ਨਵੀਂ ਦਿੱਲੀ - ਜਨਮ ਅਸ਼ਟਮੀ ਇਸ ਸਾਲ 30 ਅਗਸਤ ਨੂੰ ਆ ਰਹੀ ਹੈ। ਇਸ ਦਿਨ ਲਈ ਸ਼ਰਧਾਲੂ ਕਈ ਦਿਨ ਪਹਿਲਾਂ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਸ ਦਿਨ ਸ਼ਰਧਾਲੂ ਲਈ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਦਿਨ ਸ਼ਰਧਾਲੂ ਵਰਤ ਰੱਖਦੇ ਹਨ ਅਤੇ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ। ਇਸ ਦਿਨ ਲਈ ਮੰਦਿਰਾਂ ਵਿਚ ਅਤੇ ਘਰਾਂ ਵਿਚ ਖ਼ਾਸ ਤੌਰ 'ਤੇ ਫੁੱਲਾਂ , ਰੰਗੋਲੀ ਅਤੇ ਕਈ ਹੋਰ ਵਸਤੂਆਂ ਨਾਲ ਸਜਾਵਟ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਜਨਮ ਅਸ਼ਟਮੀ ਦੇ ਮੌਕੇ ਆਪਣੇ ਘਰ ਦੇ ਮੰਦਿਰ ਵਿਚ ਸਜਾਵਟ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ।
ਇਹ ਵੀ ਪੜ੍ਹੋ : Vastu Tips : ਬੱਚੇ ਦਾ ਪੜ੍ਹਾਈ 'ਚ ਨਹੀਂ ਲਗਦਾ ਹੈ ਮਨ, ਤਾਂ ਘਰ ਦੀ ਇਸ ਦਿਸ਼ਾ ਵਿੱਚ ਲਗਾਓ ਇਹ ਤਸਵੀਰ
- ਘਰ ਦੇ ਮੰਦਿਰ ਅਤੇ ਉਸ ਦੇ ਆਲੇ-ਦੁਆਲੇ ਦੇ ਹਿੱਸਿਆਂ ਨੂੰ ਸਜਾਉਣ ਲਈ ਲਈ ਤੁਸੀਂ ਰੰਗ-ਬਿਰੰਗੇ ਫੁੱਲਾਂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਚਮੇਲੀ , ਗੇਂਦਾ ਅਤੇ ਮੋਗਰੇ ਦੇ ਖ਼ੁਸ਼ਬੂਦਾਰ ਫੁੱਲਾਂ ਦੀ ਵਰਤੋਂ ਕਰ ਸਕਦੇ ਹੋ।
- ਤੁਸੀਂ ਆਪਣੇ ਘਰ ਦੇ ਮੰਦਿਰ ਦੇ ਸਾਹਮਣੇ ਵਾਲੇ ਫਰਸ਼ 'ਤੇ ਫੁੱਲਾਂ ਨਾਲ ਰੰਗੋਲੀ ਬਣਾ ਸਕਦੇ ਹੋ, ਜੇਕਰ ਤੁਸੀਂ ਬਾਲ ਗੋਪਾਲ ਦੀ ਝਾਂਕੀ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਉਸ ਨੂੰ ਵੀ ਫੁੱਲਾਂ ਨਾਲ ਸਜਾ ਸਕਦੇ ਹੋ।
- ਮੰਦਿਰ ਨੂੰ ਸਜਾਉਣ ਲਈ ਰੰਗ-ਬਿਰੰਗੀਆਂ ਲਾਲ, ਹਰੀਆਂ, ਨੀਲੀਆਂ ਲਾਈਟਸ ਅਤੇ ਝਾਲਰਾਂ ਨਾਲ ਵੀ ਤੁਸੀਂ ਘਰ ਦੇ ਮੰਦਿਰ ਨੂੰ ਸਜਾ ਸਕਦੇ ਹੋ ।
- ਭਗਵਾਨ ਸ਼੍ਰਈ ਕ੍ਰਿਸ਼ਨ ਦੇ ਝੂਲੇ ਨੂੰ ਝਾਲਰਾਂ ਨਾਲ ਜ਼ਰੂਰ ਸਜਾਓ। ਇਹ ਦੇਖਣ 'ਚ ਚੰਗੇ ਵੀ ਲੱਗਣਗੇ। ਇਸ ਦੇ ਨਾਲ ਹੀ ਸਜਾਵਟ ਨੂੰ ਚਾਰ-ਚੰਨ ਲੱਗ ਜਾਣਗੇ।
- ਭਗਵਾਨ ਸ਼੍ਰੀ ਕ੍ਰਿਸ਼ਨ ਲਈ ਗੂੜ੍ਹੇ ਰੰਗਾਂ ਅਤੇ ਗੋਟੇਦਾਰ ਕੱਪੜਿਆਂ ਦੀ ਚੋਣ ਕਰੋ।
- ਬਾਲਗੋਪਾਲ ਲਈ ਮੁਕੁਟ ਅਤੇ ਬੰਸਰੀ ਵੀ ਖ਼ਰੀਦੋ।
- ਮੁਕੁਟ 'ਤੇ ਮੋਰ ਖੰਭ ਜ਼ਰੂਰ ਲਗਾਓ।
- ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਬੰਸਰੀ ਬਹੁਤ ਪਸੰਦ ਹੈ। ਬੰਸਰੀ ਨੂੰ ਗੋਟੇ, ਮੋਤੀ ਅਤੇ ਲੈਸ ਨਾਲ ਸਜਾ ਕੇ ਉਨ੍ਹਾਂ ਕੋਲ ਰੱਖੋ।
- ਜੇਕਰ ਤੁਸੀਂ ਘਰ ਨੂੰ ਦਹੀਂ ਹਾਂਡੀ ਨਾਲ ਸਜਾਉਣ ਬਾਰੇ ਸੋਚ ਰਹੇ ਹੋ ਤਾਂ ਉਸ ਦੀ ਰੱਸੀ ਨੂੰ ਰੰਗੀਨ ਫੁੱਲਾਂ ਨਾਲ ਸਜਾਓ।
ਇਹ ਵੀ ਪੜ੍ਹੋ : ਰਸੋਈ ਦੇ ਮਸਾਲੇ ਵੀ ਕਰਦੇ ਹਨ ਗ੍ਰਹਿ ਦੀ ਦਸ਼ਾ ਤੇ ਦਿਸ਼ਾ ਪ੍ਰਭਾਵਿਤ, ਦਵਾਉਂਦੇ ਹਨ ਰੋਗਾਂ ਤੋਂ ਅਰਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਰ ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਲਈ ਵੀਰਵਾਰ ਨੂੰ ਦਾਨ ਕਰੋ ਇਹ ਚੀਜ਼ਾਂ, ਘਰ 'ਚ ਆਉਣਗੀਆਂ ਖੁਸ਼ੀਆਂ
NEXT STORY