ ਮੇਲਾ ਸਰਿਆਂਝ (ਸੋਲਣ) ਹਿਮਾਚਲ।
16 ਜੂਨ : ਬੁੱਧਵਾਰ : ਸ਼੍ਰੀ ਵਿਧਿਯਾਵਾਸਨੀ ਪੂਜਾ, ਅਰਨੰਯਸ਼ਸਠੀ, ਸਕੰਦ ਸ਼ਸਠੀ ਵਰਤ।
18 ਜੂਨ : ਸ਼ੁੱਕਰਵਾਰ : ਸ਼੍ਰੀ ਦੁਰਗਾ ਅਸ਼ਟਮੀ ਵਰਤ, ਦਸ ਮਹਾਂਵਿਦਿਆ ਸ਼੍ਰੀ ਧੂਮਾਵਤੀ ਜਯੰਤੀ, ਮੇਲਾ ਸ਼੍ਰੀ ਕਸ਼ੀਰ (ਖੀਰ) ਭਵਾਨੀ (ਸ਼੍ਰੀ ਕਸ਼ੀਰ ਭਗਵਤੀ) ਜੰਮੂ-ਕਸ਼ਮੀਰ, ਮੇਲਾ ਸਥੂਲ (ਮੁਝੋਲ-ਹਿ. ਪ੍ਰ.), ਝਾਂਸੀ ਦੀ ਰਾਣੀ ਮਹਾਂਰਾਣੀ ਲਕਸ਼ਮੀ ਬਾਈ ਜੀ ਦਾ ਬਲੀਦਾਨ ਦਿਵਸ।
20 ਜੂਨ : ਐਤਵਾਰ : ਸ਼੍ਰੀ ਗੰਗਾ ਦੁਸ਼ਹਿਰਾ ਮਹਾਪੁਰਵ, ਸ਼੍ਰੀ ਗੰਗਾ ਦੁਸ਼ਹਿਰਾ ਮਹਾਪੁਰਵ, ਸ਼੍ਰੀ ਗੰਗਾ ਦਸ਼ਮੀ, ਸ਼੍ਰੀ ਬਟੁੱਕ ਭੈਰਵ ਜਯੰਤੀ, ਸਪੋਰਯਾਤਰਾ ਪਾਰਲਦਾ (ਊੱਧਮਪੁਰ, ਜੰਮੂ-ਕਸ਼ਮੀਰ) ਸੇਤੂਬੰਧ ਸ਼੍ਰੀ ਰਾਮੇਸ਼ਵਰਮ ਪ੍ਰਤਿਸ਼ਠਾ ਦਿਵਸ ਅਤੇ ਰਾਮੇਸ਼ਵਰਮ ਯਾਤਰਾ ਦਰਸ਼ਨ।
21 ਜੂਨ : ਸੋਮਵਾਰ : ਨਿਰਜਲਾ ਇਕਾਦਸ਼ੀ ਵਰਤ ਸੂਰਜ ਕਰਕ ਰਾਸ਼ੀ ’ਚ ਪ੍ਰਵੇਸ਼ ਕਰੇਗਾ, ਸੂਰਜ ਦੱਖਣਾਇਣ ਸ਼ੁਰੂ (ਸੂਰਜ ਦੱਖਣਾਇਣ ਵਿਚ ਪ੍ਰਵੇਸ਼ ਕਰੇਗਾ), ਵਰਖਾ ਰੁੱਤ ਸ਼ੁਰੂ।
22 ਜੂਨ : ਮੰਗਲਵਾਰ : ਭੌਮ (ਮੰਗਲਵਾਰ ਦਾ) ਪ੍ਰਦੋਸ਼ ਵਰਤ (ਸ਼ਿਵ ਪ੍ਰਦੋਸ਼ ਵਰਤ), ਚੰਪਾ ਦੁਆਦਸ਼ੀ ਵਰਤ, ਰਾਸ਼ਟਰੀ ਮਹੀਨਾ ਹਾੜ ਸ਼ੁਰੂ, ਵੱਟ ਸਾਵਿਤਰੀ ਵਰਤ ਸ਼ੁਰੂ (ਪੁੰਨਿਆ ਪੱਖ)।
23 ਜੂਨ : ਬੁੱਧਵਾਰ : ਡਾਕਟਰ ਸ਼ਯਾਮਾ ਪ੍ਰਸਾਦ ਮੁਖਰਜੀ ਦੀ ਬਰਸੀ (ਪੁੰਨ ਤਿਥੀ)।
24 ਜੂਨ : ਵੀਰਵਾਰ : ਸ਼੍ਰੀ ਸਤਿ ਨਰਾਇਣ ਵਰਤ ਕਥਾ-ਪੂਜਾ ਇਸ਼ਨਾਨ ਦਾਨ ਦੀ ਜੇਸ਼ਠ ਦੀ ਪੂਰਨਮਾਸ਼ੀ, ਵੱਟ ਸਾਵਿਤਰੀ ਵਰਤ (ਪੂਰਨਮਾਸ਼ੀ ਪੱਖ) ਭਗਤ ਕਬੀਰ ਦਾਸ ਦੀ ਜਯੰਤੀ, ਸ਼ੁੱਧ ਮਹਾਂਦੇਵ ਯਾਤਰਾ (ਊੱਧਮਪੁਰ, ਜੰਮੂ-ਕਸ਼ਮੀਰ), ਧਿਆਨੂੰ ਭਗਤ ਜੀ ਦੀ ਜਯੰਤੀ, ਵਿੱਦਿਅਕ ਸੰਮੇਲਨ ਸ਼ੁਰੂ (ਸ਼੍ਰੀ ਭੈਣੀ ਸਾਹਿਬ ਜੀ, ਲੁਧਿਆਣਾ) ਨਾਮਧਾਰੀ ਪੁਰਵ।
25 ਜੂਨ : ਸ਼ੁੱਕਰਵਾਰ : ਹਾੜ੍ਹ ਕਿਸ਼ਨ ਪੱਖ ਸ਼ੁਰੂ, ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ (ਪ੍ਰਕਾਸ਼) ਉਤਸਵ, ਉਰਲ ਮਾਣਕਪੁਰ ਸ਼ਰੀਫ (ਮੋਹਾਲੀ), ਬਰਸੀ ਸੰਤ ਨੱਥਾਸਿੰਹ ਜੀ (ਬਨੂੜ ਪੰਜਾਬ)
27 ਜੂਨ ਐਤਵਾਰ : ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 10 ਵਜ ਕੇ 9 ਮਿੰਟ ’ਤੇ ਉਦੇ ਹੋਵੇਗਾ, ਸੰਕਸ਼ਟੀ ਸ਼੍ਰੀ ਗਣੇਸ਼ ਚਤੁਰਥੀ ਵਰਤ।
28 ਜੂਨ : ਸੋਮਵਾਰ : ਬਾਅਦ ਦੁਪਹਿਰ 12 ਵਜ ਕੇ 59 ਮਿੰਟ ’ਤੇ ਪੰਚਕ ਸ਼ੁਰੂ।
29 ਜੂਨ : ਮੰਗਲਵਾਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ।
ਪੰ. ਹੰਸਰਾਜ ਸ਼ਰਮਾ
ਚੰਗੀ ਕਿਸਮਤ ਨੂੰ ਮਾੜੀ ਕਿਸਮਤੀ 'ਚ ਬਦਲ ਸਕਦੇ ਹਨ ਕਿਸੇ ਵਿਅਕਤੀ ਵਲੋਂ ਕੀਤੇ ਗਏ ਇਹ ਕੰਮ
NEXT STORY