ਯੇਰੂਸ਼ਲਮ (ਵਾਰਤਾ)- ਇਜ਼ਰਾਈਲੀ ਹਥਿਆਰਬੰਦ ਬਲਾਂ (ਆਈ.ਡੀ.ਐਫ) ਨੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ) ਦੇ ਡਰੋਨ ਮੁਖੀ ਅਮੀਨਪੁਰ ਜੌਦਕੀ ਅਤੇ ਈਰਾਨ ਦੀ ਕੁਦਸ ਫੋਰਸ ਦੇ ਫਲਸਤੀਨ ਕੋਰ ਕਮਾਂਡਰ ਸਈਦ ਇਜ਼ਾਦੀ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਹ ਜਾਣਕਾਰੀ ਦਿੱਤੀ।
ਕਾਟਜ਼ ਨੇ ਕਿਹਾ ਕਿ ਇਜ਼ਾਦੀ ਦੀ ਮੌਤ ਕੇਂਦਰੀ ਤਹਿਰਾਨ ਵਿੱਚ ਇੱਕ ਅਪਾਰਟਮੈਂਟ 'ਤੇ ਹੋਏ ਹਮਲੇ ਵਿੱਚ ਹੋਈ। ਉਹ 7 ਅਕਤੂਬਰ ਦੇ ਹਮਲੇ ਤੋਂ ਪਹਿਲਾਂ ਹਮਾਸ ਨੂੰ ਫੰਡਿੰਗ ਅਤੇ ਹਥਿਆਰ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਸੀ। ਉਨ੍ਹਾਂ ਨੇ ਇਸ ਕਾਰਵਾਈ ਨੂੰ ਇਜ਼ਰਾਈਲੀ ਖੁਫੀਆ ਅਤੇ ਹਵਾਈ ਸੈਨਾ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ, "ਇਜ਼ਰਾਈਲ ਦੇ ਲੰਬੇ ਹੱਥ ਉਸਦੇ ਸਾਰੇ ਦੁਸ਼ਮਣਾਂ ਤੱਕ ਪਹੁੰਚਣਗੇ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਦੇਸ਼ ਭਰ 'ਚ internet blackout!
ਇਸ ਤੋਂ ਇਲਾਵਾ ਇਜ਼ਰਾਈਲੀ ਹਵਾਈ ਸੈਨਾ ਨੇ IRGC ਹਵਾਈ ਸੈਨਾ ਦੇ ਦੂਜੇ ਮਨੁੱਖ ਰਹਿਤ ਹਵਾਈ ਵਾਹਨ (UAV) ਬ੍ਰਿਗੇਡ ਦੇ ਕਮਾਂਡਰ ਜੌਦਕੀ ਨੂੰ ਵੀ ਮਾਰ ਦਿੱਤਾ। IDF ਨੇ ਇੱਕ ਬਿਆਨ ਵਿੱਚ ਕਿਹਾ,"ਆਪਣੀ ਭੂਮਿਕਾ ਦੇ ਹਿੱਸੇ ਵਜੋਂ ਜੌਦਕੀ ਨੇ ਦੱਖਣ-ਪੱਛਮੀ ਈਰਾਨ ਦੇ ਅਹਵਾਜ਼ ਖੇਤਰ ਤੋਂ ਇਜ਼ਰਾਈਲੀ ਖੇਤਰ ਦੇ ਵਿਰੁੱਧ ਸੈਂਕੜੇ ਡਰੋਨ ਹਮਲੇ ਕੀਤੇ।" ਬਿਆਨ ਵਿੱਚ ਕਿਹਾ ਗਿਆ ਹੈ, "13 ਜੂਨ 2025 ਨੂੰ ਇਜ਼ਰਾਈਲੀ ਹਮਲੇ ਵਿੱਚ IRGC ਹਵਾਈ ਸੈਨਾ UAV ਹੈੱਡਕੁਆਰਟਰ ਦੇ ਕਮਾਂਡਰ ਤਾਹਿਰ ਪੌਰ ਦੇ ਮਾਰੇ ਜਾਣ ਤੋਂ ਬਾਅਦ ਜੌਦਕੀ ਨੇ ਹੈੱਡਕੁਆਰਟਰ ਦੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਰੈਸਟੋਰੈਂਟ 'ਚ ਹੋ ਗਿਆ ਵੱਡਾ ਧਮਾਕਾ, 10 ਲੋਕਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ
NEXT STORY