ਵੈੱਬ ਡੈਸਕ- ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮੱਖਣ ਬਹੁਤ ਪਸੰਦ ਹੈ, ਇਸ ਲਈ ਜਨਮ ਅਸ਼ਟਮੀ 'ਤੇ ਉਨ੍ਹਾਂ ਨੂੰ ਮੱਖਣ ਦਾ ਭੋਗ ਲਗਾਇਆ ਜਾਂਦਾ ਹੈ। ਬਾਲ ਰੂਪ 'ਚ ਸ਼੍ਰੀ ਕ੍ਰਿਸ਼ਨ ਮੱਖਣ ਚੋਰੀ ਕਰਨ ਲਈ ਪ੍ਰਸਿੱਧ ਸਨ, ਇਸ ਲਈ ਭਗਤ ਮੱਖਣ ਅਰਪਿਤ ਕਰ ਕਰੇ ਉਨ੍ਹਾਂ ਦੇ ਬਾਲ ਰੂਪ ਨਾਲ ਪਿਆਰ ਅਤੇ ਭਗਤੀ ਪ੍ਰਗਟ ਕਰਦੇ ਹਨ। ਇਹ ਪਰੰਪਰਾ ਉਨ੍ਹਾਂ ਦੇ ਪ੍ਰਤੀ ਪਿਆਰ ਤੇ ਸ਼ੁੱਧ ਭਾਵਨਾਵਾਂ ਦਾ ਪ੍ਰਤੀਕ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਮੱਖਣ ਕਿਵੇਂ ਬਣਦਾ ਹੈ:-
ਸਮੱਗਰੀ
- ਬਰਫ਼ ਦੇ ਟੁਕੜੇ
- ਦੇਸੀ ਘਿਓ- 300 ਗ੍ਰਾਮ
- ਕੇਸਰ ਵਾਲਾ ਦੁੱਧ- ਇਕ ਵੱਡਾ ਚਮਚ
- ਮਿਸ਼ਰੀ- 2 ਵੱਡੇ ਚਮਚ
ਵਿਧੀ
1- ਇਕ ਭਾਂਡੇ 'ਚ ਬਰਫ਼ ਦੇ ਟੁਕੜੇ ਅਤੇ 300 ਗ੍ਰਾਮ ਦੇਸੀ ਘਿਓ ਪਾਓ। ਲਗਾਤਾਰ ਫੇਂਟਦੇ ਰਹੋ, ਜਦੋਂ ਤੱਕ ਘਿਓ ਮੱਖਣ ਵਰਗਾ ਨਾ ਬਣ ਜਾਵੇ।
2- ਬਰਫ਼ ਦੇ ਟੁਕੜੇ ਮੱਖਣ 'ਚੋਂ ਕੱਢ ਦਿਓ। ਫਿਰ ਇਸ ਨੂੰ 30 ਮਿੰਟਾਂ ਲਈ ਫਰਿੱਜ 'ਚ ਰੱਖ ਦਿਓ।
3- ਸੈੱਟ ਹੋਣ ਤੋਂ ਬਾਅਦ ਉੱਪਰੋਂ ਥੋੜ੍ਹਾ ਜਿਹਾ ਕੇਸਰ ਵਾਲਾ ਦੁੱਧ ਅਤੇ ਮਿਸ਼ਰੀ ਪਾਓ।
4- ਤਿਆਰ ਹੈ ਟੇਸਟੀ ਅਤੇ ਰਵਾਇਤੀ ਮੱਖਣ ਮਿਸ਼ਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਨਮ ਅਸ਼ਟਮੀ ਦੇ ਦਿਨ ਘਰ 'ਚ ਜ਼ਰੂਰ ਲਿਆਓ ਇਹ ਚੀਜ਼ਾਂ, ਮੰਨੀਆਂ ਜਾਂਦੀਆਂ ਨੇ ਸ਼ੁਭ
NEXT STORY