ਨਵੀਂ ਦਿੱਲੀ — ਘਰ 'ਚ ਹਮੇਸ਼ਾ ਕਲੇਸ਼ ਬਣਿਆ ਰਹਿਣਾ ਜਾਂ ਘਰ 'ਚ ਬਰਕਤ ਨਾ ਹੋਣਾ ਇਹ ਸਭ ਕਾਰਨ ਤੁਹਾਡੇ ਘਰ ਦੇ ਵਾਸਤੂ ਦੋਸ਼ ਕਾਰਨ ਹੋ ਸਕਦੇ ਹਨ। ਜੇਕਰ ਤੁਹਾਡੇ ਘਰ 'ਚ ਵਾਸਤੂ ਨੂੰ ਲੈ ਕੇ ਕਈ ਸਮੱਸਿਆਵਾਂ ਹਨ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ। ਅੱਜ ਅਸੀਂ ਤੁਹਾਨੂੰ ਵਾਸਤੂ ਦੋਸ਼ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਖੁਦ ਹੀ ਘਰ 'ਚ ਬਿਨ੍ਹਾਂ ਤੋੜ-ਫੋਰ ਕੀਤੇ ਅਪਣਾ ਸਕਦੇ ਹੋ ਅਤੇ ਵਾਸਤੂ ਦੋਸ਼ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ: ਜਨਮ ਅਸ਼ਟਮੀ 'ਤੇ ਇੰਝ ਸਜਾਓ ਘਰ ਦਾ ਮੰਦਿਰ
- ਘਰ ਦਾ ਦਰਵਾਜ਼ਾ ਜੇਕਰ ਵਾਸਤੂ ਦੇ ਵਿਰੁੱਧ ਹੋਵੇ ਤਾਂ ਦਰਵਾਜ਼ੇ 'ਤੇ 3 ਮੋਰ ਪੰਖ ਸਥਾਪਿਤ ਕਰੋ। ਮੰਤਰ ਨਾਲ ਮੁਗਧ ਕਰ ਕੇ ਪੰਖ ਦੇ ਥੱਲ੍ਹੇ ਗਣਪਤੀ ਭਗਵਾਨ ਦੀ ਤਸਵੀਰ ਸਥਾਪਿਤ ਕਰਨੀ ਚਾਹੀਦੀ ਹੈ।
- ਜੇਕਰ ਪੂਜਾ ਦੀ ਜਗ੍ਹਾ ਵਾਸਤੂ ਦੇ ਉਲਟ ਹੈ ਤਾਂ ਪੂਜਾ ਸਥਾਨ ਨੂੰ ਆਪਣੀ ਮਰਜ਼ੀ ਅਨੁਸਾਰ ਮੋਰ ਪੰਖਾਂ ਨਾਲ ਸਜਾਓ। ਸਾਰੇ ਮੋਰ ਪੰਖਾਂ ਨੂੰ ਸਧੂੰਰ ਦਾ ਟਿੱਕਾ ਲਗਾਓ ਅਤੇ ਸ਼ਿਵਲਿੰਗ ਦੀ ਸਥਾਪਨਾ ਕਰੋ। ਪੂਜਾ ਘਰ ਦਾ ਦੋਸ਼ ਖ਼ਤਮ ਹੋਣ ਲੱਗ ਜਾਵੇਗਾ।
- ਜੇਕਰ ਤੁਹਾਡਾ ਰਸੋਈ ਘਰ ਵਾਸਤੂ ਅਨੁਸਾਰ ਨਹੀਂ ਬਣਿਆ ਹੈ ਤਾਂ 2 ਮੋਰ ਪੰਖ ਰਸੋਈ ਘਰ 'ਚ ਸਥਾਪਿਤ ਕਰੋ। ਧਿਆਨ ਰੱਖੋ ਕਿ ਭੋਜਨ ਬਣਾਉਣ ਵਾਲੇ ਸਥਾਨ ਤੋਂ ਰਸੋਈ ਰੱਖੇ ਜਾਣ ਵਾਲੇ ਮੋਰ ਪੰਖ ਦੂਰ ਹੋਣੇ ਚਾਹੀਦੇ ਹਨ। ਦੋਵਾਂ ਪੰਖਾਂ ਦੇ ਥੱਲੇ ਮੌਲੀ ਬੰਨ੍ਹ ਦਿਓ ਅਤੇ ਗੰਗਾਜਲ ਨਾਲ ਮੁਗਧ ਕਰੋ।
- ਵਾਸਤੂ ਸ਼ਾਸਤਰ ਅਨੁਸਾਰ ਜੇਕਰ ਕਿਸੇ ਵਿਆਹੁਤਾ ਜੋੜੇ ਦੀ ਜ਼ਿੰਦਗੀ ’ਚ ਤਣਾਅ ਚਲ ਰਿਹਾ ਹੈ ਤਾਂ ਉਨ੍ਹਾਂ ਨੂੰ ਆਪਣੇ ਕਮਰੇ ’ਚ ਮੋਰ ਪੰਖ ਰੱਖਣੇ ਚਾਹੀਦੇ ਹਨ। ਇਸ ਨਾਲ ਪਤੀ -ਪਤਨੀ ’ਚ ਪਿਆਰ ਬਣਿਆ ਰਹੇਗਾ।
- ਘਰ ’ਚ ਮੋਰ ਪੰਖ ਰੱਖਣ ਨਾਲ ਕੋਈ ਨਾਕਾਰਾਤਮਕ ਊਰਜਾ ਨਹੀਂ ਆਉਂਦੀ।
- ਘਰ ’ਚ ਮੋਰ ਪੰਖ ਰੱਖਣ ਨਾਲ ਖੁਸ਼ੀਆਂ ਆਉਂਦੀਆਂ ਹਨ ਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲਦਾ ਹੈ।
- ਘਰ ’ਚ ਮੋਰ ਪੰਖ ਰੱਖਣ ਨਾਲ ਰੁਕੇ ਹੋਏ ਸਾਰੇ ਕੰਮ ਬਣਨ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ: Vastu Tips : ਬੱਚੇ ਦਾ ਪੜ੍ਹਾਈ 'ਚ ਨਹੀਂ ਲਗਦਾ ਹੈ ਮਨ, ਤਾਂ ਘਰ ਦੀ ਇਸ ਦਿਸ਼ਾ ਵਿੱਚ ਲਗਾਓ ਇਹ ਤਸਵੀਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁੱਕਰਵਾਰ ਦੀ ਰਾਤ ਜ਼ਰੂਰ ਕਰੋ ਇਹ ਖ਼ਾਸ ਉਪਾਅ, ਮਾਤਾ ਲਕਸ਼ਮੀ ਜੀ ਕਰਨਗੇ ਕਿਰਪਾ
NEXT STORY