ਜਲੰਧਰ (ਬਿਊਰੋ) - ਰੌਸ਼ਨੀ ਪ੍ਰਕਾਸ਼ ਦੀ ਹੀ ਨਹੀਂ, ਉਮੀਦ ਦੀ ਵੀ ਹੁੰਦੀ ਹੈ। ਨਵੇਂ ਸਾਲ ਨੂੰ ਰੌਸ਼ਨ ਉਮੀਦ ਦਾ ਸਾਲ ਕਿਹਾ ਜਾ ਰਿਹਾ ਹੈ। ਬੀਤੇ ਸਾਲ ਮਨੁੱਖ ਜਾਤੀ ਨੇ ਜੋ ਭੁਗਤਿਆ, ਉਸ ਤੋਂ ਪੂਰੀ ਤਰ੍ਹਾਂ ਨਾਲ ਉੱਭਰਨ ਦੀ ਉਮੀਦ ਦਾ ਸਾਲ।
ਹਿਮਾਲਿਆ ਦੇ ਸਿਖਰ 'ਤੇ ਸਵੇਰ ਦੇ ਸੰਨਾਟੇ 'ਚ ਉੱਤਰਨ ਵਾਲੀ ਸੂਰਜ ਦੀ ਪਹਿਲੀ ਕਿਰਨ ਦਾ ਵੀ ਇਹੀ ਪੈਗਾਮ ਹੈ। ਸਾਲ 2021 ਨੂੰ ਮਨੁੱਖ ਜਾਤੀ ਦੀ ਜਿੱਤ ਦੇ ਸਾਲ ਦੇ ਰੂਪ 'ਚ ਯਾਦ ਕੀਤਾ ਜਾਵੇ। ਨਵੇਂ ਸਾਲ 'ਚ ਕੋਰੋਨਾ ਰੂਪੀ ਦਾਨਵ ਦੀ ਹਾਰ ਹੋਵੇ ਅਤੇ ਸਾਡੀ ਜਿੱਤ, ਚਾਰੇ ਪਾਸੇ ਇਨ੍ਹਾਂ ਬੋਲਾਂ ਦੀ ਗੂੰਜ ਹੈ। ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਮੰਗਲਕਾਮਨਾਵਾਂ ਦੀਆਂ ਪ੍ਰਾਰਥਨਾਵਾਂ ਵਾਤਾਵਰਨ 'ਚ ਗੂੰਜ ਰਹੀਆਂ ਹਨ। ਅਸੀਂ ਚਾਰੇ ਦਿਸ਼ਾਵਾਂ 'ਚ ਹੋ ਰਹੀ ਪ੍ਰਾਰਥਨਾ, ਅਰਦਾਸ ਅਤੇ ਦੁਆ ਦੀ ਕੁਝ ਤਸਵੀਰਾਂ ਤੁਹਾਡੇ ਲਈ ਇਕੱਠੀਆਂ ਕੀਤੀਆਂ ਹਨ।
ਉੱਤਰ ਤੋਂ ਕ੍ਰਾਈਸਟ ਚਰਚ
ਉੱਤਰ ਭਾਰਤ ਦਾ ਸਭ ਤੋਂ ਪੁਰਾਣਾ ਕ੍ਰਾਈਸਟ ਚਰਚ ਅੱਜ-ਕੱਲ ਬੰਦ ਹੈ ਪਰ ਅੱਜ ਵੀ ਕਈ ਲੋਕ ਚਰਚ ਦੇ ਬਾਹਰ ਹੀ ਪ੍ਰਾਰਥਨਾ ਕਰ ਰਹੇ ਹਨ। ਪ੍ਰਾਰਥਨਾ ਦੀ ਇਸ ਤਸਵੀਰ ਨੂੰ ਨਰੇਸ਼ ਕੁਮਾਰ ਨੇ ਕਲਿਕ ਕੀਤਾ ਹੈ।
ਦੱਖਣ ਤੋਂ ਮੱਕਾ ਮਸਜਿਦ
ਹੈਦਰਾਬਾਦ ਦੀ ਮੱਕਾ ਮਸਜਿਦ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਅਤੇ ਵੱਡੀਆਂ ਮਸਜਿਦਾਂ 'ਚੋਂ ਇਕ ਹੈ। ਇਥੇ ਹਰ ਰੋਜ਼ ਪੰਜੇ ਸਮੇਂ ਦੀਆਂ ਦੁਆਵਾਂ ਦਾ ਦੌਰ ਜਾਰੀ ਹੈ। 'ਮੱਕਾ' ਦੀ ਇਸ ਤਸਵੀਰ ਨੂੰ ਸਾਡੇ ਲਈ ਕਮਲੇਸ਼ ਨੰਦਾ ਨੇ ਖਿੱਚਿਆ ਹੈ।
ਪੂਰਬ ਤੋਂ ਤਖਤ ਸ਼੍ਰੀ ਪਟਨਾ ਸਾਹਿਬ
ਤਖਤ ਸ਼੍ਰੀ ਪਟਨਾ ਸਾਹਿਬ ਨੂੰ ਸ਼੍ਰੀ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ। 18ਵੀਂ ਸਦੀ 'ਚ ਬਣ ਕੇ ਤਿਆਰ ਹੋਏ ਇਸ ਗੁਰਦੁਆਰਾ ਸਾਹਿਬ 'ਚ ਵੀ ਹਰ ਰੋਜ਼ ਪਾਠ ਹੋ ਰਹੇ ਹਨ ਅਤੇ ਅਰਦਾਸ ਕੀਤੀ ਜਾ ਰਹੀ ਹੈ।
ਪੱਛਮ ਤੋਂ ਦਵਾਰਕਾਧੀਸ਼ ਮੰਦਿਰ
ਇਹ ਤਸਵੀਰ ਗੁਜਰਾਤ ਦੇ ਦਵਾਰਕਾਧੀਸ਼ ਮੰਦਰ 'ਚ ਹੋਣ ਵਾਲੀ ਸਵੇਰ ਦੀ ਪਹਿਲੀ ਆਰਤੀ ਦੀ ਹੈ।
ਰਾਜਸਥਾਨ ਦੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਵਰਤੇ ਗਏ ਹਥਕੰਡੇ ਘਟੀਆ : ਸਿਰਸਾ
NEXT STORY