ਬੋਸਟਨ (ਏ.ਪੀ.): ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਜੈਨੇਟਿਕ ਤੌਰ 'ਤੇ ਸੋਧੇ ਹੋਏ ਸੂਰ ਤੋਂ ਗੁਰਦਾ ਟਰਾਂਸਪਲਾਂਟ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਦੀ ਪ੍ਰਕਿਰਿਆ ਤੋਂ ਦੋ ਮਹੀਨੇ ਬਾਅਦ ਮੌਤ ਹੋ ਗਈ। ਉਸ ਦੇ ਪਰਿਵਾਰ ਅਤੇ ਹਸਪਤਾਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਚਰਡ ਰਿਕ ਸਲੇਮੈਨ (62) ਨਾਂ ਦੇ ਵਿਅਕਤੀ ਦਾ ਮਾਰਚ ਵਿੱਚ ਮੈਸੇਚਿਉਸੇਟਸ ਜਨਰਲ ਹਸਪਤਾਲ ਵਿੱਚ ਕਿਡਨੀ ਟਰਾਂਸਪਲਾਂਟ ਹੋਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ 'ਚ ਵਾਪਰਿਆ ਬੱਸ ਹਾਦਸਾ, 11 ਲੋਕਾਂ ਦੀ ਮੌਤ, ਜ਼ਿਆਦਾਤਰ ਵਿਦਿਆਰਥੀ
ਡਾਕਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਗੁਰਦਾ ਘੱਟੋ-ਘੱਟ ਦੋ ਸਾਲਾਂ ਤੱਕ ਠੀਕ ਰਹੇਗਾ। ਟਰਾਂਸਪਲਾਂਟ ਟੀਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਸਲੇਮੈਨ ਦੀ ਮੌਤ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਟੀਮ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਕੋਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਟਰਾਂਸਪਲਾਂਟ ਕਾਰਨ ਉਸਦੀ ਮੌਤ ਹੋਈ ਹੈ। ਰਿਚਰਡ ਰਿਕ ਸਲੇਮੈਨ ਇਸ ਪ੍ਰਕਿਰਿਆ ਵਿੱਚੋਂ ਗੁਜ਼ਰਨ ਵਾਲਾ ਪਹਿਲਾ ਜੀਵਿਤ ਵਿਅਕਤੀ ਸੀ। ਸਲੇਮੈਨ ਦਾ 2018 ਵਿੱਚ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ, ਪਰ ਪਿਛਲੇ ਸਾਲ ਕੁਝ ਪੇਚੀਦਗੀਆਂ ਕਾਰਨ ਉਸ ਨੂੰ ਡਾਇਲਸਿਸ ਕਰਵਾਉਣਾ ਪਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇੰਡੋਨੇਸ਼ੀਆ 'ਚ ਵਾਪਰਿਆ ਬੱਸ ਹਾਦਸਾ, 11 ਲੋਕਾਂ ਦੀ ਮੌਤ, ਜ਼ਿਆਦਾਤਰ ਵਿਦਿਆਰਥੀ
NEXT STORY