ਜਲੰਧਰ(ਬਿਊਰੋ)- ਹਿੰਦੂ ਪੰਚਾਂਗ ਮੁਤਾਬਕ ਮਾਘੀ (ਮਕਰ ਸੰਕ੍ਰਾਂਤੀ) ਦਾ ਤਿਉਹਾਰ ਸ਼ਾਸਤਰਾਂ ਵਿਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਇਸ ਦੌਰਾਨ ਜਪ, ਤਪ ਅਤੇ ਦਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਮਹੀਨੇ ਦਾ ਆਰੰਭ 11 ਜਨਵਰੀ 2020 ਦਿਨ ਸ਼ਨੀਵਾਰ ਤੋਂ ਹੋਵੇਗਾ, ਜੋ 9 ਫਰਵਰੀ 2020 ਦਿਨ ਐਤਵਾਰ ਤੱਕ ਰਹੇਗਾ। ਧਾਰਮਿਕ ਮਾਨਤਾਵਾਂ ਮੁਤਾਬਕ ਮਾਘੀ ਮਹੀਨੇ ਸਿਰਫ ਇਸ਼ਨਾਨ ਨਾਲ ਹੀ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਮਾਘ ਮਹੀਨੇ ਦਾ ਕਾਫੀ ਧਾਰਮਿਕ ਮਹੱਤਵ ਹੈ। ਇਸ ਮਹੀਨੇ ਕੁਝ ਕੰਮ ਵਰਜਿਤ ਮੰਨੇ ਗਏ ਹਨ। ਅੱਜ ਅਸੀਂ ਤੁਹਾਨੂੰ ਇਸ ਦੇ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਬਾਰੇ ਵਿਚ ਦੱਸਣ ਜਾ ਰਹੇ ਹਾਂ।
ਪਾਪਾਂ ਤੋਂ ਛੁਟਕਾਰਾ
ਕਹਿੰਦੇ ਹਨ ਕਿ ਮਾਘ ਮਹੀਨੇ ਸ਼ੁੱਧ ਜਲ ਅੰਦਰ ਡੁੱਬਕੀ ਲਗਾਉਣ ਵਾਲੇ ਵਿਅਕਤੀ ਪਾਪਾਂ ਤੋਂ ਮੁਕਤ ਹੋ ਕੇ ਸਵਰਗ ਲੋਕ ਜਾਂਦੇ ਹਨ।
ਸਿਰਫ ਇਸ਼ਨਾਨ ਨਾਲ ਖੁਸ਼ ਹੁੰਦੇ ਹਨ ਸ਼੍ਰੀਹਰਿ ਵਿਸ਼ਣੂ
ਕਿਹਾ ਜਾਂਦਾ ਹੈ ਕਿ ਮਾਘ ਮਹੀਨੇ ਵਿਚ ਵਰਤ, ਦਾਨ ਤੇ ਤਪੱਸਿਆ ਨਾਲ ਭਗਵਾਨ ਸ਼੍ਰੀਹਰਿ ਵਿਸ਼ਣੂ ਨੂੰ ਓਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਕਿ ਮਾਘ ਮਹੀਨੇ ਸਿਰਫ ਇਸ਼ਨਾਨ ਨਾਲ ਹੁੰਦੀ ਹੈ। ਇਸ ਲਈ ਹਰੇਕ ਵਿਅਕਤੀ ਨੂੰ ਮਾਘ ਇਸ਼ਨਾਨ ਕਰਨਾ ਚਾਹੀਦਾ ਹੈ।
ਹਰ ਜਲ ਹੁੰਦਾ ਹੈ ਗੰਗਾ ਜਲ
ਮਾਘ ਮਹੀਨੇ ਦੀ ਅਜਿਹੀ ਵਿਸ਼ੇਸ਼ਤਾ ਹੈ ਕਿ ਇਸ ਵਿਚ ਜਿੱਥੇ-ਕਿਤੇ ਵੀ ਪਾਣੀ ਹੋਵੇ, ਉਹ ਗੰਗਾ ਜਲ ਸਾਮਾਨ ਹੁੰਦਾ ਹੈ, ਫਿਰ ਵੀ ਪ੍ਰਯਾਗ, ਕਾਸ਼ੀ, ਨੈਮਿਸ਼ਾਰਣਯ, ਕੁਰੂਕਸ਼ੇਤਰ ਤੇ ਹੋਰ ਪਵਿੱਤਰ ਤੀਰਥਾਂ ਤੇ ਨਦੀਆਂ 'ਚ ਇਸ਼ਨਾਨ ਦਾ ਕਾਫੀ ਮਹੱਤਵ ਹੈ। ਨਾਲ ਹੀ ਮਨ ਦੀ ਨਿਰਮਲਤਾ ਤੇ ਸ਼ਰਧਾ ਵੀ ਜ਼ਰੂਰੀ ਹੈ।
ਮਾਘ 'ਚ ਦਾਨ ਕਰੋ ਇਹ ਵਸਤੂਆਂ
ਮਾਘ ਮਹੀਨੇ ਕੰਬਲ, ਲਾਲ ਕੱਪੜਾ, ਰਜ਼ਾਈ, ਕੱਪੜੇ, ਸੋਨਾ, ਜੁੱਤੀਆਂ ਤੇ ਹਰ ਤਰ੍ਹਾਂ ਦੀ ਚਾਦਰਾਂ ਦਾ ਦਾਨ ਕਰਨਾ ਚਾਹੀਦਾ ਹੈ।
ਮਾਘ ਮਹੀਨੇ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
ਮਾਘ ਮਹੀਨੇ ਇਸ਼ਨਾਨ ਕਰਨ ਤੋਂ ਪਹਿਲਾਂ ਤੇ ਬਾਅਦ 'ਚ ਅੱਗ ਨਹੀਂ ਸੇਕਣੀ ਚਾਹੀਦੀ। ਵਰਤ ਕਰਨ ਵਾਲੇ ਲੋਕਾਂ ਨੂੰ ਜ਼ਮੀਨ 'ਤੇ ਸੌਣਾ, ਰੋਜ਼ਾਨਾ ਹਵਨ, ਸਾਦਾ ਭੋਜਨ ਤੇ ਬ੍ਰਹਮਚਾਰਯ ਦੀ ਪਾਲਣਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਮਨੁੱਖ ਨੂੰ ਮਹਾਨ ਅਦ੍ਰਿਸ਼ਟ ਫਲ ਦੀ ਪ੍ਰਾਪਤੀ ਹੁੰਦੀ ਹੈ।
ਮਾਘ ਮਹੀਨੇ ਮੂਲੀ ਦਾ ਸੇਵਨ ਵਰਜਿਤ
ਮਾਘ ਮਹੀਨੇ ਮੂਲੀ ਨਹੀਂ ਖਾਣੀ ਚਾਹੀਦੀ। ਮੂਲੀ ਨੂੰ ਖੁਦ ਨਾ ਹੀ ਖਾਣਾ ਚਾਹੀਦਾ ਹੈ ਤੇ ਨਾਂ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਘ ਮਹੀਨੇ ਤਿੱਲ ਜ਼ਰੂਰ ਖਾਣੇ ਚਾਹੀਦੇ ਹਨ। ਤਿੱਲ ਸ੍ਰਿਸ਼ਟੀ ਦਾ ਪਹਿਲਾ ਅੰਨ ਹੈ।
ਗੁਰੂ ਸਾਹਿਬ ਵੱਲੋਂ ਲੜੀ ਗਈ ਅੰਤਿਮ ਜੰਗ ਦੀ ਗਵਾਹ ਹੈ ‘ਖਿਦਰਾਣੇ ਦੀ ਢਾਬ’
NEXT STORY