ਧਾਰ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਸਥਿਤ ਭੋਜਸ਼ਾਲਾ ਕੰਪਲੈਕਸ ਨੂੰ ਮੰਦਰ ਐਲਾਨਣ ਦੇ ਹਾਈ ਕੋਰਟ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਸ਼ਰਧਾਲੂਆਂ ਵਿਚ ਖ਼ੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਉਕਤ ਸਥਾਨ 'ਤੇ ਪੂਜਾ-ਅਰਚਨਾ ਕਰਨ ਦਾ ਪੂਰਾ ਅਧਿਕਾਰ ਮਿਲ ਗਿਆ, ਜਿਸ ਨੂੰ ਲੈ ਕੇ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧ ਵਿਚ ਸਕਲ ਹਿੰਦੂ ਸਮਾਜ ਨੇ ਅੱਜ (22 ਮਈ) ਯਾਨੀ ਸ਼ੁੱਕਰਵਾਰ ਨੂੰ ਭੋਜਸ਼ਾਲਾ ਸਥਿਤ ਮਾਂ ਵਾਗਦੇਵੀ ਮੰਦਰ ਵਿਚ ਵਿਸ਼ੇਸ਼ ਪੂਦਾ ਅਤੇ ਮਹਾਂਆਰਤੀ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ
ਭੋਜ ਉਤਸਵ ਸਮਿਤੀ ਨੇ ਹਿੰਦੂਆਂ ਨੂੰ ਸ਼ੁੱਕਰਵਾਰ ਨੂੰ 11ਵੀਂ ਸਦੀ ਦੇ ਭੋਜਸ਼ਾਲਾ ਕੰਪਲੈਕਸ ਵਿੱਚ ਸਮੂਹਿਕ "ਅਖੰਡ ਪੂਜਾ" ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਕਮੇਟੀ ਦਾ ਦਾਅਵਾ ਹੈ ਕਿ ਪੂਜਾ-ਅਰਚਨਾ ਕਰਨ ਦਾ ਇਹ 721 ਸਾਲਾਂ ਵਿੱਚ ਅਜਿਹਾ ਪਹਿਲਾ ਮੌਕਾ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਦਾਲਤ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 1,500 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਨਿਗਰਾਨੀ ਲਈ ਡਰੋਨ ਅਤੇ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ - Heatwave: ਅਗਲੇ 5 ਦਿਨ ਚੱਲੇਗੀ ਅੱਤ ਦੀ 'ਲੂ', ਮੌਸਮ ਵਿਭਾਗ ਵਲੋਂ ਇਨ੍ਹਾਂ 15 ਸੂਬਿਆਂ 'ਚ ਰੈੱਡ ਅਲਰਟ ਜਾਰੀ
ਦੱਸ ਦੇਈਏ ਕਿ 15 ਮਈ ਦੇ ਆਪਣੇ ਫੈਸਲੇ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਵਿਵਾਦਤ ਭੋਜਸ਼ਾਲਾ-ਕਮਲ ਮੌਲਾ ਮਸਜਿਦ ਕੰਪਲੈਕਸ ਨੂੰ ਦੇਵੀ ਵਾਗਦੇਵੀ (ਸਰਸਵਤੀ) ਨੂੰ ਸਮਰਪਿਤ ਮੰਦਰ ਘੋਸ਼ਿਤ ਕੀਤਾ। ਅਦਾਲਤ ਨੇ ਭਾਰਤੀ ਪੁਰਾਤੱਤਵ ਸਰਵੇਖਣ (ASI) ਦੇ ਉਸ ਹੁਕਮ ਨੂੰ ਵੀ ਉਲਟਾ ਦਿੱਤਾ, ਜਿਸ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ੁੱਕਰਵਾਰ ਨੂੰ ਕੰਪਲੈਕਸ ਵਿੱਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਫੈਸਲੇ ਤੋਂ ਪਹਿਲਾਂ ਹਿੰਦੂ ਭਾਈਚਾਰੇ ਨੂੰ ਸਿਰਫ਼ ਮੰਗਲਵਾਰ ਨੂੰ ਹੀ ਪੂਜਾ ਕਰਨ ਦੀ ਇਜਾਜ਼ਤ ਸੀ, ਜਦੋਂ ਕਿ ਮੁਸਲਿਮ ਭਾਈਚਾਰਾ ਲੰਬੇ ਸਮੇਂ ਤੋਂ ਸ਼ੁੱਕਰਵਾਰ ਨੂੰ ਉੱਥੇ ਨਮਾਜ਼ ਅਦਾ ਕਰਦਾ ਆਇਆ ਹੈ। ਦੋਵੇਂ ਭਾਈਚਾਰੇ ਕੰਪਲੈਕਸ 'ਤੇ ਦਾਅਵਾ ਕਰ ਰਹੇ ਹਨ। ਧਾਰ ਦੇ ਪੁਲਿਸ ਸੁਪਰਡੈਂਟ ਸਚਿਨ ਸ਼ਰਮਾ ਨੇ ਕਿਹਾ ਕਿ ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਨੌਂ-ਪੱਧਰੀ ਸੁਰੱਖਿਆ ਪ੍ਰਣਾਲੀ ਲਗਾਈ ਗਈ ਹੈ।
ਇਹ ਵੀ ਪੜ੍ਹੋ - 1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਦੌਰੇ 'ਤੇ ਤਾਮਿਲਨਾਡੂ ਦੇ ਨਵੇਂ CM ਵਿਜੇ, PM ਮੋਦੀ ਨਾਲ ਹੋ ਸਕਦੀ ਮੁਲਾਕਾਤ
NEXT STORY