ਜਲੰਧਰ (ਬਿਊਰੋ) - ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ, ਜਿਸ ਨੂੰ ਲੈ ਕੇ ਹਰ ਕੋਈ ਇਹੀ ਕਾਮਨਾ ਕਰਦਾ ਹੈ ਕਿ 2020 ਦੀ ਤਰ੍ਹਾਂ ਇਸ ਸਾਲ ਕਿਸੇ ਤਰ੍ਹਾਂ ਦੀ ਆਫ਼ਤ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹੇ ਵਿਚ ਲੋਕ ਮੰਦਰਾਂ-ਮਸਜਿਦਾਂ, ਗੁਰਦੁਆਰਿਆਂ ਆਦਿ ਵਿਚ ਜਾ ਕੇ 2021 ਦੇ ਚੰਗੇ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ। ਉਥੇ ਹੀ ਬਹੁਤ ਸਾਰੇ ਲੋਕ 2021 ਲਈ ਆਪਣੀਆਂ ਰਾਸ਼ੀਆਂ ਨੂੰ ਖੰਗਾਲ ਰਹੇ ਹਨ ਕਿ ਇਹ ਸਾਲ ਸਾਡੇ ਲਈ ਕਿਵੇਂ ਦਾ ਰਹੇਗਾ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਰਾਹੀਂ ਦੱਸਣ ਜਾ ਰਹੇ ਹਾਂ ਮੇਖ, ਬ੍ਰਿਖ ਤੇ ਮਿਥੁਨ ਰਾਸ਼ੀ ਵਾਲਿਆਂ ਬਾਰੇ ਕਿ ਇਨ੍ਹਾਂ ਲਈ ਨਵਾਂ ਸਾਲ ਕਿਵੇ ਦਾ ਰਹੇਗਾ -
ਮੇਖ (ਚੂ, ਚੇ, ਚੋ, ਲ, ਲੀ, ਲੂ, ਲੇ, ਲੋ, ਅ)
ਮਜ਼ਬੂਤ ਆਮ ਸਿਤਾਰਾ ਸਰਕਾਰੀ ਕੰਮਾਂ ਵਿਚ ਕਦਮ ਨੂੰ ਬੜ੍ਹਤ ਵੱਲ ਰੱਖੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ। ਕੇਤੂ ਦੀ ਸਥਿਤੀ ਸਿਹਤ ਨੂੰ ਅਪਸੈੱਟ ਰੱਖਣ ਵਾਲੀ ਹੈ, ਅਹਿਤਿਆਤ ਰੱਖਣੀ ਜ਼ਰੂਰੀ। ਸਾਲ ਦੀ ਦੂਜੀ-ਤੀਜੀ ਤਿਮਾਹੀ ਕਾਰੋਬਾਰੀ ਫਰੰਟ ’ਤੇ ਤੁਹਾਡੀ ਐਕਟੀਵਿਟੀ ਦਾ ਬਿਹਤਰ ਨਤੀਜਾ ਦੇਣ ਵਾਲੀ ਹੋਵੇਗੀ।
ਸਾਲ ਦੇ ਸ਼ੁਰੂ ਤੋਂ ਚਲਿਆ ਸਮਾਂ ਸਰਕਾਰੀ ਕੰਮਾਂ, ਇੱਜਤ-ਮਾਣ ਲਈ ਚੰਗਾ, ਸ਼ਤਰੂ ਵੀ ਕਮਜ਼ੋਰ ਰਹਿਣਗੇ, 22 ਫਰਵਰੀ ਤੋਂ 5 ਅਪ੍ਰੈਲ ਤੱਕ ਦਾ ਸਮਾਂ ਅਰਥ ਮੋਰਚੇ 'ਤੇ ਕੁਝ ਟਾਈਟਨੈੱਸ ਰੱਖ ਸਕਦਾ ਹੈ, ਫਿਰ 6 ਅਪ੍ਰੈਲ ਤੋਂ ਕਾਰੋਬਾਰੀ ਯਤਨਾਂ 'ਚ ਕਦਮ ਬੜ੍ਹਤ ਵੱਲ ਰਹੇਗਾ, ਅੱਗੇ 14 ਅਪ੍ਰੈਲ ਤੋਂ ਕੋਈ ਮੁਸ਼ਕਿਲ ਬਣਿਆ ਕੰਮ ਕੁਝ ਅੱਗੇ ਵਧ ਸਕਦਾ ਹੈ। 4 ਤੋਂ 28 ਮਈ ਤੱਕ ਸਮਾਂ ਧਨ ਲਾਭ ਵਾਲਾ, ਕਾਰੋਬਾਰੀ ਸਰਗਰਮੀ ਚੰਗਾ ਰਿਜ਼ਲਟ ਦੇਵੇਗੀ, ਇਸੇ ਤਰ੍ਹਾਂ ਨਾਲ 7 ਤੋਂ 24 ਜੁਲਾਈ ਵਿਚਾਲੇ ਮਿੱਤਰ, ਕੰਮਕਾਜੀ ਸਾਥੀ ਹਰ ਮੌਕੇ 'ਤੇ ਤੁਹਾਡਾ ਸਾਥ ਦੇਣਗੇ, ਫਿਰ ਅੱਗੇ 5 ਸਤੰਬਰ ਤੱਕ ਦਾ ਸਮਾਂ ਆਮ ਤੌਰ 'ਤੇ ਕਦਮ ਬੜ੍ਹਤ ਵੱਲ ਰੱਖੇਗਾ। ਵਿਚਾਲੇ 26 ਅਗਸਤ ਤੋਂ 21 ਸਤੰਬਰ ਤੱਕ ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਭੁੱਲ ਨਾ ਕਰੋ। ਇਸੇ ਤਰ੍ਹਾਂ 6 ਸਤੰਬਰ ਤੋਂ 1 ਅਕਤੂਬਰ ਤੱਕ ਫੈਮਿਲੀ ਫਰੰਟ 'ਤੇ ਤਾਲਮੇਲ-ਪਿਆਰ ਵਧੇਗਾ, ਫਿਰ 21 ਅਕਤੂਬਰ ਤੱਕ ਸ਼ਤਰੂ ਤੁਹਾਡੇ ਸਾਹਮਣੇ ਆਪਣੇ-ਆਪ ਨੂੰ ਬੇਬਸ ਮਹਿਸੂਸ ਕਰਨਗੇ ਪਰ 17 ਨਵੰਬਰ ਤੱਕ ਘਰੇਲੂ ਮੋਰਚੇ 'ਤੇ ਟੈਂਸ਼ਨ-ਪ੍ਰਸ਼ਾਨੀ ਵਧੇਗੀ, 16 ਨਵੰਬਰ ਤੋਂ ਪੈਰ ਦੇ ਤਿਲਕਣ ਅਤੇ ਸਿਹਤ ਦੇ ਵਿਗੜਣ ਦਾ ਖ਼ਤਰਾ ਰਹਿ ਸਕਦਾ ਹੈ। 16 ਨਵੰਬਰ ਤੋਂ ਸਾਲ ਦੇ ਅੰਤ ਤੱਕ ਸਮਾਂ ਆਮਦਨ ਵਾਲਾ, ਕਾਰੋਬਾਰੀ ਮੁਸ਼ਕਿਲਾਂ ਕਾਬੂ 'ਚ ਰਹਿਣਗੀਆਂ।
ਬ੍ਰਿਖ (ਈ, ਉ, ਏ, ਓ, ਵ/ਬ, ਵੀ/ਬੀ, ਵੂ/ਬੂ, ਵੇ/ਬੇ, ਵੋ/ਬੋ)
ਇਹ ਸਾਲ ਆਮ ਹਾਲਾਤ ਨੂੰ ਬਿਹਤਰ ਰੱਖਣ, ਮਾਣ-ਸਤਿਕਾਰ ਬਣਾਈ ਰੱਖਣ ਵਾਲਾ ਹੋਵੇਗਾ ਪਰ ਡਿੱਗਣ-ਤਿਲਕਣ ਅਤੇ ਰਾਹੂ-ਕੇਤੂ ਦੀ ਕਮਜ਼ੋਰ ਸਥਿਤੀ ਕਾਰਣ ਪਤੀ-ਪਤਨੀ ਦੋਵਾਂ ਦੀ ਸਿਹਤ ਦੇ ਵਿਗੜਨ ਦਾ ਡਰ ਬਣਿਆ ਰਹਿ ਸਕਦਾ ਹੈ। ਧਿਆਨ ਰੱਖੋ ਕਿ ਸੁਭਾਅ ਵਿਚ ਗੁੱਸੇ ਕਾਰਣ ਕਿਸੇ ਨਾਲ ਝਗੜਾ ਨਾ ਹੋ ਜਾਵੇ। ਸਾਲ ਦੇ ਸ਼ੁਰੂ ਤੋਂ ਸਮਾਂ ਸਿਹਤ ਲਈ ਢਿੱਲਾ, ਕੋਈ ਵੀ ਕੰਮ ਸ਼ੁਰੂ ਨਾ ਕਰੋ, 13 ਜਨਵਰੀ ਤੋਂ ਬਾਅਦ ਸਮੇਂ ਦਾ ਚੱਕਰ ਬਿਹਤਰ ਬਣਨਾ ਸ਼ੁਰੂ ਹੋਵੇਗਾ। 22 ਫਰਵਰੀ ਤੋਂ ਸੁਭਾਅ ਵਿਚ ਗੁੱਸਾ ਵਧੇਗਾ, ਘਰੇਲੂ ਮੋਰਚੇ ’ਤੇ ਵੀ ਟੈਨਸ਼ਨ-ਪਰੇਸ਼ਾਨੀ ਵਧੇਗੀ, 17 ਮਾਰਚ ਤੋਂ 13 ਅਪ੍ਰੈਲ ਤਕ ਸਮਾਂ ਧਨ ਲਾਭ ਦੇਣ, ਕਾਰੋਬਾਰੀ ਕੰਮਾਂ ਨੂੰ ਸੁਆਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਹੋਵੇਗਾ। 14 ਅਪ੍ਰੈਲ ਤੋਂ 3 ਮਈ ਤਕ ਸਮਾਂ ਉਲਝਣਾਂ, ਪੇਚੀਦਗੀਆਂ ਅਤੇ ਖਰਚਿਆਂ ਵਾਲਾ ਹੋਵੇਗਾ। ਫਿਰ 4 ਤੋਂ 28 ਮਈ ਤਕ ਮੂਡ ’ਚ ਖੁਸ਼ਦਿਲੀ ਵਧੇਗੀ, ਸੈਰ-ਸਪਾਟੇ ਦਾ ਮੌਕਾ ਮਿਲੇਗਾ। ਤੁਹਾਡੇ ਯਤਨ ਤੁਹਾਡੀ ਪ੍ਰੋਗਰਾਮਿੰਗ ਨੂੰ ਅੱਗੇ ਵਧਾ ਸਕਦੇ ਹਨ। ਉਸ ਤੋਂ ਬਾਅਦ 29 ਮਈ ਤੋਂ 6 ਜੁਲਾਈ ਤਕ ਵੀ ਆਮ ਹਾਲਾਤ ਵਧੀਆ ਰਹਿਣਗੇ। 7 ਤੋਂ 24 ਜੁਲਾਈ ਤਕ ਦਾ ਸਮਾਂ ਕਾਰੋਬਾਰੀ ਕੰਮਾਂ ਨੂੰ ਮੁੜ ਵਧੀਆ ਬਣਾਉਣ ਵਾਲਾ ਹੋਵੇਗਾ। 21 ਜੁਲਾਈ ਤੋਂ 15 ਸਤੰਬਰ ਤਕ ਕਿਸੇ ਮਜ਼ਬੂਤ ਦੁਸ਼ਮਣ ਨਾਲ ਟਕਰਾਅ ਦਾ ਖਤਰਾ ਵਧ ਸਕਦਾ ਹੈ। 17 ਅਕਤੂਬਰ ਤੋਂ 15 ਨਵੰਬਰ ਤਕ ਦੁਸ਼ਮਣਾਂ ’ਤੇ ਤੁਹਾਡਾ ਪ੍ਰੈਸ਼ਰ ਵਧ ਜਾਵੇਗਾ। ਫਿਰ 21 ਨਵੰਬਰ ਤੋਂ ਸਾਲ ਦੇ ਅੰਤ ਤਕ ਦਾ ਸਮਾਂ ਸਰਕਾਰੀ ਕੰਮਾਂ ਲਈ ਵਧੀਆ ਹੋਵੇਗਾ।
ਮਿਥੁਨ (ਕ, ਕੀ, ਕੁ, ਘ, ਛ, ਕੇ, ਕੋ, ਹ)
ਸਾਲ ਦੌਰਾਨ ਤੁਹਾਡਾ ਆਮ ਸਿਤਾਰਾ ਢਿੱਲਾ ਨਜ਼ਰ ਆਉਂਦਾ ਹੈ। ਦੁਸ਼ਮਣਾਂ ਦੇ ਉਭਰਨ, ਸਿਹਤ ਦੇ ਵਿਗੜਨ ਅਤੇ ਖਰਚਿਆਂ ਦੇ ਵਧਣ ਦਾ ਡਰ ਰਹੇਗਾ। ਇਸ ਲਈ ਤਿੰਨਾਂ ਮੋਰਚਿਆਂ ’ਤੇ ਚੌਕਸੀ ਰੱਖਣੀ ਬਹੁਤ ਜ਼ਰੂਰੀ ਹੈ। ਨਾਲ ਹੀ ਕੰਮਕਾਜ ਦੀ ਦਿਸ਼ਾ ਵਧੀਆ ਰਹੇਗੀ। ਢਈਆ ਕਾਰਣ ਉਲਟ ਹਾਲਾਤ ਨਾਲ ਵਾਹ ਪਵੇਗਾ। ਇਸ ਲਈ ਹਰ ਸਮੇਂ ਤੁਹਾਨੂੰ ਪ੍ਰੋਐਕਟਿਵ ਰਹਿਣ ਦੀ ਲੋੜ ਪਵੇਗੀ।
14 ਜਨਵਰੀ ਤੋਂ 12 ਫਰਵਰੀ ਤਕ ਸਿਹਤ ਦੇ ਵਿਗੜਨ ਅਤੇ ਪੈਰ ਦੇ ਤਿਲਕਣ ਦਾ ਡਰ ਰਹੇਗਾ। ਕਾਹਲ ਵਿਚ ਨਾ ਤਾਂ ਕੋਈ ਐਗਰੀਮੈਂਟ ਕਰੋ ਅਤੇ ਨਾ ਹੀ ਕਿਸੇ ’ਤੇ ਲੋੜ ਤੋਂ ਵੱਧ ਭਰੋਸਾ ਕਰੋ। 22 ਫਰਵਰੀ ਤੋਂ 16 ਮਾਰਚ ਤਕ ਦਾ ਸਮਾਂ ਖਰਚਿਆਂ, ਉਲਝਣਾਂ, ਰੁਕਾਵਟਾਂ ਨੂੰ ਵਧਾਉਣ ਵਾਲਾ ਬਣ ਜਾਵੇਗਾ। ਥੋੜ੍ਹੀ ਜਿਹੀ ਲਾਪ੍ਰਵਾਹੀ ਪਰੇਸ਼ਾਨੀਆਂ ਨੂੰ ਵਧਾਉਣ ਵਾਲੀ ਹੋਵੇਗੀ। 17 ਮਾਰਚ ਤੋਂ 3 ਮਈ ਤਕ ਦਾ ਸਮਾਂ ਸਰਕਾਰੀ ਮੋਰਚੇ ’ਤੇ ਕਦਮ ਨੂੰ ਵਧਾਈ ਰੱਖਣ ਵਾਲਾ, ਇੱਜ਼ਤ-ਮਾਣ ਤੇ ਧਨ ਦਾ ਲਾਭ ਵਧਾਉਣ ਵਾਲਾ ਹੋਵੇਗਾ। ਫਿਰ 4 ਤੋਂ 27 ਮਈ ਤਕ ਖਰਚਿਆਂ ’ਤੇ ਜ਼ੋਰ ਰਹੇਗਾ। ਖਰਚੇ ਢੁਕਵੇਂ ਤੇ ਫਜ਼ੂਲ ਦੋਹਾਂ ਤਰ੍ਹਾਂ ਦੇ ਹੋਣਗੇ। ਇਸ ਲਈ ਜਿਨ੍ਹਾਂ ਖਰਚਿਆਂ ਨੂੰ ਟਾਲ ਸਕਦੇ ਹੋ, ਨੂੰ ਟਾਲਣਾ ਠੀਕ ਰਹੇਗਾ। 29 ਮਈ ਤੋਂ ਸਮਾਂ ਮੁੜ ਵਧੀਆ ਬਣਨ ਲੱਗੇਗਾ। 7 ਤੋਂ 24 ਜੁਲਾਈ ਤਕ ਦੇ ਸਮੇਂ ਦੌਰਾਨ ਯਤਨ ਕਰਨ ’ਤੇ ਤੁਹਾਡਾ ਹਰ ਪ੍ਰੋਗਰਾਮ ਸੁਧਰੇਗਾ। ਹਰ ਦਾਅ ਸਿੱਧਾ ਪਵੇਗਾ, ਸੈਰ-ਸਪਾਟੇ ਦਾ ਮੌਕਾ ਮਿਲੇਗਾ, ਮੁੜ ਅੱਗੋਂ ਸਮਾਂ ਦੌੜ-ਭੱਜ ਵਾਲਾ ਰਹੇਗਾ, ਕੰਮਕਾਜੀ ਸਾਥੀਆਂ ਨੂੰ ਅਨੁਰੂਪ ਰੱਖੇਗਾ। 26 ਅਗਸਤ ਤੋਂ 21 ਸਤੰਬਰ ਤਕ ਕੋਰਟ-ਕਚਹਿਰੀ ਦੇ ਕੰਮਾਂ ’ਚ ਸਫਲਤਾ ਮਿਲੇਗੀ। ਫਿਰ 17 ਅਕਤੂਬਰ ਤੋਂ 15 ਨਵੰਬਰ ਤਕ ਔਲਾਦ ਵਲੋਂ ਟੈਨਸ਼ਨ-ਪਰੇਸ਼ਾਨੀ ਵਧੇਗੀ। ਸ਼ਾਇਦ ਉਹ ਹਰ ਮੌਕੇ ’ਤੇ ਤੁਹਾਡਾ ਸਾਥ ਨਾ ਦੇ ਸਕੇ। ਸਾਲ ਦੇ ਅੰਤ ਤਕ ਹਾਲਾਤ ਤੁਹਾਡੇ ਅਨੁਕੂਲ ਰਹਿਣਗੇ।
ਕਰਕ (ਹੀ, ਹੂ, ਹੇ, ਹੋ, ਡਾ, ਡੀ, ਡੂ, ਡੇ, ਡੋ)
ਸਾਲ ਦੇ ਦੌਰਾਨ ਕਾਰੋਬਾਰੀ ਹਾਲਤ ਆਮ ਤੌਰ ’ਤੇ ਵਧੀਆ ਬਣੀ ਰਹੇਗੀ। ਸਰਕਾਰੀ ਫਰੰਟ ’ਤੇ ਤੁਹਾਡੇ ਯਤਨ ਚੰਗੇ ਨਤੀਜੇ ਦੇਣਗੇ। ਵੱਡੇ ਲੋਕ ਤੁਹਾਡਾ ਮੁਤਾਬਕ ਰਹਿਣਗੇ ਪਰ ਦੁਸ਼ਮਣ ਵੀ ਕਦੇ-ਕਦਾਈਂ ਉਭਰਦੇ ਤੇ ਸਿਮਟਦੇ ਰਹਿਣਗੇ। ਸਿਹਤ ਦੇ ਮਾਮਲੇ ’ਚ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ, ਖਾਸ ਕਰ ਕੇ ਦੂਜੀ ਤੇ ਤੀਜੀ ਤਿਮਾਹੀ ’ਚ।
ਸਾਲ ਦੇ ਸ਼ੁਰੂ ਤੋਂ ਦੁਸ਼ਮਣ ਆਪਣੀਆਂ ਸ਼ਰਾਰਤਾਂ ’ਚ ਸਰਗਰਮ ਰਹਿ ਸਕਦੇ ਹਨ। 14 ਜਨਵਰੀ ਤੋਂ 12 ਫਰਵਰੀ ਤਕ ਕੰਮਕਾਜੀ ਹਾਲਤ ਤਸੱਲੀਬਖਸ਼ ਰਹੇਗੀ। 13 ਫਰਵਰੀ ਤੋਂ 14 ਮਾਰਚ ਤਕ ਦਾ ਸਮਾਂ ਸਿਹਤ ਲਈ ਢਿੱਲਾ ਰਹੇਗਾ। ਪੈਰ ਤਿਲਕਣ ਅਤੇ ਸੱਟ ਲੱਗਣ ਦਾ ਡਰ ਬਣਿਆ ਰਹੇਗਾ। 22 ਫਰਵਰੀ ਨੂੰ ਕੰਮਕਾਜੀ ਕੰਮਾਂ ’ਚ ਬਿਹਤਰੀ ਹੋਵੇਗੀ, ਲਾਭ ਵਧੇਗਾ। 17 ਮਾਰਚ ਤੋਂ ਯਤਨ ਕਰਨ ’ਤੇ ਵੀ ਪਲਾਨਿੰਗ ਕੁਝ ਅੱਗੇ ਵਧੇਗੀ। 6 ਅਪ੍ਰੈਲ ਤੋਂ ਸਿਹਤ ਦੇ ਮਾਮਲੇ ’ਚ ਚੌਕਸ ਰਹਿਣ ਦੀ ਲੋੜ ਹੋਵੇਗੀ। 14 ਅਪ੍ਰੈਲ ਤੋਂ 13 ਮਈ ਤਕ ਦਾ ਸਮਾਂ ਸਰਕਾਰੀ ਕੰਮਾਂ ਲਈ ਮਜ਼ਬੂਤ ਹੋਵੇਗਾ। ਅਫਸਰ ਤੇ ਵੱਡੇ ਲੋਕ ਮਿਹਰਬਾਨ ਹੋਣਗੇ। ਉਨ੍ਹਾਂ ਦੀ ਮਦਦ ਤੇ ਸਹਿਯੋਗ ਨਾਲ ਤੁਹਾਡੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਦਰਮਿਆਨ ’ਚ 4 ਤੋਂ 28 ਮਈ ਤਕ ਕਾਰੋਬਾਰੀ ਕੰਮ ’ਚ ਘੱਟ ਚੜ੍ਹਤ ਨਾਲ ਜ਼ਿੰਦਗੀ ਬੀਤੇਗੀ। 29 ਮਈ ਤੋਂ 24 ਜੁਲਾਈ ਤਕ ਦਾ ਸਮਾਂ ਉਲਝਣਾਂ, ਸਮੱਸਿਆਵਾਂ ਤੇ ਖਰਚਿਆਂ ਵਾਲਾ ਹੋਵੇਗਾ। 25 ਜੁਲਾਈ ਤੋਂ 16 ਸਤੰਬਰ ਤਕ ਕਾਰੋਬਾਰੀ ਮੋਰਚੇ ’ਤੇ ਕਦਮ ਚੜ੍ਹਤ ਵੱਲ ਜਾਣਗੇ। ਕੰਮਕਾਜ ਦੀ ਯੋਜਨਾ ਕੁਝ ਅੱਗੇ ਵਧੇਗੀ। 26 ਅਗਸਤ ਤੋਂ 21 ਸਤੰਬਰ ਦਰਮਿਆਨ ਵੱਡੇ ਲੋਕਾਂ ਦੇ ਨਰਮ ਰੁਖ਼ ਕਾਰਣ ਤੁਹਾਡੀਆਂ ਕਈ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਂਝ 6 ਸਤੰਬਰ ਤੋਂ 16 ਅਕਤਬੂਰ ਤਕ ਦਾ ਸਮਾਂ ਕੋਰਟ-ਕਚਹਿਰੀਆਂ ਅਤੇ ਜਾਇਦਾਦ ਦੇ ਕੰਮਾਂ ਲਈ ਵਧੀਆ ਹੋਵੇਗਾ। ਉਸ ਤੋਂ ਬਾਅਦ 15 ਨਵੰਬਰ ਤਕ ਕੋਈ ਵੀ ਅਦਾਲਤੀ ਕੰਮ ਹੱਥ ’ਚ ਨਾ ਲਵੋ। 21 ਨਵੰਬਰ ਤੋਂ ਸਿਤਾਰਾ ਮਜ਼ਬੂਤ ਬਣੇਗਾ।
2021 ਨਵੇਂ ਸਾਲ ਦੀਆਂ ਹਾਰਦਿਕ ਸ਼ੁੱਭ ਇੱਛਾਵਾਂ, ਤਸਵੀਰਾਂ 'ਚ ਵੇਖੋ ਚਾਰੇ ਪਾਸੇ ਮੰਗਲਕਾਮਨਾ ਦੀ ਪ੍ਰਾਰਥਨਾ
NEXT STORY