ਵੈੱਬ ਡੈਸਕ : ਜੋਤਿਸ਼ ਸ਼ਾਸਤਰ 'ਚ ਮਾਇਆਵੀ ਗ੍ਰਹਿ ਮੰਨੇ ਜਾਣ ਵਾਲੇ ਕੇਤੂ 20 ਅਪ੍ਰੈਲ 2026 ਨੂੰ ਆਪਣੀ ਚਾਲ ਬਦਲਣ ਜਾ ਰਹੇ ਹਨ। ਕੇਤੂ 20 ਅਪ੍ਰੈਲ ਨੂੰ ਦੁਪਹਿਰ 1 ਵਜੇ ਕੇ 40 ਮਿੰਟ 'ਤੇ ਆਪਣੇ ਹੀ ਨਕਸ਼ਤਰ 'ਮਘਾ' 'ਚ ਪ੍ਰਵੇਸ਼ ਕਰਨਗੇ। ਜੋਤਿਸ਼ ਮਾਹਿਰਾਂ ਅਨੁਸਾਰ, ਕੇਤੂ ਦਾ ਇਹ ਨਕਸ਼ਤਰ ਪਰਿਵਰਤਨ 5 ਦਸੰਬਰ 2026 ਤੱਕ ਰਹੇਗਾ, ਜਿਸ ਨਾਲ ਤਿੰਨ ਖਾਸ ਰਾਸ਼ੀਆਂ ਦੇ ਜਾਤਕਾਂ ਨੂੰ ਅਗਲੇ 8 ਮਹੀਨਿਆਂ ਤੱਕ ਜ਼ਬਰਦਸਤ ਲਾਭ ਮਿਲਣ ਦੀ ਸੰਭਾਵਨਾ ਹੈ।
ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਨੂੰ ਕਰੀਅਰ, ਕਾਰੋਬਾਰ ਅਤੇ ਆਰਥਿਕ ਮੋਰਚੇ 'ਤੇ ਵੱਡੀ ਸਫਲਤਾ ਮਿਲ ਸਕਦੀ ਹੈ।
1. ਬ੍ਰਿਖ ਰਾਸ਼ੀ (Taurus)
ਕੇਤੂ ਦੇ ਪ੍ਰਭਾਵ ਨਾਲ ਨੌਕਰੀਪੇਸ਼ਾ ਲੋਕਾਂ ਦੇ ਜੀਵਨ 'ਚ ਸੁਧਾਰ ਆਵੇਗਾ ਤੇ ਆਮਦਨ ਦੇ ਨਵੇਂ ਸਰੋਤ ਬਣਨਗੇ। ਕੰਮ ਵਾਲੀ ਥਾਂ 'ਤੇ ਨਵੀਂਆਂ ਅਤੇ ਵੱਡੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਵਪਾਰੀਆਂ ਲਈ ਵੀ ਇਹ ਸਮਾਂ ਮੁਨਾਫੇ ਵਾਲਾ ਰਹੇਗਾ ਤੇ ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਪੂਰੇ ਹੋਣਗੇ।
2. ਕਰਕ ਰਾਸ਼ੀ (Cancer)
ਕਿਹਾ ਜਾ ਰਿਹਾ ਹੈ ਕਿ ਸਾਲ ਦੇ ਅੰਤ ਤੱਕ ਕਰਕ ਰਾਸ਼ੀ ਵਾਲਿਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕੇਤੂ ਦੇ ਕਾਰਨ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ ਤੇ ਅਚਾਨਕ ਧਨ ਲਾਭ ਦੇ ਮੌਕੇ ਮਿਲਣਗੇ। ਬੈਂਕ ਬੈਲੇਂਸ ਵਧਣ ਦੇ ਨਾਲ-ਨਾਲ ਪੁਰਾਣੇ ਕਰਜ਼ਿਆਂ ਤੋਂ ਵੀ ਮੁਕਤੀ ਮਿਲ ਸਕਦੀ ਹੈ। ਰਿਸ਼ਤਿਆਂ 'ਚ ਸੁਧਾਰ ਹੋਵੇਗਾ ਤੇ ਦੋਸਤਾਂ-ਮਿੱਤਰਾਂ ਨਾਲ ਨੇੜਤਾ ਵਧੇਗੀ।
3. ਸਿੰਘ ਰਾਸ਼ੀ (Leo)
ਸਿੰਘ ਰਾਸ਼ੀ ਦੇ ਜਾਤਕਾਂ ਨੂੰ ਕੇਤੂ ਦੇ ਸ਼ੁਭ ਨਤੀਜੇ ਮਿਲਣਗੇ। ਪੇਸ਼ੇਵਰ ਜੀਵਨ ਵਿੱਚ ਇੱਕ ਵੱਖਰੀ ਪਛਾਣ ਬਣੇਗੀ ਅਤੇ ਸੀਨੀਅਰਾਂ ਦਾ ਪੂਰਾ ਸਹਿਯੋਗ ਮਿਲੇਗਾ। ਪੁਰਾਣੇ ਨਿਵੇਸ਼ ਤੋਂ ਲਾਭ ਹੋਣ ਦੀ ਉਮੀਦ ਹੈ ਅਤੇ ਨਵਾਂ ਵਾਹਨ ਜਾਂ ਘਰ ਖਰੀਦਣ ਦਾ ਸੁਪਨਾ ਪੂਰਾ ਹੋ ਸਕਦਾ ਹੈ। ਮਾਨਸਿਕ ਚਿੰਤਾਵਾਂ ਦੂਰ ਹੋਣਗੀਆਂ ਅਤੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਵੇਗਾ।
ਵੱਧ ਲਾਭ ਲਈ ਕਰੋ ਇਹ ਉਪਾਅ
ਜੋਤਿਸ਼ ਅਨੁਸਾਰ ਕੇਤੂ ਦੇ ਮਘਾ ਨਕਸ਼ਤਰ ਵਿੱਚ ਰਹਿਣ ਦੌਰਾਨ ਕਾਲੇ ਜਾਂ ਚਿੱਟੇ ਕੁੱਤੇ ਨੂੰ ਰੋਟੀ ਖਿਲਾਉਣਾ ਅਤੇ ਲੋੜਵੰਦਾਂ ਨੂੰ ਭੋਜਨ, ਕੱਪੜੇ, ਛਤਰੀ ਜਾਂ ਚੱਪਲਾਂ ਦਾ ਦਾਨ ਕਰਨਾ ਵੀ ਸ਼ੁਭ ਮੰਨਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
16 ਅਪ੍ਰੈਲ ਤੋਂ ਖੁੱਲ੍ਹਣਗੇ ਕਿਸਮਤ ਦੇ ਤਾਲੇ! 'ਮਹਾਲਕਸ਼ਮੀ ਰਾਜਯੋਗ' ਨਾਲ 4 ਰਾਸ਼ੀਆਂ 'ਤੇ ਹੋਵੇਗੀ ਧਨ ਦੀ...
NEXT STORY