ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਮਨੀ ਪਲਾਂਟ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਮਨੀ ਪਲਾਂਟ ਲਗਾਇਆ ਜਾਂਦਾ ਹੈ, ਉੱਥੇ ਕਦੇ ਵੀ ਆਰਥਿਕ ਸੰਕਟ ਨਹੀਂ ਹੁੰਦਾ ਅਤੇ ਮਾਹੌਲ ਸਕਾਰਾਤਮਕ ਰਹਿੰਦਾ ਹੈ। ਮਨੀ ਪਲਾਂਟ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰ ਗ੍ਰਹਿ ਨੂੰ ਭੌਤਿਕ ਸੁੱਖ, ਚੰਗੀ ਕਿਸਮਤ ਅਤੇ ਖਿੱਚ ਦਾ ਕਰਤਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜਾਣੋ ਵਾਸਤੂ ਸ਼ਾਸਤਰ ਅਨੁਸਾਰ ਗੈਸ ਚੁੱਲ੍ਹਾ ਖ਼ਰੀਦਣ ਲਈ ਕਿਹੜਾ ਦਿਨ ਹੁੰਦਾ ਹੈ ਸ਼ੁੱਭ
ਅਜਿਹੇ 'ਚ ਜੇਕਰ ਘਰ 'ਚ ਮਨੀ ਪਲਾਂਟ ਨੂੰ ਸਹੀ ਦਿਸ਼ਾ 'ਚ ਰੱਖਿਆ ਜਾਵੇ ਤਾਂ ਸ਼ੁੱਕਰ ਦੀ ਸਹੀ ਸਥਿਤੀ ਨਾਲ ਧਨ-ਦੌਲਤ 'ਚ ਵੀ ਵਾਧਾ ਹੁੰਦਾ ਹੈ। ਮਨੀ ਪਲਾਂਟ ਲਗਾਉਂਦੇ ਸਮੇਂ ਜਗ੍ਹਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਬੈੱਡਰੂਮ 'ਚ ਮਨੀ ਪਲਾਂਟ ਲਗਾਉਂਦੇ ਹੋ ਤਾਂ ਕੁਝ ਨਿਯਮਾਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ...
ਬੈੱਡਰੂਮ 'ਚ ਮਨੀ ਪਲਾਂਟ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਵਾਸਤੂ ਸ਼ਾਸਤਰ ਦੇ ਨਿਯਮਾਂ ਮੁਤਾਬਕ ਬੈੱਡਰੂਮ 'ਚ ਮਨੀ ਪਲਾਂਟ ਲਗਾਉਣ ਨਾਲ ਮੂਡ ਚੰਗਾ ਰਹਿੰਦਾ ਹੈ। ਇਸ ਦੇ ਨਾਲ ਹੀ ਵਿਅਕਤੀ ਦਿਨ ਭਰ ਊਰਜਾ ਮਹਿਸੂਸ ਕਰਦਾ ਹੈ।
ਮਨੀ ਪਲਾਂਟ ਨੂੰ ਬੈੱਡ ਦੇ ਬਿਲਕੁਲ ਕੋਲ ਨਾ ਰੱਖੋ, ਕਿਉਂਕਿ ਇਹ ਰਾਤ ਨੂੰ ਕਾਰਬਨ ਡਾਈਆਕਸਾਈਡ ਦਾ ਨਿਕਾਸ ਕਰਦਾ ਹੈ। ਇਸ ਲਈ ਇਸ ਨੂੰ ਬੈੱਡ ਤੋਂ ਘੱਟੋ-ਘੱਟ 5 ਫੁੱਟ ਦੂਰ ਰੱਖੋ।
ਬੈੱਡਰੂਮ 'ਚ ਮਨੀ ਪਲਾਂਟ ਲਗਾਉਂਦੇ ਸਮੇਂ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਵਾਸਤੂ ਅਨੁਸਾਰ ਬੈੱਡਰੂਮ ਵਿੱਚ ਮਨੀ ਪਲਾਂਟ ਪੂਰਬ, ਦੱਖਣ, ਉੱਤਰ ਜਾਂ ਦੱਖਣ-ਪੂਰਬ ਦਿਸ਼ਾ ਵਿੱਚ ਰੱਖਿਆ ਜਾ ਸਕਦਾ ਹੈ।
ਬੈੱਡਰੂਮ ਦੀ ਦੱਖਣ-ਪੱਛਮ ਦਿਸ਼ਾ 'ਚ ਕਦੇ ਵੀ ਮਨੀ ਪਲਾਂਟ ਨਾ ਰੱਖੋ। ਇਸ ਨਾਲ ਅਸ਼ੁੱਭ ਨਤੀਜੇ ਨਿਕਲਦੇ ਹਨ।
ਇਹ ਵੀ ਪੜ੍ਹੋ : Vastu Tips : ਕੀ ਕੈਕਟਸ ਦਾ ਬੂਟਾ ਘਰ 'ਚ ਲਗਾਉਣਾ ਅਸ਼ੁੱਭ ਹੁੰਦਾ ਹੈ?
ਨੋਟ- ਜੇਕਰ ਬੈੱਡਰੂਮ 'ਚ ਏ.ਸੀ ਹੈ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਏਅਰ ਕੰਡੀਸ਼ਨਰ ਦੇ ਕੋਲ ਮਨੀ ਪਲਾਂਟ ਜ਼ਿਆਦਾ ਦੇਰ ਤੱਕ ਰੱਖਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਲਈ, ਸਮੇਂ-ਸਮੇਂ 'ਤੇ ਇਸ ਨੂੰ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਰੱਖੋ।
ਕਿਸ ਦਿਨ ਮਨੀ ਪਲਾਂਟ ਲਗਾਉਣਾ ਚਾਹੀਦਾ ਹੈ?
ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਸ਼ੁੱਕਰਵਾਰ ਨੂੰ ਮਨੀ ਪਲਾਂਟ ਲਗਾਉਣਾ ਸ਼ੁਭ ਹੈ।
ਕੀ ਚੋਰੀ ਕਰਕੇ ਮਨੀ ਪਲਾਂਟ ਲਾਉਣਾ ਸਹੀ ਹੈ?
ਚੋਰੀ ਕਰਕੇ ਮਨੀ ਪਲਾਂਟ ਲਗਾਉਣ ਤੋਂ ਬਚਣਾ ਚਾਹੀਦਾ ਹੈ, ਇਸ ਨਾਲ ਅਸ਼ੁਭ ਨਤੀਜੇ ਨਿਕਲਦੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ, ਹੋਟਲਾਂ ਤੇ ਰਿਜ਼ੋਰਟਾਂ ’ਚ 40 ਫੀਸਦੀ ਐਡਵਾਂਸ ਬੁਕਿੰਗ ਰੱਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Vastu Shastra : ਵਾਸਤੂਦੋਸ਼ ਦੂਰ ਕਰਨਗੇ ਫਿਟਕਰੀ ਦੇ ਇਹ ਅਸਰਦਾਰ ਉਪਾਅ, ਪਰੇਸ਼ਾਨੀਆਂ ਤੋਂ ਮਿਲੇਗੀ ਮੁਕਤੀ
NEXT STORY